ਕਬਾਇਲੀ ਮਾਮਲੇ ਮੰਤਰਾਲਾ
ਟ੍ਰਾਈਫੈੱਡ ਨੇ ਟ੍ਰਾਈਬਸ ਇੰਡੀਆ ਉਤਪਾਦ ਦੀ ਰੇਂਜ ਦਾ ਵਿਸਤਾਰ ਕੀਤਾ
ਇੱਕ ਨਵੀਂ ਪਹਿਲ ਵਿੱਚ, ਜਗਦਲਪੁਰ ਦੀ ਕੇਂਦਰੀ ਜੇਲ੍ਹ ਦੇ ਕੈਦੀਆਂ ਦੁਆਰਾ ਬਣਾਏ ਉਤਪਾਦ ਸ਼ਾਮਲ ਕੀਤੇ
Posted On:
16 NOV 2020 4:54PM by PIB Chandigarh
ਨਵੇਂ ਉਤਪਾਦਾਂ (ਮੁੱਖ ਤੌਰ ‘ਤੇ ਇਮਿਊਨਿਟੀ ਵਧਾਉਣ ਵਾਲੇ ਉਤਪਾਦਾਂ ਅਤੇ ਜੰਗਲਾਂ ਦੇ ਤਾਜ਼ੇ ਅਤੇ ਜੈਵਿਕ ਖੇਤਰ ਦੇ ਉਤਪਾਦਾਂ) ਦੇ ਆਪਣੇ ਵਿਸਤਾਰ ਅਭਿਆਨ ਨੂੰ ਜਾਰੀ ਰੱਖਦੇ ਹੋਏ, ਟ੍ਰਾਈਬਸ ਇੰਡੀਆ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ, ਹੋਰਨਾਂ ਤੋਂ ਇਲਾਵਾ ਇਸ ਵਾਰ ਸੈਂਟਰਲ ਜੇਲ੍ਹ ਜਗਦਲਪੁਰ ਦੇ ਕੈਦੀਆਂ ਦੁਆਰਾ ਤਿਆਰ ਕੀਤੇ ਉਤਪਾਦਾਂ ਸਮੇਤ ਹੋਰ ਨਵੇਂ ਉਤਪਾਦਾਂ ਨੂੰ ਸ਼ਾਮਲ ਕਰਨ ਲਈ ਇੱਕ ਨਵੀਂ ਪਹਿਲ ਕੀਤੀ ਹੈ।
ਇਸ ਮੌਕੇ ਬੋਲਦਿਆਂ ਸ਼੍ਰੀ ਪ੍ਰਵੀਰ ਕ੍ਰਿਸ਼ਨ, ਮੈਨੇਜਿੰਗ ਡਾਇਰੈਕਟਰ, ਟ੍ਰਾਈਫੈੱਡ ਨੇ ਕਿਹਾ, “ਟ੍ਰਾਈਬਸ ਇੰਡੀਆ ਕਬਾਇਲੀ ਜੀਵਨ ਨੂੰ ਬਦਲਣ ਅਤੇ ਉਨ੍ਹਾਂ ਦੀ ਆਜੀਵਕਾ ਵਿੱਚ ਸੁਧਾਰ ਲਿਆਉਣ ਦੇ ਆਪਣੇ ਮਿਸ਼ਨ ਵਿੱਚ ਲਗਾਤਾਰ ਕੰਮ ਜਾਰੀ ਰੱਖ ਰਿਹੈ। ਛੱਤੀਸਗੜ੍ਹ ਦੇ ਜਗਦਲਪੁਰ ਦੀ ਕੇਂਦਰੀ ਜੇਲ੍ਹ ਨਾਲ ਸਾਡੀ ਸਾਂਝ ਆਦਿਵਾਸੀਆਂ ਨੂੰ ਉਨ੍ਹਾਂ ਦੇ ਹੱਥਕਰਘਾ ਅਤੇ ਹੋਰ ਉਤਪਾਦਾਂ ਲਈ ਇੱਕ ਵੱਡਾ ਬਜ਼ਾਰ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਨ ਅਤੇ ਆਤਮਨਿਰਭਰ ਭਾਰਤ ਬਣਾਉਣ ਵਿੱਚ ਸਹਾਇਤਾ ਕਰਨ ਲਈ ਇੱਕ ਹੋਰ ਪਹਿਲ ਹੈ।
ਟ੍ਰਾਈਬਸ ਇੰਡੀਆ ਉਤਪਾਦਾਂ ਦੀ ਵਧਾਈ ਗਈ ਰੇਂਜ ਵਿੱਚ ਨਵੇਂ ਉਤਪਾਦ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਟ੍ਰਾਈਬਸ ਇੰਡੀਆ ਈ-ਮਾਰਕਿਟਪਲੇਸ ਲਈ ਸ਼ਾਨਦਾਰ ਗਿਫਟਿੰਗ ਉਤਪਾਦ ਬਣਨਗੇ ਅਤੇ ਸਾਡੇ ਸਮਾਜ ਦੇ ਇਨ੍ਹਾਂ ਪਿਛੜੇ ਵਰਗਾਂ ਵਿੱਚ ਖੁਸ਼ਹਾਲੀ ਫੈਲਾਉਣ ਵਿੱਚ ਸਹਾਇਤਾ ਕਰਨਗੇ।
ਅੱਜ ਲਾਂਚ ਕੀਤੇ ਗਏ ਉਤਪਾਦਾਂ ਵਿੱਚ ਛੱਤੀਸਗੜ੍ਹ ਦੀ ਜਗਦਲਪੁਰ ਜੇਲ੍ਹ ਦੇ ਕਬਾਇਲੀ ਕੈਦੀਆਂ ਦੁਆਰਾ ਬਹੁਤ ਖੂਬਸੂਰਤੀ ਨਾਲ ਤਿਆਰ ਕੀਤੀਆਂ ਮੂਰਤੀਆਂ ਅਤੇ ਕੁੱਝ ਕੇਤਕੀ ਟੋਕਰੇ ਸ਼ਾਮਲ ਹਨ। ਗਣੇਸ਼, ਲਕਸ਼ਮੀ, ਦੁਰਗਾ ਦੀਆਂ ਇਹ ਆਕਰਸ਼ਕ ਮੂਰਤੀਆਂ ਨਾ ਸਿਰਫ ਤੋਹਫੇ ਦੇਣ ਲਈ ਕੰਮ ਆਉਣਗੀਆਂ, ਬਲਕਿ ਜੇਲ੍ਹਾਂ ਦੇ ਇਨ੍ਹਾਂ ਕਬਾਇਲੀ ਕੈਦੀਆਂ ਨੂੰ ਆਤਮਨਿਰਭਰ ਬਣਾਉਣ ਵਿੱਚ ਵੀ ਸਹਾਇਤਾ ਮਿਲੇਗੀ।
ਟ੍ਰਾਈਫੈੱਡ ਨੇ ਹੁਣ ਜਗਦਲਪੁਰ ਦੀ ਕੇਂਦਰੀ ਜੇਲ੍ਹ ਨਾਲ ਭਾਈਵਾਲੀ ਕਰਨ ਦਾ ਫੈਸਲਾ ਲਿਆ ਹੈ, ਤਾਂ ਜੋ ਜੇਲ੍ਹ ਕੈਦੀਆਂ ਤੋਂ ਦਸਤਕਾਰੀ ਵਸਤਾਂ ਦੀ ਖਰੀਦ ਇੱਕ ਨਿਯਮਿਤ ਪ੍ਰਕਿਰਿਆ ਬਣੇ ਅਤੇ ਟ੍ਰਾਈਬਸ ਇੰਡੀਆ ਦੀ ਸਹਾਇਤਾ ਨਾਲ ਇਨ੍ਹਾਂ ਆਕਰਸ਼ਕ ਹੱਥਕਰਘਾ ਵਸਤਾਂ ਨੂੰ ਬਾਕੀ ਦੁਨੀਆਂ ਵਿੱਚ ਲਿਜਾਇਆ ਜਾ ਸਕੇ।
ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਪ੍ਰਾਪਤ ਹੋਰ ਉਤਪਾਦਾਂ ਅਤੇ ਗਿਫਟਿੰਗ ਉਤਪਾਦਾਂ ਨੂੰ ਧਿਆਨ ਵਿਚ ਰੱਖਦੇ ਹੋਏ, ਇੱਥੇ ਲੈਂਪ ਸ਼ੇਡਜ਼ ਵਾਲੀਆਂ ਸੌਰਾ ਪੇਂਟਿੰਗਾਂ, ਅਤੇ ਓਡੀਸ਼ਾ ਦੇ ਕਬੀਲਿਆਂ ਦੇ ਡੋਕਰਾਦੀਆ ਸ਼ਾਮਲ ਹਨ। ਤਾਮਿਲਨਾਡੂ ਅਤੇ ਦੱਖਣ ਦੇ ਕਬੀਲਿਆਂ ਤੋਂ, ਸੁੰਦਰਤਾ ਉਤਪਾਦਾਂ ਦੀ ਇੱਕ ਨਵੀਂ ਜੈਵਿਕ ਰੇਂਜ ਜਿਵੇਂ -ਬੀਜ਼ਵੈੱਕਸ ਲਿੱਪ ਬਾਮ (beeswax lip balms) ਵਿਭਿੰਨ ਸੁਗੰਧੀਆਂ (ਪੁਦੀਨੇ, ਨਿੰਬੂ, ਵਨੀਲਾ) ਵਿੱਚ ਪੇਸ਼ ਕੀਤੀ ਗਈ ਹੈ। ਪੱਛਮ ਤੋਂ ਲਾਂਚ ਕੀਤੇ ਗਏ ਉਤਪਾਦਾਂ ਵਿੱਚ, ਹੱਥ ਨਾਲ ਪੇਂਟ ਕੀਤੇ ਵਾਰਲੀ ਕਲਾ ਦੇ ਖੂਬਸੂਰਤ ਦੁੱਪਟੇ, ਵਾਰਲੀ ਜੂਟ ਬੈਗ, ਲੈਪਟਾਪ ਬੈਗ, ਜੂਟ ਓਰਗੇਨਾਈਜ਼ਰਜ਼, ਟੋਰਨਜ਼ ਅਤੇ ਕੰਦੀਲ (ਲਾਲਟੇਨ) ਆਦਿ ਸ਼ਾਮਲ ਹਨ।
ਦੇਸ਼ ਭਰ ਤੋਂ ਕਬਾਇਲੀ ਉਤਪਾਦਕਾਂ (ਕਾਰੀਗਰਾਂ ਅਤੇ ਜੰਗਲ ਨਿਵਾਸੀਆਂ) ਤੋਂ ਖ੍ਰੀਦੇ ਹੋਏ, ਇਹ ਨਵੇਂ ਉਤਪਾਦ, ਸ਼ਾਨਦਾਰ ਤੋਹਫ਼ੇ ਅਤੇ ਸਜਾਵਟੀ ਵਸਤਾਂ ਵਜੋਂ ਵਿਕਲਪ ਵੀ ਬਣਨਗੇ।
ਪਿਛਲੇ ਕੁਝ ਹਫ਼ਤਿਆਂ ਦੌਰਾਨ ਲਾਂਚ ਕੀਤੇ ਗਏ ਸਾਰੇ ਨਵੇਂ ਉਤਪਾਦ 125ਟ੍ਰਾਈਬਸ ਇੰਡੀਆ ਆਊਟਲੈਟਸ, ਟ੍ਰਾਈਬਸ ਇੰਡੀਆ ਮੋਬਾਈਲ ਵੈਨਾਂ ਅਤੇ ਟ੍ਰਾਈਬਸ ਇੰਡੀਆ ਈ-ਮਾਰਕਿਟਪਲੇਸ (tribesindia.com) ਅਤੇ ਈ-ਟੈਲਰਸ ਜਿਹੇ ਔਨਲਾਈਨ ਪਲੈਟਫਾਰਮਾਂ ‘ਤੇ ਉਪਲਬਧ ਹਨ।
ਇਨ੍ਹਾਂ ਮੁਸ਼ਕਿਲ ਸਮਿਆਂ ਵਿੱਚ ਗੋ ਵੋਕਲ ਫਾਰ ਲੋਕਲ ਮੰਤਰ ਨੂੰ, ਗੋ ਵੋਕਲ ਫਾਰ ਲੋਕਲ ਗੋ ਟ੍ਰਾਈਬਲ ਵਜੋਂ ਅਪਣਾਅ ਕੇ, ਟ੍ਰਾਈਫੈੱਡ ਆਪਣੇ ਪ੍ਰੋਗਰਾਮਾਂ ਅਤੇ ਪਹਿਲਾਂ ਦੁਆਰਾ ਪ੍ਰੇਸ਼ਾਨੀਗ੍ਰੱਸਤ ਅਤੇ ਪ੍ਰਭਾਵਿਤ ਕਬਾਇਲੀ ਲੋਕਾਂ ਦੀ ਸਥਿਤੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਲਗਾਤਾਰ ਜੁਟਿਆ ਹੋਇਆ ਹੈ।
ਕਬਾਇਲੀਆਂ ਦੀ ਜ਼ਿੰਦਗੀ ਅਤੇ ਆਜੀਵਿਕਾ ਨੂੰ ਬਦਲਣ ਦੀ ਇੱਕ ਮਹੱਤਵਪੂਰਨ ਪਹਿਲ, ਟ੍ਰਾਈਬਸ ਇੰਡੀਆ ਈ-ਮਾਰਕਿਟਪਲੇਸ ਹੈ। ਇਹ ਸਾਈਟ, ਆਦਿਵਾਸੀ ਉੱਦਮੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੋੜਦੀ ਹੈ ਅਤੇ ਦੇਸ਼ ਭਰ ਦੇ ਕਬਾਇਲੀ ਉੱਦਮਾਂ ਦੇ ਉਤਪਾਦਾਂ ਅਤੇ ਉਨ੍ਹਾਂ ਦੀਆਂ ਦਸਤਕਾਰੀ ਵਸਤਾਂ ਦਾ ਪ੍ਰਦਰਸ਼ਨ ਕਰਦਿਆਂ ਵੱਧ ਤੋਂ ਵੱਧ ਗਾਹਕਾਂ ਤੱਕ ਪਹੁੰਚਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਦੀ ਹੈ।
ਟ੍ਰਾਈਬਸ ਇੰਡੀਆ ਈ-ਮਾਰਕਿਟਪਲੇਸ ਲੱਖਾਂ ਕਬਾਇਲੀ ਉੱਦਮਾਂ ਨੂੰ ਸਸ਼ਕਤ ਕਰਨ ਦੀ ਕੋਸ਼ਿਸ਼ ਹੈ। ਕਈ ਤਰ੍ਹਾਂ ਦੇ ਕੁਦਰਤੀ ਅਤੇ ਟਿਕਾਊ ਉਤਪਾਦਾਂ ਅਤੇ ਵਸਤਾਂ ਦੇ ਨਾਲ, ਇਹ ਸਾਡੇ ਆਦਿਵਾਸੀ ਭਰਾਵਾਂ ਦੀ ਪੁਰਾਣੀ ਪਰੰਪਰਾਵਾਂਦੀ ਝੱਲਕ ਪੇਸ਼ ਕਰਦੀ ਹੈ। market.tribesindia.com‘ਤੇ ਜਾ ਕੇ ਲੋਕਲ ਖਰੀਦੋ ਟ੍ਰਾਈਬਲ ਖਰੀਦੋ!
*********
ਐੱਨਬੀ/ਐੱਸਕੇ
(Release ID: 1673311)
Visitor Counter : 211