ਰੱਖਿਆ ਮੰਤਰਾਲਾ
ਨੈਸ਼ਨਲ ਡਿਫੈਂਸ ਕਾਲਜ ਵਿਖੇ ਪ੍ਰੈਜ਼ੀਡੈਂਟ'ਸ ਚੇਅਰ ਆਫ ਐਕਸੀਲੈਂਸ ਆਨ ਸਕਿਉਰਿਟੀ ਦੀ ਸਥਾਪਨਾ
Posted On:
11 NOV 2020 5:47PM by PIB Chandigarh
ਨੈਸ਼ਨਲ ਡਿਫੈਂਸ ਕਾਲੇਜ ਦਾ ਉਦਘਾਟਨ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ 1960 ਵਿੱਚ ਕੀਤਾ ਗਿਆ ਸੀ ਅਤੇ 27 ਅਪ੍ਰੈਲ 2020 ਨੂੰ ਇਸ ਦੀ ਸਥਾਪਨਾ ਦੇ 60 ਸਾਲ ਪੂਰੇ ਹੋ ਗਏ ਹਨ। ਕਾਲਜ 100 ਕੋਰਸ ਮੈਂਬਰਾਂ ਲਈ "ਰਾਸ਼ਟਰੀ ਸੁਰੱਖਿਆ ਅਤੇ ਰਣਨੀਤਕ ਅਧਿਐਨ "ਤੇ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ 47 ਹਫਤਿਆਂ ਤੱਕ ਚਲਣ ਵਾਲਾ ਵਿਲੱਖਣ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਪਾਠਕ੍ਰਮ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚੋਂ 25 ਮੇਂਬਰ ਵਿਦੇਸ਼ੀ ਮਿੱਤਰ ਦੇਸ਼ਾਂ ਤੋਂ ਹਨ। ਹੁਣ ਤਕ, ਕਾਲਜ ਕੋਲ 3899 ਸਾਬਕਾ ਵਿਦਿਆਰਥੀ (ਅਲੂਮਨੀ) ਹਨ, ਜਿਨ੍ਹਾਂ ਵਿਚੋਂ 835 ਵਿਦਿਆਰਥੀ 69 ਵਿਦੇਸ਼ੀ ਮਿੱਤਰ ਦੇਸ਼ਾਂ ਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਅਲੂਮਨੀ ਆਪਣੇ-ਆਪਣੇ ਸੰਗਠਨਾਂ ਵਿੱਚ ਚੋਟੀ ਦੇ ਅਹੁਦੇ ਤੇ ਬਿਰਾਜਮਾਨ ਹੋ ਚੁਕੇ ਹਨ। ਅੰਤਰਰਾਸ਼ਟਰੀ ਨਾਮਣਾ ਖੱਟਣ ਤੋਂ ਇਲਾਵਾ, ਕਾਲਜ ਮਿੱਤਰ ਦੇਸ਼ਾਂ ਨਾਲ ਮਜ਼ਬੂਤ ਸਬੰਧਾਂ ਨੂੰ ਉਤਸ਼ਾਹਤ ਕਰਨ ਵਿਚ ਕੂਟਨੀਤੀ ਦੇ ਇਕ ਮਹੱਤਵਪੂਰਣ ਸਾਧਨ ਵਜੋਂ ਵੀ ਕੰਮ ਕਰਦਾ ਹੈ। ਰਾਸ਼ਟਰੀ ਸੁਰੱਖਿਆ ਤੰਤਰ ਦੇ ਅੰਦਰ ਰਣਨੀਤਕ ਸਿੱਖਿਆ ਦੀ ਸਿਖਰਲੀ ਅਤੇ ਇਕਲੌਤੀ ਸੰਸਥਾ ਦੇ ਰੂਪ ਵਿੱਚ, ਐਨ ਡੀ ਸੀ ਮਹੱਤਵਪੂਰਣ ਰੈਜ਼ੀਡੈਂਟ ਅਕਾਦਮਿਕ ਅਤੇ ਖੋਜ ਮੁਹਾਰਤ ਤੋਂ ਵਾਂਝੀ ਹੈ। ਵਿਸ਼ਵ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਬੁੱਧੀਜੀਵੀ ਅਤੇ ਅਕਾਦਮਿਕ ਸ੍ਰਵੋਤਮਤਾ ਨੂੰ ਉਤਸ਼ਾਹਤ ਕਰਨ ਲਈ ਚੇਅਰਜ਼ ਆਫ਼ ਐਕਸੀਲੈਂਸ ਅਤੇ ਪ੍ਰੋਫੈਸਰਾਂ ਦੀਆਂ ਅਸਾਮੀਆਂ ਹਨ।
ਨੈਸ਼ਨਲ ਡਿਫੈਂਸ ਕਾਲੇਜ ਦੀ ਡਾਇਮੰਡ ਜੁਬਲੀ ਦੇ ਮੌਕੇ ਤੇ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਨੇ 11 ਨਵੰਬਰ 2020 ਨੂੰ ਰਾਸ਼ਟਰਪਤੀ ਭਵਨ ਵਿੱਚ ਰੱਖਿਆ ਸਕੱਤਰ ਸ਼੍ਰੀ ਅਜੈ ਕੁਮਾਰ ਅਤੇ ਕਮਾਂਡੈਂਟ ਏਅਰ ਮਾਰਸ਼ਲ ਡੀ ਚੌਧਰੀ ਦੀ ਮੌਜੂਦਗੀ ਵਿੱਚ ' ਪ੍ਰੈਜ਼ੀਡੈਂਟਸ ਚੇਅਰ ਆਫ਼ ਐਕਸੀਲੈਂਸ ਆਨ ਨੈਸ਼ਨਲ ਸਕਿਉਰਿਟੀ " ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ। ਪ੍ਰੇਜੀਡੈਂਟਸ ਚੇਅਰ ਆਫ਼ ਐਕਸੀਲੈਂਸ ਆਨ ਨੈਸ਼ਨਲ ਸਕਿਉਰਿਟੀ ਨਾ ਸਿਰਫ ਕਾਲੇਜ ਦੀ ਬੌਧਿਕ ਪੂੰਜੀ ਨੂੰ ਵਧਾਉਣ ਵਿੱਚ ਮਦਦ ਕਰੇਗੀ ਬਲਕਿ ਇਸਦੀ ਭਰੋਸੇਯੋਗਤਾ ਅਤੇ ਪ੍ਰਤਿਸ਼ਠਾ ਨੂੰ ਉੱਚਾ ਚੁੱਕਣ ਵਿੱਚ ਵੀ ਵਧੇਰੇ ਸਹਾਇਕ ਸਾਬਿਤ ਹੋਵੇਗੀ।
ਇਹ ਚੇਅਰ ਨੈਸ਼ਨਲ ਡਿਫੈਂਸ ਕਾਲਜ, 06, ਤੀਹ ਜਨਵਰੀ ਮਾਰਗ, ਨਵੀਂ ਦਿੱਲੀ ਵਿਖੇ ਸਥਿਤ ਹੋਵੇਗੀ ਅਤੇ ਇਸਨੂੰ ਸਾਰੀ ਹੀ ਅਕਾਦਮਿਕ, ਪ੍ਰਸ਼ਾਸਕੀ ਅਤੇ ਲਾਜਿਸਟਿਕ ਸਹਾਇਤਾ ਉਪਲਬਧ ਕਰਵਾਈ ਜਾਵੇਗੀ।
------------------------------------------
ਏ ਏ /ਬੀ ਐਸ ਸੀ /ਕੇ ਵੀ
(Release ID: 1672187)
Visitor Counter : 118