ਵਿੱਤ ਕਮਿਸ਼ਨ
ਵਿੱਤ ਕਮਿਸ਼ਨ ਨੇ ਆਪਣੀ ਰਿਪੋਰਟ ਦੀ ਕਾਪੀ ਪ੍ਰਧਾਨ ਮੰਤਰੀ ਨੂੰ ਦਿੱਤੀ
Posted On:
16 NOV 2020 5:37PM by PIB Chandigarh
15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ 2021-22 ਤੋਂ 2025-26 ਦੀ ਮਿਆਦ ਲਈ ਕਮੇਟੀ ਦੀ ਰਿਪੋਰਟ ਦੀ ਇੱਕ ਕਾਪੀ ਦਿੱਤੀ। ਕਮਿਸ਼ਨ ਨੇ 4 ਨਵੰਬਰ 2020 ਨੂੰ ਆਪਣੀ ਰਿਪੋਰਟ ਭਾਰਤ ਦੇ ਰਾਸ਼ਟਰਪਤੀ ਨੂੰ ਸੌਂਪੀ ਸੀ।
ਇਸ ਮੌਕੇ ਕਮੇਟੀ ਦੇ ਚੇਅਰਮੈਨ ਸ਼੍ਰੀ ਐੱਨ ਕੇ ਸਿੰਘ, ਕਮਿਸ਼ਨ ਦੇ ਮੈਂਬਰ ਸ਼੍ਰੀ ਅਜੈ ਨਾਰਾਇਣ ਝਾ, ਪ੍ਰੋਫ਼ੈਸਰ ਅਨੂਪ ਸਿੰਘ, ਡਾ. ਅਸ਼ੋਕ ਲਹਿਰੀ ਅਤੇ ਡਾ. ਰਮੇਸ਼ ਚੰਦ ਸਮੇਤ ਕਮਿਸ਼ਨ ਦੇ ਸਕੱਤਰ ਸ਼੍ਰੀ ਅਰਵਿੰਦ ਮਹਿਤਾ ਹਾਜ਼ਰ ਸਨ।
ਕਮਿਸ਼ਨ ਕੱਲ੍ਹ ਕੇਂਦਰੀ ਵਿੱਤ ਮੰਤਰੀ ਨੂੰ ਆਪਣੀ ਰਿਪੋਰਟ ਪੇਸ਼ ਕਰੇਗਾ।
ਇਹ ਰਿਪੋਰਟ ਸੰਵਿਧਾਨ ਦੇ ਅਨੁਸਾਰ ਨਿਰਧਾਰਿਤ ਕੀਤੇ ਅਨੁਸਾਰ ਏਟੀਆਰ ਦੇ ਰਾਹੀਂ ਵਿਆਖਿਆਤਮਕ ਮੈਮੋਰੰਡਮ ਦੇ ਨਾਲ ਸਦਨ ਦੀ ਮੇਜ਼ ਉੱਤੇ ਰੱਖੀ ਜਾਵੇਗੀ।
*****
ਐੱਮਸੀ
(Release ID: 1673253)
Visitor Counter : 205