ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਅਤੇ ਪ੍ਰਸਿੱਧ ਸ਼ੂਗਰ ਰੋਗ ਮਾਹਿਰ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਹੀ ਭੋਜਨ ਪ੍ਰਣਾਲੀ ਬਿਮਾਰੀ ਕੰਟਰੋਲ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ

Posted On: 08 NOV 2020 8:31PM by PIB Chandigarh

ਕੇਂਦਰੀ ਮੰਤਰੀ, ਡਾ. ਜਿਤੇਂਦਰ ਸਿੰਘ ਜੋ ਕਿ ਸ਼ੂਗਰ ਰੋਗਾਂ ਦੇ ਮਾਹਿਰ ਵੀ ਹਨ, ਨੇ ਅੱਜ ਇੱਥੇ ਕਿਹਾ ਕਿ ਸ਼ੂਗਰ ਰੋਗੀਆਂ ਲਈ ਢੁਕਵੀਂ ਭੋਜਨ ਪ੍ਰਣਾਲੀ ਤੰਦਰੁਸਤ ਵਿਅਕਤੀਆਂ ਲਈ ਵੀ ਤਜਵੀਜ਼ ਕੀਤੀ ਜਾ ਸਕਦੀ ਹੈ ਤਾਂ ਜੋ ਉਹ ਬਿਮਾਰੀ ਦੀ ਪਕੜ ਵਿੱਚ ਨਾ ਆ ਸਕਣ।

 

ਐਸੋਸੀਏਸ਼ਨ ਆਵ੍ ਫਿਜ਼ੀਸ਼ੀਅਨਜ਼ ਆਵ੍ ਇੰਡੀਆ ਵੱਲੋਂ ਆਯੋਜਿਤ ਡਿਜੀਟਲ ਆਊਟਰੀਚ ਫਾਰ ਨਾਲੇਜ ਅੱਪਗ੍ਰੇਡੇਸ਼ਨ-ਡਾਇਬਟੀਜ਼ ਸਪੈਸਿਫਿਕ ਨਿਊਟ੍ਰੀਸ਼ਨਵਿਸ਼ੇ ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਉਦਘਾਟਨੀ ਭਾਸ਼ਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਵਿਡ ਨੇ ਸਾਨੂੰ ਪ੍ਰਤੀਕੂਲ ਸਥਿਤੀਆਂ ਵਿੱਚ ਨਵੇਂ ਨਿਯਮ ਲੱਭਣ ਲਈ ਪ੍ਰੇਰਿਤ ਕੀਤਾ ਹੈ ਅਤੇ ਭਾਰਤੀ ਰਵਾਇਤੀ ਮੈਡੀਸਿਨ ਪ੍ਰਣਾਲੀ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ।

 

ਵਿਸ਼ਵ ਸ਼ੂਗਰ ਹਫ਼ਤੇ ਦੀ ਪੂਰਵ ਸੰਧਿਆ ਤੇ ਆਯੋਜਿਤ ਵੈਬੀਨਾਰ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਨਰੇਂਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਪਦਭਾਰ ਸੰਭਾਲ਼ਿਆ ਹੈ, ਉਨ੍ਹਾਂ ਨੇ ਮੈਡੀਕਲ ਪ੍ਰਬੰਧਨ ਦੀ ਸਵਦੇਸ਼ੀ ਪ੍ਰਣਾਲੀ ਦੇ ਗੁਣਾਂ ਨੂੰ ਕੇਂਦਰ ਦੇ ਮੰਚ ਤੇ ਲਿਆ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮੋਦੀ ਹਨ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮਨਾਉਣ ਲਈ ਸਰਬਸੰਮਤੀ ਨਾਲ ਪ੍ਰਸਤਾਵ ਲਿਆਂਦਾ, ਜਿਸ ਦੇ ਸਿੱਟੇ ਵਜੋਂ ਯੋਗ ਦੁਨੀਆ ਭਰ ਵਿੱਚ ਲਗਭਗ ਹਰ ਘਰ ਵਿੱਚ ਪਹੁੰਚ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੜ ਪ੍ਰਧਾਨ ਮੰਤਰੀ ਮੋਦੀ ਹੀ ਸਨ ਜਿਨ੍ਹਾਂ ਨੇ ਹੋਲਿਸਟਿਕ ਮੈਡੀਕਲ ਨੂੰ ਪ੍ਰੋਤਸਾਹਨ ਦੇਣ ਦੇ ਇਲਾਵਾ ਸਵਦੇਸ਼ੀ ਮੈਡੀਕਲ ਪ੍ਰਬੰਧਨ ਪ੍ਰਣਾਲੀ ਦੇ ਮਹੱਤਵ ਨੂੰ ਦੇਖਦੇ ਹੋਏ ਆਯੁਸ਼ ਦਾ ਇੱਕ ਅਲੱਗ ਮੰਤਰਾਲਾ ਬਣਾਇਆ।

 

ਜਦੋਂ ਕਰੋਨਾ ਨੇ ਸਾਨੂੰ ਨਵੇਂ ਨਿਯਮਾਂ ਨਾਲ ਰਹਿਣਾ ਸਿਖਾਇਆ ਹੈ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਨੇ ਡਾਕਟਰਾਂ ਨੂੰ ਸਫ਼ਾਈ ਆਦਿ ਦੇ ਪ੍ਰਬੰਧਨ ਦੇ ਗੈਰ ਫਾਰਮਾਸੋਲੋਜੀਕਲ ਢੰਗਾਂ ਤੇ ਜ਼ੋਰ ਦੇਣ ਦਾ ਸੰਕੇਤ ਵੀ ਦਿੱਤਾ ਹੈ ਜੋ ਹਾਲ ਹੀ ਦੇ ਸਾਲਾਂ ਵਿੱਚ ਕਿਸੇ ਕਾਰਨ ਮਹੱਤਵ ਗੁਆ ਬੈਠਾ ਸੀ। ਉਨ੍ਹਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਖਤਮ ਹੋਣ ਦੇ ਬਾਅਦ ਵੀ ਸਰੀਰਿਕ ਦੂਰੀ ਅਤੇ ਮੂੰਹ ਵਿੱਚੋਂ ਨਿਕਲਣ ਵਾਲੀਆਂ ਬੂੰਦਾਂ ਦੇ ਸੰਕ੍ਰਮਣ ਤੋਂ ਬਚਣ ਦਾ ਅਨੁਸ਼ਾਸਨ ਕਈ ਹੋਰ ਸੰਕ੍ਰਮਣਾਂ ਤੋਂ ਵੀ ਬਚਾਅ ਦਾ ਕੰਮ ਕਰੇਗਾ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਜਿਹੇ ਦੇਸ਼ ਕੋਵਿਡ ਦੇ ਯੁਗ ਵਿੱਚ ਮੋਹਰੀ ਦੇਸ਼ ਬਣਨ ਦੀ ਕਗਾਰ ਤੇ ਹਨ ਅਤੇ ਉੱਤਰ ਪੂਰਬ ਖੇਤਰ ਇਸ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਉਨ੍ਹਾਂ ਨੇ ਕਿਹਾ , ‘‘ਵਿਕਾਸ ਦੇ ਇੱਕ ਨਵੇਂ ਈਂਧਣ ਦੇ ਰੂਪ ਵਿੱਚ ਬਾਂਸ ਤੇਜ਼ੀ ਨਾਲ ਪ੍ਰਚਲਨ ਵਿੱਚ ਆ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਦੇ ਲੋਕਲ ਫਾਰ ਵੋਕਲਨਾਲ ਬਾਂਸ ਦੇ ਉਤਪਾਦ ਵਧੇਰੇ ਪ੍ਰਸਿੱਧ ਹੋ ਰਹੇ ਹਨ। ਮੰਤਰੀ ਨੇ ਡੈਲੀਗੇਟਸ ਨੂੰ ਇਹ ਵੀ ਦੱਸਿਆ ਕਿ ਕਿਵੇਂ ਭਾਰਤ ਸਰਕਾਰ ਨੇ ਬਾਂਸ ਦੇ ਡੰਡੇ ਤੇ ਆਯਾਤ ਡਿਊਟੀ ਵਿੱਚ 20 ਪ੍ਰਤੀਸ਼ਤ ਦਾ ਵਾਧਾ ਕਰਨ ਦੇ ਆਪਣੇ ਨਵੇਂ ਫੈਸਲੇ ਰਾਹੀਂ ਭਾਰਤ ਵਿੱਚ ਨਵੀਆਂ ਅਗਰਬੱਤੀ ਸਟਿੱਕ ਨਿਰਮਾਣ ਇਕਾਈਆਂ ਦੀ ਸਥਾਪਨਾ ਦਾ ਰਾਹ ਪੱਧਰਾ ਕੀਤਾ, ਜੋ ਕਿ ਜ਼ਿਆਦਾਤਰ ਆਯਾਤ ਕੀਤੀ ਜਾਂਦੀ ਸੀ।

 

ਐਸੋਸੀਏਸ਼ਨ ਆਵ੍ ਫਿਜ਼ੀਸ਼ੀਅਨਜ਼ ਆਵ੍ ਇੰਡੀਆ ਦੇ ਪ੍ਰਧਾਨ ਡਾ. ਅਰੁਲਰਾਜ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਕਿਹਾ ਕਿ ਏਪੀਆਈ ਹਮੇਸ਼ਾ ਸਬੂਤ ਅਧਾਰਿਤ ਦਵਾਈ ਤੇ ਵਿਸ਼ਵਾਸ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਡਿਜੀਟਲ ਪੁਸ਼ ਏਪੀਆਈ ਕਾਰਨ ਜਲਦੀ ਹੀ ਆਲਮੀ ਹੋ ਜਾਵੇਗਾ।

 

ਆਪਣੇ ਸੰਬੋਧਨ ਵਿੱਚ ਇੰਡੀਅਨ ਕਾਲਜ ਆਵ੍ ਫਿਜ਼ੀਸ਼ੀਅਨ ਦੇ ਡੀਨ ਸ਼ਸ਼ਾਂਕ ਜੋਸ਼ੀ ਨੇ ਕਿਹਾ ਕਿ ਏਪੀਆਈ ਡੀਆਈਏਐੱਸ ਦੀ ਸ਼ੁਰੂਆਤ 2013 ਵਿੱਚ ਦੇਸ਼ ਦੇ ਵਿਭਿੰਨ ਖੇਤਰਾਂ ਦੇ ਮਾਹਿਰਾਂ ਨੂੰ ਵੱਖ ਵੱਖ ਵਿਸ਼ੇਸ਼ ਵਿਸ਼ਿਆਂ ਤੇ ਇੱਕ ਮੰਚ ਤੇ ਲਿਆਉਣ ਲਈ ਕੀਤੀ ਗਈ ਸੀ ਜਿਸ ਨਾਲ ਲੋਕਾਂ ਦੇ ਦੁੱਖ ਤਕਲੀਫ਼ਾਂ ਨੂੰ ਦੂਰ ਕੀਤਾ ਜਾ ਸਕੇ।

 

ਐਸੋਸੀਏਸ਼ਨ ਆਵ੍ ਫਿਜ਼ੀਸੀਅਨਜ਼ ਆਵ੍ ਇੰਡੀਆ ਦੇ ਪ੍ਰਧਾਨ ਡਾ. ਅਰੁਲਰਾਜ, ਡਾ. ਵੀ. ਮੋਹਨ, ਪ੍ਰੋ. ਸ਼ਸ਼ਾਂਕ ਜੋਸ਼ੀ, ਡਾ. ਅਮਿਤ ਸਰਾਫ਼, ਡਾ. ਮੰਗੇਸ਼ ਤਿਵਾਸਕਰ, ਸ਼੍ਰੀ ਅਮਲ ਕੈਲਸ਼ੀਕਰ ਅਤੇ ਹੋਰ ਪ੍ਰਮੁੱਖ ਮੈਡੀਕਲ ਪੇਸ਼ੇਵਰ ਅਤੇ ਸਪੀਕਰ ਵੈਬੀਨਾਰ ਵਿੱਚ ਸ਼ਾਮਲ ਹੋਏ।

 

 <><><><><>

 

ਐੱਸਐੱਨਸੀ



(Release ID: 1671368) Visitor Counter : 125