ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਲੱਦਾਖ ਦੇ ਉਪ ਰਾਜਪਾਲ, ਸ਼੍ਰੀ ਆਰ.ਕੇ. ਮਾਥੁਰ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ

Posted On: 11 NOV 2020 6:52PM by PIB Chandigarh

ਲ਼ੱਦਾਖ ਦੇ ਉਪ ਰਾਜਪਾਲ, ਸ਼੍ਰੀ ਆਰ.ਕੇ.ਮਾਥੁਰ ਨੇ ਅੱਜ ਉੱਤਰ ਪੂਰਬ ਖੇਤਰ ਵਿਕਾਸ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ  (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸਿਕਾਇਤਾਂ ਤੇ ਪੈਨਸ਼ਨਾਂ, ਪ੍ਰਮਾਣੂ ਉਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸਬੰਧਿਤ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਉਪ ਰਾਜਪਾਲ ਨੇ ਕੇਂਦਰੀ ਸ਼ਾਸਿਤ ਮੰਤਰੀ ਨੂੰ ਐੱਲਏਐੱਚਡੀਸੀ ਚੋਣਾਂ ਤੋਂ ਬਾਅਦ ਦੇ ਮੌਜੂਦਾ ਹਾਲਾਤ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਕੇਂਦਰੀ ਸਹਾਇਤਾ ਪ੍ਰਾਪਤ ਵੱਖ-ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਤੋਂ ਵੀ ਜਾਣੂ ਕਰਵਾਇਆ।

 

ਡਾ. ਜਿਤੇਂਦਰ ਸਿੰਘ ਨੇ ਸ਼੍ਰੀ ਮਾਥੁਰ ਨੂੰ ਐੱਲਏਐੱਚਡੀਸੀ ਚੋਣਾਂ ਦੇ ਸਫਲ ਅਤੇ ਸ਼ਾਂਤੀਪੂਰਨ ਆਯੋਜਨ ਦੇ ਲਈ ਵਧਾਈ ਦਿੱਤੀ ਅਤੇ ਇਸ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਵੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ, ਇਹ ਚੋਣਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ ਕਿਉਂਕਿ ਇਹ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਦੇ ਬਾਅਦ ਪਹਿਲਾ ਚੋਣ ਅਭਿਆਸ ਸੀ।

 

 

ਵੱਖ-ਵੱਖ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰੇ ਕਰਦਿਆ ਡਾ. ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੱਦਾਖ ਅਤੇ ਹੋਰ ਪੈਰੀਫੇਰੀ ਖੇਤਰਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਅਧੀਨ ਪਹਿਲੀ ਵਾਰ ਹੋਇਆ ਹੈ ਜਦੋਂ ਲੱਦਾਖ ਨੂੰ ਇੱਕ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ ਅਤੇ ਇੱਕ ਇੰਜੀਨੀਅਰਿੰਗ ਕਾਲਜ ਦਿੱਤਾ ਗਿਆ।

 

ਡਾ. ਜਿਤੇਂਦਰ ਸਿੰਘ ਉਪ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਸੀਐੱਸਆਈਆਰ ਦੇ ਡਾਇਰੈਕਟਰ ਜਨਰਲ (ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ) ਡਾ. ਸ਼ੇਖਰ ਮੰਡੇ ਨੇ 'ਲੱਦਾਖ ਬੇਰੀ' ਨਾਮਕ ਮਸ਼ਹੂਰ ਲੱਦਾਖ ਉਤਪਾਦਾਂ ਨੂੰ ਉਤਸ਼ਾਹਿਤ ਕਰਨ,ਪ੍ਰੋਸੈੱਸ ਕਰ ਅਤੇ ਵਪਾਰ ਕਰਨ ਲਈ ਇੱਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ।

 

ਸ਼੍ਰੀ ਮਾਥੁਰ ਨੇ ਡਾ. ਜਿਤੇਂਦਰ ਸਿੰਘ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਐਲਾਨੇ ਅਨੁਸਾਰ, "ਕਾਰਬਨ ਨਿਊਟ੍ਰਲ" ਲੱਦਾਖ ਦੀ ਨੀਤੀ ਅਤੇ ਕਾਰਜ ਯੋਜਨਾ ਦੀ ਤਿਆਰੀ ਬਾਰੇ ਅੱਪਡੇਟ ਦਿੱਤਾ।ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਕੇਨਧਰ ਸ਼ਾਸਿਤ ਪ੍ਰਦੇਸ਼ ਸਰਕਾਰ ਸਰਕਾਰ ਇੱਕ ਵਿਆਪਕ ਯੋਜਨਾ 'ਤੇ ਜ਼ੋਰ ਨਾਲ ਕੰਮ ਕਰ ਰਹੀ ਹੈ ਜੋ ਉੱਚ ਅਧਿਕਾਰੀਆਂ ਦੇ ਸਾਹਮਣੇ ਰੱਖਣ ਲਈ ਤਿਆਰ ਹੋਵੇਗੀ। ਉਨ੍ਹਾਂ ਨੇ "ਲੱਦਾਖ ਵਿਜ਼ਨ 2050" ਸਿਰਲੇ ਵਾਲੀ ਇੱਕ ਸੰਮਲਿਤ ਕਾਰਜ ਯੋਜਨਾ ਬਾਰੇ ਅੱਪਡੇਟ ਵੀ ਦਿੱਤੀ।

 

ਉਪ ਰਾਜਪਾਲ ਨੇ ਲੱਦਾਖ ਦੇ ਲਈ 50 ਕਰੋੜ ਰੁਪਏ ਦੇ ਵਿਸ਼ੇਸ਼ ਵਿਕਾਸ ਪੈਕੇਜ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਪਹਿਲੀ ਵਾਰ ਸੀ ਕਿ ਕੋਈ ਕੇਂਦਰ ਸਰਕਾਰ ਇਸ ਖੇਤਰ ਦੇ ਲਈ ਵਿਭਿੰਨ ਪ੍ਰੋਜੈਕਟਾਂ ਦੇ ਲਈ ਫੰਡ ਦੇਣ ਲਈ ਉਦਾਰ ਸੀ। ਉਨ੍ਹਾਂ ਨੇ ਕਿਹਾ, ਇਹ ਲੱਦਾਖ ਖੇਤਰ ਦੇ ਲਈ ਵਿਸ਼ੇਸ਼ ਰੂਪ ਨਾਲ ਸਮਰਪਿਤ ਆਪਣੀ ਤਰ੍ਹਾ ਦਾ ਪਹਿਲਾ ਰੋਡਮੈਪ ਹੋਵੇਗਾ।

 

ਸ਼੍ਰੀ ਮਾਥੁਰ ਨੇ ਕੇਂਦਰ ਵਿੱਚ ਵਿਭਿੰਨ ਮੰਤਰਾਲਿਆਂ ਦੇ ਨਾਲ ਲੱਦਾਖ ਨਾਲ ਸਬੰਧਿਤ ਵਿਭਿੰਨ ਮਾਮਲਿਆਂ ਨੂੰ ਉਠਾਉਣ ਦੇ ਲਈ ਨਿਰੰਤਰ ਸਹਿਯੋਗ ਦੇ ਲਈ ਅਤੇ ਆਪਣੇ ਦਿਨ ਪਤੀ ਦਿਨ ਕੋਆਰਡੀਨੇਸ਼ਨ ਦੇ ਲਈ ਡਾ. ਜਿਤੇਂਦਰ ਸਿੰਘ ਦਾ ਧੰਨਵਾਦ ਕੀਤਾ।

 

                                                                   <><><><><>

 

ਐੱਸਐੱਨਸੀ/ਐੱਸਐੱਸ



(Release ID: 1672184) Visitor Counter : 93