ਰੱਖਿਆ ਮੰਤਰਾਲਾ

ਪੱਛਮੀ ਹਿੰਦ ਮਹਾਸਾਗਰ ਵਿੱਚ ਮਾਲਾਬਾਰ 2020 ਅਭਿਆਸ ਦੇ ਦੂਜੇ ਪੜਾਅ ਦਾ ਆਯੋਜਨ

Posted On: 16 NOV 2020 3:33PM by PIB Chandigarh

ਮਾਲਾਬਾਰ 2020 ਅਭਿਆਸ ਦੇ ਦੂਜੇ ਪੜਾਅ ਦਾ ਆਯੋਜਨ ਉੱਤਰੀ ਅਰਬ ਸਾਗਰ ਵਿੱਚ 17 ਤੋਂ 20 ਨਵੰਬਰ 2020 ਤੱਕ ਕੀਤਾ ਜਾਵੇਗਾ। ਮਾਲਾਬਾਰ 2020 ਅਭਿਆਸ ਦਾ ਪਹਿਲਾ ਪੜਾਅ 03 ਤੋਂ 06 ਨਵੰਬਰ, 2020 ਤੱਕ ਬੰਗਾਲ ਦੀ ਖਾੜੀ ਵਿੱਚ ਆਯੋਜਿਤ ਕੀਤਾ ਗਿਆ ਸੀ। ਪਹਿਲੇ ਪੜਾਅ ਦੇ ਅਭਿਆਸ ਨਾਲ ਪ੍ਰਾਪਤ ਤਾਲਮੇਲ ਨੂੰ ਅੱਗੇ ਵਧਾਉਂਦੇ ਹੋਏ ਇਸ ਪੜਾਅ ਵਿੱਚ ਆਸਟ੍ਰੇਲੀਆ, ਭਾਰਤ, ਜਪਾਨ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਜਲ ਸੈਨਾਵਾਂ ਦੇ ਵਿਚਕਾਰ ਵਧਦੀ ਜਟਿਲਤਾ ਦੇ ਤਾਲਮੇਲ ਸੰਚਾਲਨਾਂ ਨੂੰ ਸ਼ਾਮਲ ਕੀਤਾ ਜਾਵੇਗਾ।

 

ਮਾਲਾਬਾਰ 2020 ਅਭਿਆਸ ਦੇ ਦੂਜੇ ਪੜਾਅ ਵਿੱਚ ਭਾਰਤੀ ਜਲ ਸੈਨਾ ਦੇ ਵਿਕਰਮਾਦਿੱਤਯ ਕੈਰੀਅਰ ਬੈਟਲ ਸਮੂਹ ਅਤੇ ਅਮਰੀਕਾ ਦੀ ਜਲ ਸੈਨਾ ਦੇ ਨਿਮਿਤਜ ਕੈਰੀਅਰ ਸਟ੍ਰਾਇਕ ਸਮੂਹ ਦੇ ਆਸਪਾਸ ਕੇਂਦ੍ਰਿਤ ਸੰਯੁਕਤ ਅਪਰੇਸ਼ਨ ਆਯੋਜਿਤ ਕੀਤੇ ਜਾਣਗੇ। ਇਸ ਅਭਿਆਸ ਵਿੱਚ ਭਾਗ ਲੈਣ ਵਾਲੀਆਂ ਜਲ ਸੈਨਾਵਾਂ ਦੇ ਹੋਰਨਾਂ ਜਹਾਜ਼ਾਂ.ਪਣਡੁੱਬੀ ਅਤੇ ਹਵਾਈ ਜਹਾਜ਼ਾਂ ਦੇ ਨਾਲ ਇਹ ਯੁੱਧਪੋਤ ਚਾਰ ਦਿਨਾਂ ਤੱਕ ਉੱਚ ਤੀਬਰਤਾ ਵਾਲੇ ਜਲ ਸੈਨਾ ਅਭਿਆਸਾਂ ਵਿੱਚ ਸ਼ਾਮਲ ਰਹਿਣਗੇ। ਇਨ੍ਹਾਂ ਅਭਿਆਸਾਂ ਵਿੱਚ ਵਿਕਰਮਾਦਿੱਤਯ ਦੇ ਐੱਮਆਈਜੀ 29 ਦੇ ਲੜਾਕੂ ਜਹਾਜ਼ਾਂ ਅਤੇ ਨਿਮਿਤਜ ਦੇ ਐੱਫ-18 ਫਾਈਟਰ ਲੜਾਕੂ ਅਤੇ ਈ 2 ਸੀ ਹਾਕਆਈ ਦੁਆਰਾ ਕ੍ਰੌਸਡੇਕ ਉਡਾਨ ਅਪਰੇਸ਼ਨ ਅਤੇ ਉੱਨਤ ਹਵਾਈ ਰੱਖਿਆ ਅਭਿਆਸ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਚਾਰ ਮਿੱਤਰ ਜਲ ਸੈਨਾਵਾਂ ਦੇ ਵਿੱਚਕਾਰ ਅੰਤਰ-ਸੰਚਾਲਨ ਅਤੇ ਤਾਲਮੇਲ ਵਧਾਉਣ ਦੇ ਲਈ ਉੱਨਤ ਪੱਧਰ ਅਤੇ ਪਣਡੁੱਬੀ ਰੋਧੀ ਯੁੱਧ ਅਭਿਆਸ, ਸਿਮੈਨਸ਼ਿਪ ਕ੍ਰਮਿਕ ਵਿਕਾਸ ਅਤੇ ਹਥਿਆਰਾਂ ਤੋਂ ਫਾਇਰਿੰਗ ਵੀ ਕੀਤੀ ਜਾਵੇਗੀ।

 

ਇਸ ਤੋਂ ਇਲਾਵਾ, ਵਿਕਰਮਾਦਿੱਤਯ ਅਤੇ ਇਸ ਦੇ ਲੜਾਕੂ ਜਹਾਜ਼ ਅਤੇ ਹੈਲੀਕੌਪਟਰ ਏਅਰ-ਵਿੰਗਜ਼, ਸਵਦੇਸ਼ੀ ਵਿਧਵੰਸਕ ਕੋਲਕਾਤਾ ਅਤੇ ਚੇਨਈ ਦੇ ਨਾਲ-ਨਾਲ ਸਟੀਲਥ ਫ੍ਰਿਗੇਟ ਤਲਵਾਰ, ਫਲੀਟ ਸਪੋਰਟ ਜਹਾਜ਼ ਦੀਪਕ ਅਤੇ ਇੰਟੀਗ੍ਰਲ ਹੈਲੀਕੌਪਟਰ ਵੀ ਇਸ ਅਭਿਆਸ ਵਿੱਚ ਹਿੱਸਾ ਲੈਣਗੇ। ਜਿਸ ਦੀ ਅਗਵਾਈ  ਰਿਯਰ ਐੱਡਮਿਰਲ ਕ੍ਰਿਸ਼ਨਾ ਸਵਾਮੀਨਾਥਨ, ਫਲੈਗ ਆਫੀਸਰ ਕਮਾਂਡਿੰਗ ਪਛਮੀ ਬੇੜਾ ਕਰਨਗੇ। ਸਵਦੇਸ਼ੀ ਨਿਰਮਿਤ ਪਣਡੁੱਬੀ ਖੰਡੇਰੀ ਅਤੇ ਭਾਰਤੀ ਜਲ ਸੈਨਾ ਦੇ ਪੀ 81 ਸਮੁੰਦਰੀ ਟੋਹੀ ਜਹਾਜ਼ ਵੀ ਇਸ ਅਭਿਆਸ ਦੇ ਦੌਰਾਨ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨਗੇ।

 

ਅਮਰੀਕੀ ਜਲ ਸੈਨਾ ਦੀ ਸਟ੍ਰਾਇਕ ਕੈਰੀਅਰ ਨਿਮਿਤਜ ਦੇ ਪੀ8ਏ ਸਮੁੰਦਰੀ ਟੋਹੀ ਜਹਾਜ਼ ਦੇ ਇਲਾਵਾ ਕਰੂਜ਼ਰ ਪ੍ਰਿੰਸਟਨ ਅਤੇ ਵਿਧਵੰਸਕ ਸਟੇਰੇਟ ਹੋਣਗੇ। ਰਾਇਲ ਆਸਟ੍ਰੇਲੀਅਨ ਜਲ ਸੈਨਾ ਦਾ ਪ੍ਰਤੀਨਿਧਿਤਵ ਇੰਟੀਗ੍ਰਲ ਹੈਲੀਕੌਪਟਰ ਦੇ ਨਾਲ-ਨਾਲ ਬੈਲਰੇਟ ਦੁਆਰਾ ਕੀਤਾ ਜਾਵੇਗਾ। ਜੇਐੱਮਐੱਸਡੀਐੱਫ ਵੀ ਇਸ ਇਸ ਅਭਿਆਸ ਵਿੱਚ ਭਾਗ ਲੈਣਗੇ।

 

ਯੁੱਧ ਅਭਿਆਸ ਦੀ ਮਾਲਾਬਾਰ ਲੜੀ, ਭਾਰਤ ਅਤੇ ਅਮਰੀਕਾ ਦੇ ਵਿਚਕਾਰ ਇੱਕ ਸਲਾਨਾ ਦੁਵੱਲੇ ਜਲ ਸੈਨਾ ਅਭਿਆਸ ਦੇ ਰੂਪ ਵਿੱਚ 1992 ਵਿੱਚ ਸ਼ੁਰੂ ਕੀਤੀ ਗਈ ਸੀ। ਇਨ੍ਹਾਂ ਸਾਲਾਂ ਦੇ ਦੌਰਾਨ ਇਸ ਦਾ ਦਾਇਰਾ ਅਤੇ ਜਟਿਲਤਾ ਵਧੀ ਹੈ। ਮਾਲਾਬਾਰ ਦਾ 24ਵਾਂ ਸੰਸਕਰਣ ਵਰਤਮਾਨ ਵਿੱਚ ਚਲ ਰਿਹਾ ਹੈ, ਜਿਸ ਵਿੱਚ ਸਮੁੰਦਰੀ ਮੁੱਦਿਆਂ 'ਤੇ ਚਾਰ ਜੀਵੰਤ ਲੋਕਤੰਤਰਾਂ ਦੇ ਵਿਚਕਾਰ ਵਿਚਾਰਾਂ ਦੀ ਸਮੱਗਰਤਾ 'ਤੇ ਰੋਸ਼ਨੀ ਪਾਈ ਜਾ ਰਹੀ ਹੈ ਅਤੇ ਇੱਕ ਖੁਲ੍ਹੇ, ਸਮਾਵੇਸ਼ੀ ਭਾਰਤ-ਪ੍ਰਸ਼ਾਂਤ ਅਤੇ ਕਾਨੂੰਨ ਆਧਾਰਿਤ ਅੰਤਰਰਾਸ਼ਟਰੀ ਆਦੇਸ਼ ਦੇ ਪ੍ਰਤੀ ਇਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਇਆ ਗਿਆ ਹੈ।

 

                                                               <><><><><>

 

ਏਬੀਬੀਬੀ/ਵੀਐੱਮ/ਐੱਮਐੱਸ


(Release ID: 1673363) Visitor Counter : 180