ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ.ਹਰਸ਼ ਵਰਧਨ ਨੇ ਡੀਐੱਸਟੀ ਪਹਿਲ-ਐੱਸਈਆਰਬੀ(ਪੜਤਾਲੀਆ ਖੋਜ ਵਿੱਚਮਹਿਲਾਵਾਂ ਲਈ ਮੌਕਿਆਂ ਨੂੰ ਉਤਸ਼ਾਹਿਤ ਕਰਨਾ) ਲਾਂਚ ਕੀਤੀ

ਇਹ ਵਿੱਦਿਅਕ ਅਤੇ ਇੰਜੀਨੀਅਰਿੰਗ ਖੋਜ ਫੰਡ ਵਿੱਚ ਵੱਖ-ਵੱਖ ਐੱਸ ਐਂਡ ਟੀ ਪ੍ਰੋਗਰਾਮਾਂ ਵਿੱਚ ਭਾਰਤੀ ਵਿੱਦਿਅਕ ਅਦਾਰਿਆਂ ਅਤੇ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾਵਾਂ ਵਿੱਚ ਲਿੰਗ ਅਸਮਾਨਤਾ ਨੂੰ ਘੱਟ ਕਰਨ ਦੀ ਯੋਜਨਾ ਹੈ

"ਖੋਜ ਕਾਰਜਬਲ ਵਿੱਚ “ਮਹਿਲਾਵਾਂ ਦੀ ਭਾਗੀਦਾਰੀ ਅਤੇ ਤਰੱਕੀ ਨੂੰ ਵਧਾਉਣਾ ਸਾਡੀ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਹੈ": ਡਾ. ਹਰਸ਼ ਵਰਧਨ

Posted On: 29 OCT 2020 7:14PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇਥੇ ਇੱਕ ਈ-ਪਲੈਟਫਾਰਮ 'ਤੇ ਇੱਕ ਸਮਾਗਮ ਵਿੱਚਐੱਸਈਆਰਬੀ-ਪਾਵਰ(SERB-POWER) (ਪੜਤਾਲੀਆ ਖੋਜ ਵਿੱਚਮਹਿਲਾਵਾਂ ਲਈ ਮੌਕਿਆਂ ਨੂੰ ਉਤਸ਼ਾਹਿਤ ਕਰਨਾ)ਸਿਰਲੇਖ ਨਾਲ ਯੋਜਨਾ ਦੀ ਸ਼ੁਰੂਆਤ ਕੀਤੀ, ਜੋ ਸਿਰਫ ਮਹਿਲਾ ਵਿਗਿਆਨੀਆਂ ਲਈ ਤਿਆਰ ਕੀਤੀਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ), ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਸੰਵਿਧਾਨਿਕ ਸੰਸਥਾ ਹੈ, ਜੋ ਭਾਰਤੀ ਵਿੱਦਿਅਕਅਦਾਰਿਆਂ ਅਤੇ ਆਰ ਐਂਡ ਡੀ ਪ੍ਰਯੋਗਸ਼ਾਲਾਵਾਂ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਫੰਡਿੰਗ ਵਿੱਚ ਲਿੰਗ ਅਸਮਾਨਤਾ ਨੂੰ ਘੱਟ ਕਰਨ ਲਈ ਇੱਕ ਯੋਜਨਾ ਸਥਾਪਿਤ ਕਰਨ 'ਤੇ ਵਿਚਾਰ ਕਰ ਰਹੀ ਹੈ।

 

https://ci6.googleusercontent.com/proxy/HPW6ea3A9f2c_6q8C9NuOlrb57swU_oT-VG_i0fg59OoSMlcc_kgV0p4fn0iJQddAq565tcBapysNxGCtRivHXi5LUM990v9er9j_QhImWyTHxhRLLwjSB7bww=s0-d-e1-ft#https://static.pib.gov.in/WriteReadData/userfiles/image/image0039Y81.jpg

 

ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਸਾਡੀ ਐੱਸ ਐਂਡ ਟੀ ਭੂਮਿਕਾ ਵਿੱਚ ਮਹਿਲਾ ਖੋਜਕਰਤਾਵਾਂ ਦੇ ਸ਼ਕਤੀਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਖੋਜ ਦੇ ਡਿਜ਼ਾਈਨ ਵਿੱਚ ਲਿੰਗ ਦੇ ਮਾਪ ਦੇ ਏਕੀਕਰਨ ਨੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਵਿੱਚ ਕਾਫ਼ੀ ਧਿਆਨ ਹਾਸਲ ਕੀਤਾ ਹੈ। ਖੋਜ ਕਾਰਜਬਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਅਤੇ ਤਰੱਕੀ ਨੂੰ ਵਧਾਉਣਾ ਸਾਡੀ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਹੈ। ਉਨ੍ਹਾਂ ਸ਼ਲਾਘਾ ਕੀਤੀ ਕਿ ਡੀਐੱਸਟੀ ਨੇ ਮਹਿਲਾ ਫੈਲੋਸ਼ਿਪ ਸਕੀਮ ਰਾਹੀਂ ਕੁਝ ਮਹੱਤਵਪੂਰਨ ਸ਼ਕਤੀਕਰਨ ਨੀਤੀਆਂ ਪੇਸ਼ ਕੀਤੀਆਂ ਸਨ ਅਤੇ ਪਿਛਲੇ ਦਿਨੀਂ ਹਜ਼ਾਰਾਂ ਮਹਿਲਾ ਖੋਜਕਰਤਾਵਾਂ ਦਾ ਸਹਿਯੋਗ ਕੀਤਾ ਸੀ।

 

https://ci6.googleusercontent.com/proxy/aRKNZOhoYVWQ-0qcH8Wc0DdzMrzaNH_Ph3uf8ZL484PG-R0miIlC99lIveiWlF3_d8-4hlA24l5A12gp76LXqd0CR3SPUbsl8vyfOaWDPiIinUI-VFmJR7ScpA=s0-d-e1-ft#https://static.pib.gov.in/WriteReadData/userfiles/image/image004ZOE1.jpg

 

ਐੱਸਈਆਰਬੀ - ਪਾਵਰ ਫੈਲੋਸ਼ਿਪ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠਾਂ ਦਿੱਤੀਆਂ ਗਈਆਂ ਹਨ:

 

I. ਟੀਚਾ: 35-55ਸਾਲਦੀਉਮਰਦੀਆਂਮਹਿਲਾਖੋਜਕਰਤਾਵਾਂਪ੍ਰਤੀਸਾਲ25ਫੈਲੋਸ਼ਿਪਅਤੇਇੱਕਸਮੇਂ75ਤੋਂਵੱਧਨਹੀਂ

 

II. ਸਹਾਇਤਾ ਦੇ ਹਿੱਸੇ: ਨਿਯਮਿਤ ਆਮਦਨ ਤੋਂ ਇਲਾਵਾ 15,000 / - ਰੁਪਏ ਪ੍ਰਤੀ ਮਹੀਨਾ ਦੀ ਫੈਲੋਸ਼ਿਪ;10 ਲੱਖ ਸਲਾਨਾ ਰੁਪਏ ਦੀ ਖੋਜ ਗ੍ਰਾਂਟ ;ਅਤੇ 90,000 / - ਪ੍ਰਤੀ ਸਾਲ ਰੁਪਏ ਦਾ ਓਵਰਹੈੱਡ

 

III. ਮਿਆਦ: ਬਿਨਾਵਿਸਤਾਰ ਦੀ ਸੰਭਾਵਨਾ ਦੇ ਤਿੰਨ ਸਾਲ, ਕੈਰੀਅਰ ਵਿੱਚ ਇਕ ਵਾਰ।

 

ਐੱਸਈਆਰਬੀ - ਪਾਵਰ ਰਿਸਰਚ ਗਰਾਂਟ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ:

 

I. ਪਾਵਰਗ੍ਰਾਂਟਸਹੇਠਲਿਖੀਆਂਦੋਸ਼੍ਰੇਣੀਆਂਅਧੀਨਮਹਿਲਾਖੋਜਕਰਤਾਵਾਂਨੂੰਫੰਡਿੰਗਦੇਕੇਮਜ਼ਬੂਤਕਰੇਗੀ:

 

i. ਲੈਵਲ I ਆਈਆਈਟੀ, ਆਈਆਈਐੱਸਈਆਰ, ਆਈਆਈਐੱਸਸੀ, ਐੱਨਆਈਟੀ, ਕੇਂਦਰੀ ਯੂਨੀਵਰਸਿਟੀਆਂ ਅਤੇ ਕੇਂਦਰ ਸਰਕਾਰ ਦੀਆਂ ਸੰਸਥਾਵਾਂ ਦੀਆਂ ਰਾਸ਼ਟਰੀ ਪ੍ਰਯੋਗਸ਼ਾਲਾਵਾਂ) ਦੇ ਬਿਨੈਕਾਰ: ਤਿੰਨ ਸਾਲਾਂ ਲਈ 60 ਲੱਖ ਤੱਕ ਦੇ ਫੰਡਾਂ ਦਾ ਪੈਮਾਨਾ।

ii. ਲੈਵਲ II (ਰਾਜ ਯੂਨੀਵਰਸਿਟੀ / ਕਾਲਜਾਂ ਅਤੇ ਪ੍ਰਾਈਵੇਟ ਅਕਾਦਮਿਕ ਤੋਂ ਬਿਨੈਕਾਰ): ਤਿੰਨ ਸਾਲਾਂ ਲਈ 30 ਲੱਖ ਤੱਕ ਦੇ ਫੰਡਾਂ ਦਾ ਪੈਮਾਨਾ।

 

II. ਪਾਵਰ(POWER) ਗ੍ਰਾਂਟ ਨੂੰ ਐੱਸਈਆਰਬੀ -ਸੀਆਰਜੀ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹਵਾਲੇ ਦੀਆਂ ਸ਼ਰਤਾਂ ਦੁਆਰਾ ਨਿਯਮਿਤ ਕੀਤਾ ਜਾਵੇਗਾ।

 

ਇਸ ਮਕਸਦ ਲਈ ਬਣਾਈ ਗਈ ਖੋਜ-ਕਮ-ਚੋਣ ਕਮੇਟੀ ਪਾਵਰ ਫੈਲੋਸ਼ਿਪ ਦੀ ਪਛਾਣ ਕਰਨ ਵਿੱਚ ਸਹਾਇਤਾ ਕਰੇਗੀ, ਮੌਜੂਦਾ ਪ੍ਰੋਗਰਾਮ ਸਲਾਹਕਾਰ ਕਮੇਟੀ (ਪੀਏਸੀ) ਢੰਗ ਦੀ ਵਰਤੋਂ ਸ਼ਕਤੀ ਖੋਜ ਗਰਾਂਟਾਂ ਦੀ ਚੋਣ ਕਰਨ ਲਈ ਕੀਤੀ ਜਾਏਗੀ।

 

ਇਹ ਸਲਾਨਾ25 ਪਾਵਰ ਫੈਲੋਸ਼ਿਪਸ ਸਥਾਪਿਤ ਕਰਨ ਦੀ ਤਜਵੀਜ਼ ਹੈ। ਹਰ ਸਾਲ ਲੈਵਲ 1 ਅਤੇ ਲੈਵਲ II ਵਿੱਚ ਕੁੱਲ 50 ਪਾਵਰ ਗ੍ਰਾਂਟਾਂ ਨੂੰ ਪ੍ਰਵਾਨਗੀ ਦਿੱਤੀ ਜਾਏਗੀ।

 

ਸਮਾਗਮ ਵਿੱਚ ਭਾਗ ਲੈਂਦਿਆਂ ਐੱਸਈਆਰਬੀ ਚੇਅਰਮੈਨ ਅਤੇ ਡੀਐੱਸਟੀ ਸੱਕਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਐੱਸਈਆਰਬੀ ਸਕੱਤਰ ਪ੍ਰੋਫੈਸਰ ਸੰਦੀਪ ਵਰਮਾ ਅਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਵਿਗਿਆਨੀਆਂ ਨੇ ਸਰਕਾਰ ਦੇ ਇਰਾਦੇ ਨੂੰ ਅੱਗੇ ਵਧਾਉਂਦੇ ਹੋਏ ਆਰ ਐਂਡ ਡੀ ਈਕੋਸਿਸਟਮ ਵਿੱਚ ਹੋਰ ਮਹਿਲਾ ਵਿਗਿਆਨੀਆਂ ਨੂੰ ਲਿਆਉਣ 'ਤੇ ਜ਼ੋਰ ਦਿੱਤਾ। ਇਸ ਤਰ੍ਹਾਂ, ਐੱਸਈਆਰਬੀ-ਪਾਵਰ ਫੈਲੋਸ਼ਿਪ ਅਤੇ ਗ੍ਰਾਂਟ ਰਾਸ਼ਟਰੀ ਦ੍ਰਿਸ਼ਟੀਕੋਣ ਵਿੱਚ ਮਾਨਤਾ ਦੇ ਮਾਪਦੰਡ ਵਜੋਂ ਵੀ ਕੰਮ ਕਰੇਗੀ। ਸਰਕਾਰ ਦੀਆਂ ਇਹ ਯੋਜਨਾਵਾਂ ਨਿਸ਼ਚਿਤ ਤੌਰ 'ਤੇ ਮਹਿਲਾ ਵਿਗਿਆਨੀਆਂ ਨੂੰ ਸ਼ਕਤੀ ਦੇਣਗੀਆਂ ਅਤੇ ਸਾਡੇ ਵਿੱਦਿਅਕ ਅਤੇ ਖੋਜ ਅਦਾਰਿਆਂ ਵਿੱਚ ਮਹਿਲਾਵਾਂ ਪ੍ਰਤੀ ਦੋਸਤਾਨਾ ਸੱਭਿਆਚਾਰ ਦੀ ਕਾਸ਼ਤ ਕਰਨਗੀਆਂ ਅਤੇ ਫੈਸਲਾ ਲੈਣ ਵਾਲੀਆਂ ਸੰਸਥਾਵਾਂ ਵਿੱਚ ਲੀਡਰਸ਼ਿਪ ਦੇ ਅਹੁਦਿਆਂ 'ਤੇ ਵਧੇਰੇ ਮਹਿਲਾਵਾਂ ਦੀ ਨਿਯੁਕਤੀ ਨੂੰ ਯਕੀਨੀ ਬਣਾਉਣਗੀਆਂ।

 

https://ci5.googleusercontent.com/proxy/vjbmsvo49hFAUjC6fKGOjRZbAJc34BmfeY42qSqOZaaY7yN3j9rOdTJ_tJiwcluMBKkFrUKZ2ONg69kbfRuVXJ64O2nORNrS90LZr7piu9nZSaxgSoDBst1w8Q=s0-d-e1-ft#https://static.pib.gov.in/WriteReadData/userfiles/image/image005VC33.jpg

 

                                         *****

 

ਐੱਨਬੀ/ਕੇਜੀਐੱਸ



(Release ID: 1668724) Visitor Counter : 200