ਆਯੂਸ਼

ਆਯੁਸ਼ ਖੇਤਰ ਵਿੱਚ ਕੋਵਿਡ-19 ਖਿਲਾਫ ਜਨ ਅੰਦੋਲਨ ਨੂੰ ਮਿਲਿਆ ਅਕਰਸ਼ਣ

Posted On: 31 OCT 2020 5:08PM by PIB Chandigarh

ਕੋਵਿਡ-19 ਖਿਲਾਫ ਜਨ ਅੰਦੋਲਨ ਵਿੱਚ ਹਜ਼ਾਰਾਂ ਆਯੁਸ਼ ਪ੍ਰੋਫੈਸ਼ਨਲਜ਼ ਵਲੋਂ ਸ਼ਾਮਲ ਹੋਣ ਨਾਲ ਮੁਹਿੰਮ ਨੂੰ ਮੈਡੀਸਨ ਦੇ ਰਵਾਇਤੀ ਸਿਸਟਮ ਵਿੱਚ ਵਿਸ਼ੇਸ਼ ਨੁਮਾਇੰਦਗੀਮਿਲੀਹੈ । ਇਸ ਮੁਹਿੰਮ ਦੇ ਨਾਲਆਯੁਸ਼ ਡਿਸਪੈਂਸਰੀਆਂ, ਹਸਪਤਾਲ, ਸਿੱਖਿਆ ਸੰਸਥਾਵਾਂ, ਵੈਲਨੈਸ ਕੇਂਦਰ ਅਤੇ ਹੋਰ ਇਕਾਈਆਂ ਜੁੜ ਗਈਆਂ ਹਨ ।ਆਯੁਸ਼ ਪ੍ਰੋਫੈਸ਼ਨਲ ਜ਼ਮੀਨੀ ਪੱਧਰ ਤੇ ਲੋਕਾਂ ਦੇ ਨੇੜੇ ਹੋ ਕੇ ਕੰਮ ਕਰ ਰਹੇ ਹਨ । ਇਸ ਲਈ ਜਾਗਰੂਕਤਾ ਮੁਹਿੰਮ ਦੌਰਾਨ ਉਹਨਾ ਨੂੰ ਜਨਤਕ ਵਿਵਹਾਰ ਤੇ ਪ੍ਰਭਾਵ ਪਾਉਣ ਨੂੰ ਤੇਜੀ ਦੇਣ ਵਿੱਚ ਸਫਲਤਾ ਮਿਲੀ ਹੈ ।

 ਆਯੁਸ਼ ਮੰਤਰਾਲੇ ਵਿੱਚ ਇੱਕ ਜਾਇਜ਼ੇ ਦੌਰਾਨ ਦੇਖਿਆ ਗਿਆ ਹੈ ਕਿ ਅਕਤੂਬਰ ਦੀ 26 ਤਰੀਖ ਤੋਂ ਲੈ ਕੇ 30 ਤਾਰੀਖ ਤੱਕ 5 ਦਿਨਾਂ ਵਿੱਚ 110 ਲੱਖਆਯੁਸ਼ ਭਾਗੀਦਾਰ ਹੋ ਗਏ ਹਨ ਜੋ ਵੱਖ ਵੱਖ ਚੈਨਲਾਂ ਰਾਹੀਂ ਕੋਵਿਡ-19 ਲਈ ਉਚਿਤ ਵਿਵਹਾਰ ਦੇ ਸੁਨੇਹੇ ਪਹੁੰਚਾ ਰਹੇ ਹਨ । ਇਹ ਚੈਨਲ ਵਿਅਕਤੀ ਤੋਂ ਵਿਅਕਤੀ ਤੱਕ ਸੰਚਾਰ ਰਾਹੀਂ ਅਤੇ ਡਿਜ਼ੀਟਲ ਮੀਡੀਆਰਾਹੀਂਪਹੁੰਚਾਏ ਜਾ ਰਹੇ ਹਨ । ਚਾਲੂ ਤਿਉਹਾਰੀ ਮੌਸਮ ਜਨਤਕ ਸਿਹਤ ਲਈ ਚੁਣੌਤੀਆਂ ਪੇਸ਼ ਕਰਦਾ ਹੈ ਅਤੇ ਲੋਕਾਂ ਵੱਲੋਂ ਤਿਉਹਾਰਾਂ ਦੇ ਜੋਸ਼ੋਖਰੋਸ਼ ਵਿਚ ਪੈ ਕੇ ਸਾਵਧਾਨੀਆਂ ਭੁੱਲਣ ਦਾ ਰੁਝਾਨ ਮਹਾਂਮਾਰੀ ਦੇ ਫੈਲਾਅ ਨੂੰ ਵਧਾਉਣ ਲਈ ਖਤਰਾ ਹੋ ਸਕਦਾ ਹੈ । ਇਹ ਸੰਭਵ ਹੈ ਕਿ ਆਯੁਸ਼ ਪ੍ਰੋਫੈਸ਼ਨਲਜ਼ ਵੱਲੋਂ ਦਖਲ ਦੇ ਕੇ ਦੇਸ਼ ਭਰ ਵਿੱਚ ਕੋਵਿਡ ਉਚਿਤ ਵਿਵਹਾਰ ਅਪਨਾਉਣ ਦੇ ਯਤਨਾ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ।

ਆਯੁਸ਼ ਮੰਤਰਾਲੇ ਵੱਲੋਂ ਆਯੁਸ਼ ਨਾਲ ਸੰਬੰਧਿਤ ਦਫਤਰ ਅਤੇ ਅਧੀਨ ਦਫਤਰਾਂ ਨਾਲ ਨਿਜੀ ਖੇਤਰ ਉਦਯੋਗ ਅਤੇ ਅਕੈਡਮੀਆਂ ਰਾਹੀਂ ਇਸ ਗਤੀਵਿਧੀ ਵਿੱਚ ਕਈ ਭਾਈਵਾਲਾਂ ਨੂੰ ਸ਼ਾਮਲ ਕਰਨ ਵਿੱਚ ਸਫਲ ਹੋਇਆ ਹੈ । ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਦੇ ਡਾਇਰੈਕਟੋਰੇਟਾਂ ਨਾਲ ਸੰਬੰਧਿਤ ਆਯੁਸ਼ ਡਿਸਪੈਂਸਰੀਆਂ ਜੋ ਨੈਸ਼ਨਲ ਆਯੁਸ਼ ਮਿਸ਼ਨ ਆਯੁਸ਼ ਮੰਤਰਾਲੇ ਦੇ ਸਹਿਯੋਗ ਨਾਲ ਚਲ ਰਹੀਆਂ ਹਨ ਉਹਨਾ ਨੇ ਫੌਰੀ ਤੌਰ ਤੇ ਵਿਵਹਾਰ ਬਦਲਣ ਲਈ ਇਕ ਵੱਡੇ ਨੈਟਵਰਕ ਵਜੋਂ ਸੇਵਾ ਕੀਤੀ ਹੈ । ਕਈ ਸੂਬਿਆਂ ਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਦੇ ਸਿਹਤ ਸਕੱਤਰਾਂ ਨੇ ਵੀ ਇਹਨਾ ਸੁਨੇਹਿਆਂ ਦੇ ਨਾਲ ਮੁਹਿਮਾਂ ਸ਼ੁਰੂ ਕੀਤੀਆਂ ਹਨ ।

ਪਿਛਲੇ ਪੰਜ ਦਿਨਾਂ ਦੌਰਾਨ ਆਯੁਸ਼ ਦੀਆਂ ਵੱਖ ਵੱਖ ਇਕਾਈਆਂ (ਆਯੁਸ਼ ਡਿਸਪੈਂਸਰੀਆਂ, ਹਸਪਤਾਲਾਂ, ਸਿਖਿਆ ਸੰਸਥਾਵਾਂ ਆਦਿ) ਨੇ ਇਕੱਠੇ ਹੋ ਕੇ ਤਕਰੀਬਨ 5 ਹਜਾਰ ਪੋਸਟਰ ਅਤੇ 8 ਹਜਾਰ ਬੈਨਰ ਇਹਨਾ ਸੁਨੇਹਿਆਂ ਨਾਲ ਲਿਖ ਕੇ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਦੀਆਂ ਵੱਖ ਵੱਖ ਸੰਸਥਾਵਾ ਵਿੱਚ ਲਗਾ ਚੁੱਕੇ ਹਨ । ਸੁਨੇਹਿਆਂ ਵਿੱਚ ਮੁੱਖ ਸੁਨੇਹੇ ''ਮਾਸਕ ਪਾਉਣਾ, ਹੱਥ ਧੋਣੇ ਅਤੇ ਸਮਾਜਿਕ ਦੂਰੀ ਬਨਾਉਣਾ''ਦੇ ਨਾਲ ਨਾਲ ਆਯੁਸ਼ ਇਮੁਨਿਟੀ ਢੰਗ ਤਰੀਕੇ ਅਤੇ ਸੰਬੰਧਿਤ ਯੋਗ ਆਸਣਾਂ ਦੇ ਮਿਥੇ ਸੁਨੇਹੇ ਵੀ ਸ਼ਾਮਲ ਕੀਤੇ ਗਏ ਹਨ ।

ਇਹਨਾ ਪੰਜਾਂ ਦਿਨਾਂ ਵਿੱਚ ਅਖਬਾਰਾਂ ਵਿਚ 200 ਆਰਟੀਕਲ ਛਪ ਚੁੱਕੇ ਹਨ ਇਸ ਦੇ ਲਈ ਆਯੁਸ਼ ਭਾਗੀਦਾਰਾਂ ਦੇ ਯਤਨਾ ਦਾ ਧੰਨਵਾਦ ਹੈ ਅਤੇ ਤਕਰੀਬਨ 300 ਪ੍ਰਿੰਟ ਵਿਗਿਆਪਨ ਜਾਰੀ ਕੀਤੇਗਏ ਹਨ । ਹੋਰ ਰੋਗੀ ਸਿਖਿਆ ਯਤਨਾ ਦੇ ਇਕ ਹਿੱਸੇ ਵਜੋਂ ਤਕਰੀਬਨ 3 ਲੱਖ ਪੈਂਫਲਿਟਸ ਅਤੇ ਬ੍ਰੋਸ਼ਰਜ਼ ਵੰਡੇ ਗਏ ਸਨ । ਕਈ ਸੰਸਥਾਵਾਂ ਨੇ ਈ ਨਿਊਜ਼ ਲੈਟਰ ਵੀ ਜਾਰੀ ਕੀਤੇ ਹਨ । 750 ਆਯੁਸ਼ ਮੈਡੀਕਲ ਕਾਲਜ ਆਪਣੇ ਵਿਦਿਆਰਥੀਆਂ, ਅਧਿਆਪਕਾਂ ਤੇ ਭਾਈਚਾਰੇ ਨਾਲ ਇਸ ਗਤੀਵਿਧੀ ਵਿੱਚ ਵਿਸ਼ੇਸ਼ ਤੌਰ ਤੇ ਐਕਟਿਵ ਰਿਹਾ ਹੈ ।

ਇਹਨਾ ਪੰਜਾ ਦਿਨਾ ਵਿਚ ਇਹ ਵੀ ਦੇਖਿਆ ਗਿਆ ਹੈ ਕਿ ਆਯੁਸ਼ ਸੰਸਥਾਵਾਂ ਨੇ ਤਕਰੀਬਨ 200 ਸ਼ੋਸ਼ਲ ਮੀਡੀਆ ਸੁਨੇਹੇ ਇਸ ਵਿਸ਼ੇ ਤੇ ਇਕੱਠੇ ਭੇਜੇ ਹਨ ਜੋ ਅਨੁਮਾਨਤ ਪੰਜ ਲੱਖ ਲੋਕਾਂ ਤੱਕ ਪਹੁੰਚੇ ਹਨ ।ਇਸ ਸਮੇਂ ਦੌਰਾਨ 78 ਮੌਕਿਆਂ ਤੇ ਸਿਹਤ ਜਾਗਰੂਕਤਾ ਅਤੇ ਕੋਵਿਡ ਉਚਿਤ ਵਿਵਹਾਰ ਬਾਰੇ ਟੀ.ਵੀ. ਤੇ ਰੇਡੀਓ ਤੇ ਵਾਰਤਾ ਤੇ ਖਬਰ ਆਈਟਮਾਂ ਦਿੱਤੀਆਂ ਗਈਆਂ ਹਨ । ਹਜਾਰਾਂ ਲੋਕਾਂ ਨੇ ਆਯੁਸ਼ ਸੰਸਥਾਵਾਂ ਵਲੋਂ ਆਯੋਜਤ ਕੀਤੇ ਗਏ ਵੱਖ ਵੱਖ ਵੈਬੀਨਾਰਾਂ ਰਾਹੀਂ ਫਾਇਦਾ ਉਠਾਇਆ ਹੈ।

ਕੁਝ ਸੰਸਥਾਵਾਂ ਨੇ ਉਚ ਪੱਧਰ ਦੀਆਂ ਪ੍ਰਮੋਸ਼ਨਲ ਗਤੀਵਿਧੀਆਂ ਜਿਵੇਂ ਮੈਡੀਸੀਨਲ ਪੌਦਿਆਂ ਨੂੰ ਵੰਡਣ, ਆਯੁਸ਼ ਰਕਸ਼ਾ ਕਿਟਸ, ਮਾਸਕ ਅਤੇ ਪ੍ਰੋਫੈਲੈਕਟਿਕ ਦਵਾਈਆਂ ਦਿੱਤੀਆਂ ਹਨ । ਤਕਰੀਬਨ ਵੱਖ ਵੱਖ ਸੂਬਿਆਂ ਵਿਚ 9 ਲੱਖ ਲਾਭਪਾਤਰੀਆਂ ਨੂੰ ਇਹ ਪ੍ਰਾਪਤ ਹੋਈਆਂ ਹਨ । ਓ.ਪੀ.ਡੀ. ਮਰੀਜਾਂ ਅਤੇ ਆਯੁਸ਼ ਗਰਾਮ ਦੇ ਵਾਸੀਆਂ ਲਈ ਸਹੀ ਢੰਗ ਨਾਲ ਮਾਸਕ ਪਾਉਣਾ, ਹੱਥ ਧੋਣ ਦੇ ਤਰੀਕੇ ਅਤੇ ਉਚਿਤ ਖਾਣੇ ਦੀਆਂ ਆਦਤਾਂ ਨਾਲ ਇਮੁਨਿਟੀ ਨੂੰ ਮਜ਼ਬੂਤ ਕਰਨ ਲਈ ਕਈ ਥਾਵਾਂ ਤੇ ਪ੍ਰਦਰਸ਼ਨੀਆਂ ਕੀਤੀਆਂ ਗਈਆਂ ਜਿਹਨਾ ਵਿੱਚ ਦਿਲਚਸਪੀ ਲੈ ਕੇ ਲੋਕ ਪਹੁੰਚੇ । ਕੁਝ ਸੰਸਥਾਵਾਂ ਨੇ ਭੀੜ ਵਾਲੀਆਂ ਥਾਵਾਂ ਵਿਚ ਆਪਣੇ ਆਪ ਲਈ ਉਚਿਤ ਵਿਵਹਾਰਾਂ ਦੇ ਤਰੀਕਿਆਂ ਦੇ ਵਿਸ਼ਿਆਂ ਤੇ ਭਾਸ਼ਣ ਆਯੋਜਨ ਕੀਤੇ ਗਏ ਹਨ।

ਹੋਰ ਗਤੀਵਿਧੀਆਂ ਵਿਚ ਜਾਗਰੂਕਤਾ ਕੈਂਪ, ਵਰਕਸ਼ਾਪਾਂ, ਭਾਸ਼ਣ, ਸਹੁੰ ਚੁਕਣਾ,ਯੋਗਾ ਪ੍ਰਦਰਸ਼ਨੀਆਂ ਅਤੇ ਸਿਹਤ ਕੈਂਪ ਸ਼ਾਮਲ ਹਨ ।

 

***

ਐਮ.ਵੀ./ਐਸ.ਕੇ
 



(Release ID: 1669204) Visitor Counter : 173