ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਮਹਾਮਾਰੀ ਦੌਰਾਨ ਨਵੇਂ ਆਮ ਵਿੱਚ ਡਾਕਟਰਾਂ ਦੀ ਸੁਰੱਖਿਆ ਲਈ ਸਟਾਰਟ-ਅੱਪਸ ਦੁਆਰਾ ਡਾਕਟਰੀ ਉਪਕਰਣਾਂ ਅਤੇ ਏਡਜ਼ ਲਈ ਪੇਸ਼ਕਸ਼

ਸਿੱਖੇ ਗਏ ਸਬਕਾਂ ਨੂੰ ਆਉਣ ਵਾਲੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ 2020 ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ: ਸਕੱਤਰ, ਡੀਐੱਸਟੀ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ

Posted On: 10 NOV 2020 2:24PM by PIB Chandigarh


ਕੀ ਡਾਕਟਰੀ ਉਪਕਰਣਾਂ ਨੂੰ ਇਸ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ ਕਿ ਇਹ ਡਾਕਟਰਾਂ ਨੂੰ ਸੁਰੱਖਿਅਤ ਰੱਖ ਸਕਣ ਅਤੇ ਕੋਵਿਡ 19 ਸੰਕਟ ਦੀਆਂ ਵਿਲੱਖਣ ਐਮਰਜੈਂਸੀ ਜ਼ਰੂਰਤਾਂ ਨੂੰ ਪੂਰਾ ਕਰ ਸਕਣ?

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਸਹਿਯੋਗ ਪ੍ਰਾਪਤ ਕਈ ਸਟਾਰਟ-ਅੱਪਸ ਇਸ ਦਿਸ਼ਾ ਵਿੱਚ ਅਜਿਹੇ ਸਟੈਥੋਸਕੋਪ ਬਣਾ ਰਹੇ ਹਨ ਜਿਨ੍ਹਾਂ ਨੂੰ ਡਾਕਟਰ ਮਰੀਜ਼ ਨੂੰ ਛੋਹੇ ਬਗੈਰ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਹਸਪਤਾਲਾਂ ਨੂੰ ਆਪਣੇ ਘਰ ਵਿੱਚ ਆਕਸੀਜਨ ਦਾ ਉਤਪਾਦਨ ਕਰਨ ਲਈ ਆਕਸੀਜਨ ਕੰਸਨਟ੍ਰੇਟਰ ਅਤੇ ਪੋਰਟੇਬਲ ਅਤੇ ਐਪ-ਨਿਯੰਤਰਿਤ ਆਈਓਟੀ (ਇੰਟਰਨੈੱਟ ਆਵ੍ ਥਿੰਗਸ) ਅਧਾਰਿਤ ਵੈਂਟੀਲੇਟਰ ਪ੍ਰਣਾਲੀ ਪੈਦਾ ਕਰਨ ਲਈ ਵਰਤੇ ਜਾ ਸਕਣ ਵਾਲੇ ਉਪਕਰਣ ਵੀ ਤਿਆਰ ਕੀਤੇ ਜਾ ਰਹੇ ਹਨ।

 

ਕਈ ਭਾਰਤੀ ਮੈਡੀਕਲ ਉਪਕਰਣ ਨਿਰਮਾਤਾਵਾਂ ਅਤੇ ਸਵਦੇਸ਼ੀ ਔਟੋਮੇਸ਼ਨ ਕੰਪਨੀਆਂ ਨੇ ਮਹਾਮਾਰੀ ਨੂੰ ਇਕ ਚੁਣੌਤੀ ਵਜੋਂ ਲਿਆ ਹੈ ਅਤੇ ਮਰੀਜ਼ਾਂ ਦੀ ਸੰਪਰਕ ਰਹਿਤ ਜਾਂਚ ਅਤੇ ਨਿਗਰਾਨੀ ਲਈ ਵੈਂਟੀਲੇਟਰਾਂ, ਸਾਹ ਲੈਣ ਵਾਲੀਆਂ ਪੋਰਟੇਬਲ ਮਸ਼ੀਨਾਂ ਜਾਂ ਉਪਕਰਣਾਂ ਦੇ ਇਨੋਵੇਟਿਵ ਡਿਜ਼ਾਈਨ ਤਿਆਰ ਕੀਤੇ ਹਨ।

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਨੇ ਆਪਣੇ ਸੈਂਟਰ ਫਾਰ ਓਗਮੈਂਟਿੰਗ ਵਾਰ ਵਿੱਦ ਕੋਵਿਡ-19 ਹੈੱਲਥ ਕ੍ਰਾਈਸਿਸ (CAWACH) ਪਹਿਲ ਦੁਆਰਾ 5 ਕੰਪਨੀਆਂ ਦੇ ਹੋਣਹਾਰ ਵੈਂਟੀਲੇਟਰਾਂ, ਸਾਹ ਲੈਣ ਵਾਲੀਆਂ ਏਡਜ਼ ਅਤੇ ਹੋਰ ਮਹੱਤਵਪੂਰਨ ਮੈਡੀਕਲ ਉਪਕਰਣਾਂ ਦੀ ਪਰਖ, ਮੁੱਲਾਂਕਣ ਅਤੇ ਸਮਰਥਨ ਕੀਤਾ ਜਿਨ੍ਹਾਂ ਨੇ ਹੁਣ ਆਪਣੇ ਉਤਪਾਦਾਂ ਨੂੰ ਤੈਨਾਤੀ ਪੜਾਅ 'ਤੇ ਪਹੁੰਚਾਇਆ ਹੈ।

 

ਸੋਸਾਇਟੀ ਫਾਰ ਇਨੋਵੇਸ਼ਨ ਐਂਡ ਐਂਟਰਪ੍ਰਿਨਿਉਰਸ਼ਿਪ (ਐੱਸਆਈਐੱਨਈ), ਆਈਆਈਟੀ ਬੰਬਈ ਵਿੱਚ 2017 ਵਿੱਚ ਪ੍ਰਸਤੁਤ ਆਯੂ ਡਿਵਾਈਸਿਸ ਨੇ ਇੱਕ ਡਿਜੀਟਲ ਸਟੈਥੋਸਕੋਪ ਵਿਕਸਿਤ ਕੀਤੀ ਹੈ ਜੋ ਡਾਕਟਰਾਂ ਨੂੰ ਮਰੀਜ਼ਾਂ ਤੋਂ 

 

ਸੁਰੱਖਿਅਤ ਦੂਰੀ ਤੇ ਰੱਖਦਿਆਂ ਦਿਲ ਅਤੇ ਫੇਫੜਿਆਂ ਦੀਆਂ ਆਵਾਜ਼ਾਂ ਸੁਣਨ ਵਿੱਚ ਸਹਾਇਤਾ ਕਰ ਸਕਦੀ ਹੈ।  ਡਿਵਾਇਸ ਅਸਾਧਾਰਣ ਆਵਾਜ਼ਾਂ ਦੀ ਪਹਿਚਾਣ ਕਰਦੀ ਹੈ ਅਤੇ ਮਰੀਜ਼ਾਂ ਦੀ ਜਾਂਚ ਵਿੱਚ ਸਹਾਇਤਾ ਕਰਦੀ ਹੈ। ਇਹ ਬਲਿਊਟੁੱਥ ਰੇਂਜ ਨੂੰ ਵਧਾਉਣ ਅਤੇ ਇਸ ਨੂੰ ਦੂਰ ਤੋਂ ਨਿਯੰਤਰਣ ਕਰਨ ਵਿੱਚ ਸਹਾਇਤਾ ਲਈ ਇੱਕ ਵਾਇਰਲੈੱਸ ਮੋਡੀਊਲ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਮੌਜੂਦਾ ਡਿਜੀਟਲ ਸਟੈਥੋਸਕੋਪ ਸਮਾਰਟਫੋਨ ਬਲੂਟੁੱਥ ਦੀ ਵਰਤੋਂ ਕਰਦਾ ਹੈ, ਜਦਕਿ ਉਨ੍ਹਾਂ ਦੀ ਡਿਵਾਈਸ ਡੇਟਾ ਵਿੱਚ ਸੀਮਾ ਅਤੇ ਇਕਸਾਰਤਾ ਨੂੰ ਵਧਾਉਣ ਲਈ ਇੱਕ ਅਡੀਸ਼ਨਲ ਬਲੂਟੁੱਥ ਮੋਡੀਊਲ ਨਾਲ ਕੰਮ ਕਰਦੀ ਹੈ। ਸਪਸ਼ਟ ਧੁਨੀ ਲਈ ਬਾਹਰੀ ਸ਼ੋਰ ਨੂੰ ਹਟਾਉਣ ਲਈ ਫਿਲਟਰ ਵੀ ਲਗਾਏ ਗਏ ਹਨ, ਇਸ ਨੂੰ ਭਾਰਤੀ ਕਲੀਨਿਕਲ ਸੈਟਿੰਗਾਂ ਵਿੱਚ ਵਰਤੋਂਯੋਗ ਬਣਾਇਆ ਗਿਆ ਹੈ ਜਿੱਥੇ ਓਪੀਡੀਜ਼ ਵਿੱਚ ਬੈਕਗ੍ਰਾਉਂਡ ਸ਼ੋਰ ਹੁੰਦਾ ਹੈ। ਇਸ ਨੇ ਡਾਕਟਰਾਂ ਨੂੰ ਪੀਪੀਈਜ਼ ਵਿੱਚ ਕਵਰ ਰਹਿੰਦਿਆਂ ਛਾਤੀ ਦੀਆਂ ਆਵਾਜ਼ਾਂ ਸੁਣਨ ਦੇ ਯੋਗ ਬਣਾਇਆ ਹੈ ਜਦਕਿ ਰਵਾਇਤੀ ਸਟੈਥੋਸਕੋਪ ਨਾਲ ਇਹ ਸੰਭਵ ਨਹੀਂ ਹੁੰਦਾ।

 

   

 


 

ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਉਹ ਮੈਨੂਫੈਕਚਰਿੰਗ ਨੂੰ ਅੱਗੇ ਵਧਾ ਰਹੇ ਹਨ ਅਤੇ ਟੈਲੀਮੈਡੀਸਿਨ ਸੈਗਮੈਂਟ ਲਈ ਸਟੈਥੋਸਕੋਪ ਦਾ ਸਫਲਤਾਪੂਰਵਕ ਵਪਾਰੀਕਰਨ ਕੀਤਾ ਗਿਆ ਹੈ।





 

ਅੰਬਾਲਾ ਅਧਾਰਿਤ ਵਾਲਨੂਟ ਮੈਡੀਕਲ ਦੁਆਰਾ ਬਣਾਇਆ ਗਿਆ ਇੱਕ ਪੋਰਟੇਬਲ ਆਕਸੀਜਨ ਕੰਸਨਟ੍ਰੇਟਰ ਹਸਪਤਾਲਾਂ ਨੂੰ ਘਰ ਵਿੱਚ ਹੀ ਆਕਸੀਜਨ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਇਹ ਇੱਕ ਇੰਟੈਲੀਜੈਂਟ ਬੰਦ ਲੂਪਸਿਸਟਮ ਹੈ ਜੋ ਆਕਸੀਜਨ ਦੇ ਪੱਧਰ ਦੀ ਨਿਗਰਾਨੀ ਕਰਦਾ ਹੈ ਅਤੇ ਰੋਗੀ ਨੂੰ ਲੋੜ ਅਨੁਸਾਰ ਆਕਸੀਜਨ ਦਿੰਦਾ ਹੈ।  ਇਹ ਭਾਰਤ ਵਿਚ ਬਣਾਇਆ ਗਿਆ ਪਹਿਲਾ ਆਕਸੀਜਨ ਕੰਸਨਟ੍ਰੇਟਰ ਹੈ ਅਤੇ ਇਹ ਸਵੈਚਾਲਤ ਆਕਸੀਜਨ ਪ੍ਰਵਾਹ ਟੈਕਨੋਲੋਜੀ ਨਾਲ ਫਿੱਟ ਹੈ ਜੋ ਹਾਈਪਰੌਕਸੀਆ ਤੋਂ ਪੀੜਤ ਮਰੀਜ਼ ਨੂੰ ਮਦਦ ਦੇਵੇਗਾ।

 

 

ਡੀਐੱਸਟੀ ਦੀ ਸਮੇਂ ਸਿਰ ਸਹਾਇਤਾ ਨੇ ਉਨ੍ਹਾਂ ਨੂੰ ਔਕਸੀਮੀਟਰ ਸਮੇਤ 5 ਲੀਟਰ ਅਤੇ 10 ਲੀਟਰ ਆਕਸੀਜਨ ਕੰਸਨਟ੍ਰੇਟਰ ਵਾਲੇ ਮਾਡਲਾਂ ਦੇ ਆਪਣੇ ਯਤਨ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕੀਤੀ।  ਆਕਸੀਜਨ ਕੰਸਨਟ੍ਰੇਟਰਾਂ ਦੇ ਨਿਰਮਾਣ ਲਈ ਵੱਡੇ ਮੋਲਡਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਸਹਾਇਤਾ ਨੇ ਉਨ੍ਹਾਂ ਨੂੰ ਜਾਪਾਨ, ਅਮਰੀਕਾ ਅਤੇ ਚੀਨ ਦੇ ਉਤਪਾਦਾਂ ਦਾ ਮੁਕਾਬਲਾ ਕਰਨ ਲਈ ਗੁਣਵੱਤਾ ਵਾਲੇ ਮੋਲਡਾਂ 'ਤੇ ਨਿਵੇਸ਼ ਕਰਨ ਵਿਚ ਸਹਾਇਤਾ ਕੀਤੀ। ਆਈਆਈਟੀ ਦਿੱਲੀ ਦੀ ਇਨਕਿਊਬੇਸ਼ਨ ਟੀਮ ਨੇ ਇਸ ਟੈਕਨਾਲੋਜੀ ਨੂੰ ਸਫਲ ਬਣਾਉਣ ਵਿੱਚ ਉਨ੍ਹਾਂ ਦੀ ਸਹਾਇਤਾ ਲਈ ਕੰਮ ਕੀਤਾ।

 

ਵਾਲਨੂਟ ਮੈਡੀਕਲ ਨਵੰਬਰ ਦੇ ਅੰਤ ਤੱਕ ਸਰਕਾਰੀ ਹਸਪਤਾਲਾਂ ਨੂੰ 50 ਆਕਸੀਜਨ ਕੰਸਨਟ੍ਰੇਟਰ ਦਾਨ ਕਰੇਗਾ ਅਤੇ ਫਿਰ ਉਤਪਾਦ ਨੂੰ ਬਜ਼ਾਰ ਵਿਚ ਲਾਂਚ ਕਰੇਗਾ। 

 

ਪੁਣੇ ਸਥਿਤ ਨੋਕਾ ਰੋਬੋਟਿਕਸ ਨੇ ਇਕ ਵੈਂਟੀਲੇਟਰ ਵਿਕਸਿਤ ਕੀਤਾ ਹੈ ਜੋ ਦੋਵੇਂ ਇਨਵੇਸਿਵ ਅਤੇ ਨਾਨ-ਇਨਵੇਸਿਵ, ਦਬਾਅ-ਨਿਯੰਤ੍ਰਿਤ ਮੋਡ ਅਤੇ ਸੋਲਰ ਦੁਆਰਾ ਸੰਚਾਲਿਤ ਘੱਟ ਵਾਟੇਜ ਦੀ ਜ਼ਰੂਰਤ ਨਾਲ ਸੰਚਾਲਿਤ ਹੁੰਦਾ ਹੈ। ਇਹ ਮੈਡੀਕਲ ਏਅਰਲਾਈਨ ਅਤੇ ਆਕਸੀਜਨ ਦੇ ਨਾਲ-ਨਾਲ ਐੱਮਬੀਏਂਟ ਏਅਰ ਅਤੇ ਆਕਸੀਜਨ ਦੇ ਨਾਲ ਕੰਮ ਕਰਦਾ ਹੈ ਅਤੇ ਇਹ ਐੱਪ ਅਧਾਰਿਤ ਕੰਟਰੋਲ ਅਤੇ ਆਈਓਟੀ ਪ੍ਰਣਾਲੀ ਦੇ ਸਮਰੱਥ ਹੈ।

 

 

 

 

ਹੈਦਰਾਬਾਦ ਸਥਿਤ ਏਅਰੋਬਾਇਓਸਿਸ ਟੈਕਨੋਲੋਜੀ ਦੁਆਰਾ ਸਮਾਰਟ ਵੈਂਟੀਲੇਸ਼ਨ ਪ੍ਰਣਾਲੀ ਦੀ ਪੇਸ਼ਕਸ਼ ਕੀਤੀ ਗਈ ਹੈ। ਇਹ ਪੋਰਟੇਬਲ, ਕਿਫਾਇਤੀ, ਆਈਓਟੀ-ਸਮਰੱਥ ਅਤੇ ਲਿਥੀਅਮ ਆਇਨ ਬੈਟਰੀਆਂ ਨਾਲ ਸੰਚਾਲਿਤ ਹੈ। ਇਹ 5 ਘੰਟਿਆਂ ਲਈ ਨਿਰਵਿਘਨ ਸੰਚਾਲਿਤ ਹੁੰਦੀ ਹੈ ਅਤੇ ਦੋਵੇਂ ਇਨਵੇਸਿਵ ਅਤੇ ਨਾਨ-ਇਨਵੇਸਿਵ ਡਿਵਾਈਸ ਹੈ ਜਿਸ ਦਾ ਨਿਯੰਤਰਣ ਸਮਾਰਟਫੋਨ ਐੱਪ ਦੇ ਨਾਲ ਹੁੰਦਾ ਹੈ। ਇਹ ਸਿਸਟਮ, ਸਾਹ ਲੈਣ ਦੇ ਪੈਟਰਨ ਅਤੇ ਫੇਫੜਿਆਂ ਦੇ ਹੋਰ ਨਾਜ਼ੁਕ ਮਾਪਦੰਡਾਂ ਦੀ ਅਸਲ-ਸਮੇਂ ਦੀ ਜਾਣਕਾਰੀ ਪ੍ਰਦਰਸ਼ਤ ਕਰਦਾ ਹੈ।  ਇਹ ਇੱਕ ਆਕਸੀਜਨ ਸਿਲੰਡਰ ਨਾਲ ਜੁੜ ਸਕਦਾ ਹੈ ਅਤੇ ਆਪਣੇ ਆਪ ਹੀ ਚੌਗਿਰਦੇ ਦੀ ਹਵਾ ਲੈ ਕੇ ਕੰਮ ਕਰ ਸਕਦਾ ਹੈ।

 

 

ਗਰਮੀ ਵਾਲੀਆਂ ਬਿਮਾਰੀਆਂ (heat diseases) ਦਾ ਖਿਆਲ ਰੱਖਦਿਆਂ ਪੁਣੇ ਸਥਿਤ ਜੀਵਟ੍ਰੋਨਿਕਸ ਨੇ ਡਿਫਿਬ੍ਰਿਲੇਟਰ (Defibrillator) ਨਾਂ ਦਾ ਇਕ ਉਪਕਰਣ ਵਿਕਸਿਤ ਕੀਤਾ ਹੈ ਜੋ ਦਿਲ ਨੂੰ ਇਲੈਕਟ੍ਰਿਕ ਪਲਸ ਭੇਜ ਕੇ ਜਾਂ ਝਟਕਾ ਦੇ ਕੇ ਦਿਲ ਦੀ ਆਮ ਧੜਕਣ ਨੂੰ ਬਹਾਲ ਕਰਦਾ ਹੈ।  ਇਹ ਐਰੀਥਮਿਆ, ਦਿਲ ਦੀ ਧੜਕਣ ਜੋ ਘੱਟ-ਵੱਧ ਹੈ ਜਾਂ ਬਹੁਤ ਹੌਲੀ ਹੈ ਜਾਂ ਬਹੁਤ ਤੇਜ਼ ਹੈ ਨੂੰ ਠੀਕ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ।  ਉਨ੍ਹਾਂ ਨੇ ਡਿਊਲ ਪਾਵਰਡ ਡਿਫਿਬ੍ਰਿਲੇਟਰ (ਗਰਿੱਡ + ਹੈਂਡ ਕਰੈਂਕਡ) ਅਤੇ ਨਾਲ ਹੀ ਅਚਾਨਕ ਦਿਲ ਦੀ ਧੜਕਣ ਬੰਦ ਹੋਣ ‘ਤੇ ਵਰਤੇ ਜਾਣ ਵਾਲਾ ਇੱਕ ਬਿਨਾ ਬੈਟਰੀ ਦਾ ਡਿਫਿਬ੍ਰਿਲੇਟਰ ਵਿਕਸਿਤ ਕੀਤਾ ਹੈ।

 

ਸਾਇਨ, ਆਈਆਈਟੀ ਬੰਬਈ CAWACH ਪ੍ਰੋਗ੍ਰਾਮ ਨੂੰ ਲਾਗੂ ਕਰਨ ਲਈ ਭਾਈਵਾਲ ਹੈ। ਭਾਰਤ ਦੇ ਵੱਖ-ਵੱਖ ਜ਼ੋਨਾਂ ਅਤੇ ਇੰਡੀਅਨ ਐੱਸਟੀਈਪੀਜ਼ ਅਤੇ ਇਨਕਿਊਬੇਟਰਜ਼ ਐਸੋਸੀਏਸ਼ਨ ਦੇ ਅੱਠ ਹੋਰ ਇਨਕਿਊਬੇਸ਼ਨ ਕੇਂਦਰਾਂ ਨੇ ਅਰਜ਼ੀਆਂ ਦੀ ਮੰਗ, ਸਮੀਖਿਆ ਅਤੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ। ਸਹਾਇਕ ਉਪਗ੍ਰਹਿ ਕੇਂਦਰਾਂ ਵਿੱਚ ਐੱਫਆਈਆਈਟੀ, ਆਈਆਈਟੀ ਦਿੱਲੀ, ਐੱਸਆਈਆਈਸੀ, ਆਈਆਈਟੀ ਕਾਨਪੁਰ, ਐੱਚਟੀਆਈਸੀ, ਆਈਆਈਟੀ ਮਦਰਾਸ, ਵੈਂਚਰ ਸੈਂਟਰ, ਪੁਣੇ, ਆਈਕੇਪੀ ਨੌਲੇਜ ਪਾਰਕ, ​​ਹੈਦਰਾਬਾਦ, ਕੇਆਈਆਈਟੀ-ਟੀਬੀਆਈ, ਭੁਵਨੇਸ਼ਵਰ ਸ਼ਾਮਲ ਹਨ।


 


 

 CAWACH ਪ੍ਰੋਗਰਾਮ ਨੂੰ ਡੀਐੱਸਟੀ ਦੇ ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਉੱਦਮਤਾ ਵਿਕਾਸ ਬੋਰਡ (ਐੱਨਐੱਸਟੀਈਡੀਬੀ) ਦੁਆਰਾ ਚਲਾਇਆ ਗਿਆ ਹੈ।

 

ਐੱਨਐੱਸਟੀਈਡੀਬੀ ਦੀ ਮੁਖੀ ਡਾ. ਅਨੀਤਾ ਗੁਪਤਾ ਨੇ ਕਿਹਾ, “ਸਟਾਰਟ-ਅੱਪਸ ਦੀ ਸਮੇਂ ਸਿਰ ਸਫਲਤਾ ਸੁਨਿਸ਼ਚਿਤਕਰਨ ਲਈ ਸਹਾਇਤਾ ਪ੍ਰਦਾਨ ਕਰਨ ਵਿੱਚ ਵਿਸ਼ੇਸ਼ ਲਚਕ ਅਤੇ ਗਤੀ ਲਿਆਉਣਾ ਬਹੁਤ ਮਹੱਤਵਪੂਰਨ ਸੀ।”

 

ਡੀਐੱਸਟੀ ਦੇ ਸਕੱਤਰ ਪ੍ਰੋ: ਆਸ਼ੂਤੋਸ਼ ਸ਼ਰਮਾ ਨੇ ਅੱਗੇ ਕਿਹਾ, “ਕੋਵਿਡ -19 ਦੀਆਂ ਮੌਜੂਦਾ ਅਤੇ ਸਪੱਸ਼ਟ ਚੁਣੌਤੀਆਂ ਨੇ ਅਕਾਦਮਿਆ, ਲੈਬਾਂ, ਸਟਾਰਟ-ਅੱਪਸ, ਉਦਯੋਗ ਅਤੇ ਸਰਕਾਰ ਦਰਮਿਆਨ ਕੋਸ਼ਿਸ਼ਾਂ ਦੀ ਇੱਕ ਬੇਮਿਸਾਲ ਸਾਂਝ ਉਤਪਨ ਕੀਤੀ ਜਿਸ ਸਦਕਾ ਸਾਂਝੇ ਮਕਸਦ ਲਈ ਤੇਜ਼ੀ ਨਾਲ ਅਸਾਧਾਰਣ ਵਿਕਾਸ ਸੰਭਵ ਹੋਇਆ।  ਸਿੱਖੇ ਗਏ ਸਬਕਾਂ ਨੂੰ ਤਿਆਰ ਹੋ ਰਹੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ 2020 ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।


 

                            *********


 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1671780) Visitor Counter : 188