ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਸ਼੍ਰੀ ਨਰੇਂਦਰ ਸਿੰਘ ਨੇ ਪੀ ਐੱਮ- ਐੱਫ ਐੱਮ ਈ ਸਕੀਮ ਦੀ ਸਮਰੱਥਾ ਉਸਾਰੀ ਭਾਗ ਦਾ ਉਦਘਾਟਨ ਕੀਤਾ
ਪੀ ਐੱਮ ਐੱਫ ਐੱਮ ਈ ਪ੍ਰਧਾਨ ਮੰਤਰੀ ਦੇ ਸੰਕਲਪ ਸਵੈ- ਨਿਰਭਰ ਭਾਰਤ ਨਾਲ ਮੇਲ ਖਾਂਦਾ ਹੈ : ਨਰੇਂਦਰ ਸਿੰਘ ਤੋਮਰ
ਕੇਂਦਰੀ ਐੱਫ ਪੀ ਆਈ ਮੰਤਰੀ ਨੇ ਜੀ ਆਈ ਐੱਸ ਓ ਡੀ ਓ ਪੀ ਭਾਰਤ ਦੇ ਡਿਜ਼ੀਟਲ ਮੈਪ ਨੂੰ ਕੀਤਾ ਲਾਂਚ
Posted On:
18 NOV 2020 5:13PM by PIB Chandigarh
ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਰਮੇਸ਼ਵਰ ਤੇਲੀ ਦੀ ਹਾਜ਼ਰੀ ਵਿੱਚ ਪ੍ਰਧਾਨ ਮੰਤਰੀ ਫੋਰਮਲਾਈਜੇਸ਼ਨ ਆਫ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਇੰਟਰਪ੍ਰਾਈਜ਼ ਸਕੀਮ (ਪੀ ਐੱਮ — ਐੱਫ ਐੱਮ ਈ ਸਕੀਮ) ਦਾ ਵਰਚੂਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ ਅਤੇ ਜੀ ਆਈ ਐੱਸ ਇੱਕ ਜਿ਼ਲ੍ਹਾ ਇੱਕ ਉਤਪਾਦ (ਓ ਡੀ ਓ ਪੀ) ਭਾਰਤ ਦੇ ਡਿਜ਼ੀਟਲ ਮੈਪ ਨੂੰ ਲਾਂਚ ਕੀਤਾ ਹੈ ।
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਤੋਮਰ ਨੇ ਕਿਹਾ ,"ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਭਾਰਤ ਨੂੰ ਸਵੈ ਨਿਰਭਰ ਬਣਾਉਣ ਦਾ ਸੰਕਲਪ ਹੈ , ਅੱਗੇ ਜੋ ਰਸਤਾ ਹੈ ਉਹ ਸਥਾਨਕ ਨਿਰਮਾਣ , ਸਥਾਨਕ ਬਜ਼ਾਰ ਤੇ ਸਥਾਨਕ ਸਪਲਾਈ ਚੇਨ ਦਾ ਹੈ । ਪੀ ਐੱਮ ਐੱਫ ਐੱਮ ਈ ਸਕੀਮ ਤਹਿਤ ਸਮਰੱਥਾ ਉਸਾਰੀ ਇੱਕ ਮਹੱਤਵਪੂਰਨ ਭਾਗ ਹੈ । ਇਹ ਸਕੀਮ ਫੂਡ ਪ੍ਰੋਸੈੱਸਿੰਗ ਉੱਦਮੀਆਂ , ਵੱਖ ਵੱਖ ਗਰੁੱਪਾਂ ਜਿਵੇਂ ਐੱਸ ਐੱਚ ਜੀਸ / ਐੱਫ ਪੀ ਓਜ਼ / ਸਹਿਕਾਰੀ ਸੰਸਥਾਵਾਂ , ਕਾਮਿਆਂ ਅਤੇ ਹੋਰ ਭਾਗੀਦਾਰਾਂ ਜੋ ਇਸ ਸਕੀਮ ਨੂੰ ਲਾਗੂ ਕਰਨ ਨਾਲ ਜੁੜੇ ਹੋਏ ਹਨ , ਨੂੰ ਸਿੱਖਿਆ ਦੇਣ ਦੀ ਕਲਪਨਾ ਹੈ"।
ਉਹਨਾਂ ਨੇ ਮੰਤਰਾਲੇ ਦੇ ਅਧਿਕਾਰੀਆਂ ਅਤੇ ਇਸ ਸਕੀਮ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਯੋਜਨਾ ਅਤੇ ਮੋਨੀਟਰਿੰਗ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਲਘੂ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਨਵੀਂ ਪਹਿਲ ਦੀ ਸ਼ੁਰੂਆਤ ਦੇ ਦਿਵਸ ਵਜੋਂ ਮਨਾਇਆ ਗਿਆ ।
ਸ਼੍ਰੀ ਤੇਲੀ ਨੇ ਆਪਣੇ ਕੂੰਜੀਵਤ ਭਾਸ਼ਣ ਵਿੱਚ ਕਿਹਾ ,"ਮਾਸਟਰ ਸਿਖਲਾਈ ਕਰਤਾ ਦੀ ਸਿਖਲਾਈ ਦਾ ਮੰਤਵ ਤਕਰੀਬਨ ਲਘੂ ਉੱਦਮਾਂ ਵਿੱਚੋਂ 8 ਲੱਖ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣ ਦਾ ਮੰਤਵ ਹੈ , ਜਿਸ ਵਿੱਚ ਕਿਸਾਨ ਉਤਪਾਦਕ ਸੰਸਥਾਵਾਂ ਦੇ ਮੈਂਬਰ , ਸਵੈ ਸਹਾਇਤਾ ਗਰੁੱਪ , ਸਹਿਕਾਰਤਾ ਸੰਸਥਾਵਾਂ , ਕਬਾਇਲੀ ਭਾਈਚਾਰੇ ਅਤੇ ਹੋਰ ਸ਼ਾਮਲ ਹਨ । ਡਿਜ਼ੀਟਲ ਓ ਡੀ ਓ ਪੀ ਨਕਸ਼ਾ ਸਾਰੇ ਭਾਗੀਦਾਰਾਂ ਨੂੰ ਓ ਡੀ ਓ ਪੀ ਉਤਪਾਦ ਬਾਰੇ ਵਿਸਥਾਰਿਤ ਜਾਣਕਾਰੀ ਮੁਹੱਈਆ ਕਰਦਾ ਹੈ"।
ਪੀ ਐੱਮ ਐੱਫ ਐੱਮ ਈ ਸਕੀਮ ਦੇ ਭਾਗ ਸਮਰੱਥਾ ਉਸਾਰੀ ਤਹਿਤ , ਮਾਸਟਰ ਸਿਖਲਾਈ ਕਰਤਾ ਨੂੰ ਸਿਖਲਾਈ ਆਨਲਾਈਨ ਬੋਰਡ , ਕਲਾਸਰੂਪ , ਲੈਕਚਰ ਅਤੇ ਪ੍ਰਦਰਸ਼ਨੀ ਅਤੇ ਆਪਣੇ ਆਪ ਹੌਲੀ ਹੌਲੀ ਆਨਲਾਈਨ ਸਿੱਖਿਆ ਸਮੱਗਰੀ ਰਾਹੀਂ ਸਿੱਖਿਆ ਦਿੱਤੀ ਜਾਵੇਗੀ । ਐੱਨ ਆਈ ਐੱਫ ਟੀ ਈ ਐੱਮ ਅਤੇ ਆਈ ਆਈ ਐੱਫ ਪੀ ਟੀ ਸੂਬਾ ਪੱਧਰ ਦੀਆਂ ਤਕਨੀਕੀ ਸੰਸਥਾਵਾਂ ਦੇ ਨਾਲ ਭਾਗੀਦਾਰੀ ਵਿੱਚ ਚੁਣੇ ਹੋਏ ਉੱਦਮੀਆਂ / ਗਰੁੱਪਾਂ / ਸਮੂਹਾਂ ਨੂੰ ਸਿਖਲਾਈ ਅਤੇ ਖੋਜ ਮੁਹੱਈਆ ਕਰਨ ਲਈ ਮੁੱਖ ਭੂਮਿਕਾ ਨਿਭਾ ਰਹੇ ਹਨ । ਮਾਸਟਰ ਸਿਖਲਾਈ ਕਰਤਾ ਜਿ਼ਲ੍ਹਾ ਪੱਧਰ ਦੇ ਸਿਖਲਾਈ ਕਰਤਾਵਾਂ ਨੂੰ ਸਿੱਖਿਆ ਦੇਣਗੇ , ਜੋ ਲਾਭਪਾਤਰੀਆਂ ਨੂੰ ਸਿੱਖਿਆ ਦੇਣਗੇ । ਮੌਜੂਦਾ ਸਿਖਲਾਈ ਫਲ ਅਤੇ ਸਬਜ਼ੀਆਂ ਦੇ ਪ੍ਰੋਸੈੱਸਿੰਗ ਅਤੇ ਈ ਡੀ ਪੀ ਤੇ ਅਧਾਰਿਤ ਹੈ । ਇਸ ਮੰਤਵ ਲਈ ਮੰਨੀਆਂ ਪ੍ਰਮੰਨੀਆਂ ਸੰਸਥਾਵਾਂ ਦੇ ਵੱਖ ਵੱਖ ਰਾਸ਼ਟਰੀ ਪੱਧਰ ਦੇ ਵਿਸ਼ਾ ਮਾਹਿਰ ਵੱਖ ਵੱਖ ਸੈਸ਼ਨ ਚਲਾ ਰਹੇ ਹਨ । ਸਿਖਲਾਈ ਪ੍ਰੋਗਰਾਮ ਦਾ ਮੁਲਾਂਕਣ ਅਤੇ ਪ੍ਰਮਾਣਿਤਾ ਸਮਰੱਥਾ ਉਸਾਰੀ ਤਹਿਤ ਐੱਫ ਆਈ ਸੀ ਐੱਸ ਆਈ ਵੱਲੋਂ ਮੁਹੱਈਆ ਕੀਤੀ ਜਾਵੇਗੀ । ਸਮਰੱਥਾ ਉਸਾਰੀ ਭਾਗ ਨੂੰ ਬੀਤੇ ਦਿਨ ਲਾਂਚ ਕੀਤਾ ਗਿਆ ਸੀ ।
ਪੀ ਐੱਮ ਐੱਫ ਐੱਮ ਈ ਸਕੀਮ ਤਹਿਤ ਸੂਬਿਆਂ ਨੇ ਜਿ਼ਲਿ੍ਹਆਂ ਦੇ ਫੂਡ ਉਤਪਾਦਾਂ ਦੀ ਪਛਾਣ ਕੀਤੀ ਹੈ । ਇਹ ਪਛਾਣ ਮੌਜੂਦਾ ਕਲਸਟਰਸ ਅਤੇ ਕੱਚੀ ਸਮੱਗਰੀ ਦੀ ਉਪਲਬੱਧਤਾ ਦੇ ਮੱਦੇਨਜ਼ਰ ਕੀਤੀ ਗਈ ਹੈ । ਜੀ ਆਈ ਐੱਸ ਓ ਡੀ ਓ ਪੀ ਭਾਰਤ ਦਾ ਡਿਜ਼ੀਟਲ ਮੈਪ ਸਾਰਿਆਂ ਸੂਬਿਆਂ ਦੇ ਓ ਡੀ ਓ ਪੀ ਉਤਪਾਦਾਂ ਦੀ ਵਿਸਥਾਰਿਤ ਜਾਣਕਾਰੀ ਦੇਣ ਦੇ ਨਾਲ ਨਾਲ ਭਾਗੀਦਾਰਾਂ ਨੂੰ ਸਹੂਲਤ ਦਿੰਦਾ ਹੈ । ਡਿਜ਼ੀਟਲ ਨਕਸ਼ੇ ਵਿੱਚ ਕਬਾਇਲੀ , ਐੱਸ ਸੀ , ਐੱਸ ਟੀ ਅਤੇ ਉਤਸ਼ਾਹੀ ਜਿ਼ਲਿ੍ਆਂ ਦੇ ਵੀ ਸੰਕੇਤ ਹਨ । ਇਹ ਭਾਗੀਦਾਰਾਂ ਨੂੰ ਕੀਮਤ ਚੇਨ ਵਿਕਾਸ ਲਈ ਜ਼ੋਰਦਾਰ ਯਤਨ ਕਰਨ ਯੋਗ ਬਣਾਏਗਾ ।
ਪੀ ਐੱਮ ਐੱਫ ਐੱਮ ਈ ਸਕੀਮ ਬਾਰੇ
ਆਤਮਨਿਰਭਰ ਭਾਰਤ ਅਭਿਆਨ ਤਹਿਤ ਲਾਂਚ ਕੀਤੀ ਪ੍ਰਧਾਨ ਮੰਤਰੀ ਫਾਰਮਲਾਈਜੇਸ਼ਨ ਆਫ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਇੰਟਰਪ੍ਰਾਈਜ਼ੇਸ (ਪੀ ਐੱਮ ਐੱਫ ਐੱਮ ਈ ਸਕੀਮ) ਇੱਕ ਕੇਂਦਰੀ ਪ੍ਰਾਯੋਜਿਤ ਸਕੀਮ ਹੈ , ਜਿਸ ਦਾ ਮੰਤਵ ਫੂਡ ਪ੍ਰੋਸੈੱਸਿੰਗ ਉਦਯੋਗ ਦੇ ਅਸੰਗਠਿਤ ਖੇਤਰ ਵਿੱਚ ਮੌਜੂਦਾ ਵਿਅਕਤੀਗਤ ਲਘੂ ਉੱਦਮੀਆਂ ਵਿੱਚ ਮੁਕਾਬਲਾਪਣ ਵਧਾਉਣਾ ਹੈ ਅਤੇ ਇਸ ਖੇਤਰ ਦੇ ਫਾਰਮਲਾਈਜੇਸ਼ਨ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਕਿਸਾਨ ਉਤਪਾਦਕ ਸੰਸਥਾਵਾਂ , ਸਵੈ ਸਹਾਇਤਾ ਗਰੁੱਪਾਂ ਅਤੇ ਉਤਪਾਦਕਾਂ ਤੇ ਸਹਿਕਾਰੀ ਸੰਸਥਾਵਾਂ ਦੇ ਨਾਲ ਨਾਲ ਉਹਨਾਂ ਦੀਆਂ ਸਾਰੀਆਂ ਕੀਮਤ ਚੇਨ ਲਈ ਮਦਦ ਮੁਹੱਈਆ ਕਰਨਾ ਹੈ । 2020—21 ਤੋਂ ਲੈ ਕੇ 2024—25 ਦੇ ਪੰਜ ਸਾਲਾਂ ਲਈ 10,000 ਕਰੋੜ ਦਾ ਬਜਟ ਰੱਖਿਆ ਗਿਆ ਹੈ । ਇਹ ਸਕੀਮ ਸਿੱਧੇ ਤੌਰ ਤੇ 2 ਲੱਖ ਲਘੂ ਫੂਡ ਪ੍ਰੋਸੈੱਸਿੰਗ ਇਕਾਈਆਂ ਲਈ ਵਿੱਤੀ , ਤਕਨੀਕੀ ਅਤੇ ਕਾਰੋਬਾਰੀ ਸਹਾਇਤਾ ਦੇ ਕੇ ਮੌਜੂਦਾ ਲਘੂ ਫੂਡ ਪ੍ਰੋਸੈੱਸਿੰਗ ਉੱਦਮਾਂ ਨੂੰ ਅਪਗ੍ਰੇਡ ਕਰਨ ਲਈ ਸਹਾਇਤਾ ਦੇਵੇਗੀ ।
**********************
ਆਰ ਜੇ / ਐੱਨ ਜੀ
(Release ID: 1673831)