ਪ੍ਰਧਾਨ ਮੰਤਰੀ ਦਫਤਰ

ਜੈਨ ਆਚਾਰੀਆ ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ ਦੀ 151ਵੀਂ ਜਯੰਤੀ ਸਮਾਰੋਹ ਦੇ ਅਵਸਰ ‘ਤੇ ‘ਸਟੈਚੂ ਆਵ੍ ਪੀਸ’ (ਸ਼ਾਂਤੀ ਦੀ ਪ੍ਰਤਿਮਾ) ਤੋਂ ਪਰਦਾ ਹਟਾਉਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 16 NOV 2020 3:55PM by PIB Chandigarh

ਨਮਸਕਾਰ !

 

ਪ੍ਰੋਗਰਾਮ ਵਿੱਚ ਮੇਰੇ ਨਾਲ ਹਾਜ਼ਰ ਗੱਛਾਧਿਪਤੀ ਜੈਨ ਆਚਾਰੀਆ ਸ਼੍ਰੀ ਵਿਜੈ ਨਿਤਯਾਨੰਦ ਸੁਰੀਸ਼ਵਰ ਜੀ, ਆਚਾਰੀਆ ਸ਼੍ਰੀ ਵਿਜੈ ਚਿਦਾਨੰਦ ਸੂਰਿ ਜੀ, ਆਚਾਰੀਆ ਸ਼੍ਰੀ ਜਯਾਨੰਦ ਸੂਰਿ ਜੀ, ਮਹੋਤਸਵ ਦੇ ਮਾਰਗਦਰਸ਼ਕ ਮੁਨੀ ਸ਼੍ਰੀ ਮੋਕਸ਼ਾਨੰਦ ਵਿਜੈ ਜੀ, ਸ਼੍ਰੀ ਅਸ਼ੋਕ ਜੈਨ ਜੀ, ਸ਼੍ਰੀਮਾਨ ਸੁਧੀਰ ਮਹਿਤਾ ਜੀ,  ਸ਼੍ਰੀ ਰਾਜਕੁਮਾਰ ਜੀ, ਸ਼੍ਰੀ ਘੀਸੂਲਾਲ ਜੀ ਅਤੇ ਆਚਾਰੀਆ ਸ਼੍ਰੀ ਵਿਜੈ ਵੱਲਭ ਸੂਰਿ ਜੀ ਦੇ ਸਾਰੇ ਸਾਥੀ ਪੈਰੋਕਾਰ। ਆਪ ਸਭ ਨੂੰ ਯੁਗਦ੍ਰਿਸ਼ਟਾ, ਵਿਸ਼ਵਵੰਦਯ ਵਿਭੂਤੀ, ਕਲਿਕਾਲ ਕਲਪਤਰੁ, ਪੰਜਾਬ ਕੇਸਰੀ ਆਚਾਰੀਆ ਸ਼੍ਰੀ ਵਿਜੈ ਵੱਲਭ ਸੂਰਿ ਜੀ ਦੇ 150ਵੇਂ ਜਨਮ ਵਰ੍ਹੇ ਮਹਾਮਹੋਤਸਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਕਰਦਾ ਹਾਂ।

 

ਇਹ ਨਵਾਂ ਵਰ੍ਹਾ ਅਧਿਆਤਮਕ ਆਭਾ ਦਾ ਵਰ੍ਹਾ ਹੈ, ਪ੍ਰੇਰਣਾ ਦੇਣ ਵਾਲਾ ਵਰ੍ਹਾ ਹੈ। ਇਹ ਮੇਰਾ ਸੁਭਾਗ ਹੈ ਕਿ ਮੈਨੂੰ ਇਸ ਆਯੋਜਨ ਵਿੱਚ ਸ਼ਾਮਲ ਹੋਣ, ਆਪ ਸਾਰਿਆਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਦਾ ਅਵਸਰ ਮਿਲਿਆ ਹੈ। ਜਨਮ ਵਰ੍ਹੇ ਮਹੋਤਸਵ ਦੇ ਮਾਧਿਅਮ ਨਾਲ ਜਿੱਥੇ ਇੱਕ ਤਰਫ਼ ਭਗਵਾਨ ਸ੍ਰੀ ਮਹਾਵੀਰ ਸੁਆਮੀ ਦੇ ਅਹਿੰਸਾ, ਅਨੇਕਾਂਤ ਅਤੇ ਅਪਰਿਗ੍ਰਹਿ ਜਿਹੇ ਸਿਧਾਂਤਾਂ ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤਾਂ ਨਾਲ ਹੀ ਗੁਰੂ ਵੱਲਭ ਦੇ ਸੰਦੇਸ਼ਾਂ ਨੂੰ ਵੀ ਜਨ-ਜਨ ਤੱਕ ਪਹੁੰਚਾਇਆ ਜਾ ਰਿਹਾ ਹੈ।  ਇਨ੍ਹਾਂ ਸ਼ਾਨਦਾਰ ਆਯੋਜਨਾਂ ਲਈ ਮੈਂ ਗੱਛਾਧਿਪਤੀ ਆਚਾਰੀਆ ਸ਼੍ਰੀਮਦ੍ ਵਿਜੈ ਨਿਤਯਾਨੰਦ ਸੁਰੀਸ਼ਵਰ ਜੀ ਮਹਾਰਾਜ ਦਾ ਵੀ ਵਿਸ਼ੇਸ਼ ਰੂਪ ਨਾਲ ਅਭਿਨੰਦਨ ਕਰਦਾ ਹਾਂ।

 

ਤੁਹਾਡੇ ਦਰਸ਼ਨ, ਅਸ਼ੀਰਵਾਦ ਅਤੇ ਨੇੜਤਾ ਦਾ ਸੁਭਾਗ ਮੈਨੂੰ ਵਡੋਦਰਾ ਅਤੇ ਛੋਟਾ ਉਦੈਪੁਰ ਦੇ ਕੰਵਾਟ ਪਿੰਡ ਵਿੱਚ ਵੀ ਪ੍ਰਾਪਤ ਹੋਇਆ ਸੀ। ਅੱਜ ਦੁਬਾਰਾ ਤੁਹਾਡੇ ਸਨਮੁਖ ਹਾਜ਼ਰ ਹੋਣ ਦਾ ਅਵਸਰ ਮਿਲਿਆ ਹੈ ਜਿਸ ਨੂੰ ਮੈਂ ਆਪਣਾ ਇੱਕ ਪੁੰਨ ਮੰਨਦਾ ਹਾਂ। ਸੰਤਜਨ ਆਚਾਰੀਆ ਸ਼੍ਰੀਮਦ ਨਿਤਯਾਨੰਦ ਸੁਰੀਸ਼ਵਰ ਜੀ ਮਹਾਰਾਜ ਕਿਹਾ ਕਰਦੇ ਹਨ ਕਿ ਗੁਜਰਾਤ ਦੀ ਧਰਤੀ ਨੇ ਸਾਨੂੰ ਦੋ ਵੱਲਭ ਦਿੱਤੇ ਅਤੇ ਹੁਣੇ-ਹੁਣੇ ਇਸ ਗੱਲ ਦਾ ਜ਼ਿਕਰ ਹੋਇਆ। ਰਾਜਨੀਤਕ ਖੇਤਰ ਵਿੱਚ ਸਰਦਾਰ ਵੱਲਭ ਭਾਈ ਪਟੇਲ ਅਤੇ ਅਧਿਆਤਮਕ ਖੇਤਰ ਵਿੱਚ ਜੈਨ ਆਚਾਰੀਆ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ।  ਉਂਝ ਮੈਂ ਦੋਨਾਂ ਹੀ ਮਹਾਪੁਰਖਾਂ ਵਿੱਚ ਇੱਕ ਸਮਾਨਤਾ ਹੋਰ ਦੇਖਦਾ ਹਾਂ।

 

ਦੋਨਾਂ ਨੇ ਹੀ ਭਾਰਤ ਦੀ ਏਕਤਾ ਅਤੇ ਭਾਈਚਾਰੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।  ਮੇਰਾ ਸੁਭਾਗ ਹੈ ਕਿ ਮੈਨੂੰ ਦੇਸ਼ ਨੇ ਸਰਦਾਰ ਵੱਲਭ ਭਾਈ ਪਟੇਲ ਦੀ ਵਿਸ਼ਵ ਦੀ ਸਭ ਤੋਂ ਉੱਚੀ ‘ਸਟੈਚੂ ਆਵ੍ ਯੂਨਿਟੀ’ ਦੇ ਲੋਕਅਰਪਣ ਦਾ ਅਵਸਰ ਦਿੱਤਾ ਸੀ, ਅਤੇ ਅੱਜ ਜੈਨ ਆਚਾਰੀਆ ਵਿਜੈ ਵੱਲਭ ਜੀ ਦੀ ‘ਸਟੈਚੂ ਆਵ੍ ਪੀਸ’ ਤੋਂ ਪਰਦਾ ਹਟਾਉਣ ਦਾ ਸੁਭਾਗ ਮੈਨੂੰ ਮਿਲ ਰਿਹਾ ਹੈ।

 

ਸੰਤਜਨ, 

 

ਭਾਰਤ ਨੇ ਹਮੇਸ਼ਾ ਪੂਰੇ ਵਿਸ਼ਵ ਨੂੰ, ਮਾਨਵਤਾ ਨੂੰ, ਸ਼ਾਂਤੀ, ਅਹਿੰਸਾ ਅਤੇ ਭਾਈਚਾਰੇ ਦਾ ਮਾਰਗ ਦਿਖਾਇਆ ਹੈ। ਇਹ ਉਹ ਸੰਦੇਸ਼ ਹਨ ਜਿਨ੍ਹਾਂ ਦੀ ਪ੍ਰੇਰਣਾ ਵਿਸ਼ਵ ਨੂੰ ਭਾਰਤ ਤੋਂ ਮਿਲਦੀ ਹੈ। ਇਸੇ ਮਾਰਗਦਰਸ਼ਨ ਲਈ ਦੁਨੀਆ ਅੱਜ ਇੱਕ ਵਾਰ ਫਿਰ ਭਾਰਤ ਵੱਲ ਦੇਖ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ‘ਸਟੈਚੂ ਆਵ੍ ਪੀਸ’, ਵਿਸ਼ਵ ਵਿੱਚ ਸ਼ਾਂਤੀ, ਅਹਿੰਸਾ ਅਤੇ ਸੇਵਾ ਦਾ ਇੱਕ ਪ੍ਰੇਰਣਾ ਸਰੋਤ ਬਣੇਗੀ।

 

ਸਾਥੀਓ, 

 

ਆਚਾਰੀਆ ਵਿਜੈ ਵੱਲਭ ਜੀ ਕਹਿੰਦੇ ਸਨ - “ਧਰਮ ਕੋਈ ਤਟਬੰਧਾਂ ਵਿੱਚ ਬੰਨ੍ਹਿਆਂ ਸਰੋਵਰ ਨਹੀਂ ਹੈ, ਬਲਕਿ ਇੱਕ ਵਹਿੰਦੀ ਧਾਰਾ ਹੈ ਜੋ ਸਾਰਿਆਂ ਨੂੰ ਸਮਾਨ ਰੂਪ ਨਾਲ ਉਪਲੱਬਧ ਹੋਣੀ ਚਾਹੀਦੀ ਹੈ”। ਉਨ੍ਹਾਂ ਦਾ ਇਹ ਸੰਦੇਸ਼ ਪੂਰੇ ਵਿਸ਼ਵ ਲਈ ਅਤਿਅੰਤ ਪ੍ਰਾਸੰਗਿਕ ਹੈ। ਉਨ੍ਹਾਂ ਦੇ ਜੀਵਨ ਦਾ ਜੋ ਵਿਸਤਾਰ ਰਿਹਾ ਹੈ, ਉਸ ਵਿੱਚ ਜ਼ਰੂਰੀ ਹੈ ਕਿ ਉਨ੍ਹਾਂ ਦੇ ਬਾਰੇ ਵਾਰ-ਵਾਰ ਗੱਲ ਕੀਤੀ ਜਾਵੇ,  ਉਨ੍ਹਾਂ ਦੇ ਜੀਵਨ ਦਰਸ਼ਨ ਨੂੰ ਦੁਹਰਾਇਆ ਜਾਵੇ। ਉਹ ਇੱਕ ਦਾਰਸ਼ਨਿਕ ਵੀ ਸਨ, ਸਮਾਜ ਸੁਧਾਰਕ ਵੀ ਸਨ। ਉਹ ਦੂਰਦ੍ਰਿਸ਼ਟਾ ਵੀ ਸਨ, ਅਤੇ ਜਨਸੇਵਕ ਵੀ ਸਨ। ਉਹ ਤੁਲਸੀਦਾਸ, ਆਨੰਦਘਨ ਅਤੇ ਮੀਰਾ ਦੀ ਤਰ੍ਹਾਂ ਪਰਮਾਤਮ ਦੇ ਭਗਤ ਕਵੀ ਵੀ ਸਨ ਅਤੇ ਆਧੁਨਿਕ ਭਾਰਤ ਦੇ ਸੁਪਨਦ੍ਰਿਸ਼ਟਾ ਵੀ ਸਨ। ਅਜਿਹੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦਾ ਸੰਦੇਸ਼, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦਾ ਜੀਵਨ ਸਾਡੀ ਨਵੀਂ ਪੀੜ੍ਹੀ ਤੱਕ ਵੀ ਪਹੁੰਚੇ।

 

ਸਾਥੀਓ, 

 

ਭਾਰਤ ਦਾ ਇਤਿਹਾਸ ਆਪ ਦੇਖੋ ਤਾਂ ਆਪ ਮਹਿਸੂਸ ਕਰੋਗੇ, ਜਦੋਂ ਵੀ ਭਾਰਤ ਨੂੰ ਆਂਤਰਿਕ ਪ੍ਰਕਾਸ਼ ਦੀ ਜ਼ਰੂਰਤ ਹੋਈ ਹੈ, ਸੰਤ ਪਰੰਪਰਾ ਤੋਂ ਕੋਈ ਨਾ ਕੋਈ ਸੂਰਜ ਉਦੈ ਹੋਇਆ ਹੈ। ਕੋਈ ਨਾ ਕੋਈ ਵੱਡਾ ਸੰਤ ਹਰ ਕਾਲਖੰਡ ਵਿੱਚ ਸਾਡੇ ਦੇਸ਼ ਵਿੱਚ ਰਿਹਾ ਹੈ, ਜਿਸ ਨੇ ਉਸ ਕਾਲਖੰਡ ਨੂੰ ਦੇਖਦੇ ਹੋਏ ਸਮਾਜ ਨੂੰ ਦਿਸ਼ਾ ਦਿੱਤੀ ਹੈ। ਆਚਾਰੀਆ ਵਿਜੈ ਵੱਲਭ ਜੀ ਅਜਿਹੇ ਹੀ ਸੰਤ ਸਨ। ਗੁਲਾਮੀ ਦੇ ਉਸ ਦੌਰ ਵਿੱਚ ਉਨ੍ਹਾਂ ਨੇ ਦੇਸ਼ ਦੇ ਪਿੰਡ-ਪਿੰਡ, ਨਗਰ-ਨਗਰ ਪੈਦਲ ਯਾਤਰਾਵਾਂ ਕੀਤੀਆਂ, ਦੇਸ਼ ਦੀ ਅਸਮਿਤਾ ਨੂੰ ਜਗਾਉਣ ਦਾ ਭਗੀਰਥ ਪ੍ਰਯਤਨ ਕੀਤਾ। ਅੱਜ ਜਦੋਂ ਅਸੀਂ ਆਜ਼ਾਦੀ ਦੇ 75 ਸਾਲ ਦੀ ਤਰਫ਼ ਵਧ ਰਹੇ ਹਾਂ।

 

ਆਜ਼ਾਦੀ ਦੇ ਅੰਦੋਲਨ ਦੇ ਇੱਕ ਪਹਿਲੂ ਨੂੰ ਤਾਂ ਦੁਨੀਆ ਦੇ ਸਾਹਮਣੇ ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਸਾਡੇ ਅੱਖ-ਕੰਨ ਵੱਲੋਂ ਗੁਜਰਿਆ ਹੈ ਲੇਕਿਨ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹੋਵੇਗਾ ਕਿ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੀ ਪੀਠਿਕਾ ਭਗਤੀ ਅੰਦੋਲਨ ਤੋਂ ਹੋਈ ਸੀ। ਜਨ-ਜਨ ਨੂੰ ਭਗਤੀ ਅੰਦੋਲਨ ਦੇ ਮਾਧਿਅਮ ਨਾਲ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਸੰਤਾਂ ਨੇ, ਮਹੰਤਾਂ ਨੇ, ਰਿਸ਼ੀਮੁਨੀਆਂ ਨੇ, ਆਚਾਰੀਆਂ ਨੇ, ਭਗਵੰਤਾਂ ਨੇ ਉਸ ਚੇਤਨਾ ਨੂੰ ਜਾਗ੍ਰਿਤ ਕੀਤਾ ਸੀ।

 

ਇੱਕ ਪੀਠਿਕਾ ਤਿਆਰ ਕੀਤੀ ਸੀ ਅਤੇ ਉਸ ਪੀਠਿਕਾ ਨੇ ਬਾਅਦ ਵਿੱਚ ਆਜ਼ਾਦੀ ਦੇ ਅੰਦੋਲਨ ਨੂੰ ਬਹੁਤ ਵੱਡੀ ਤਾਕਤ ਦਿੱਤੀ ਸੀ ਅਤੇ ਉਸ ਪੂਰੀ ਪੀਠਿਕਾ ਨੂੰ ਤਿਆਰ ਕਰਨ ਵਾਲੇ ਵਿੱਚ ਜੋ ਦੇਸ਼ ਵਿੱਚ ਅਨੇਕ ਸੰਤ ਸਨ ਉਸ ਵਿੱਚ ਇੱਕ ਵੱਲਭ ਗੁਰੂ ਸਨ।  ਗੁਰੂ ਵੱਲਭ ਦਾ ਬਹੁਤ ਵੱਡਾ ਯੋਗਦਾਨ ਸੀ ਜਿਸ ਨੇ ਆਜ਼ਾਦੀ ਦੇ ਅੰਦੋਲਨ ਦੀ ਪੀਠਿਕਾ ਤੈਅ ਕੀਤੀ ਸੀ ਲੇਕਿਨ ਅੱਜ 21ਵੀਂ ਸਦੀ ਵਿੱਚ ਮੈਂ ਆਚਾਰੀਆਂ ਨੂੰ,  ਸੰਤਾਂ ਨੂੰ ,  ਭਗਵੰਤਾਂ ਨੂੰ ,  ਕਥਾਕਾਰਾਂ ਨੂੰ ਇੱਕ ਤਾਕੀਦ ਕਰਨਾ ਚਾਹੁੰਦਾ ਹਾਂ ਜਿਸ ਪ੍ਰਕਾਰ ਨਾਲ ਆਜ਼ਾਦੀ ਦੇ ਅੰਦੋਲਨ ਦੀ ਪੀਠਿਕਾ ਭਗਤੀ ਅੰਦੋਲਨ ਤੋਂ ਸ਼ੁਰੂ ਹੋਈ,  ਭਗਤੀ ਅੰਦੋਲਨ ਨੇ ਤਾਕਤ ਦਿੱਤੀ ਉਸੇ ਤਰ੍ਹਾਂ ਹੀ ਆਤਮਨਿਰਭਰ ਭਾਰਤ ਦੀ ਪੀਠਿਕਾ ਤਿਆਰ ਕਰਨ ਦਾ ਕੰਮ ਵੀ ਸਾਡੇ ਸੰਤਾਂ,  ਮਹੰਤਾਂ,  ਆਚਾਰੀਆਂ ਦਾ ਹੈ।  ਤੁਸੀਂ ਜਿੱਥੇ ਵੀ ਜਾਓ,  ਜਿੱਥੇ ਵੀ ਬੋਲੋ,  ਆਪਣੇ ਸੇਵਕ ਹੋਣ ਜਾਂ ਸੰਤਜਨ ਹੋਣ,  ਤੁਹਾਡੇ ਮੁਖ ਤੋਂ ਲਗਾਤਾਰ ਇਹ ਸੰਦੇਸ਼ ਦੇਸ਼ ਦੇ ਹਰ ਵਿਅਕਤੀ ਤੱਕ ਪਹੁੰਚਦੇ ਰਹਿਣਾ ਚਾਹੀਦਾ ਹੈ ਅਤੇ ਉਹ ਸੰਦੇਸ਼ ਹੈ ‘ਵੋਕਲ ਫਾਰ ਲੋਕਲ’। ਜਿਤਨਾ ਜ਼ਿਆਦਾ ਸਾਡੇ ਕਥਾਕਾਰ,  ਸਾਡੇ ਆਚਾਰੀਆ,  ਸਾਡੇ ਭਗਵੰਤ,  ਸਾਡੇ ਸੰਤਜਨ ਉਨ੍ਹਾਂ ਦੀ ਤਰਫ ਤੋਂ ਗੱਲ ਜਿਤਨੀ ਜ਼ਿਆਦਾ ਆਵੇਗੀ ਜਿਵੇਂ ਉਸ ਸਮੇਂ ਆਜ਼ਾਦੀ ਦੀ ਪੀਠਿਕਾ ਤੁਸੀਂ ਸਭ ਆਚਾਰੀਆਂ,  ਸੰਤਾਂ,  ਮਹੰਤਾਂ ਨੇ ਕੀਤੀ ਸੀ ਵੈਸੇ ਹੀ ਆਜ਼ਾਦੀ ਦੀ ਪੀਠਿਕਾ ਆਤਮਨਿਰਭਰ ਭਾਰਤ ਦੀ ਪੀਠਿਕਾ ਤੁਸੀਂ ਤਿਆਰ ਕਰ ਸਕਦੇ ਹੋ ਅਤੇ ਇਸ ਲਈ ਮੈਂ ਅੱਜ ਦੇਸ਼ ਦੇ ਸਾਰੇ ਸੰਤਾਂ,  ਮਹਾਪੁਰਖਾਂ ਦੇ ਚਰਨਾਂ ਵਿੱਚ ਆਗ੍ਰਹ ਪੂਰਵਕ ਨਿਵੇਦਨ ਕਰ ਸਕਦਾ ਹਾਂ। ਪ੍ਰਧਾਨ ਸੇਵਕ ਦੇ ਰੂਪ ਵਿੱਚ ਨਿਵੇਦਨ ਕਰ ਸਕਦਾ ਹਾਂ ਕਿ ਆਓ, ਅਸੀਂ ਇਸ ਦੇ ਲਈ ਅੱਗੇ ਵਧੀਏ। ਕਿਤਨੇ ਹੀ ਸੁਤੰਤਰਤਾ ਸੰਗ੍ਰਾਮ ਸੈਨਾਨੀ ਇਨ੍ਹਾਂ ਮਹਾਪੁਰਖਾਂ ਤੋਂ ਪ੍ਰੇਰਣਾ ਲੈਂਦੇ ਸਨ।  ਪੰਡਿਤ ਮਦਨ ਮੋਹਨ ਮਾਲਵੀਯ,  ਮੋਰਾਰ ਜੀ ਭਾਈ ਦੇਸਾਈ ਜਿਹੇ ਕਿਤਨੇ ਹੀ ਜਨਨੇਤਾ ਉਨ੍ਹਾਂ ਦਾ ਮਾਰਗਦਰਸ਼ਨ ਲੈਣ ਉਨ੍ਹਾਂ ਦੇ  ਪਾਸ ਜਾਂਦੇ ਸਨ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਵੀ ਸੁਪਨਾ ਦੇਖਿਆ ਅਤੇ ਆਜ਼ਾਦ ਭਾਰਤ ਕੈਸਾ ਹੋਵੇ,  ਇਸ ਦੀ ਵੀ ਰੂਪਰੇਖਾ ਖਿੱਚੀ।  ਸਵਦੇਸ਼ੀ ਅਤੇ ਆਤਮਨਿਰਭਰ ਭਾਰਤ ਲਈ ਉਨ੍ਹਾਂ ਦੀ ਵਿਸ਼ੇਸ਼ ਆਗ੍ਰਹ ਸੀ। ਉਨ੍ਹਾਂ ਨੇ ਆਜੀਵਨ ਖਾਦੀ ਪਹਿਨੀ,  ਸਵਦੇਸ਼ੀ ਨੂੰ ਅਪਣਾਇਆ ਅਤੇ ਸਵਦੇਸ਼ੀ ਦਾ ਸੰਕਲਪ ਵੀ ਦਿਵਾਇਆ। ਸੰਤਾਂ ਦਾ ਵਿਚਾਰ ਕਿਵੇਂ ਅਮਰ ਅਤੇ ਚਿਰੰਜੀਵੀ ਹੁੰਦਾ ਹੈ,  ਆਚਾਰੀਆ ਵਿਜੈ ਵੱਲਭ ਜੀ  ਦਾ ਯਤਨ ਇਸ ਦਾ ਸਾਖਿਆਤ ਉਦਾਹਰਣ ਹੈ। ਦੇਸ਼ ਦੇ ਲਈ ਜੋ ਸੁਪਨਾ ਉਨ੍ਹਾਂ ਨੇ ਆਜ਼ਾਦੀ ਦੇ ਪਹਿਲੇ ਦੇਖਿਆ ਸੀ,  ਉਹ ਵਿਚਾਰ ਅੱਜ ‘ਆਤਮਨਿਰਭਰ ਭਾਰਤ’ ਅਭਿਯਾਨ ਦੇ ਜ਼ਰੀਏ ਸਿੱਧੀ ਦੀ ਤਰਫ਼ ਵਧ ਰਿਹਾ ਹੈ। 

 

ਸਾਥੀਓ, 

 

ਮਹਾਪੁਰਖਾਂ ਦਾ,  ਸੰਤਾਂ ਦਾ ਵਿਚਾਰ ਇਸ ਲਈ ਅਮਰ ਹੁੰਦਾ ਹੈ ਕਿਉਂਕਿ ਉਹ ਜੋ ਕਹਿੰਦੇ ਹਨ,  ਜੋ ਦੱਸਦੇ ਹਨ ਉਹੀ ਆਪਣੇ ਜੀਵਨ ਵਿੱਚ ਜੀਉਂਦੇ ਹਨ। ਆਚਾਰੀਆ ਵਿਜੈਵੱਲਭ ਜੀ ਕਹਿੰਦੇ ਸਨ-  “ਸਾਧੂ ਮਹਾਤਮਾਵਾਂ ਦਾ ਕਰਤੱਵ ਕੇਵਲ ਆਪਣੀ ਆਤਮਾ ਦੇ ਕਲਿਆਣ ਕਰਨ ਵਿੱਚ ਹੀ ਸਮਾਪਤ ਨਹੀਂ ਹੁੰਦਾ”। “ਉਨ੍ਹਾਂ ਦਾ ਇਹ ਵੀ ਕਰਤੱਵ ਹੈ ਕਿ ਉਹ ਅਗਿਆਨ,  ਕਲਹ,  ਬੇਕਾਰੀ,  ਬਿਖਮਤਾ,  ਅੰਧਸ਼ਰਧਾ,  ਆਲਸ,  ਵਿਅਸਨ (ਨਸ਼ੇ) ਅਤੇ ਬੁਰੇ ਰੀਤੀ ਰਿਵਾਜਾਂ,  ਜਿਨ੍ਹਾਂ ਤੋਂ ਸਮਾਜ ਦੇ ਹਜ਼ਾਰਾਂ ਲੋਕ ਪੀੜਿਤ ਹੋ ਰਹੇ ਹਨ ਉਨ੍ਹਾਂ ਦੇ ਨਾਸ਼ ਦੇ ਲਈ ਹਮੇਸ਼ਾ ਪ੍ਰਯਤਨ ਕਰਨ”।  ਉਨ੍ਹਾਂ ਦੇ  ਇਸੇ ਸਮਾਜਿਕ ਦਰਸ਼ਨ ਤੋਂ ਪ੍ਰੇਰਿਤ ਹੋ ਕੇ ਅੱਜ ਉਨ੍ਹਾਂ ਦੀ ਪਰੰਪਰਾ ਵਿੱਚ ਕਿਤਨੇ ਹੀ ਨੌਜਵਾਨ ਸਮਾਜ ਸੇਵਾ ਲਈ ਜੁੜ ਰਹੇ ਹਨ,  ਸੇਵਾ ਦਾ ਸੰਕਲਪ ਲੈ ਰਹੇ ਹਨ।  ਸੰਤਜਨ,  ਤੁਸੀਂ ਸਭ ਵੀ ਇਹ ਭਲੀ-ਭਾਂਤੀ ਜਾਣਦੇ ਹੋ ਕਿ ਸੇਵਾ,  ਸਿੱਖਿਆ ਅਤੇ ਆਤਮਨਿਰਭਰਤਾ ਨਾਲ ਇਹ ਵਿਸ਼ੇ ਆਚਾਰੀਆ ਸ਼੍ਰੀ ਦੇ ਹਿਰਦੇ ਦੇ ਸਭ ਤੋਂ ਕਰੀਬ ਸਨ। ਗੁਲਾਮੀ ਦੇ ਕਾਲਖੰਡ ਦੀਆਂ ਤਮਾਮ ਚੁਣੌਤੀਆਂ  ਦੇ ਬਾਵਜੂਦ ਉਨ੍ਹਾਂ ਨੇ ਜਗ੍ਹਾ-ਜਗ੍ਹਾ ਸਿੱਖਿਆ ਦਾ ਪ੍ਰਚਾਰ ਕੀਤਾ। ਗੁਰੂਕੁਲਾਂ,  ਸਕੂਲਾਂ ਅਤੇ ਕਾਲਜਾਂ ਦੀਆਂ ਸਥਾਪਨਾਵਾਂ ਕੀਤੀਆਂ।  ਉਨ੍ਹਾਂ ਨੇ ਸੱਦਾ  ਦਿੱਤਾ ਸੀ -  “ਘਰ-ਘਰ ਵਿੱਦਿਆ ਦੀਪ ਜਲੇ”।  ਲੇਕਿਨ ਉਹ ਇਹ ਗੱਲ ਵੀ ਸਮਝਦੇ ਸਨ ਕਿ ਅੰਗਰੇਜ਼ਾਂ ਦੁਆਰਾ ਬਣਾਈ ਗਈ ਸਿੱਖਿਆ ਵਿਵਸਥਾ ਭਾਰਤ ਦੀ ਆਜ਼ਾਦੀ ਅਤੇ ਪ੍ਰਗਤੀ ਵਿੱਚ ਮਦਦਗਾਰ ਨਹੀਂ ਹੋ ਸਕਦੀ। ਇਸ ਲਈ ਉਨ੍ਹਾਂ ਨੇ ਜਿਨ੍ਹਾਂ ਸਕੂਲਾਂ, ਕਾਲਜਾਂ ਦੀ ਸਥਾਪਨਾ ਕੀਤੀ,  ਉੱਥੇ ਸਿੱਖਿਆ ਨੂੰ ਭਾਰਤੀਅਤਾ ਦਾ ਕਲੇਵਰ ਅਤੇ ਭਾਰਤੀ ਰੰਗ ਦਿੱਤਾ ਜਿਵੇਂ-ਮਹਾਤਮਾ ਗਾਂਧੀ ਨੇ ਗੁਜਰਾਤ ਵਿੱਦਿਆਪੀਠ ਦਾ ਸੁਪਨਾ ਦੇਖਿਆ ਸੀ ਵੈਸੇ ਹੀ ਸੁਪਨਾ ਗੁਰੂ ਵੱਲਭ ਨੇ ਦੇਖਿਆ ਸੀ।  ਇੱਕ ਤਰ੍ਹਾਂ ਨਾਲ ਆਚਾਰੀਆ ਵਿਜੈਵੱਲਭ ਜੀ  ਨੇ ਸਿੱਖਿਆ  ਦੇ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਦਾ ਅਭਿਯਾਨ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਪੰਜਾਬ, ਰਾਜਸਥਾਨ,  ਗੁਜਰਾਤ,  ਮਹਾਰਾਸ਼ਟਰ ਉੱਤਰ ਪ੍ਰਦੇਸ਼ ਜਿਹੇ ਕਈ ਰਾਜਾਂ ਵਿੱਚ ਭਾਰਤੀ ਸੰਸਕਾਰਾਂ ਵਾਲੇ ਬਹੁਤ ਸਾਰੇ ਸਿੱਖਿਆ ਸੰਸਥਾਵਾਂ ਦਾ ਨੀਂਹ ਪੱਥਰ ਰੱਖਿਆ। ਅੱਜ ਉਨ੍ਹਾਂ ਦੇ ਅਸ਼ੀਰਵਾਦ ਨਾਲ ਅਨੇਕਾਂ ਸਿੱਖਿਆ ਸੰਸਥਾਨ ਦੇਸ਼ ਵਿੱਚ ਕੰਮ ਕਰ ਰਹੇ ਹਨ। 

 

ਸਾਥੀਓ, 

 

ਆਚਾਰੀਆ ਜੀ ਦੇ ਇਹ ਸਿੱਖਿਆ ਸੰਸਥਾਨ ਅੱਜ ਇੱਕ ਉਪਵਨ ਦੀ ਤਰ੍ਹਾਂ ਹਨ। ਇਹ ਭਾਰਤੀ ਕਦਰਾਂ-ਕੀਮਤਾਂ ਦੀ ਪਾਠਸ਼ਾਲਾ ਬਣ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਸੌ ਸਾਲਾਂ ਤੋਂ ਅਧਿਕ ਦੀ ਇਸ ਯਾਤਰਾ ਵਿੱਚ ਕਿਤਨੇ ਹੀ ਪ੍ਰਤਿਭਾਸ਼ਾਲੀ ਯੁਵਾ ਇਸ ਸੰਸਥਾਨਾਂ ਤੋਂ ਨਿਕਲੇ ਹਨ। ਕਿਤਨੇ ਹੀ ਉਦਯੋਗਪਤੀਆਂ,  ਜੱਜਾਂ,  ਡਾਕਟਰਾਂ ਅਤੇ ਇੰਜੀਨੀਅਰਾਂ ਨੇ ਇਨ੍ਹਾਂ ਸੰਸਥਾਨਾਂ ਤੋਂ ਨਿਕਲ ਕੇ ਦੇਸ਼ ਲਈ ਬੇਮਿਸਾਲ ਯੋਗਦਾਨ ਦਿੱਤਾ ਹੈ। ਇਨ੍ਹਾਂ ਸੰਸਥਾਨਾਂ ਦੀ ਇੱਕ ਹੋਰ ਵਿਸ਼ੇਸ਼ ਗੱਲ ਰਹੀ ਹੈ-  ਇਸਤਰੀ ਸਿੱਖਿਆ,  ਨਾਰੀ ਸਿੱਖਿਆ।  ਇਸਤਰੀ ਸਿੱਖਿਆ ਦੇ ਖੇਤਰ ਵਿੱਚ ਇਨ੍ਹਾਂ ਸੰਸਥਾਨਾਂ ਨੇ ਜੋ ਯੋਗਦਾਨ ਦਿੱਤਾ ਹੈ,  ਦੇਸ਼ ਅੱਜ ਉਸ ਦਾ ਰਿਣੀ ਹੈ।  ਉਨ੍ਹਾਂ ਨੇ ਉਸ ਕਠਿਨ ਸਮੇਂ ਵਿੱਚ ਵੀ ਇਸਤਰੀ ਸਿੱਖਿਆ ਦੀ ਅਲਖ ਜਗਾਈ।  ਅਨੇਕ ਬਾਲਿਕਾਸ਼ਰਮ ਸਥਾਪਿਤ ਕਰਵਾਏ ਹਨ ਅਤੇ ਮਹਿਲਾਵਾਂ ਨੂੰ ਮੁੱਖਧਾਰਾ ਨਾਲ ਜੋੜਿਆ।  ਜੈਨ ਸਾਧਵੀਆਂ ਤੋਂ ਸਭਾ ਵਿੱਚ ਪ੍ਰਵਚਨ ਦਿਵਾਉਣ ਦੀ ਪਰੰਪਰਾ ਵਿਜੈ ਵੱਲਭ ਜੀ ਨੇ ਹੀ ਸ਼ੁਰੂ ਕਰਵਾਈ ਸੀ।  ਉਨ੍ਹਾਂ ਦੇ  ਇਨ੍ਹਾਂ ਯਤਨਾਂ ਦਾ ਸੰਦੇਸ਼ ਇਹੀ ਸੀ ਕਿ ਮਹਿਲਾਵਾਂ ਨੂੰ ਸਮਾਜ ਵਿੱਚ,  ਸਿੱਖਿਆ ਵਿੱਚ ਬਰਾਬਰੀ ਦਾ ਇਹ ਦਰਜਾ ਮਿਲੇ।

 

ਭੇਦਭਾਵ ਵਾਲੀ ਸੋਚ ਅਤੇ ਪ੍ਰਥਾਵਾਂ ਖਤਮ ਹੋਣ।  ਅੱਜ ਤੁਸੀਂ ਗੌਰ ਕਰੋਗੇ ਤਾਂ ਪਾਓਗੇ ਕਿ ਦੇਸ਼ ਵਿੱਚ ਇਸ ਦਿਸ਼ਾ ਵਿੱਚ ਕਿਤਨੇ ਸਾਰੇ ਬਦਲਾਅ ਹੋਏ ਹਨ।  ਤਿੰਨ ਤਲਾਕ ਜਿਹੀ ਕੁਪ੍ਰਥਾਵਾਂ ਦੇ ਖ਼ਿਲਾਫ਼ ਦੇਸ਼ ਨੇ ਕਾਨੂੰਨ ਬਣਾਇਆ ਹੈ।  ਮਹਿਲਾਵਾਂ ਦੇ ਲਈ ਅਜਿਹੇ ਸੈਕਟਰਾਂ ਨੂੰ ਵੀ ਖੋਲ੍ਹਿਆ ਜਾ ਰਿਹਾ ਹੈ ਜਿੱਥੇ ਹੁਣ ਤੱਕ ਉਨ੍ਹਾਂ ਦੇ ਕੰਮ ਕਰਨ ‘ਤੇ ਮਨਾਹੀ ਸੀ।  ਹੁਣ ਦੇਸ਼ ਦੀਆਂ ਬੇਟੀਆਂ ਨੂੰ ਸੈਨਾਵਾਂ ਵਿੱਚ ਆਪਣਾ ਸ਼ੌਰਯ ਦਿਖਾਉਣ ਦੇ ਲਈ ਉਨ੍ਹਾਂ ਨੂੰ ਵੀ ਜ਼ਿਆਦਾ ਵਿਕਲਪ ਮਿਲ ਰਿਹਾ ਹੈ।  ਇਸ ਦੇ ਨਾਲ ਹੀ,  ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਹੁਣ ਦੇਸ਼ ਵਿੱਚ ਲਾਗੂ ਹੋਣ ਵਾਲੀ ਹੈ।  ਇਹ ਨੀਤੀ ਸਿੱਖਿਆ ਨੂੰ ਭਾਰਤੀ ਪਰਿਵੇਸ਼ ਵਿੱਚ ਆਧੁਨਿਕ ਬਣਾਉਣ ਦੇ ਨਾਲ-ਨਾਲ ਮਹਿਲਾਵਾਂ ਦੇ ਲਈ ਵੀ ਨਵੇਂ ਅਵਸਰ ਤਿਆਰ ਕਰੇਗੀ।

 

ਸਾਥੀਓ,

 

ਆਚਾਰੀਆ ਵਿਜੈ ਵੱਲਭ ਜੀ ਕਹਿੰਦੇ ਸਨ-  ਰਾਸ਼ਟਰ ਦੇ ਕਰਤੱਵਾਂ ਦੀ ਅਣਦੇਖੀ ਨਹੀਂ ਅਨੁਪਾਲਨ ਕਰਨਾ ਚਾਹੀਦਾ ਹੈ।  ਉਹ ਆਪਣੇ ਜੀਵਨ ਵਿੱਚ ਵੀ ‘ਏਕ ਭਾਰਤ ਸ਼੍ਰੇਸ਼ਠ ਭਾਰਤ’  ਦੇ ਹੀ ਮੰਤਰ ਨੂੰ ਜਿਉਂਦੇ ਸਨ।  ਮਾਨਵਤਾ  ਦੇ ਇਸ ਸੱਚ ‘ਤੇ ਚਲ ਕੇ ਉਨ੍ਹਾਂ ਨੇ ਜਾਤ,  ਪੰਥ,  ਸੰਪ੍ਰਦਾਇ ਦੀਆਂ ਸੀਮਾਵਾਂ ਤੋਂ ਬਾਹਰ ਜਾ ਕੇ ਸਭ ਦੇ ਵਿਕਾਸ ਦੇ ਲਈ ਕੰਮ ਕੀਤਾ। ਉਨ੍ਹਾਂ ਨੇ ਸਮਾਜ ਦੇ ਸਮਰੱਥ ਵਰਗ ਨੂੰ ਪ੍ਰੇਰਿਤ ਕੀਤਾ ਕਿ ਵਿਕਾਸ  ਦੇ ਆਖਰੀ ਪਾਏਦਾਨ ‘ਤੇ ਰਹਿਣ ਵਾਲੇ ਆਮਜਨ ਦੀ ਸੇਵਾ ਕਰੋ,  ਜੋ ਬਾਤ ਮਹਾਤਮਾ ਗਾਂਧੀ ਕਹਿੰਦੇ ਸਨ ਉਹ ਬਾਤ ਗੁਰੂ ਵੱਲਭ ਜੀ ਕਰਕੇ ਦਿਖਾਉਂਦੇ ਸਨ।  ਉਨ੍ਹਾਂ ਨੇ ਗ਼ਰੀਬ ਤੋਂ ਗ਼ਰੀਬ ਸਮਾਜ ਦੇ ਆਖਰੀ ਵਿਅਕਤੀ ਨੂੰ ਬੁਨਿਆਦੀ ਸੁਵਿਧਾਵਾਂ ਉਪਲੱਬਧ ਕਰਵਾਈਆਂ। 

 

ਉਨ੍ਹਾਂ ਦੀ ਇਸ ਪ੍ਰੇਰਣਾ ਦਾ ਪ੍ਰਭਾਵ ਤੁਸੀਂ ਅਸੀਂ ਅਤੇ ਤੁਸੀਂ ਦੇਸ਼ ਭਰ ਵਿੱਚ ਦੇਖ ਰਹੇ ਹੋ।  ਉਨ੍ਹਾਂ ਦੀ ਪ੍ਰੇਰਣਾ ਨਾਲ ਦੇਸ਼  ਦੇ ਕਈ ਸ਼ਹਿਰਾਂ ਵਿੱਚ ਗ਼ਰੀਬਾਂ ਲਈ ਘਰ ਬਣੇ ਹਨ,  ਹਸਪਤਾਲ ਬਣੇ,  ਉਨ੍ਹਾਂ ਨੂੰ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਗਏ ਹਨ। ਅੱਜ ਦੇਸ਼ ਭਰ ਵਿੱਚ ਆਤਮਵੱਲਭ ਨਾਮ ਨਾਲ ਕਿਤਨੀਆਂ ਹੀ ਸੰਸਥਾਵਾਂ ਗ਼ਰੀਬ ਬੱਚਿਆਂ ਦੇ ਭਵਿੱਖ ਦੀ ਜ਼ਿੰਮੇਦਾਰੀ ਉਠਾ ਰਹੀਆਂ ਹਨ,  ਮਾਤਾਵਾਂ ਭੈਣਾਂ ਨੂੰ ਜੀਵਨ ਜੀਣ ਦੇ ਲਈ,  ਨਿਰਧਨ ਬਿਮਾਰ ਲੋਕਾਂ ਨੂੰ ਇਲਾਜ ਦੇ ਲਈ ਸਹਾਇਤਾ ਕਰ ਰਹੀਆਂ ਹਨ।

 

ਸਾਥੀਓ,

 

ਆਚਾਰੀਆ ਵਿਜੈ ਵੱਲਭ ਜੀ ਦਾ ਜੀਵਨ ਹਰ ਜੀਵ ਦੇ ਲਈ ਦਇਆ,  ਕਰੁਣਾ ਅਤੇ ਪ੍ਰੇਮ ਨਾਲ ਓਤ-ਪ੍ਰੋਤ ਸੀ। ਇਸ ਲਈ, ਉਨ੍ਹਾਂ ਦੇ ਅਸ਼ੀਰਵਾਦ ਤੋਂ ਅੱਜ ਜੀਵਦਯਾ ਦੇ ਲਈ ਪੰਛੀ ਹਸਪਤਾਲ ਅਤੇ ਅਨੇਕ ਗਊਸ਼ਾਲਾਵਾਂ ਵੀ ਦੇਸ਼ ਵਿੱਚ ਚਲ ਰਹੀਆਂ ਹਨ।  ਇਹ ਕੋਈ ਆਮ ਸੰਸਥਾਨ ਨਹੀਂ ਹਨ। ਇਹ ਭਾਰਤ ਦੀ ਭਾਵਨਾ ਦੇ ਅਨੁਸ਼ਠਾਨ ਹਨ।  ਇਹ ਭਾਰਤ ਅਤੇ ਭਾਰਤੀ ਕਦਰਾਂ-ਕੀਮਤਾਂ ਦੀ ਪਹਿਚਾਣ ਹਨ।

 

ਸਾਥੀਓ,

 

ਅੱਜ ਦੇਸ਼ ਆਚਾਰੀਆ ਵਿਜੈ ਵੱਲਭ ਜੀ  ਦੀਆਂ ਉਨ੍ਹਾਂ ਮਾਨਵੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰ ਰਿਹਾ ਹੈ,  ਜਿਨ੍ਹਾਂ  ਦੇ ਲਈ ਉਨ੍ਹਾਂ ਨੇ ਖੁਦ ਨੂੰ ਸਮਰਪਿਤ ਕੀਤਾ ਸੀ।  ਕੋਰੋਨਾ ਮਹਾਮਾਰੀ ਦਾ ਇਹ ਕਠਿਨ ਸਮਾਂ ਸਾਡੇ ਸੇਵਾਭਾਵ,  ਸਾਡੀ ਇਕਜੁੱਟਤਾ ਦੇ ਲਈ ਕਸੌਟੀ ਦੀ ਤਰ੍ਹਾਂ ਸੀ।  ਲੇਕਿਨ ਮੈਨੂੰ ਤਸੱਲੀ ਹੈ ਕਿ ਦੇਸ਼ ਇਸ ਕਸੌਟੀ ‘ਤੇ ਖਰਾ ਉਤਰ ਰਿਹਾ ਹੈ।  ਦੇਸ਼ ਨੇ ਗ਼ਰੀਬ ਕਲਿਆਣ ਦੀ ਭਾਵਨਾ ਨੂੰ ਨਾ ਕੇਵਲ ਜੀਵਿਤ ਰੱਖਿਆ ਬਲਕਿ ਦੁਨੀਆ  ਦੇ ਸਾਹਮਣੇ ਇੱਕ ਉਦਾਹਰਣ ਵੀ ਪੇਸ਼ ਕੀਤੀ ਹੈ।

 

ਸਾਥੀਓ,

 

ਆਚਾਰੀਆ ਵਿਜੈ ਵੱਲਭ ਸੁਰਿ ਜੀ ਕਹਿੰਦੇ ਸਨ -  “ਸਾਰੇ ਪ੍ਰਾਣੀਆਂ ਦੀ ਸੇਵਾ ਕਰਨਾ ਇਹੀ ਹਰ ਭਾਰਤਵਾਸੀ ਦਾ ਧਰਮ ਹੈ।”  ਅੱਜ ਉਨ੍ਹਾਂ  ਦੇ  ਇਸੇ ਵਚਨ ਨੂੰ ਸਾਨੂੰ ਆਪਣਾ ਮੰਤਰ ਮੰਨ ਕੇ ਅੱਗੇ ਵਧਣਾ ਹੈ।  ਸਾਨੂੰ ਆਪਣੇ ਹਰ ਪ੍ਰਯਤਨ ਵਿੱਚ ਇਹ ਸੋਚਣਾ ਹੈ ਕਿ ਇਸ ਨਾਲ ਦੇਸ਼ ਨੂੰ ਕੀ ਲਾਭ ਹੋਵੇਗਾ   ਦੇਸ਼  ਦੇ ਗ਼ਰੀਬ ਦਾ ਕਲਿਆਣ ਕਿਵੇਂ ਹੋਵੇਗਾ।  ਮੈਂ ਜਿਵੇਂ ਸ਼ੁਰੂ ਵਿੱਚ ਕਿਹਾ-  ‘ਵੋਕਲ ਫਾਰ ਲੋਕਲ’ ਇਸ ਦਾ ਇੱਕ ਵੱਡਾ ਮਾਧਿਅਮ ਹੈ ਅਤੇ ਇਸ ਦੀ ਅਗਵਾਈ ਸੰਤ ਜਗਤ ਨੂੰ ਉਠਾਉਣੀ ਹੀ ਹੋਵੇਗੀ।  ਸੰਤਾਂ,  ਮਹੰਤਾਂ,  ਮੁਨੀਆਂ ਨੇ ਇਸ ਮੰਤਰ ਨੂੰ ਅੱਗੇ ਵਧਾਉਣਾ ਹੀ ਹੋਵੇਗਾ।  ਇਸ ਵਾਰ ਦੀਵਾਲੀ ਅਤੇ ਸਾਰੇ ਤਿਉਹਾਰਾਂ ‘ਤੇ ਜਿਸ ਤਰ੍ਹਾਂ ਨਾਲ ਦੇਸ਼ ਨੇ ਲੋਕਲ ਇਕੌਨਮੀ ਦਾ ਜਮ ਕੇ ਸਮਰਥਨ ਕੀਤਾ,  ਇਹ ਵਾਕਈ ਨਵੀਂ ਊਰਜਾ ਦੇਣ ਵਾਲਾ ਹੈ।  ਇਸ ਸੋਚ ਨੂੰ,  ਇਸ ਪ੍ਰਯਤਨ ਨੂੰ ਸਾਨੂੰ ਅੱਗੇ ਵੀ ਬਣਾਈ ਰੱਖਣਾ ਹੈ। 

 

ਆਓ,  ਆਚਾਰੀਆ ਵਿਜੈ ਵੱਲਭ ਜੀ  ਦੀ 150 ਵੀਂ ਜਯੰਤੀ ‘ਤੇ ਅਸੀਂ ਸਭ ਸੰਕਲਪ ਲਈਏ ਕਿ ਉਨ੍ਹਾਂ ਨੇ ਜੋ ਕਾਰਜ ਆਪਣੇ ਜੀਵਨ ਵਿੱਚ ਸ਼ੁਰੂ ਕੀਤੇ ਸਨ,  ਉਨ੍ਹਾਂ ਸਾਰੇ ਕਾਰਜਾਂ ਨੂੰ ਅਸੀਂ ਪੂਰੀ ਲਗਨ  ਦੇ ਨਾਲ,  ਪੂਰੇ ਸਮਰਪਣ ਭਾਵ ਦੇ ਨਾਲ ਉਨ੍ਹਾਂ ਸਾਰੇ ਕੰਮਾਂ ਨੂੰ ਮਿਲ – ਜੁਲ ਕੇ ਅੱਗੇ ਵਧਾਵਾਂਗੇ।  ਅਸੀਂ ਸਾਰੇ ਮਿਲ ਕੇ ਭਾਰਤ ਨੂੰ ਆਰਥਿਕ ਹੀ ਨਹੀਂ ਵਿਚਾਰਕ ਰੂਪ ਨਾਲ ਵੀ ਆਤਮਨਿਰਭਰ ਬਣਾਵਾਂਗੇ।  ਇਸੇ ਸੰਕਲਪ  ਦੇ ਨਾਲ, ਤੁਹਾਨੂੰ ਸਾਰਿਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ।  ਆਪ ਸਭ ਸੁਅਸਥ ਰਹੋ,  ਸੁਖੀ ਰਹੋ।  ਸਾਰੇ ਆਚਾਰੀਆ,  ਭਗਵੰਤਾਂ ਨੂੰ ਮੈਂ ਪ੍ਰਣਾਮ ਕਰਦੇ ਹੋਏ,  ਸਭ ਸਾਧਵੀ ਮਹਾਰਾਜ ਦਾ ਵੀ ਮੈਨੂੰ ਇੱਥੇ ਤੋਂ ਦਰਸ਼ਨ ਹੋ ਰਿਹਾ ਹੈ ਉਨ੍ਹਾਂ ਸਭ ਨੂੰ ਵੀ ਪ੍ਰਣਾਮ ਕਰਦੇ ਹੋਏ ਅੱਜ ਇਸ ਪਵਿੱਤਰ ਅਵਸਰ ‘ਤੇ ਮੈਨੂੰ ਆਪ ਸਭ ਦੇ ਦਰਮਿਆਨ ਆਉਣ ਦਾ ਅਵਸਰ ਮਿਲਿਆ,  ਇਹ ਮੇਰਾ ਸੁਭਾਗ ਹੈ।  ਮੈਂ ਫਿਰ ਇੱਕ ਵਾਰ ਸਾਰੇ ਸੰਤਾਂ,  ਮਹੰਤਾਂ,  ਆਚਾਰੀਆਂ ਨੂੰ ਪ੍ਰਣਾਮ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।

 

ਬਹੁਤ-ਬਹੁਤ ਧੰਨਵਾਦ!

 

******

 

ਡੀਐੱਸ/ਐੱਸਐੱਚ/ਟੀਐੱਚ


(Release ID: 1673307) Visitor Counter : 175