ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

"ਅਰਬਨ ਮੋਬਿਲਟੀ ਵਿੱਚ ਉੱਭਰਦੇ ਰੁਝਾਨ" ਬਾਰੇ 13ਵੀਂ ਅਰਬਨ ਮੋਬਿਲਟੀ ਇੰਡੀਆ ਕਾਨਫਰੰਸ ਦੀ ਸ਼ੁਰੂਆਤ

ਭਵਿੱਖਤ ਮੋਬਿਲਟੀ ਦੌਰਾਨ ਦੋਸਤਾਨਾ ਵਾਤਾਵਰਣ , ਇੰਟੇਗ੍ਰੇਟੇਡ , ਆਟੋਮੇਟੇਡ ਅਤੇ ਵਿਅਕਤੀਗਤ ਸਫ਼ਰ ਲਈ ਮੰਗ ਹੈ
ਅਰਬਨ ਮੋਬਿਲਟੀ ਇੰਡੀਆ 2020 ਕਾਨਫਰੰਸ : ਕੋਵਿਡ 19 ਦੌਰਾਨ ਸ਼ਹਿਰੀ ਆਵਾਜਾਈ ਵਿੱਚ ਨਵੇਂ ਢੰਗ ਤਰੀਕਿਆਂ ਦੇ ਸਨਮਾਨ

Posted On: 09 NOV 2020 4:20PM by PIB Chandigarh

ਸ਼੍ਰੀ ਹਰਦੀਪ ਸਿੰਘ ਪੁਰੀ , ਰਾਜ ਮੰਤਰੀ (ਸੁਤੰਤਰ ਚਾਰਜ) ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ ਨੇ ਕਿਹਾ ਹੈ ,"ਭਵਿੱਖਤ ਮੋਬਿਲਟੀ ਦੋਸਤਾਨਾ ਵਾਤਾਵਰਣ , ਇੰਟੇਗ੍ਰੇਟੇਡ , ਆਟੋਮੇਟੇਡ ਅਤੇ ਵਿਅਕਤੀਗਤ ਸਫ਼ਰ ਦੀ ਮੰਗ ਲਈ ਅੱਗੇ ਵਧਣਾ ਹੈ ਨਵੀਆਂ ਕਾਢਾਂ ਜਿਵੇਂ ਸੂਝਵਾਨ ਆਵਾਜਾਈ ਸਿਸਟਮ ਅਤੇ ਟਰੈਫਿਕ ਪ੍ਰਬੰਧ ਐਪਲੀਕੇਸ਼ਨਸ ਵੱਡੇ ਸ਼ਹਿਰਾਂ ਵਿੱਚ ਮੋਬਿਲਟੀ ਵਧਾਉਣ ਲਈ ਯੋਜਨਾਬੰਦੀ ਦੇ ਪੱਧਰ ਤੇ ਹਨ" ਉਹ ਅੱਜ "ਅਰਬਨ ਮੋਬਿਲਟੀ ਵਿੱਚ ਉੱਭਰਦੇ ਰੁਝਾਨ" ਥੀਮ ਤੇ 13ਵੀਂ ਸ਼ਹਿਰੀ ਮੋਬਿਲਟੀ ਭਾਰਤੀ ਕਾਨਫਰੰਸ ਵਿੱਚ ਬੋਲ ਰਹੇ ਸਨ ਪ੍ਰੋਫੈਸਰ ਯਾਨ ਗਹਿਲ , ਬਾਨੀ ਤੇ ਸੀਨੀਅਰ ਐਡਵਾਈਜ਼ਰ ਐੱਮ/ਐੱਸ ਗਹਿਲ , ਫਰਾਂਸ ਸਰਕਾਰ ਦੇ ਈਕੋਲੋਜੀਕਲ ਟਰਾਂਜਿਸ਼ਨ ਮੰਤਰਾਲੇ ਦੇ ਆਵਾਜਾਈ ਲਈ ਮੰਤਰੀ ਡੈਲੀਗੇਟ ਸ਼੍ਰੀ ਜੋ ਬਾਪਟਿਸਟ ਜੇਬਾਰੀ , ਜੀ ਆਈ ਜ਼ੈੱਡ ਦੇ ਡਾਇਰੈਕਟਰ ਜਨਰਲ ਡਾਕਟਰ ਕਲੌਡੀਆ , ਸ਼੍ਰੀ ਡੀ ਐੱਸ ਮਿਸ਼ਰਾ , ਸਕੱਤਰ ਹਾਊਸਿੰਗ ਤੇ ਸ਼ਹਿਰੀ ਮਾਮਲੇ ਨੇ ਇਸ ਕਾਨਫਰੰਸ ਵਿੱਚ ਸਿ਼ਰਕਤ ਕੀਤੀ ਇਸ ਤੋਂ ਇਲਾਵਾ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਕਾਨਫਰੰਸ ਵਿੱਚ ਸ਼ਾਮਲ ਸਨ

ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਕੋਵਿਡ 19 ਮਹਾਮਾਰੀ ਤੋਂ ਬਾਅਦ ਭਾਰਤ ਵੱਲੋਂ ਸ਼ਹਿਰਾਂ ਵਿੱਚ ਜਾਣ ਦੇ ਬਦਲਦੇ ਵਿਵਹਾਰ ਬਾਰੇ ਤਜ਼ਰਬਾ ਹੋਣਾ ਸੰਭਵ ਹੈ ਇਹ ਸੰਕਟ ਸ਼ਹਿਰੀ ਆਵਾਜਾਈ ਨੂੰ ਲੰਬੀ ਮਿਆਦ ਲਈ ਵਿਕਾਸ ਟੀਚਿਆਂ ਵਿੱਚ ਸੁਧਾਰ ਦੀ ਸੇਧ ਲਈ ਮੌਕਾ ਪ੍ਰਦਾਨ ਕਰਦਾ ਹੈ ਜਿਵੇਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਮੌਜੂਦਾ ਸੰਕਟ ਨੂੰ ਮੌਕਿਆਂ ਵਿੱਚ ਬਦਲ ਕੇ "ਆਤਮਨਿਰਭਰ ਭਾਰਤ" ਬਣਾਉਣਾ ਹੈ ਅਤੇ ਇਹ ਫੈਸਲੇ ਲੈਣ ਅਤੇ ਨਿਵੇਸ਼ ਕਰਨ ਲਈ ਪੂਰੀ ਤਰ੍ਹਾਂ ਢੁੱਕਵਾਂ ਸਮਾਂ ਹੈ ਆਪਣੇ ਵਿਦੇਸ਼ਾਂ ਤੋਂ ਆਏ ਦੋਸਤਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦਾ ਮਤਲਬ ਲਾਜ਼ਮੀ ਤੌਰ ਤੇ "ਸਵੈ ਨਿਰਭਰ ਭਾਰਤ" ਹੈ ਬੁਨਿਆਦੀ ਢਾਂਚੇ ਨਾਲ ਨਜਿੱਠਣ ਲਈ ਨਿਵੇਸ਼ ਅਤੇ ਲੋਕਾਂ ਤੇ ਵਸਤਾਂ ਦਾ ਅਦਾਨ ਪ੍ਰਦਾਨ ਅਰਥਚਾਰੇ ਲਈ ਚੰਗਾ ਗੁਣਾਤਮਕਅਸਰ ਭਾਵੇਂ ਇਹ ਮੌਜੂਦਾ ਸਮੇਂ ਵਿੱਚ ਨੌਕਰੀਆਂ ਪੈਦਾ ਕਰਨਾ ਅਤੇ ਭਵਿੱਖ ਵਿੱਖ ਵਾਧੇ ਨੂੰ ਉਤਸ਼ਾਹਿਤ ਕਰਨਾ ਹੋਵੇਹੈ
ਭਾਰਤ ਮੋਬਿਲਟੀ ਰੁਝਾਨਾਂ ਦੀ ਇੱਕ ਨਵੀਂ ਪੀੜੀ ਦੇਖ ਰਿਹਾ ਹੈ , ਜੋ ਸ਼ਹਿਰੀ ਟਿਕਾਊ ਮੋਬਿਲਟੀ ਪ੍ਰਦਾਨ ਕਰਨ ਲਈ ਕਾਫ਼ੀ ਸੂਖ਼ਮ ਹੈ ਮੰਤਰਾਲੇ ਨੇ ਇੱਕ ਵਿਸਥਾਰਿਤ ਐਡਵਾਇਜ਼ਰੀ ਜਾਰੀ ਕੀਤੀ ਹੈ , ਜਿਸ ਵਿੱਚ ਅਜੋਕੇ ਟੈਸਟਿੰਗ ਟਾਈਮ ਦੌਰਾਨ ਰਾਸ਼ਟਰ ਨੂੰ ਅੱਗੇ ਕਿਵੇਂ ਵਧਣ ਦੀ ਲੋੜ ਹੈ , ਬਾਰੇ ਦੱਸਿਆ ਗਿਆ ਹੈ ਇਸ ਤੇ 3 ਮੁੱਖ ਸਤੰਭ ਹਨ , ਪਹਿਲਾ ਜਨਤਕ ਆਵਾਜਾਈ ਸਿਸਟਮ ਨੂੰ ਉਤਸ਼ਾਹਿਤ ਕਰਨਾ , ਰੋਜ਼ੀ ਰੋਟੀ ਲਈ ਤਕਨੀਕੀ ਕਾਢਾਂ ਅਤੇ ਸ਼ਹਿਰੀ ਆਵਾਜਾਈ ਪੈਰਾਡਿਜ਼ਮ ਵਿੱਚ ਐੱਨ ਐੱਮ ਟੀ ਸਿਸਟਮਸ ਲਾਗੂ ਕਰਨੇ ਵੱਖ ਵੱਖ ਅਧਿਅਨ ਇਹ ਦੱਸਦੇ ਹਨ ਕਿ 16—57% ਸ਼ਹਿਰੀ ਘਮੱਕੜ ਪੈਦਲ ਚੱਲਣ ਵਾਲੇ ਹਨ ਅਤੇ 30—40% ਘਮੱਕੜ ਸ਼ਹਿਰ ਦੇ ਆਕਾਰ ਅਨੁਸਾਰ ਬਾਈਸਾਈਕਲਸ ਦੀ ਵਰਤੋਂ ਕਰਦੇ ਹਨ ਇਸ ਨੂੰ ਇੱਕ ਮੌਕਾ ਸਮਝਦਿਆਂ ਹੋਇਆਂ , ਇਹਨਾਂ ਆਵਾਜਾਈ ਦੇ ਤਰੀਕਿਆਂ ਦੀ ਤਰਜੀਹ ਨੂੰ ਵਧਾਉਂਦਿਆਂ ਯਾਤਰੀਆਂ ਨੂੰ ਇੱਕ ਹੋਰ ਨਿਜੀ ਵਾਹਨ ਦਾ ਵਿਕਲਪ ਦਿੰਦੇ ਹਨ ਅਤੇ ਇਹ ਵਿਕਲਪ ਸਾਫ਼ , ਸੁਰੱਖਿਅਤ ਅਤੇ ਜੇਕਰ ਇਸ ਨੂੰ ਦੂਜੇ ਢੰਗ ਤਰੀਕਿਆਂ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਬਹੁਤ ਸੁਰੱਖਿਅਤ ਅਤੇ ਸਭ ਤੋਂ ਕਫਾਇਤੀ ਹੈ ਨਾਨ ਮੋਟਰਾਈਜ਼ਡ ਆਵਾਜਾਈ ਅਰਬਨ ਮੋਬਿਲਟੀ ਅਤੇ ਦਖ਼ਲ ਦੀ ਹਰੇਕ ਕਿਸਮ ਵਿੱਚ ਸਭ ਤੋਂ ਉੱਪਰ ਅਤੇ ਗੈਰ ਵਿਵਾਦਪੂਰਨ ਆਵਾਜਾਈ ਦੀ ਕਿਸਮ ਹੈ ਇਸ ਕਾਨਫਰੰਸ ਦੌਰਾਨ ਕੋਵਿਡ 19 ਦੌਰਾਨ ਸ਼ਹਿਰੀ ਆਵਾਜਾਈ ਵਿੱਚ ਨਵੇਂ ਢੰਗ ਤਰੀਕੇ ਅਪਣਾਉਣ ਲਈ ਸਨਮਾਨਾਂ ਦਾ ਵੀ ਐਲਾਨ ਕੀਤਾ ਗਿਆ

-----------------------------------
 

ਆਰ ਜੇ



(Release ID: 1671559) Visitor Counter : 215