ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਐੱਸਈਆਰਸੀ, ਚੇਨਈ ਨੇ ਬਿਜਲੀ ਲਾਈਨਾਂ ਲਈ ਸਵਦੇਸ਼ੀ ਐਮਰਜੈਂਸੀ ਮੁੜ-ਬਹਾਲੀ ਪ੍ਰਣਾਲੀ (ਈਆਰਐੱਸ) ਵਿਕਸਿਤ ਕੀਤੀ

Posted On: 14 NOV 2020 12:18PM by PIB Chandigarh

 

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਅਧੀਨ ਚੇਨਈ ਸਥਿਤ ਢਾਂਚਾਗਤ ਇੰਜੀਨੀਅਰਿੰਗ ਖੋਜ ਕੇਂਦਰ (ਐੱਸਈਆਰਸੀ) ਪ੍ਰਯੋਗਸ਼ਾਲਾ ਨੇ ਟਰਾਂਸਮਿਸ਼ਨ ਲਾਈਨ ਟਾਵਰਾਂ ਦੇ ਅਸਫਲ ਹੋਣ ਦੀ ਸੂਰਤ ਵਿੱਚ ਬਿਜਲੀ ਦੇ ਸੰਚਾਰ ਦੀ ਤੁਰੰਤ ਬਹਾਲੀ ਲਈ ਇੱਕ ਸਵਦੇਸ਼ੀ ਟੈਕਨੋਲੋਜੀ, ਐਮਰਜੈਂਸੀ ਰਿਟ੍ਰੀਵਲ ਸਿਸਟਮ (ਈਆਰਐੱਸ) ਵਿਕਸਿਤ ਕੀਤਾ ਹੈ। ਸੀਐੱਸਆਈਆਰ-ਐੱਸਈਆਰਸੀ ਨੇ ਐੱਮ/ਐੱਸ ਅਦਵੈਤ ਇੰਫਰਾਟੈਕ, ਅਹਿਮਦਾਬਾਦ ਨਾਲ ਈਆਰਐੱਸਟੈਕਨੋਲੋਜੀ ਦਾ ਲਾਇਸੈਂਸ ਲੈਣ ਲਈ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ।

 

ਇਸ ਸਮੇਂ, ਈਆਰਐੱਸ ਸਿਸਟਮ ਆਯਾਤ ਕੀਤੇ ਜਾਂਦੇ ਹਨ। ਵਿਸ਼ਵ ਭਰ ਵਿੱਚ ਇਸ ਦੇ ਬਹੁਤ ਘੱਟ ਨਿਰਮਾਤਾ ਹਨ ਅਤੇ ਲਾਗਤ ਤੁਲਨਾਤਮਕ ਤੌਰ 'ਤੇ ਵਧੇਰੇ ਹੈ। ਇਹ ਤਕਨੀਕੀ ਵਿਕਾਸ ਪਹਿਲੀ ਵਾਰ ਭਾਰਤ ਵਿਚ ਨਿਰਮਾਣ ਨੂੰ ਸਮਰੱਥਾ ਦੇਵੇਗਾ, ਜੋ ਇਕ ਆਯਾਤ ਦਾ ਬਦਲ ਹੋਵੇਗਾ ਅਤੇ ਆਯਾਤ ਪ੍ਰਣਾਲੀਆਂ ਦਾ ਲਗਭਗ 40% ਖਰਚਾ ਆਵੇਗਾ। ਈਆਰਐੱਸ ਦੀ ਭਾਰਤ ਦੇ ਨਾਲ-ਨਾਲ ਸਾਰਕ ਅਤੇ ਅਫਰੀਕੀ ਦੇਸ਼ਾਂ ਦੇ ਬਜ਼ਾਰ ਦੀ ਭਾਰੀ ਲੋੜ ਹੈ। ਇਸ ਲਈ, ਇਹ ਤਕਨੀਕੀ ਵਿਕਾਸ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਵੱਲ ਇੱਕ ਵੱਡਾ ਕਦਮ ਹੈ।

 

ਈਆਰਐੱਸ ਇੱਕ ਹਲਕੇ ਭਾਰ ਵਾਲੀ ਮੌਡਿਊਲਰ ਪ੍ਰਣਾਲੀ ਹੈ ਜੋ ਚੱਕਰਵਾਤ / ਭੂਚਾਲ, ਜਾਂ ਮਨੁੱਖੀ ਰੁਕਾਵਟਾਂ ਜਿਹੀਆਂ ਕੁਦਰਤੀ ਆਫ਼ਤਾਂ ਦੌਰਾਨ ਬਿਜਲੀ ਸਪਲਾਈ ਦੇ ਟਾਵਰਾਂ ਦੇ ਡਿੱਗ ਜਾਣ ਤੋਂ ਤੁਰੰਤ ਬਾਅਦ ਬਿਜਲੀ ਨੂੰ ਬਹਾਲ ਕਰਨ ਲਈ ਅਸਥਾਈ ਸਹਾਇਤਾ ਢਾਂਚੇ ਵਜੋਂ ਵਰਤੀ ਜਾਂਦੀ ਹੈ। ਈਆਰਐੱਸ ਨੂੰ ਬਿਜਲੀ ਦੀ ਬਹਾਲੀ ਲਈ 2-3 ਦਿਨਾਂ ਵਿਚ ਤਬਾਹੀ ਵਾਲੀ ਥਾਂ 'ਤੇ ਤੇਜ਼ੀ ਨਾਲ ਜੋੜਿਆ ਜਾ ਸਕਦਾ ਹੈ, ਜਦ ਕਿ ਸਥਾਈ ਬਹਾਲੀ ਵਿੱਚ ਕਈ ਹਫ਼ਤਿਆਂ ਦਾ ਸਮਾਂ ਲਗ ਸਕਦਾ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਟ੍ਰਾਂਸਮਿਸ਼ਨ ਲਾਈਨਾਂ ਦੀ ਅਸਫਲਤਾ ਆਮ ਲੋਕਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀ ਹੈ ਅਤੇ ਬਿਜਲੀ ਕੰਪਨੀਆਂ ਨੂੰ ਭਾਰੀ ਵਿੱਤੀ ਘਾਟੇ ਦਾ ਕਾਰਨ ਬਣਦੀ ਹੈ। ਕਿਉਂਕਿ ਕੁੱਲ ਨੁਕਸਾਨ ਆਉਟੇਜ ਅਵਧੀ ਦੇ ਸਿੱਧੇ ਤੌਰ 'ਤੇ ਅਨੁਪਾਤਕ ਹਨ, ਖਰਾਬ ਹੋਏ/ਡਿੱਗੇ ਢਾਂਚਿਆਂ ਨੂੰ ਮੁੜ ਸਥਾਪਿਤ ਕਰਨ ਜਾਂ ਇਸਦੀ ਮੁਰੰਮਤ ਕਰਨ ਲਈ ਸਮਾਂ ਇੱਕ ਮਹੱਤਵਪੂਰਨ ਕਾਰਕ ਹੈ।

 

ਢਾਂਚਾਗਤ ਤੌਰ 'ਤੇ ਬਹੁਤ ਸਥਿਰ ਡੱਬਾਨੁਮਾ ਭਾਗਾਂ ਦਾ ਬਣਿਆ, ਈਆਰਐੱਸ ਹਲਕੇ ਭਾਰ ਵਾਲਾ, ਮੌਡਿਊਲਰ ਅਤੇ ਦੁਬਾਰਾ ਵਰਤੋਂ ਯੋਗ ਹੈ। ਇਹ ਵੱਖ-ਵੱਖ ਕਿਸਮਾਂ ਦੀਆਂ ਮਿੱਟੀ ਦੀਆਂ ਸਥਿਤੀਆਂ ਲਈ ਬੁਨਿਆਦ ਤੱਕ ਮੈਂਬਰ ਕਨੈਕਸ਼ਨਾਂ ਤੋਂ ਪੂਰਾ ਹੱਲ ਪ੍ਰਦਾਨ ਕਰਦਾ ਹੈ। ਸਖਤ ਢਾਂਚਾਗਤ ਟੈਸਟਾਂ ਦੁਆਰਾ ਪ੍ਰਣਾਲੀ ਦੀ ਤਸਦੀਕ ਕੀਤੀ ਗਈ ਹੈ। ਮੁੱਢਲੀ ਜਾਣਕਾਰੀ ਅਤੇ ਉਪਕਰਣ ਬਿਪਤਾ ਵਾਲੀ ਜਗ੍ਹਾ 'ਤੇ ਈਆਰਐੱਸ ਨੂੰ ਇਕੱਤਰ ਕਰਨ ਅਤੇ ਸਥਾਪਿਤ ਕਰਨ ਲਈ ਕਾਫ਼ੀ ਹਨ। ਟ੍ਰਾਂਸਮਿਸ਼ਨ ਲਾਈਨ ਪ੍ਰਣਾਲੀਆਂ ਦੀ ਵੱਖਰੀ ਵੋਲਟੇਜ-ਕਲਾਸ ਲਈ ਉਚਿਤ ਕੌਨਫਿਗ੍ਰੇਸ਼ਨ ਸੰਭਵ ਹੈ। ਇਹ ਪ੍ਰਣਾਲੀ ਸੰਕੁਚਿਤ ਹੈ ਅਤੇ ਫਿਰ ਵੀ ਉਸਾਰੀ 'ਤੇ ਪੂਰੀ ਕਾਰਜਸ਼ੀਲਤਾ ਪ੍ਰਦਾਨ ਕਰਦੀ ਹੈ। ਇਹ ਬਿਜਲੀ ਦੀਆਂ ਲਾਈਨਾਂ ਦੇ 33 ਤੋਂ 800 ਕੇਵੀ ਕਲਾਸ ਲਈ ਇੱਕ ਸਕੇਲੇਬਲ ਪ੍ਰਣਾਲੀ ਦੇ ਰੂਪ ਵਿੱਚ ਤਿਆਰ ਕੀਤੀ ਗਈ ਹੈ ਅਤੇ ਤਬਾਹੀ ਨਾਲ ਨਜਿੱਠਣ ਵਾਲੇ ਸਮਾਜ ਦਾ ਨਿਰਮਾਣ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ।

 

ਸਮਝੌਤੇ 'ਤੇ ਪ੍ਰੋਫੈਸਰ ਸੰਤੋਸ਼ ਕਪੂਰੀਆ, ਡਾਇਰੈਕਟਰ, ਸੀਐੱਸਆਈਆਰ-ਐੱਸਈਆਰਸੀ, ਚੇਨਈ ਅਤੇ ਸ਼੍ਰੀ ਐਸ ਕੇ ਰੇਅ ਮੋਹਾਪਾਤਰਾ, ਚੀਫ਼ ਇੰਜੀਨੀਅਰ (ਪੀਐਸਈ ਅਤੇ ਟੀਡੀ), ਕੇਂਦਰੀ ਬਿਜਲੀ ਅਥਾਰਿਟੀ, ਨਵੀਂ ਦਿੱਲੀ ਨੇ ਹਸਤਾਖ਼ਰ ਕੀਤੇ।

 

https://ci3.googleusercontent.com/proxy/BbwFm54VHgL69kgr1JbkkO3gzTTt04xVGNR4t3ZvnkPCp8GIvMX5NPqKzVcvyzYFLnC2W49egSrwZi8sYlHb2eD6fGJZADKUpSUCo--IcxnqeAyNL-oI-xtE7Q=s0-d-e1-ft#https://static.pib.gov.in/WriteReadData/userfiles/image/image00393CS.jpg

ਈਆਰਐੱਸ ਦਾ ਵਿਕਸਿਤ ਹੋਇਆ ਖਾਸ ਨਜ਼ਰੀਆ

https://ci3.googleusercontent.com/proxy/Y7GZZEd70LAS7Q7iMxbx4kVmfZGxKLqxIl-dHzuV6MkvitK57-bWzMEvYqsZeRl45Bz-gNyPP0lW71YNDJudvxZRVGEVrJdlcrpBdee6nGSWNKWh-O51hV2SJA=s0-d-e1-ft#https://static.pib.gov.in/WriteReadData/userfiles/image/image004T8UG.jpg

 

ਸੀਐੱਸਆਈਆਰ-ਐੱਸਈਆਰਸੀ ਨੇ ਐੱਮ/ਐੱਸ ਅਦਵੈਤ ਇੰਫਰਾਟੈਕ, ਅਹਿਮਦਾਬਾਦ ਨਾਲ ਈਆਰਐੱਸਟੈਕਨੋਲੋਜੀ ਦੇ ਲਾਇਸੈਂਸ ਲੈਣ ਲਈ ਪ੍ਰੋਫੈਸਰ ਸੰਤੋਸ਼ ਕਪੂਰੀਆ, ਡਾਇਰੈਕਟਰ, ਸੀਐੱਸਆਈਆਰ-ਐੱਸਈਆਰਸੀ, ਚੇਨਈ ਅਤੇ ਸ਼੍ਰੀ ਐੱਸ ਕੇ ਰੇਅ ਮੋਹਾਪਾਤਰਾ, ਚੀਫ਼ ਇੰਜੀਨੀਅਰ (ਪੀਐੱਸਈ ਅਤੇ ਟੀਡੀ), ਕੇਂਦਰੀ ਬਿਜਲੀ ਅਥਾਰਿਟੀ, ਨਵੀਂ ਦਿੱਲੀ ਦੀ ਮੌਜੂਦਗੀ ਵਿੱਚ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ।

 

*****

 

ਐੱਨਬੀ/ਕੇਜੀਐੱਸ(ਸੀਐੱਸਆਈਆਰ ਰੀਲੀਜ਼)



(Release ID: 1672962) Visitor Counter : 201