ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤੀ ਵਿਗਿਆਨੀਆਂ ਨੇ ਮੂੰਗਫਲੀ ਦੇ ਰੱਦ ਕੀਤੇ ਛਿੱਲਕਿਆਂ ਤੋਂ ਊਰਜਾ ਦਕਸ਼ ਸਮਾਰਟ ਸਕ੍ਰੀਨ ਵਿਕਸਿਤ ਕੀਤੀ

Posted On: 12 NOV 2020 4:04PM by PIB Chandigarh

ਭਾਰਤੀ ਵਿਗਿਆਨੀਆਂ ਨੇ ਮੂੰਗਫਲੀ ਦੇ ਸ਼ੈੱਲਾਂ ਤੋਂ ਇੱਕ ਵਾਤਾਵਰਣ-ਅਨੁਕੂਲ ਸਮਾਰਟ ਸਕ੍ਰੀਨ ਵਿਕਸਿਤ ਕੀਤੀ ਹੈ ਜੋ ਨਾ ਸਿਰਫ ਪਰਦੇਦਾਰੀ ਨੂੰ ਬਣਾਏ ਰੱਖਣ ਵਿੱਚ ਮਦਦ ਕਰ ਸਕਦੀ ਹੈ ਬਲਕਿ ਇਸ ਵਿੱਚੋਂ ਲੰਘ ਰਹੀ ਰੋਸ਼ਨੀ ਅਤੇ ਗਰਮੀ ਨੂੰ ਨਿਯੰਤ੍ਰਿਤ ਕਰਕੇ ਅਤੇ ਏਅਰ ਕੰਡੀਸ਼ਨਿੰਗ ਲੋਡ ਨੂੰ ਘਟਾ ਕੇ ਊਰਜਾ ਦੀ ਬੱਚਤ ਵਿੱਚ ਵੀ ਸਹਾਇਤਾ ਕਰ ਸਕਦੀ ਹੈ।

 

 

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ, ਸੈਂਟਰ ਫਾਰ ਨੈਨੋ ਐਂਡ ਸੌਫਟ ਮੈਟਰ ਸਾਇੰਸਜ਼ (ਸੀਈਐੱਨਐੱਸ), ਬੰਗਲੌਰ ਦੇ ਡਾ. ਸ਼ੰਕਰ ਰਾਓ ਦੇ ਨਾਲ ਪ੍ਰੋ. ਐੱਸ ਕ੍ਰਿਸ਼ਨ ਪ੍ਰਸਾਦ ਦੀ ਅਗਵਾਈ ਵਿੱਚ ਖੋਜਕਰਤਾਵਾਂ ਦੇ ਇੱਕ ਸਮੂਹ ਨੇ ਮੂੰਗਫਲੀ ਦੇ ਰੱਦ ਕੀਤੇ ਛਿੱਲਕਿਆਂ ਤੋਂ ਅਜਿਹੀ ਸੈਲੂਲੋਸ-ਅਧਾਰਿਤ ਸਮਾਰਟ ਸਕ੍ਰੀਨ ਵਿਕਸਿਤ ਕਰਨ ਵਿੱਚ ਪ੍ਰਗਤੀ ਕੀਤੀ ਹੈ।

 

 

ਸਮਾਰਟ ਸਕ੍ਰੀਨ ਐਪਲੀਕੇਸ਼ਨ ਵਿੱਚ, ਤਰਲ ਕ੍ਰਿਸਟਲ ਅਣੂੰ ਇੱਕ ਪੌਲੀਮਰ ਮੈਟ੍ਰਿਕਸ ਵਿੱਚ ਸੀਮਤ ਸਨ।  ਮੈਟ੍ਰਿਕਸ ਸੈਲੂਲੋਜ਼ ਨੈਨੋਕ੍ਰਿਸਟਲਾਂ (ਸੀਐੱਨਸੀ) ਦੀ ਵਰਤੋਂ ਨਾਲ ਬਣਾਇਆ ਗਿਆ ਸੀ ਜੋ ਆਈਆਈਟੀ ਰੁੜਕੀ ਵਿਖੇ ਪ੍ਰੋ. ਯੁਵਰਾਜ ਸਿੰਘ ਨੇਗੀ ਦੀ ਟੀਮ ਦੁਆਰਾ ਕੱਢੀ ਗਈ ਮੂੰਗਫਲੀ ਦੇ ਸ਼ੈੱਲਾਂ ਤੋਂ ਤਿਆਰ ਕੀਤੇ ਗਏ ਸਨ। ਤਰਲ ਕ੍ਰਿਸਟਲ ਅਣੂੰਆਂ ਦੀ ਕਿਸੇ ਖਾਸ ਦਿਸ਼ਾ ਦੇ ਨਾਲ ਰਿਫਰੈਕਟਿਵ ਇੰਡੈਕਸ ਨੂੰ ਇੱਕ ਇਲੈਕਟ੍ਰਿਕ ਫੀਲਡ ਦੀ ਵਰਤੋਂ ਨਾਲ ਬਦਲਿਆ ਗਿਆ ਸੀ। ਇਲੈਕਟ੍ਰਿਕ ਫੀਲਡ ਦੀ ਅਣਹੋਂਦ ਵਿੱਚ, ਪੌਲੀਮਰ ਅਤੇ ਤਰਲ ਕ੍ਰਿਸਟਲ ਦੇ ਵਿਚਕਾਰ ਰਿਫਰੈਕਟਿਵ ਸੂਚਕ ਅੰਕ ਵਿੱਚ ਸਮਾਨਤਾ ਨਹੀਂ ਬਣੀ, ਜਿਸ ਨਾਲ ਰੋਸ਼ਨੀ ਖਿੰਡ ਗਈ। ਇੱਕ ਇਲੈਕਟ੍ਰਿਕ ਫੀਲਡ ਦੇ ਕੁਝ ਵੋਲਟ ਲਗਾਉਣ ਤੇ, ਤਰਲ ਕ੍ਰਿਸਟਲ ਅਣੂੰਆਂ ਦੀ ਦਿਸ਼ਾ ਵਿੱਚ ਇੱਕ ਤਬਦੀਲੀ ਆਈ, ਜਿਸ ਦੇ ਨਤੀਜੇ ਵਜੋਂ ਰਿਫਰੈਕਟਿਵ ਸੂਚਕ ਅੰਕ ਵਿੱਚ ਸਮਾਨਤਾ ਆ ਗਈ ਅਤੇ ਡਿਵਾਈਸ ਲਗਭਗ ਤੁਰੰਤ ਪਾਰਦਰਸ਼ੀ ਹੋ ਗਿਆ। ਜਦੋਂ ਫੀਲਡ ਬੰਦ ਕਰ ਦਿੱਤਾ ਗਿਆ, ਸਿਸਟਮ ਨੇ ਛੇਤੀ ਹੀ ਖਿੰਡੇ ਹੋਏ ਹਾਲਾਤ ਨੂੰ ਮੁੜ ਪ੍ਰਾਪਤ ਕਰ ਲਿਆ। ਸਵਿੱਚ ਦੇ ਫਲਿੱਪ 'ਤੇ ਉਪਲਬਧ ਦੋਵਾਂ ਹਾਲਾਤਾਂ ਦਰਮਿਆਨ ਇਹ ਰਿਵਰਸੀਬਲ ਤਬਦੀਲੀ ਹਜ਼ਾਰਾਂ ਚੱਕਰਾਂ ਤੇ ਆਈ, ਜਦਕਿ ਇਸ ਦੇ ਕੰਟਰਾਸਟ ਜਾਂ ਸਵਿਚਿੰਗ ਸਪੀਡ ਚ ਕੋਈ ਖਾਸ ਬਦਲਾਵ ਨਹੀਂ ਹੋਇਆ।

 

 

ਅਪਲਾਈਡ ਫਿਜ਼ਿਕਸ ਲੈਟਰਜ਼ ਦੇ ਇੱਕ ਤਾਜ਼ਾ ਅੰਕ ਵਿੱਚ ਵਰਣਨ ਕੀਤੇ ਗਏ ਉਪਕਰਣ ਵਿੱਚ ਉਹੀ ਸਿਧਾਂਤ ਲਾਗੂ ਕੀਤਾ ਗਿਆ ਜੋ ਸਰਦੀਆਂ ਦੀ ਸਵੇਰ ਨੂੰ ਧੁੰਦ ਦਾ ਕਾਰਨ ਬਣਦਾ ਹੈ। ਇਹ ਸਿਰਫ ਤਾਂ ਹੁੰਦਾ ਹੈ ਜਦੋਂ ਪਾਣੀ ਦੀਆਂ ਬੂੰਦਾਂ ਸਹੀ ਆਕਾਰ ਦੀਆਂ ਹੋਣ, ਅਤੇ ਇਹ ਹਵਾ ਦੇ ਨਾਲ ਸਹਿ-ਮੌਜੂਦ ਹੋ ਸਕਦੀਆਂ ਹੋਣ। ਆਉਣ ਵਾਲੀ ਰੋਸ਼ਨੀ ਇਨ੍ਹਾਂ ਦੋਵਾਂ ਨੂੰ ਵੱਖੋ-ਵੱਖਰੇ ਰਿਫਰੈਕਟਿਵ ਸੂਚਕ ਅੰਕ ਦੀ ਸਮੱਗਰੀ ਦੇ ਰੂਪ ਵਿੱਚ ਦੇਖਦੀ ਹੈ ਅਤੇ ਇਸ ਤਰ੍ਹਾਂ ਖਿੰਡ ਜਾਂਦੀ ਹੈ ਅਤੇ ਧੁੰਦ ਜਹੀ ਦਿਖਾਈ ਦਿੰਦੀ ਹੈ। ਇਸੇ ਤਰ੍ਹਾਂ ਸਮਾਰਟ ਸਕ੍ਰੀਨ ਲਈ ਲੋੜੀਂਦੀਆਂ ਔਪਟੀਕਲ ਵਿਸ਼ੇਸ਼ਤਾਵਾਂ ਬਣਾਉਣ ਲਈ ਪੋਲੀਮਰ ਅਤੇ ਤਰਲ ਕ੍ਰਿਸਟਲ ਨੂੰ ਸਹੀ ਆਕਾਰ ਵਿੱਚ ਇੱਕਠੇ ਮੌਜੂਦ ਹੋਣਾ ਚਾਹੀਦਾ ਹੈ।

 

 

ਡਿਵਾਇਸ 'ਤੇ ਕੰਮ ਕਰਨ ਵਾਲੇ ਵਿਦਿਆਰਥੀਆਂ, ਸੁਸ਼੍ਰੀ ਪ੍ਰਗਨਯਾ ਅਤੇ ਡਾ. ਸ਼੍ਰੀਵਿਧਿਆ ਨੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਦਸਿਆ ਕਿ ਡਿਵਾਈਸ ਦੇ ਕੰਟਰਾਸਟ ਨੂੰ ਨਿਯੰਤ੍ਰਿਤ ਕਰਨ ਵਿੱਚ ਸੀਐੱਨਸੀ ਦੀ ਤਿਆਰੀ ਦਾ ਪ੍ਰੋਟੋਕੋਲ, ਆਈਆਈਟੀ ਰੁੜਕੀ ਸਮੱਗਰੀ ਨਾਲ ਵਪਾਰਕ ਸਰੋਤਾਂ ਤੋਂ ਉਪਲਬਧ ਸੀਐੱਨਸੀ ਦੇ ਮੁਕਾਬਲੇ ਵਧੇਰੇ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ।

 

 

ਵਿਗਿਆਨੀਆਂ ਨੇ ਕਿਹਾ ਕਿ ਹਾਲਾਂਕਿ, ਸਿਧਾਂਤਕ ਤੌਰ ਤੇ, ਉਪਕਰਣ ਕਿਸੇ ਵੀ ਸੈਲੂਲੋਜ਼ ਜਾਂ ਖੇਤੀਬਾੜੀ ਰਹਿੰਦ-ਖੂੰਹਦ ਤੋਂ ਵਿਕਸਿਤ ਕੀਤਾ ਜਾ ਸਕਦਾ ਹੈ, ਪਰੰਤੂ ਮੂੰਗਫਲੀ ਦੀ ਰਹਿੰਦ ਖੂੰਹਦ ਦੀਆਂ ਕੁਝ ਵਿਸ਼ੇਸ਼ਤਾਵਾਂ ਦੇ ਕਾਰਨ, ਮੂੰਗਫਲੀ ਦੇ ਕੂੜੇ ਤੋਂ ਵਿਕਸਿਤ ਸਮਾਰਟ ਸਕ੍ਰੀਨ ਸਭ ਤੋਂ ਪ੍ਰਭਾਵਸ਼ਾਲੀ ਪਾਈ ਗਈ ਹੈ।

 

 

ਪਰਦੇਦਾਰੀ ਬਣਾਉਣ ਦੇ ਟੀਚੇ ਦੇ ਅਸਲ ਇਰਾਦੇ ਤੋਂ ਇਲਾਵਾ, ਉਪਕਰਣ ਨੂੰ, ਖ਼ਾਸ ਕਰਕੇ ਇਨਫ੍ਰਾਰੈੱਡ ਲਾਈਟ ਦੀ ਨਿਰਧਾਰਿਤ ਮਾਤਰਾ, ਜਿਸ ਨੂੰ ਕਿ ਲੰਘਣ ਦੀ ਆਗਿਆ ਹੈ ਅਤੇ ਖਿੜਕੀ ਨੂੰ ਨਿਯੰਤ੍ਰਿਤ ਕਰਕੇ, ਊਰਜਾ ਦੀ ਬੱਚਤ ਵਿੱਚ, ਸੰਭਾਵਤ ਐਪਲੀਕੇਸ਼ਨਾਂ ਦੀ ਪੂਰੀ ਸ਼੍ਰੇਣੀ ਲਈ ਵਰਤਿਆ ਜਾ ਸਕਦਾ ਹੈ। ਉਦਾਹਰਣ ਦੇ ਲਈ, ਜਦਕਿ ਇਸ ਟੈਕਨੋਲੋਜੀ ਵਾਲੀ ਇੱਕ ਵਿੰਡੋ, ਪੂਰੇ ਦ੍ਰਿਸ਼ਟੀ ਗੋਚਰ ਖੇਤਰ ਲਈ ਪਾਰਦਰਸ਼ੀ ਰਹੇਗੀ, ਇਨਕਲੋਜ਼ਰ ਨੂੰ ਠੰਡਾ ਰੱਖਣ ਲਈ ਗਰਮੀ ਦੇ ਰੇਡੀਏਸ਼ਨ ਦੇ ਅਣਚਾਹੇ ਪੱਧਰ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ।

 

 

 

 

(ਪਬਲੀਕੇਸ਼ਨ ਲਿੰਕ: ਡੀਓਆਈ: 10.1063 / 5.0020982)

 

              

 

                                                            ********

 

 

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1672410) Visitor Counter : 191