ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਜਲ ਸੰਭਾਲ਼ ਲਈ 'ਜਨ ਅੰਦੋਲਨ' ਦਾ ਸੱਦਾ ਦਿੱਤਾ ਅਤੇ ਇਸ ਦੀ ਸਫ਼ਲਤਾ ਲਈ ਲੋਕਾਂ ਦੀ ਭਾਗੀਦਾਰੀ ਦੀ ਮਹੱਤਤਾ' ਤੇ ਜ਼ੋਰ ਦਿੱਤਾ

ਉਪ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਾਣੀ ਦੀ ਸੰਭਾਲ਼ ਨੂੰ ਜੰਗੀ ਪੱਧਰ ਤੇ ਨਹੀਂ ਲਿਆ ਗਿਆ ਤਾਂ ਪੇਯ ਜਲ ਇੱਕ ਨਾਕਾਫੀ ਸੰਸਾਧਨ ਬਣ ਸਕਦਾ ਹੈ


ਲੋਕਾਂ ਤੱਕ ਪਹੁੰਚਾਇਆ ਜਾਣ ਵਾਲਾ ਮੁੱਖ ਸੰਦੇਸ਼ ਇਹੀ ਹੈ ਕਿ ਪਾਣੀ ਇੱਕ ਸੀਮਿਤ ਸੰਸਾਧਨ ਹੈ: ਉਪ ਰਾਸ਼ਟਰਪਤੀ


ਸਮੇਂ ਦੀ ਲੋੜ ਹੈ ਕਿ ਜੀਵਨ- ਸ਼ੈਲੀ ਨੂੰ ਬਦਲਿਆ ਜਾਵੇ ਅਤੇ ਪਾਣੀ ਦੀ ਸੰਭਾਲ਼ ਨੂੰ ਜੀਵਨ ਦਾ ਇੱਕ ਤਰੀਕਾ ਬਣਾ ਲਿਆ ਜਾਵੇ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਮੀਡੀਆ ਨੂੰ ਤਾਕੀਦ ਕੀਤੀ ਕਿ ਉਹ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਲਈ ਇੱਕ ਨਿਰੰਤਰ ਅਭਿਯਾਨ ਚਲਾਉਣ


ਉਪ ਰਾਸ਼ਟਰਪਤੀ ਨੇ ਨਗਰ ਪਾਲਿਕਾਵਾਂ ਅਤੇ ਹੋਰ ਸਥਾਨਕ ਸੰਸਥਾਵਾਂ ਨੂੰ ਕਿਹਾ ਕਿ ਉਹ ਹਰ ਨਵੀਂ ਇਮਾਰਤ ਲਈ ਬਰਸਾਤੀ ਪਾਣੀ ਦੀ ਹਾਰਵੈਸਟਿੰਗ ਨੂੰ ਲਾਜ਼ਮੀ ਕਰਨ


ਭਵਿੱਖੀ ਪੀੜ੍ਹੀਆਂ ਨੂੰ ਇੱਕ ਟਿਕਾਊ ਗ੍ਰਹਿ ਸੌਂਪ ਕੇ ਜਾਣ ਲਈ ਰਿਡਿਊਸ, ਰੀਯੂਜ਼ ਅਤੇ ਰੀਸਾਈਕਲ ਲਾਜ਼ਮੀ ਹਨ


ਦੂਸਰੇ ਰਾਸ਼ਟਰੀ ਜਲ ਪੁਰਸਕਾਰ ਸਮਾਰੋਹ ਮੌਕੇ ਵਰਚੁਅਲੀ, ਉਦਘਾਟਨੀ ਭਾਸ਼ਣ ਦਿੱਤਾ


ਜੇਤੂਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੁਰਸਕਾਰ ਵੱਖ ਵੱਖ ਹਿਤਧਾਰਕਾਂ ਨੂੰ ਪ੍ਰੇਰਿਤ ਕਰਨ ਲਈ ਹੁੰਦੇ ਹਨ

Posted On: 11 NOV 2020 1:26PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਪਾਣੀ ਦੀ ਸੰਭਾਲ਼ ਬਾਰੇ ਜਨ ਅੰਦੋਲਨਦਾ ਸੱਦਾ ਦਿੱਤਾ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਲੋਕਾਂ ਦੀ ਭਾਗੀਦਾਰੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਇੱਕ ਵਿਸ਼ਾਲ ਦੇਸ਼ ਹੈ ਅਤੇ ਲੋਕਾਂ ਦੀ ਭਾਗੀਦਾਰੀ ਤੋਂ ਬਿਨਾਂ ਇੱਥੇ ਕੁਝ ਵੀ ਸਫ਼ਲ ਨਹੀਂ ਹੋ ਸਕਦਾ।

 

ਦੂਸਰੇ ਰਾਸ਼ਟਰੀ ਜਲ ਪੁਰਸਕਾਰ ਸਮਾਰੋਹ ਮੌਕੇ ਵਰਚੁਅਲੀ ਉਦਘਾਟਨੀ ਭਾਸ਼ਣ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਸਵੱਛ ਭਾਰਤ ਅਭਿਯਾਨ ਇੱਕ ਲੋਕ ਲਹਿਰ ਬਣ ਗਿਆ ਸੀ ਅਤੇ ਕਿਹਾ ਕਿ ਉਹ ਨਿਜੀ ਅਨੁਭਵ ਨਾਲ ਇਹ ਗੱਲ ਕਰ ਰਹੇ ਸਨ ਕਿਉਂਕਿ ਜਦੋਂ ਇਹ ਅਭਿਯਾਨ ਲਾਂਚ ਹੋਇਆ ਸੀ, ਉਸ ਸਮੇਂ ਉਹ ਸ਼ਹਿਰੀ ਵਿਕਾਸ ਮੰਤਰੀ ਸਨ।

 

ਸ਼੍ਰੀ ਨਾਇਡੂ ਨੇ ਕਿਹਾ, “ਸਾਡੇ ਕੋਲ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤੀਆਂ ਗਈਆਂ ਕਈ ਇਨੋਵੇਟਿਵ ਪਹਿਲਾਂ ਹਨ। ਇਹ ਸਾਰੀਆਂ ਲੋਕਾਂ ਦੀ ਸਰਗਰਮ ਭਾਗੀਦਾਰੀ ਅਤੇ ਵੱਖ ਵੱਖ ਹਿਤਧਾਰਕਾਂ ਦੀ ਸ਼ਮੂਲੀਅਤ ਨਾਲ ਅੱਗੇ ਵਧ ਰਹੀਆਂ ਹਨ।

 

ਉਨ੍ਹਾਂ ਸਾਵਧਾਨ ਕਰਦੇ ਹੋਏ ਕਿਹਾ ਕਿ ਜਦ ਤੱਕ ਪਾਣੀ ਦੀ ਵੇਸਟੇਜ ਨੂੰ ਘੱਟ ਨਹੀਂ ਕੀਤਾ ਜਾਂਦਾ ਅਤੇ ਜਲ ਸੰਭਾਲ਼ ਨੂੰ ਜੰਗੀ ਪੱਧਰ ਉੱਤੇ ਨਹੀਂ ਲਿਆ ਜਾਂਦਾ, ਤਦ ਤੱਕ ਭਵਿੱਖ ਵਿੱਚ ਪੇਯ ਜਲ ਦੇ ਇੱਕ ਅਲਪ ਸੰਸਾਧਨ ਬਣ ਜਾਣ ਦਾ ਖ਼ਤਰਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਸੰਦੇਸ਼, ਜੋ ਕਿ ਵਾਰ ਵਾਰ ਲੋਕਾਂ ਤੱਕ ਲਿਜਾਣ ਦੀ ਜ਼ਰੂਰਤ ਹੈ, ਉਹ ਹੈ-ਪਾਣੀ ਇੱਕ ਸੀਮਿਤ ਸੰਸਾਧਨ ਹੈ, ਅਸੀਮਿਤ ਨਹੀਂ।

 

ਧਰਤੀ ਤੇ ਉਪਲੱਬਧ ਪਾਣੀ ਦਾ ਸਿਰਫ 3% ਹੀ ਤਾਜ਼ਾ ਪਾਣੀ ਹੈ ਅਤੇ ਉਸ ਵਿੱਚੋਂ ਸਿਰਫ 0.5% ਹੀ ਪੀਣ ਲਈ ਉਪਲੱਬਧ ਹੁੰਦਾ ਹੈ, ਬਾਰੇ ਸੰਕੇਤ ਕਰਦਿਆਂ ਉਨ੍ਹਾਂ ਕਿਹਾ: ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਣੀ ਦੀ ਬਚਤ ਕਰੇ ਅਤੇ ਵਿਵੇਕਪੂਰਨ ਢੰਗ ਨਾਲ ਇਸਦੀ ਵਰਤੋਂ ਕਰੇ। ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ਜੀਵਨ ਸ਼ੈਲੀ ਨੂੰ ਬਦਲੀਏ ਅਤੇ ਜਲ ਸੰਭਾਲ਼ ਨੂੰ ਜੀਵਨ ਦਾ ਇੱਕ ਢੰਗ ਬਣਾਈਏ।

 

ਪਾਣੀ ਨੂੰ ਇੱਕ ਨਾਕਾਫੀ ਕੁਦਰਤੀ ਸਰੋਤ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਦੀ ਸਾਂਭ ਸੰਭਾਲ਼ ਦਾ ਸੰਦੇਸ਼ ਦੂਰ ਦੂਰ ਅਤੇ ਦੇਸ਼ ਦੇ ਹਰ ਕੋਨੇ ਤੱਕ ਪਹੁੰਚਣਾ ਲਾਜ਼ਮੀ ਹੈ। ਇਹ ਦਰਸਾਉਂਦਿਆਂ ਕਿ ਪਾਣੀ ਦੀ ਹਰ ਬੂੰਦ ਨੂੰ ਬਚਾਉਣਾ ਹੈ, ਉਨ੍ਹਾਂ ਕਿਹਾ, “ਇਹ ਤਾਂ ਹੀ ਸੰਭਵ ਹੈ ਜੇਕਰ ਹਰ ਕੋਈ ਮਨੁੱਖਤਾ ਦੇ ਸਾਹਮਣੇ ਆਈ ਚੁਣੌਤੀ ਨੂੰ ਸਮਝ ਲਵੇ

 

ਲੋਕਾਂ ਨੂੰ ਜਲ ਸੰਭਾਲ਼ ਦੀ ਮਹੱਤਵਪੂਰਨ ਅਹਿਮੀਅਤ ਬਾਰੇ ਜਾਗਰੂਕ ਕਰਨ ਲਈ ਇੱਕ ਨਿਰੰਤਰ ਮੀਡੀਆ ਮੁਹਿੰਮ ਚਲਾਏ ਜਾਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਭਾਈਚਾਰਿਆਂ, ਐੱਨਜੀਓਜ਼ ਅਤੇ ਸਥਾਨਕ ਸੰਸਥਾਵਾਂ ਨੂੰ ਇਸ ਮੁਹਿੰਮ ਵਿੱਚ ਸਰਗਰਮ ਭਾਈਵਾਲ ਬਣਨਾ ਚਾਹੀਦਾ ਹੈ।

 

ਇਹ ਦੱਸਦਿਆਂ ਕਿ ਭਾਰਤ ਦੀ ਮੌਜੂਦਾ ਜਲ ਜ਼ਰੂਰਤ 1100 ਬਿਲੀਅਨ ਕਿਊਬਿਕ ਮੀਟਰ ਪ੍ਰਤੀ ਸਾਲ ਹੋਣ ਦਾ ਅਨੁਮਾਨ ਹੈ ਅਤੇ 2050 ਤੱਕ ਇਸਦੇ 1447 ਬੀਸੀਐੱਮ ਤੱਕ ਪਹੁੰਚਣ ਦਾ ਅਨੁਮਾਨ ਹੈ, ਉਨ੍ਹਾਂ ਕਿਹਾ ਕਿ ਵਧ ਰਹੀ ਅਬਾਦੀ, ਸ਼ਹਿਰੀਕਰਨ, ਉਦਯੋਗੀਕਰਨ ਅਤੇ ਵਧਦੀਆਂ ਖੇਤੀਬਾੜੀ ਗਤੀਵਿਧੀਆਂ ਦੇ ਨਾਲ, ਜਲ  ਜ਼ਰੂਰਤ ਵਿੱਚ ਵਾਧਾ ਜਾਰੀ ਰਹੇਗਾ।

 

ਸ਼੍ਰੀ ਨਾਇਡੂ ਨੇ ਦੱਸਿਆ ਕਿ ਪਾਣੀ ਦੀ ਘੱਟ ਵਰਤੋਂ ਸਦਕਾ ਘਰਾਂ, ਦਫ਼ਤਰਾਂ ਅਤੇ ਖੇਤੀਬਾੜੀ  ਗਤੀਵਿਧੀਆਂ ਲਈ ਪੰਪਿੰਗ ਅਤੇ ਜਲ ਸਪਲਾਈ ਕਰਨ ਲਈ ਲੋੜੀਂਦੀ ਊਰਜਾ ਦੀ ਵੀ ਘੱਟ ਵਰਤੋਂ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ, “ਇਸ ਦੇ ਪ੍ਰਭਾਵ ਨਾਲ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਵੀ ਸਹਾਇਤਾ ਮਿਲੇਗੀ।

 

ਇਸ ਗੱਲ ਤੇ ਆਪਣੀ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਕਿ ਦੇਸ਼ ਵਿੱਚ ਪ੍ਰਭਾਵਸ਼ਾਲੀ ਜਲ ਪ੍ਰਬੰਧਨ ਲਈ ਇੱਕ ਜ਼ਬਰਦਸਤ ਨੀਤੀਗਤ ਰੂਪ-ਰੇਖਾ ਤਿਆਰ ਕਰਨ ਲਈ ਰਾਸ਼ਟਰੀ ਜਲ ਨੀਤੀ ਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ, ਰਾਸ਼ਟਰਪਤੀ ਨੇ ਕਿਹਾ ਕਿ 2014 ਤੋਂ ਦੇਸ਼ ਦੇ ਵਿਕਾਸ ਏਜੰਡੇ ਵਿੱਚ ਸਭ ਤੋਂ ਅੱਗੇ ਜਲ-ਸ਼ਾਸਨ ਨੂੰ ਰੱਖਿਆ ਗਿਆ ਹੈ ਅਤੇ ਇਸ ਸੰਦਰਭ ਵਿੱਚ ਉਨ੍ਹਾਂ ਨੇ ਨਮਾਮਿ ਗੰਗੇ ਸਮੇਤ ਵੱਖ-ਵੱਖ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ।

 

ਉਨ੍ਹਾਂ ਕਿਹਾ ਕਿ ਜਲ ਸ਼ਕਤੀ ਅਭਿਯਾਨ ਦਾ ਟੀਚਾ ਅਸਾਸਾ ਨਿਰਮਾਣ ਅਤੇ ਵਿਆਪਕ ਸੰਚਾਰ ਦੇ ਜ਼ਰੀਏ ਜਲ ਸੰਭਾਲ਼ ਨੂੰ ਇੱਕ ਜਨ ਅੰਦੋਲਨ ਬਣਾਉਣਾ ਹੈ।

 

ਤਮਿਲਨਾਡੂ, ਮਹਾਰਾਸ਼ਟਰ ਅਤੇ ਰਾਜਸਥਾਨ ਸਮੇਤ ਸਾਰੇ ਜੇਤੂਆਂ ਦੀ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਕਰਨ ਲਈ ਸ਼ਲਾਘਾ ਕਰਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪੁਰਸਕਾਰ ਸਿਰਫ ਚੰਗੇ ਕੰਮ ਨੂੰ ਮਾਨਤਾ ਪ੍ਰਦਾਨ ਕਰਨ ਲਈ ਹੀ ਨਹੀਂ ਸਨ ਬਲਕਿ ਇਨ੍ਹਾਂ ਦਾ ਉਦੇਸ਼ ਵੱਖ-ਵੱਖ ਹਿਤਧਾਰਕਾਂ ਨੂੰ ਪਾਣੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਪ੍ਰੇਰਿਤ ਕਰਨਾ ਵੀ ਸੀ।

 

ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤਾਂ ਦੁਆਰਾ ਕੀਤੇ ਚੰਗੇ ਕੰਮ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਨੇ ਕੁਦਰਤੀ ਸੰਸਾਧਨਾਂ ਦੇ ਸੰਰੱਖਣ ਅਤੇ ਸੰਭਾਲ਼ ਪ੍ਰਤੀ ਸਥਾਨਕ ਅਧਿਕਾਰੀਆਂ ਦੀ ਵਧ ਰਹੀ ਸੰਵੇਦਨਸ਼ੀਲਤਾ ਨੂੰ ਦਰਸਾਇਆ। ਉਨ੍ਹਾਂ ਹੋਰ ਕਿਹਾ, “ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿ ਵਿਕੇਂਦਰੀਕ੍ਰਿਤ ਯੋਜਨਾਬੰਦੀ ਕੁਦਰਤੀ ਸੰਸਾਧਨਾਂ ਦੀ ਯੋਜਨਾਬੰਦੀ, ਕਾਰਜਸ਼ੀਲਤਾ ਅਤੇ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ।

 

ਉਪ ਰਾਸ਼ਟਰਪਤੀ ਨੇ ਮਿਊਂਸਪਲ ਅਥਾਰਿਟੀਜ਼ ਅਤੇ ਹੋਰ ਸਥਾਨਕ ਸੰਸਥਾਵਾਂ ਨੂੰ ਹਰ ਨਵੀਂ ਇਮਾਰਤ ਲਈ ਬਰਸਾਤੀ ਪਾਣੀ ਦੀ ਹਾਰਵੈਸਟਿੰਗ ਨੂੰ ਲਾਜ਼ਮੀ ਬਣਾਉਣ ਦਾ ਸੁਝਾਅ ਵੀ ਦਿੱਤਾ।

 

ਪਾਣੀ ਦੀ ਕੁਸ਼ਲ ਵਰਤੋਂ ਲਈ ਵਾਟਰਸ਼ੈੱਡ ਡਿਵੈਲਪਮੈਂਟ, ਡ੍ਰਿਪ ਅਤੇ ਸਪ੍ਰਿੰਕਲਰ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ, “ਜੇਕਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਟਿਕਾਊ ਅਤੇ ਰਹਿਣਯੋਗ ਗ੍ਰਹਿ ਸੌਂਪ ਕੇ ਜਾਣਾ ਹੈ ਤਾਂ ਰਿਡਿਊਸ, ਰੀਯੂਜ਼ ਅਤੇ ਰੀਸਾਈਕਲ ਨਾਹਰੇ ਬਣ ਜਾਣੇ ਚਾਹੀਦੇ ਹਨ।

 

ਇਸ ਮੌਕੇ ਤੇ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਜਲ ਸ਼ਕਤੀ ਮੰਤਰੀ, ਸ਼੍ਰੀ ਰਤਨ ਲਾਲ ਕਟਾਰੀਆ, ਜਲ ਸ਼ਕਤੀ ਰਾਜ ਮੰਤਰੀ, ਸ਼੍ਰੀ ਯੂਪੀ ਸਿੰਘ, ਸੱਕਤਰ, ਜਲ ਸ਼ਕਤੀ ਮੰਤਰਾਲਾ, ਡਾ. ਅਨਿਲ ਜੋਸ਼ੀ, ਵਾਤਾਵਰਣ ਸ਼ਾਸਤ੍ਰੀ, ਸ਼੍ਰੀ ਰਾਜੀਵ ਰੰਜਨ ਮਿਸ਼ਰਾ, ਡੀਜੀ, ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ, ਪੁਰਸਕਾਰ ਜੇਤੂ ਰਾਜਾਂ ਤੇ ਸੰਸਥਾਵਾਂ ਦੇ ਨੁਮਾਇੰਦੇ ਅਤੇ ਪੁਰਸਕਾਰ ਵਿਜੇਤਾ ਹਾਜ਼ਰ ਸਨ।

 

****

 

ਐੱਮਐੱਸ / ਡੀਪੀ



(Release ID: 1672013) Visitor Counter : 186