ਰੱਖਿਆ ਮੰਤਰਾਲਾ
ਕਿਊਆਰਐੱਸਏਐੱਮ ਸਿਸਟਮ ਦਾ ਦੂਜਾ ਫਲਾਈਟ ਟੈਸਟ ਸਫ਼ਲ ਰਿਹਾ
Posted On:
17 NOV 2020 6:15PM by PIB Chandigarh
ਇੱਕ ਹੋਰ ਫਲਾਈਟ ਟੈਸਟ ਵਿੱਚ, ਕੁਇਕ ਰਿਐਕਸ਼ਨ ਸਰਫੇਸ ਟੂ ਏਅਰ ਮਿਜ਼ਾਈਲ (ਕਿਊਆਰਐੱਸਏਐੱਮ) ਸਿਸਟਮ ਨੇ ਨਿਸ਼ਾਨੇ ਨੂੰ ਸਹੀ ਤਰ੍ਹਾਂ ਟ੍ਰੈਕ ਕੀਤਾ ਅਤੇ ਏਅਰਬੋਰਨ ਟੀਚੇ ਨੂੰ ਸਫਲਤਾਪੂਰਵਕ ਨਿਊਟ੍ਰਾਲਾਈਜ਼ ਕੀਤਾ। ਇਸ ਲੜੀ ਦਾ ਦੂਜਾ ਫਲਾਈਟ ਟੈਸਟ ਅੱਜ ਉਡੀਸ਼ਾ ਦੇ ਤੱਟ ਤੋਂ ਕੁਝ ਦੂਰੀ ‘ਤੇ ਸਥਿਤ ਚਾਂਦੀਪੁਰ ਦੇ ਇੰਟੈਗ੍ਰੇਟਿਡ ਟੈਸਟ ਰੇਂਜ ਤੋਂ ਤਕਰੀਬਨ 15.42 ਵਜੇ ਕੀਤਾ ਗਿਆ। ਇਹ ਟੈਸਟ, ਉੱਚ ਪ੍ਰਦਰਸ਼ਨ ਵਾਲੇ ਬਾਂਸ਼ੀ ਨਾਮ ਦੇ ਮਾਨਵ-ਰਹਿਤ ਜੈੱਟ ਹਵਾਈ ਟਾਰਗੇਟ, ਜੋ ਕਿ ਇੱਕ ਹਵਾਈ ਜਹਾਜ਼ ਦੀ ਨਕਲ ਕਰਦਾ ਹੈ, ਦੇ ਵਿਰੁੱਧ ਇੱਕ ਵਾਰ ਫਿਰ ਕੀਤਾ ਗਿਆ।
ਰਾਡਾਰਾਂ ਨੇ ਲੰਬੀ ਦੂਰੀ ਤੋਂ ਹੀ ਟੀਚੇ ਨੂੰ ਭਾਂਪ ਲਿਆ ਅਤੇ ਇਸਨੂੰ ਉਦੋਂ ਤੱਕ ਟ੍ਰੈਕ ਕੀਤਾ ਜਦੋਂ ਤੱਕ ਕਿ ਮਿਸ਼ਨ ਕੰਪਿਊਟਰ ਨੇ ਆਪਣੇ ਆਪ ਮਿਜ਼ਾਈਲ ਨੂੰ ਲਾਂਚ ਨਹੀਂ ਕਰ ਦਿੱਤਾ। ਰਾਡਾਰ ਡਾਟਾ ਲਿੰਕ ਦੁਆਰਾ ਨਿਰੰਤਰ ਸੇਧ ਦਿੱਤੀ ਗਈ। ਮਿਜ਼ਾਈਲ ਟਰਮੀਨਲ ਐਕਟਿਵ ਹੋਮਿੰਗ ਗਾਈਡੈਂਸ ਵਿੱਚ ਦਾਖਲ ਹੋਈ ਅਤੇ ਵਾਰਹੈੱਡ ਐਕਟੀਵੇਸ਼ਨ ਦੇ ਪ੍ਰੋਕਸੀਮਿਟੀ ਓਪਰੇਸ਼ਨ ਲਈ ਟੀਚੇ ਦੇ ਨੇੜੇ ਪਹੁੰਚ ਗਈ।
ਫਲਾਈਟ ਟੈਸਟ, ਲਾਂਚਰ, ਪੂਰੀ ਤਰ੍ਹਾਂ ਔਟੋਮੇਟਿਡ ਕਮਾਂਡ ਅਤੇ ਕੰਟਰੋਲ ਸਿਸਟਮ, ਨਿਗਰਾਨੀ ਪ੍ਰਣਾਲੀ ਅਤੇ ਮਲਟੀ ਫੰਕਸ਼ਨ ਰਾਡਾਰਾਂ ਸਮੇਤ ਹਥਿਆਰ ਪ੍ਰਣਾਲੀ ਦੀ ਤੈਨਾਤੀ ਵਾਲੀ ਕਨਫਿਗੂਰੇਸ਼ਨ ਵਿੱਚ ਕੀਤਾ ਗਿਆ ਸੀ। ਕਿਊਆਰਐੱਸਏਐੱਮ ਹਥਿਆਰ ਪ੍ਰਣਾਲੀ, ਜੋ ਕਿ ਹਰਕਤ 'ਤੇ ਕੰਮ ਕਰ ਸਕਦੀ ਹੈ, ਵਿੱਚ ਸਾਰੀਆਂ ਸਵਦੇਸ਼ੀ ਵਿਕਸਿਤ ਉਪ-ਪ੍ਰਣਾਲੀਆਂ ਸ਼ਾਮਲ ਹਨ। ਟੈਸਟ ਦੇ ਸਾਰੇ ਉਦੇਸ਼ ਪੂਰੇ ਹੋ ਗਏ। ਇਸ ਨੂੰ, ਭਾਰਤੀ ਸੈਨਾ ਦੇ ਸਿਸਟਮ ਦੀ ਵਰਤੋਂ ਕਰਨ ਵਾਲਿਆਂ ਦੀ ਮੌਜੂਦਗੀ ਵਿੱਚ ਲਾਂਚ ਕੀਤਾ ਗਿਆ ਸੀ। ਬਹੁਤ ਸਾਰੇ ਰੇਂਜ ਯੰਤਰ ਜਿਵੇਂ ਕਿ ਰਾਡਾਰ, ਟੈਲੀਮੀਟਰੀ ਅਤੇ ਇਲੈਕਟ੍ਰੋ ਔਪਟੀਕਲ ਸੈਂਸਰ ਤੈਨਾਤ ਕੀਤੇ ਗਏ ਸਨ ਜਿਨ੍ਹਾਂ ਨੇ ਉਡਾਣ ਦੇ ਪੂਰੇ ਅੰਕੜਿਆਂ ਨੂੰ ਹਾਸਲ ਕਰ ਲਿਆ ਅਤੇ ਮਿਜ਼ਾਈਲ ਦੀ ਕਾਰਗੁਜ਼ਾਰੀ ਦੀ ਪੁਸ਼ਟੀ ਕੀਤੀ।
ਏਆਰਡੀਈ ਅਤੇ ਆਰਐਂਡਡੀਈ (ਈ) ਪੁਣੇ, ਐੱਲਆਰਡੀਈ ਬੰਗਲੁਰੂ, ਅਤੇ ਆਈਆਰਡੀਈ ਦੇਹਰਾਦੂਨ ਤੋਂ ਇਲਾਵਾ ਹੈਦਰਾਬਾਦ ਅਤੇ ਬਾਲਾਸੌਰ ਤੋਂ ਮਿਜ਼ਾਈਲ ਕੰਪਲੈਕਸ ਲੈਬਾਰਟਰੀਆਂ ਦੀਆਂ ਟੀਮਾਂ ਨੇ ਟੈਸਟ ਵਿੱਚ ਹਿੱਸਾ ਲਿਆ।
ਕਿਊਆਰਐੱਸਏਐੱਮ ਦੇ ਟੈਸਟਾਂ ਦੀ ਲੜੀ ਦਾ ਪਹਿਲਾ ਟੈਸਟ 13 ਨਵੰਬਰ 2020 ਨੂੰ ਹੋਇਆ ਜਿਸ ਵਿੱਚ ਸਿੱਧੀ ਹਿੱਟ ਦਾ ਮੀਲਪੱਥਰ ਪ੍ਰਾਪਤ ਕੀਤਾ ਗਿਆ। ਦੂਜੇ ਟੈਸਟ ਵਿੱਚ ਵਾਰਹੈੱਡ ਦੇ ਪ੍ਰਫਾਰਮੈਂਸ ਮਾਪਦੰਡ ਪ੍ਰਮਾਣਿਤ ਹੋਏ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਊਆਰਐੱਸਏਐੱਮ ਦੇ ਸਫਲ ਫਲਾਈਟ ਟੈਸਟ ਲਈ ਡੀਆਰਡੀਓ ਵਿਗਿਆਨੀਆਂ ਨੂੰ ਵਧਾਈ ਦਿੱਤੀ। ਸੱਕਤਰ ਡੀਡੀਆਰਐਂਡਡੀ ਅਤੇ ਚੇਅਰਮੈਨ ਡੀਆਰਡੀਓ ਡਾ. ਜੀ ਸਤੀਸ਼ ਰੈੱਡੀ ਨੇ ਕਿਊਆਰਐੱਸਏਐੱਮ ਪ੍ਰੋਜੈਕਟ 'ਤੇ ਕੰਮ ਕਰਨ ਵਾਲੀਆਂ ਸਾਰੀਆਂ ਟੀਮਾਂ ਨੂੰ ਦੂਸਰੇ ਨਿਰੰਤਰ ਸਫਲ ਫਲਾਈਟ ਟੈਸਟ ਦੀ ਵਧਾਈ ਦਿੱਤੀ।
*********
ਏਬੀਬੀ / ਨੈਂਪੀ/ ਰਾਜੀਬ
(Release ID: 1673571)
Visitor Counter : 267