ਬਿਜਲੀ ਮੰਤਰਾਲਾ

ਬਿਜਲੀ ਮੰਤਰਾਲੇ ਨੇ ਸਾਰੇ ਡਿਸਕੌਮਜ਼ ਦੇ ਲਈ ਊਰਜਾ ਸੰਭਾਲ਼ (ਈਸੀ) ਐਕਟ,2001 ਕਾਨੂੰਨ ਲਾਜ਼ਮੀ ਕੀਤਾ

Posted On: 09 NOV 2020 6:29PM by PIB Chandigarh

ਭਾਰਤ ਸਰਕਾਰ ਦੇ ਤਹਿਤ ਬਿਜਲੀ ਮੰਤਰਾਲੇ ਨੇ  28 ਸਤੰਬਰ 2020 ਨੂੰ ਜਾਰੀ ਐੱਮਓ. 3445 (ਈ) ਨੋਟੀਫਿਕੇਸ਼ਨ ਨੂੰ ਸਾਰੀਆਂ ਬਿਜਲੀ ਵੰਡ ਕੰਪਨੀਆਂ (ਡਿਸਕੌਮ) ਦੇ ਲਈ ਊਰਜਾ ਸੰਭਾਲ਼ ਕਾਨੂੰਨ ਦੇ ਤਹਿਤ ਲਾਜ਼ਮੀ ਕਰ ਦਿੱਤਾ ਹੈ। ਨੋਟੀਫਿਕੇਸ਼ਨ, ਜੋ ਕਿ ਊਰਜਾ ਕੁਸ਼ਲਤਾ ਬਿਓਰੋ (ਬੀਈਈ) ਦੀ ਸਲਾਹ ਨਾਲ ਜਾਰੀ ਕੀਤਾ ਗਿਆ ਹੈ। ਇਸ ਦੇ ਤਹਿਤ 'ਜਿਨ੍ਹਾਂ ਵੰਡ ਕੰਪਨੀਆਂ ਨੂੰ ਰਾਜ/ਸੰਯੁਕਤ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੂੰ ਇਲੈਕਟ੍ਰੀਸਿਟੀ ਐੱਕਟ-2003 (2003 ਦੇ 36) ਡਿਸਕੌਮ ਨੂੰ ਲਾਇਸੈਂਸ ਦਿੱਤਾ ਗਿਆ ਹੈ ' ਇਹ ਮਨੋਨੀਤ ਉਪਭੋਗਤਾ ਦੀ ਤਰ੍ਹਾ ਅਧਿਸੂਚਿਤ ਹੋਵੇਗੀ।

 

ਇਸ ਨੋਟਫਿਕੇਸ਼ਨ ਦੇ ਬਾਅਦ ਸਾਰੇ ਡਿਸਕੌਮਜ਼ ਊਰਜਾ ਸੰਭਾਲ਼ ਕਾਨੂੰਨ ਦੇ ਤਹਿਤ ਕੰਮ ਕਰਨਗੇ। ਸਾਰੇ ਡਿਸਕੌਮਜ਼ ਨੂੰ ਐਨਰਜੀ ਮੈਨੇਜਰ ਦੀ ਨਿਯੁਕਤੀ ਕਰਨੀ ਹੋਵੇਗੀ। ਇਸ ਦੇ ਇਲਾਵਾ ਡਿਸਕੌਮ ਨੂੰ ਐਨਰਜੀ ਅਕਾਊਟਿੰਗ ਐਂਡ ਆਡੀਟਿੰਗ,ਵਰਗ ਦੇ ਅਧਾਰ 'ਤੇ ਬਿਜਲੀ ਨੁਕਸਾਨ ਦਾ ਮੁਲਾਂਕਣ, ਬਿਜਲੀ ਸੰਭਾਲ਼ ਅਤੇ ਉਸ ਦੀ ਕਾਰਜ ਸਮਰੱਥਾ ਵਧਾਉਣ ਦੇ ਵੀ ਕਦਮ ਚੁਕਣੇ ਪੈਣਗੇ।ਇਸ ਤੋਂ ਪਹਿਲਾ ਮਨੋਨੀਤ ਉਪਭੋਗਤਾ ਦੇ ਤਹਿਤ ਕੇਵਲ ਉਹ ਡਿਸਕੌਮ ਸ਼ਾਮਲ ਸਨ,ਜਿਨ੍ਹਾਂ ਤੋਂ ਸਾਲਾਨਾ 1000 ਮੈਗਾ ਯੂਨਿਟ ਜਾਂ ਇਸ ਤੋਂ ਜ਼ਿਆਦਾ ਬਿਜਲੀ ਦੀ ਹਾਨੀ ਹੁੰਦੀ ਸੀ।ਨਵੇਂ ਨੋਟੀਫਿਕੇਸ਼ਨ ਦੇ ਬਾਅਦ ਸਾਰੇ ਡਿਸਕੌਮ ਊਰਜਾ ਸੰਭਾਲ਼ ਕਾਨੂੰਨ ਦੇ ਦਾਇਰੇ ਵਿੱਚ ਆ ਜਾਣਗੇ।ਜਿਸ ਨਾਲ ਕਾਨੂੰਨ ਦੇ ਦਾਇਰੇ ਵਿੱਚ ਆਉਣ ਵਾਲੇ ਡਿਸਕੌਮਜ਼ ਦੀ ਗਿਣਤੀ 44 ਤੋਂ ਵੱਧ ਕੇ 102 ਹੋ ਜਾਵੇਗੀ। ਨਵੇਂ ਫੈਸਲੇ ਨਾਲ ਸਾਰੇ ਡਿਸਕੌਮਜ਼ ਦੇ ਲਈ ਐਨਰਜੀ ਅਕਾਊਟਿੰਗ ਐਂਡ ਆਡੀਟਿੰਗ ਲਾਜ਼ਮੀ ਹੋ ਜਾਵੇਗੀ। ਅਜਿਹਾ ਹੋਣ ਨਾਲ ਨਾ ਕੇਵਲ ਬਿਜਲੀ ਹਾਨੀ ਘੱਟ ਹੋਵੇਗੀ, ਬਲਕਿ ਡਿਸਕੌਮ ਦੇ ਲਾਭ ਵਿੱਚ ਵੀ ਵਾਧਾ ਹੋਵੇਗਾ।

 

ਨਵੀਂ ਸੋਧ ਤੋਂ ਬਾਅਦ ਉਮੀਦ ਹੈ ਕਿ ਡਿਸਕੌਮਜ਼ ਦੇ ਪ੍ਰਦਰਸ਼ਨ ਨੂੰ ਲੈ ਕੇ ਪਾਰਦਰਸ਼ਿਤਾ ਵਧੇਗੀ,ਉਸ ਦਾ ਵਿਭਿੰਨ ਮਿਆਰਾਂ ਦੇ ਅਧਾਰ ਮੁਲਾਂਕਣ ਵੀ ਹੋ ਸਕੇਗਾ। ਨਾਲ ਹੀ ਬਿਜਲੀ ਵੰਡ ਸੈਕਟਰ ਵਿੱਚ ਪੇਸ਼ੇਵਰ ਰਵੱਈਆ ਵੀ ਵਧੇਗਾ।ਇਸ ਦੇ ਲਈ ਨਵੇਂ ਨਿਯਮਾਂ ਨਾਲ ਡਿਸਕੌਮ ਅਜਿਹੇ ਪ੍ਰੋਜੈਕਟ ਅਤੇ ਤਰੀਕੇ ਨੂੰ ਵਿਕਸਿਤ ਕਰ ਸਕਣਗੇ, ਜਿਸ ਨਾਲ ਬਿਜਲੀ ਹਾਨੀ ਘੱਟ ਤੋਂ ਘੱਟ ਹੋਵੇ। ਸਰਕਾਰ ਸਾਰੇ ਡਿਸਕੌਮਜ਼ ਤੋਂ ਤਿਮਾਹੀ ਅੰਕੜੇ ਲੈ ਕੇ ਉਨ੍ਹਾਂ ਦੀ ਨਿਗਰਾਨੀ ਕਰੇਗੀ। ਅਤੇ ਉਨ੍ਹਾਂ ਨੂੰ ਊਰਜਾ ਕੁਸ਼ਲਤਾ ਵਧਾਉਣ ਅਤੇ ਬਿਜਲੀ ਹਾਨੀ ਘੱਟ ਕਰਨ ਦੇ ਤਰੀਕੇ ਵੀ ਦੱਸੇਗੀ। ਇਸ ਕਦਮ ਤੋਂ ਉਮੀਦ ਹੈ ਕਿ ਉਪਭੋਗਤਾਵਾਂ ਨੂੰ ਬਿਜਲੀ ਸੇਵਾਵਾਂ ਬੇਹਤਰ ਹੋ ਜਾਣਗੀਆਂ।

 

ਊਰਜਾ ਕੁਸ਼ਲਤਾ ਬਿਓਰੋ ਦੇ ਬਾਰੇ ਵਿੱਚ

 

ਭਾਰਤ ਸਰਕਾਰ ਦੇ ਤਹਿਤ ਆਉਣ ਵਾਲੇ ਬਿਜਲੀ ਮੰਤਰਾਲੇ ਦੇ ਤਹਿਤ ਊਰਜਾ ਕੁਸ਼ਲਤਾ ਬਿਓਰੋ ਇੱਕ ਕਾਨੂੰਨੀ ਸੰਸਥਾ ਹੈ। ਉਸ ਦਾ ਪ੍ਰਮੁੱਖ ਕੰਮ ਭਾਰਤੀ ਅਰਥਵਿਵਸਥਾ ਵਿੱਚ ਅਜਿਹੀਆਂ ਨੀਤੀਆਂ ਅਤੇ ਰਣਨੀਤੀ ਬਣਾਉਣ ਵਿੱਚ ਸਹਿਯੋਗ ਦੇਣਾ ਹੈ, ਜਿਸ ਨਾਲ ਊਰਜਾ ਹਾਨੀ ਨੂੰ ਰੋਕਿਆ ਜਾ ਸਕੇ। ਬੀਈਈ ਵਿਭਿੰਨ ਮਨੋਨੀਤ ਗ੍ਰਾਹਕਾਂ, ਮਨੋਨੀਤ ਏਜੰਸੀਆਂ ਅਤੇ ਦੂਜੇ ਸੰਗਠਨਾਂ ਨਾਲ ਤਾਲਮੇਲ ਰੱਖਕੇ ਮੌਜੂਦਾ ਸੰਸਾਧਨਾਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਇਸਤੇਮਾਲ ਕਰਨ ਵਿੱਚ ਸਹਿਯੋਗ ਕਰਦਾ ਹੈ। ਜਿਸ ਨਾਲ ਊਰਜਾ ਸੰਭਾਲ਼ ਕਾਨੂੰਨ ਦੇ ਤਹਿਤ ਤੈਅ ਕੀਤੇ ਗਏ ਕਾਰਜਾਂ ਨੂੰ ਪੂਰਾ ਕੀਤਾ ਜਾ ਸਕੇ।

 

                                                         <><><><><>

 

ਆਰਸੀਜੇ/ਐੱਮ



(Release ID: 1672186) Visitor Counter : 153