ਉਪ ਰਾਸ਼ਟਰਪਤੀ ਸਕੱਤਰੇਤ
ਪ੍ਰੈੱਸ ਦੀ ਆਜ਼ਾਦੀ 'ਤੇ ਕੋਈ ਵੀ ਹਮਲਾ ਰਾਸ਼ਟਰੀ ਹਿਤਾਂ ਲਈ ਨੁਕਸਾਨਦੇਹ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਕਿ ਆਜ਼ਾਦ ਅਤੇ ਨਿਡਰ ਪ੍ਰੈੱਸ ਤੋਂ ਬਗੈਰ ਲੋਕਤੰਤਰ ਜਿੰਦਾ ਨਹੀਂ ਰਹਿ ਸਕਦਾ
ਮੀਡੀਆ ਨੂੰ ਕਿਹਾ ਕਿ ਉਹ ਸਨਸਨੀ ਫੈਲਾਉਣ ਦੀ ਪ੍ਰਵਿਰਤੀ ਤੋਂ ਬਚੇ ਅਤੇ ਸਮਾਚਾਰਾਂ ਵਿੱਚ ਵਿਚਾਰਾਂ ਨੂੰ ਮਿਕਸ ਨਾ ਕਰੇ
ਮਹਾਮਾਰੀ ਦੌਰਾਨ ਫਰੰਟਲਾਈਨ ਜੋਧਿਆਂ ਵਜੋਂ ਕੰਮ ਕਰਨ ਲਈ ਪੱਤਰਕਾਰਾਂ ਦੀ ਸ਼ਲਾਘਾ ਕੀਤੀ
ਮਹਾਮਾਰੀ ਦੇ ਦੌਰਾਨ ਸਹੀ ਜਾਣਕਾਰੀ ਪਹੁੰਚਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ
ਲੋਕਾਂ ਨੂੰ ਅਪੁਸ਼ਟ ਦਾਅਵਿਆਂ ਤੋਂ ਬਚਣ ਦੀ ਤਾਕੀਦ ਕੀਤੀ
ਮੀਡੀਆ ਕਰਮਚਾਰੀਆਂ ਦੀ ਛੰਟਨੀ (lay-off) 'ਤੇ ਚਿੰਤਾ ਪ੍ਰਗਟ ਕੀਤੀ ਅਤੇ ਸਥਿਤੀ ਨਾਲ ਨਿਪਟਣ ਲਈ ਇਨੋਵੇਟਿਵ ਸਮਾਧਾਨ ਲੱਭਣ ਦਾ ਸੱਦਾ ਦਿੱਤਾ
ਵਿੱਤੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਮੀਡੀਆ ਉਦਯੋਗ ਨੂੰ ਅਨੁਕੂਲ ਕਾਰੋਬਾਰੀ ਮਾਡਲ ਅਪਣਾਉਣ ਅਤੇ ਵਿਕਲਪਕ ਤਰੀਕਿਆਂ ਦੀ ਪੜਚੋਲ ਕਰਨ ਦੀ ਤਾਕੀਦ ਕੀਤੀ
ਰਾਸ਼ਟਰੀ ਪ੍ਰੈੱਸ ਦਿਵਸ ਸਮੇਂ ਆਯੋਜਿਤ, ਇੱਕ ਵੈਬੀਨਾਰ ’ਤੇ ਪਹਿਲਾਂ ਤੋਂ ਰਿਕਾਰਡ ਕੀਤਾ ਸੰਦੇਸ਼ ਪ੍ਰਸਾਰਿਤ
Posted On:
16 NOV 2020 11:56AM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ‘ਤੇ ਕੋਈ ਵੀ ਹਮਲਾ ਰਾਸ਼ਟਰੀ ਹਿਤਾਂ ਲਈ ਨੁਕਸਾਨਦੇਹ ਹੈ ਅਤੇ ਇਸ ਦਾ ਹਰ ਨਾਗਰਿਕ ਦੁਆਰਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
ਰਾਸ਼ਟਰੀ ਪ੍ਰੈੱਸ ਦਿਵਸ ਦੇ ਮੌਕੇ 'ਤੇ ਪ੍ਰੈੱਸ ਕੌਂਸਲ ਆਵ੍ ਇੰਡੀਆ ਵੱਲੋਂ ਆਯੋਜਿਤ ਕੋਵਿਡ -19 ਮਹਾਮਾਰੀ ਦੇ ਦੌਰਾਨ ਮੀਡੀਆ ਦੀ ਭੂਮਿਕਾ ਅਤੇ ਮੀਡੀਆ 'ਤੇ ਇਸ ਦੇ ਪ੍ਰਭਾਵ ਵਿਸ਼ੇ ’ਤੇ ਇੱਕ ਵੈਬੀਨਾਰ 'ਤੇ ਪਹਿਲਾਂ ਤੋਂ ਹੀ ਰਿਕਾਰਡ ਦਰਜ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ, “ਆਜ਼ਾਦ ਅਤੇ ਨਿਡਰ ਪ੍ਰੈੱਸ ਤੋਂ ਬਗੈਰ ਲੋਕਤੰਤਰ ਜਿੰਦਾ ਨਹੀਂ ਰਹਿ ਸਕਦਾ।”
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪ੍ਰੈੱਸ ਹਮੇਸ਼ਾ ਲੋਕਤੰਤਰ ਦੀ ਬੁਨਿਆਦ ਦੀ ਰੱਖਿਆ ਕਰਨ ਅਤੇ ਉਸ ਨੂੰ ਮਜ਼ਬੂਤ ਕਰਨ ਲਈ ਡਟੀ ਰਹੀ ਹੈ। ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ,“ ਲੋਕਤੰਤਰ ਦੀ ਮਜ਼ਬੂਤੀ ਅਤੇ ਕਾਨੂੰਨ ਦੇ ਸੰਵਿਧਾਨਕ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਜ਼ਬੂਤ, ਆਜ਼ਾਦ ਅਤੇ ਜੀਵੰਤ ਮੀਡੀਆ ਓਨਾ ਹੀ ਮਹੱਤਵਪੂਰਨ ਹੈ ਜਿੰਨੀ ਕਿ ਇੱਕ ਸੁਤੰਤਰ ਨਿਆਂਪਾਲਿਕਾ।
ਪੱਤਰਕਾਰੀ ਨੂੰ ਇਕ ਪਵਿੱਤਰ ਮਿਸ਼ਨ ਦੱਸਦਿਆਂ ਉਨ੍ਹਾਂ ਨੇ ਲੋਕਾਂ ਦੇ ਸਸ਼ਕਤੀਕਰਨ ਅਤੇ ਰਾਸ਼ਟਰੀ ਹਿਤ ਨੂੰ ਅੱਗੇ ਵਧਾਉਣ ਵਿੱਚ ਇੱਕ ਸ਼ਾਨਦਾਰ ਭੂਮਿਕਾ ਨਿਭਾਉਣ ਵਾਸਤੇ ਪ੍ਰੈੱਸ ਦੀ ਸ਼ਲਾਘਾ ਕੀਤੀ ।
ਨਾਲ ਹੀ, ਸ਼੍ਰੀ ਨਾਇਡੂ ਨੇ ਮੀਡੀਆ ਨੂੰ ਆਪਣੀ ਰਿਪੋਰਟਿੰਗ ਵਿੱਚ ਨਿਰਪੱਖ, ਉਦੇਸ਼ਪੂਰਨ ਅਤੇ ਸਟੀਕ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਅੱਗੇ ਕਿਹਾ, “ਸਨਸਨੀਖੇਜ਼ ਖਬਰਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸਮਾਚਾਰਾਂ ਵਿੱਚ ਵਿਚਾਰਾਂ ਨੂੰ ਮਿਲਾਉਣ ਦੀ ਪ੍ਰਵਿਰਤੀ ਨੂੰ ਰੋਕਿਆ ਜਾਣਾ ਚਾਹੀਦਾ ਹੈ। ਰਿਪੋਰਟਿੰਗ ਵਿੱਚ ਵਿਕਾਸ ਸਮਾਚਾਰਾਂ ਲਈ ਵਧੇਰੇ ਜਗ੍ਹਾ ਹੋਣੀ ਚਾਹੀਦੀ ਹੈ।”
ਉਪ ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਫਰੰਟਲਾਈਨ ਜੋਧੇ ਬਣ ਜਾਣ ਲਈ ਅਤੇ ਮਹਾਮਾਰੀ ਦੀ ਸਥਿਤੀ ਨਾਲ ਜੁੜੇ ਗੰਭੀਰ ਜੋਖਮਾਂ ਦੀ ਪਰਵਾਹ ਕੀਤੇ ਬਗ਼ੈਰ ਸਾਰੀਆਂ ਘਟਨਾਵਾਂ ਦੀ ਨਿਰੰਤਰ ਕਵਰੇਜ ਸੁਨਿਸ਼ਚਿਤ ਕਰਨ ਲਈ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਪੱਤਰਕਾਰਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ, “ਹਰੇਕ ਪੱਤਰਕਾਰ, ਕੈਮਰਾਮੈਨ ਅਤੇ ਉਨ੍ਹਾਂ ਲੋਕਾਂ ਦੀ ਮੈਂ ਤਹਿ ਦਿਲੋਂ ਪ੍ਰਸ਼ੰਸਾ ਕਰਦਾ ਹਾਂ ਜੋ ਖ਼ਬਰਾਂ ਅਤੇ ਸੂਚਨਾ ਪ੍ਰਸਾਰਿਤ ਕਰਨ ਲਈ ਨਿਰੰਤਰ ਪ੍ਰਯਤਨਸ਼ੀਲ ਰਹੇ ਹਨ।”
ਉਪ-ਰਾਸ਼ਟਰਪਤੀ ਨੇ ਮਹਾਮਾਰੀ ਦੀ ਸਥਿਤੀ ਵਿੱਚ ਸਹੀ ਸਮੇਂ ਸਹੀ ਜਾਣਕਾਰੀ ਪਹੁੰਚਾਉਣ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ,ਖ਼ਾਸ ਕਰਕੇ ਉਸ ਸਮੇਂ, ਜਦੋਂ ਜਾਅਲੀ ਖ਼ਬਰਾਂ ਦੀ ਅਧਿਕਤਾ ਹੁੰਦੀ ਹੈ।
ਅਪੁਸ਼ਟ ਅਤੇ ਨਿਰਾਧਾਰ ਦਾਅਵਿਆਂ ਤੋਂ ਬਚਣ ਦੀ ਲੋੜ ਵੱਲ ਇਸ਼ਾਰਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਮੀਡੀਆ ਦੀ ਵੱਡੀ ਭੂਮਿਕਾ ਹੈ।
ਉਨ੍ਹਾਂ ਬਹੁਤ ਸਾਰੇ ਅਜਿਹੇ ਪੱਤਰਕਾਰਾਂ ਦੇ ਪਰਿਵਾਰਾਂ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ, ਜੋ ਕੋਵਿਡ-19 ਦੇ ਸੰਕ੍ਰਮਣ ਕਾਰਨ ਦਮ ਤੋੜ ਗਏ ਸਨ।
ਮੀਡੀਆ ਉਦਯੋਗ ਉੱਤੇ ਕੋਵਿਡ -19 ਸੰਕਟ ਦੇ ਪ੍ਰਤਿਕੂਲ ਪ੍ਰਭਾਵ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਕਾਰਨ ਕੁਝ ਅਖ਼ਬਾਰਾਂ ਨੂੰ ਆਪਣੇ ਸੰਸਕਰਣ ਘਟਾਉਣੇ ਪਏ ਅਤੇ ਡਿਜੀਟਲ ਹੋਣਾ ਪਿਆ।ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ, ਦੋਵਾਂ ਵਿੱਚ ਹੀ ਕਰਮਚਾਰੀਆਂ ਦੀ ਛੰਟਨੀ ਦੇ ਦੁਰਭਾਗ-ਪੂਰਨ ਸਮਾਚਾਰ ਮਿਲਦੇ ਰਹੇ ਹਨ।
ਇਹ ਦੱਸਦੇ ਹੋਏ ਕਿ ਪੱਤਰਕਾਰਾਂ ਨੂੰ ਇਸ ਕਠਿਨ ਸਮੇਂ ਦੌਰਾਨ ਹਾਈ ਐਂਡ ਡ੍ਰਾਈ ਨਹੀਂ ਛੱਡਣਾ ਚਾਹੀਦਾ, ਉਪ ਰਾਸ਼ਟਰਪਤੀ ਨੇ ਸਾਰੇ ਹਿਤਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋਣ ਅਤੇ ਕੋਰੋਨਾ ਵਾਇਰਸ ਨਾਲ ਪੈਦਾ ਹੋਈ ਅਸਧਾਰਨ ਸਥਿਤੀ ਦਾ ਇਨੋਵੇਟਿਵ ਸਮਾਧਾਨ ਲੱਭਣ।
ਇਹ ਦੇਖਦੇ ਹੋਏ ਕਿ ਮਹਾਮਾਰੀ ਨੇ ਮੀਡੀਆ ਸੰਗਠਨਾਂ ਦੁਆਰਾ ਲਚੀਲੇ ਅਤੇ ਸਥਿਤੀ ਅਨੁਕੂਲ ਕਾਰੋਬਾਰੀ ਮਾਡਲ ਅਪਣਾਏ ਜਾਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ, ਸ਼੍ਰੀ ਨਾਇਡੂ ਨੇ ਦੱਸਿਆ ਕਿ ਮਹਾਮਾਰੀ ਦੌਰਾਨ ਵੱਧ ਤੋਂ ਵੱਧ ਲੋਕ ਘਰਾਂ ਵਿੱਚ ਰਹਿ ਰਹੇ ਸਨ ਅਤੇ ਤਾਜ਼ਾ ਜਾਣਕਾਰੀ ਲਈ ਤੇ ਸਮਾਜਿਕ ਮੇਲਜੋਲ ਦੀ ਘਾਟ ਕਾਰਨ ਹੋਈ ਆਈਸੋਲੇਸ਼ਨ ਨਾਲ ਲੜਨ ਲਈ ਮੀਡੀਆ ਅਤੇ ਮਨੋਰੰਜਨ ਉਦਯੋਗ ‘ਤੇ ਨਿਰਭਰ ਰਹੇ।
ਇੱਕ ਮਿਸਾਲ ਵਜੋਂ ਰਾਮਾਇਣ ਅਤੇ ਮਹਾਭਾਰਤ ਸੀਰੀਅਲਾਂ ਦੇ ਪੁਨਰ ਪ੍ਰਸਾਰਨ ਦੀ ਵੱਡੀ ਮਕਬੂਲੀਅਤ ਦਾ ਹਵਾਲਾ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਮੀਡੀਆ ਉਦਯੋਗ ਨੂੰ ਸੁਝਾਅ ਦਿੱਤਾ ਕਿ ਉਹ ਵਧੇ ਹੋਏ ਦਰਸ਼ਕ ਅਧਾਰ ਦਾ ਲਾਭ ਉਠਾਉਣ ਅਤੇ ਆਪਣੀ ਵਿੱਤੀ ਹਾਲਤ ਨੂੰ ਬਿਹਤਰ ਬਣਾਉਣ ਲਈ ਵਿਕਲਪਕ ਤਰੀਕਿਆਂ ਦਾ ਪਤਾ ਲਗਾਉਣ।
*****
ਐੱਮਐੱਸ / ਡੀਪੀ
(Release ID: 1673250)
Visitor Counter : 254