ਸੱਭਿਆਚਾਰ ਮੰਤਰਾਲਾ

ਡਾ: ਹਰਸ਼ ਵਰਧਨ ਅਤੇ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਗਾਂਧੀ ਦਰਸ਼ਨ, ਰਾਜਘਾਟ ਵਿਖੇ 360 ਡਿਗਰੀ ਵੀਡੀਓ ਵੇਖਣ ਦਾ ਤਜਰਬਾ ਪ੍ਰਦਾਨ ਕਰਦੇ ਗੋਲਾਕਾਰ ਗੁੰਬਦ ਦਾ ਉਦਘਾਟਨ ਕੀਤਾ।

ਗਾਂਧੀ ਦਰਸ਼ਨ ਵਿੱਚ ਮਹਾਤਮਾ ਗਾਂਧੀ ਨਾਲ ਸਬੰਧਤ ਇੱਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ

ਡਾ: ਹਰਸ਼ ਵਰਧਨ ਨੇ ਨੌਜਵਾਨਾਂ ਨੂੰ ਇੱਕ ਬਿਹਤਰ ਅਤੇ ਨਿਆਂਪੂਰਨ ਸਮਾਜ ਦੀ ਉਸਾਰੀ ਲਈ ਗਾਂਧੀ ਜੀ ਦੀਆਂ ਸਿੱਖਿਆਵਾਂ ਨੂੰ ਅਪਨਾਉਣ ਦੀ ਅਪੀਲ ਕੀਤੀ

ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਅੱਜ ਵੀ ਵਧੇਰੇ ਸਾਰਥਕ ਹਨ, ਖ਼ਾਸਕਰ ਪੇਂਡੂ ਵਿਕਾਸ ਲਈ: ਸ੍ਰੀ ਪ੍ਰਹਲਾਦ ਸਿੰਘ ਪਟੇਲ

Posted On: 06 NOV 2020 6:00PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨਾਲੋਜੀ ਮੰਤਰੀ, ਡਾ ਹਰਸ਼ ਵਰਧਨ ਅਤੇ ਸਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਨਵੀਂ ਦਿੱਲੀ ਦੇ ਗਾਂਧੀ ਦਰਸ਼ਨ, ਰਾਜਘਾਟ ਵਿਖੇ ਹੋਮ ਥੀਏਟਰ-360 ਇਮੇਰਸਿਵ ਐਕਸਪੀਰੀਐਂਸ ਪ੍ਰਦਾਨ ਕਰਨ ਵਾਲੇ ਗੋਲਾਕਾਰ ਗੁੰਬਦ ਅਤੇ ਗਾਂਧੀ ਦਰਸ਼ਨ ਵਿੱਚ ਲਗਾਈ ਇੱਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਹ ਮਹਾਤਮਾ ਗਾਂਧੀ ਦੀ 150 ਵੀਂ ਜਯੰਤੀ ਦੇ ਦੋ ਸਾਲਾ ਸਮਾਰੋਹ ਦਾ ਹਿੱਸਾ ਹੈ। ਇਸ ਮੌਕੇ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਸਭਿਆਚਾਰ ਸਕੱਤਰ ਸ੍ਰੀ ਰਾਘਵੇਂਦਰ ਸਿੰਘ; ਗਾਂਧੀ ਸਮ੍ਰਿਤੀ ਅਤੇ ਦਰਸ਼ਨ ਸੰਮਤੀ ਦੇ ਡਾਇਰੈਕਟਰ ਸ੍ਰੀ ਦੀਪਾਂਕਰ ਗਿਆਨ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

https://static.pib.gov.in/WriteReadData/userfiles/image/image002OYFS.jpg

ਇਸ ਮੌਕੇ ਬੋਲਦਿਆਂ ਡਾ: ਹਰਸ਼ ਵਰਧਨ ਨੇ ਕਿਹਾ ਕਿ ਗਾਂਧੀ ਜੀ ਦੀ ਸ਼ਖਸੀਅਤ ਅਜਿਹੀ ਸੀ ਕਿ ਇਹ ਅਜੇ ਵੀ ਪੂਰੀ ਮਨੁੱਖਤਾ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਗਾਂਧੀਵਾਦੀ ਫ਼ਲਸਫ਼ਾ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਛੂੰਹਦਾ ਹੈ ਅਤੇ "ਮਹਾਤਮਾ ਗਾਂਧੀ ਹਮੇਸ਼ਾਂ ਟਿਕਾਊ ਵਿਕਾਸ 'ਤੇ ਜ਼ੋਰ ਦਿੰਦੇ ਹਨ। ਉਨ੍ਹਾਂ ਗਾਂਧੀ ਜੀ ਦੀਆਂ ਕਦਰਾਂ-ਕੀਮਤਾਂ ਦੇ ਫੈਲਣ ਲਈ ਡਿਜੀਟਲ ਟੂਲ ਵਿਕਸਿਤ ਕਰਨ ਲਈ ਵਿਗਿਆਨ ਅਤੇ ਟੈਕਨਾਲੋਜੀ ਮੰਤਰਾਲੇ ਦੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਇੱਕ ਬਿਹਤਰ ਅਤੇ ਨਿਆਂਪੂਰਨ ਸਮਾਜ ਦੀ ਉਸਾਰੀ ਲਈ ਗਾਂਧੀ ਜੀ ਦੀਆਂ ਸਿੱਖਿਆਵਾਂ ਨੂੰ ਅਪਨਾਉਣ ਦਾ ਸੱਦਾ ਦਿੱਤਾ।

https://static.pib.gov.in/WriteReadData/userfiles/image/image003E0HI.jpg

https://static.pib.gov.in/WriteReadData/userfiles/image/image004K85K.jpg

ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਾਂਧੀ ਜੀ ਦੀ ਸੋਚ ਸਭਿਆਚਾਰਕ ਚਿੰਤਨ ਅਤੇ ਵਿਗਿਆਨਕ ਸੁਭਾਅ ਦਾ ਇੱਕ ਸੰਪੂਰਨ ਮੇਲ ਸੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਅੱਜ ਵੀ ਵਧੇਰੇ ਪ੍ਰਸੰਗਕ ਹਨ, ਖ਼ਾਸਕਰ ਪੇਂਡੂ ਵਿਕਾਸ ਲਈ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਵਿਭਾਗ ਨੂੰ ਮਹਿਸੂਸ ਹੋਇਆ ਕਿ ਵਰਚੁਅਲ ਰਿਐਲਿਟੀ (ਵੀਆਰ) ਅਤੇ ਅਗੇਮੈਂਟਿਡ ਰਿਐਲਿਟੀ (ਏਆਰ) ਬਹੁਤ ਸ਼ਕਤੀਸ਼ਾਲੀ ਟੈਕਨੋਲੋਜੀ ਸਾਧਨ ਹਨ ਜੋ ਭਾਰਤ ਦੇ ਨੌਜਵਾਨਾਂ ਵਿੱਚ ਗਾਂਧੀ ਜੀ ਦੇ ਸੰਦੇਸ਼ ਨੂੰ ਫੈਲਾਉਣ ਲਈ ਵਰਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਦੇ ਵਿਭਾਗ ਨੇ ਯਾਦਗਾਰੀ ਸਮਾਪਤੀ ਦੇ ਹਿੱਸੇ ਵਜੋਂ ਗਾਂਧੀ ਦਰਸ਼ਨ ਵਿਚ ਇਕ ਗੋਲਾਕਾਰ ਗੁੰਬਦ ਵਿਚ ਮਹਾਤਮਾ ਗਾਂਧੀ ਦੇ ਜੀਵਨ ‘ਤੇ ਆਧਾਰਿਤ ਇਕ 360 ਡਿਗਰੀ ਵੀਡੀਓ ਇਮੇਰਸਿਵ ਐਕਸਪੀਰੀਐਂਸ ਸਥਾਪਤ ਕਰਨ ਦਾ ਪ੍ਰਸਤਾਵ ਦਿੱਤਾ।

ਮਹਾਤਮਾ ਗਾਂਧੀ ਦੇ ਜੀਵਨ 'ਤੇ ਇਨ੍ਹਾਂ ਚਾਰ ਫਿਲਮਾਂ (ਹਿੰਦੀ ਅਤੇ ਅੰਗਰੇਜ਼ੀ ਦੋਵੇਂ ਰੂਪਾਂ) ਨੂੰ ਜੋੜ ਕੇ ਇਕ ਪੂਰੀ ਫਿਲਮ ਬਣਾਈ ਗਈ ਸੀ। 

1. ਮੋਹਨ ਟੂ ਮਹਾਤਮਾ,

2. ਦ ਲਾਸਟ ਫੇਜ਼ ,

3. ਫ੍ਰੀਡਮ ਫਰੌਮ ਫੀਅਰ , ਅਤੇ

4. ਗਾਂਧੀ ਫਾਰਐਵਰ 

ਗਾਂਧੀ ਪੁਰਾਲੇਖਾਂ ਤੋਂ ਫੋਟੋਆਂ, ਵੀਡੀਓ, ਆਡੀਓ ਇੰਟਰਵਿਊ ਵਰਗੀਆਂ ਸਮੱਗਰੀਆਂ ਨੂੰ ਡਿਜੀਟਲ ਫਾਰਮੇਟ ਵਿਚ ਪ੍ਰੋਸੈਸ ਕੀਤਾ ਗਿਆ ਸੀ ਅਤੇ ਜਿਥੇ ਵੀ ਸੰਭਵ ਹੋ ਸਕੇ ਇਸਤੇਮਾਲ ਕੀਤਾ ਗਿਆ ਸੀ। 360-ਡਿਗਰੀ ਗੁੰਬਦ ਵਾਲਾ ਪ੍ਰਾਜੈਕਟ ਇੰਡੀਅਨ ਇੰਸਟੀਚਿਊਟ ਆਫ਼  ਟੈਕਨਾਲੋਜੀ (ਆਈਆਈਟੀ), ਦਿੱਲੀ ਵਲੋਂ ਲਾਗੂ ਕੀਤਾ ਗਿਆ ਹੈ।

ਟੈਸਟਿੰਗ, ਕੈਲੀਬ੍ਰੇਸ਼ਨ ਅਤੇ ਫਾਈਨ ਟਿਊਨਿੰਗ ਦੇ ਮੁਕੰਮਲ ਹੋਣ ਤੋਂ ਬਾਅਦ, ਫਿਲਮਾਂ ਨੂੰ ਗਾਂਧੀ ਦਰਸ਼ਨ, ਰਾਜਘਾਟ ਵਿਖੇ ਸਥਾਪਤ ਗੁੰਬਦ ਵਿਖੇ ਪ੍ਰਦਰਸ਼ਿਤ ਕਰਨ ਲਈ ਇਕ ਪੂਰੀ ਫਿਲਮ ਦਾ ਰੂਪ ਦਿੱਤਾ ਗਿਆ ਹੈ। 

ਗੁੰਬਦ ਦੇ ਤਜਰਬੇ ਤੋਂ ਇਲਾਵਾ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਅਧੀਨ ਆਉਂਦੀ ਇਕ ਖੁਦਮੁਖਤਿਆਰੀ ਸੰਸਥਾ, ਵਿਗਿਆਨ ਪ੍ਰਸਾਰ ਦੇ ਜ਼ਰੀਏ ਵਿਭਾਗ ਨੇ ਮਹਾਤਮਾ ਗਾਂਧੀ ਨਾਲ ਜੁੜੀ ਇਕ ਡਿਜੀਟਲ ਪ੍ਰਦਰਸ਼ਨੀ ਸਥਾਪਤ ਕਰਨ ਲਈ ਕੰਮ ਕੀਤਾ। ਇਹ ਦੇਸ਼ ਭਰ ਦੇ 17 ਸਥਾਨਾਂ 'ਤੇ ਪ੍ਰਦਰਸ਼ਿਤ ਕੀਤੇ ਗਏ ਹਨ - ਕੌਮੀ ਵਿਗਿਆਨ ਅਜਾਇਬ ਘਰ ਪ੍ਰੀਸ਼ਦ (ਐਨਸੀਐਸਐਮ) ਅਧੀਨ 15 ਅਜਾਇਬਘਰਾਂ ਵਿੱਚ ਅਤੇ ਦੋ ਨਵੀਂ ਦਿੱਲੀ ਵਿੱਚ ਗਾਂਧੀ ਦਰਸ਼ਨ ਅਤੇ ਗਾਂਧੀ ਸਮ੍ਰਿਤੀ ਵਿੱਚ। ਇਹ ਪ੍ਰਦਰਸ਼ਨੀ ਵਸਤਾਂ ਵੱਖ-ਵੱਖ ਡਿਜੀਟਲ ਮਾਧਿਅਮ ਰਾਹੀਂ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਚਾਰਾਂ ਨੂੰ ਪੇਸ਼ ਕਰਦੀਆਂ ਹਨ। ਇਸ ਲਈ ਮਾਲੀ ਮਦਦ ਸਭਿਆਚਾਰ ਮੰਤਰਾਲੇ ਵਲੋਂ ਦਿੱਤੀ ਗਈ ਹੈ। 

https://static.pib.gov.in/WriteReadData/userfiles/image/image006K4F3.jpg

ਡਿਜੀਟਲ ਅਤੇ ਵਰਚੁਅਲ ਡਿਸਪਲੇ/ਪ੍ਰਦਰਸ਼ਨੀ ਲਈ ਵਰਤੀ ਗਈ ਸਮੱਗਰੀ ਨੂੰ ਸੱਭਿਆਚਾਰ ਮੰਤਰਾਲੇ ਦੇ ਅਧੀਨ ਗਾਂਧੀ ਸਮ੍ਰਿਤੀ ਅਤੇ ਦਰਸ਼ਨ ਪ੍ਰੀਸ਼ਦ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ। ਹੇਠ ਲਿਖੀਆਂ ਕਿਸਮਾਂ ਦੇ ਪ੍ਰਦਰਸ਼ਨ ਦੀ ਵਰਤੋਂ ਡਿਜੀਟਲ ਅਤੇ ਵਰਚੁਅਲ ਪ੍ਰਦਰਸ਼ਨੀ ਲਈ ਕੀਤੀ ਗਈ ਹੈ:

ਏ) ਮਲਟੀਯੂਜ਼ਰ ਐਂਗੇਜਮੈਂਟ (ਦੋ ਇਕਾਈਆਂ)ਲਈ ਸਮਾਰਟ ਇੰਟਰਫੇਸ 

ਬੀ) ਸਮਾਰਟ ਸਰਫੇਸ (ਚਾਰ ਇਕਾਈਆਂ)

ਸੀ) ਵਰਚੁਅਲ ਹੋਲੋਗ੍ਰਾਫਿਕ ਡਿਸਪਲੇਅ (ਦੋ ਇਕਾਈਆਂ)

ਡੀ) ਪਾਰਦਰਸ਼ੀ ਡਿਸਪਲੇਅ (ਦੋ ਇਕਾਈਆਂ)

ਗੁੰਬਦ 'ਤੇ ਦਿਖਾਏ ਗਏ ਵਿਸ਼ੇ ਹਨ:

 (i) ਮਹਾਤਮਾ ਗਾਂਧੀ ਦਾ ਸੁਪਨਾ, ਉਨ੍ਹਾਂ ਦਾ ਜੀਵਨ ਅਤੇ ਮਹਾਤਮਾ ਬਣਨ ਦੀ ਉਨ੍ਹਾਂ ਦੀ ਯਾਤਰਾ;

 (ii) ਗਾਂਧੀ ਦੀ ਅਗਵਾਈ ਵਾਲੀ ਸੁਤੰਤਰਤਾ ਅੰਦੋਲਨ, ਉਨ੍ਹਾਂ ਦੀ ਯਾਤਰਾ ਦਾ ਵਿਰਤਾਂਤ, ਸੱਤਿਆਗ੍ਰਹਿ ਅਤੇ ਉਨ੍ਹਾਂ ਦੇ ਵਿਚਾਰ;

 (iii) ਗਾਂਧੀ ਦੇ ਸਹਿਯੋਗੀ, ਗਾਂਧੀ ਨੂੰ ਪ੍ਰੇਰਿਤ ਕਰਨ ਵਾਲੇ ਅਤੇ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਣ ਵਾਲੇ ਲੋਕ ;

 (iv) ਅਜੋਕੇ ਸਮੇਂ ਵਿੱਚ ਗਾਂਧੀ ਦੀ ਸਾਰਥਕਤਾ, ਆਧੁਨਿਕ ਸੰਸਾਰ ਵਿੱਚ ਉਨ੍ਹਾਂ ਦਾ ਪ੍ਰਭਾਵ;

 (v) ਆਖਰੀ ਫੇਰੀ, ਗਾਂਧੀ ਨੂੰ ਸ਼ਰਧਾਂਜਲੀ ਅਤੇ

 (vi) ਮਹਾਤਮਾ ਦੇ 150 ਸਾਲ ਪੂਰੇ ਹੋਣ 'ਤੇ ਵਿਦੇਸ਼ ਮੰਤਰਾਲੇ ਵਲੋਂ ਜਾਰੀ 'ਵੈਸ਼ਨਵ ਜਨ 'ਭਜਨ ਦੀਆਂ ਵਿਡੀਓਜ਼ ਦੀ ਲੜੀ,

ਗਾਂਧੀ ਦਰਸ਼ਨ ਵਿਚ ਲਗਾਈਆਂ ਡਿਜੀਟਲ ਅਤੇ ਵਰਚੁਅਲ ਡਿਸਪਲੇਅ / ਪ੍ਰਦਰਸ਼ਨੀ ਵਸਤਾਂ ਜਨਤਕ ਪ੍ਰਦਰਸ਼ਨੀ ਲਈ ਤਿਆਰ ਹਨ। 

https://static.pib.gov.in/WriteReadData/userfiles/image/image007I5LP.jpg

                                                                                   ****

ਐਨਬੀ/ਕੇਜੀਐੱਸ 


(Release ID: 1670864) Visitor Counter : 105