ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

1029 ਭਾਰਤੀ ਜੀਨੋਮ ਦਾ ਸੀਐੱਸਆਈਆਰ ਇੰਡੀਜੀਨੋਮ ਸਰੋਤ ਸਮਕਾਲੀ ਭਾਰਤੀ ਜਨਸੰਖਿਆ ਦੇ ਅਨੁਵੰਸ਼ਕ ਰੂਪਾਂ ਦਾ ਸੰਯੋਜਨ ਪ੍ਰਦਾਨ ਕਰਦਾ ਹੈ

ਗਲੋਬਲ ਜੀਨੋਮ ਦੇ ਮੁਕਾਬਲੇ ਭਾਰਤੀ ਕ੍ਰਮ 32% ਅਨੁਵੰਸ਼ਕ ਰੂਪ ਵਿੱਚ ਵਿਲੱਖਣ ਹਨ


ਇਹ ਸ੍ਰੋਤ ਕਲੀਨੀਸ਼ੀਅਨਾਂ ਅਤੇ ਖੋਜਕਰਤਾਵਾਂ ਨੂੰ ਜਨਸੰਖਿਆ ਅਤੇ ਵਿਅਕਤੀਗਤ ਪੱਧਰ 'ਤੇ ਜੈਨੇਟਿਕਸ ਨੂੰ ਸਮਝਣ ਲਈ ਲਾਭਦਾਇਕ ਗਿਆਨ ਪ੍ਰਦਾਨ ਕਰ ਸਕਦਾ ਹੈ

Posted On: 27 OCT 2020 7:44PM by PIB Chandigarh

ਸੀਐੱਸਆਈਆਰ ਦੀਆਂ ਸਹਿਯੋਗੀ ਲੈਬਾਂ, ਸੀਐੱਸਆਈਆਰ-ਇੰਸਟੀਟਿਊਟ ਆਵ੍ ਜੀਨੋਮਿਕਸ ਐਂਡ ਇੰਟੈਗਰੇਟਿਵ ਬਾਇਓਲੋਜੀ (ਆਈਜੀਆਈਬੀ), ਦਿੱਲੀ ਅਤੇ ਸੀਐੱਸਆਈਆਰ-ਸੈਂਟਰ ਫਾਰ ਸੈਲੂਲਰ ਐਂਡ ਮੌਲੀਕਿਊਲਰ ਬਾਇਓਲੋਜੀ (ਸੀਸੀਐੱਮਬੀ), ਹੈਦਰਾਬਾਦ ਦੁਆਰਾ ਕੀਤੇ ਗਏ 1029 ਕ੍ਰਮਵਾਰ ਜੀਨੋਮਜ਼ ਦੇ ਵਿਆਪਕ ਗਣਨਾ ਵਿਸ਼ਲੇਸ਼ਣ ਦੇ ਨਤੀਜੇ  ਵਿਗਿਆਨਕ ਰਸਾਲੇ, ਨਿਊਕਲੀਇਕ ਐਸਿਡ ਰਿਸਰਚ, ਇਸ ਹਫਤੇ ਦੇ ਸ਼ੁਰੂ ਵਿੱਚ ਪ੍ਰਕਾਸ਼ਿਤ ਕੀਤੇ ਗਏ। ਅਧਿਐਨ ਵਿੱਚ ਉਤਪੰਨ ਹੋਏ ਜੈਨੇਟਿਕ ਰੂਪਾਂ ਦੀ ਅਲੈਲੇ (Allele is one of two, or more, forms of a given gene) ਫ੍ਰੀਕੁਐਂਸੀਜ਼ http://clingen.igib.res.in/indigen 'ਤੇ ਪਹੁੰਚਯੋਗ ਇੰਡੀਜੀਨੋਮਜ਼ ਡਾਟਾਬੇਸ 'ਤੇ ਉਪਲਬਧ ਹਨ।

 

ਇਸ ਵਿਸ਼ਲੇਸ਼ਣ ਨਾਲ ਭਾਰਤ ਜੀਨੋਮ ਡੇਟਾਸੇਟ ਵਿੱਚ 55,898,122 ਸਿੰਗਲ ਨਿਊਕਲੀਓਟਾਈਡ(Building block of DNA and RNA) ਰੂਪਾਂ ਦੀ ਪਹਿਚਾਣ ਹੋਈ। ਗਲੋਬਲ ਜੀਨੋਮ ਡੇਟਾਸੇਟਾਂ ਦੀ ਤੁਲਨਾ ਵਿੱਚ ਪਤਾ ਚੱਲਿਆ ਕਿ 18,016,257 (32.23%) ਰੂਪ ਅਨੋਖੇ ਸਨ ਅਤੇ ਇਹ ਸਿਰਫ ਭਾਰਤ ਤੋਂ ਆਏ ਨਮੂਨਿਆਂ ਵਿੱਚ ਪਾਏ ਗਏ। ਇਹ ਭਾਰਤ ਕੇਂਦਰਿਤ ਆਬਾਦੀ ਦੀ ਜੀਨੋਮਿਕ ਪਹਿਲ ਦੀ ਲੋੜ 'ਤੇ ਜ਼ੋਰ ਦਿੰਦਾ ਹੈ।

 

https://ci3.googleusercontent.com/proxy/ZHNZ9BzC0oM55G81NCpfiMJsCF3iLqMYqGeCy2Bh_KTRd8RTHJaRVdiOo1vc9BRf4gfrURgf3Up-62UigoDIaV0AJ28z-v4bHTO42ebjsIcYjZwXJUc-334fHA=s0-d-e1-ft#https://static.pib.gov.in/WriteReadData/userfiles/image/image003RJQ4.jpg

https://ci3.googleusercontent.com/proxy/zCYu-suRYJgzWpttXwSGeNv23NH5nSE8tDGHigWDd9Np930IG0tQcXnzjBtCEs2KGqgZ628PC_BQFNMnKwP21lhjuRmg9Ecnsycfvzy3ujEC4AINPTe2qg5Y6A=s0-d-e1-ft#https://static.pib.gov.in/WriteReadData/userfiles/image/image004HTQU.jpg

 

ਜਨਸੰਖਿਆ ਦੀ ਘਣਤਾ ਦੇ ਮਾਮਲੇ ਵਿੱਚ ਭਾਰਤ ਦੂਜਾ ਸਭ ਤੋਂ ਵੱਡਾ ਦੇਸ਼ ਹੈ ਜਿਸ ਵਿੱਚ 1.3 ਬਿਲੀਅਨ ਤੋਂ ਵੱਧ ਲੋਕਾਂ ਨਾਲ ਵਿਸ਼ਵ ਦੀ 17% ਵਸੋਂ ਹੈ। ਇਸ ਅਮੀਰ ਅਨੁਵੰਸ਼ਕ ਵਿਭਿੰਨਤਾ ਦੇ ਬਾਵਜੂਦ, ਗਲੋਬਲ ਜੀਨੋਮ ਅਧਿਐਨਾਂ ਵਿੱਚ ਭਾਰਤ ਦੀ ਨੁਮਾਇੰਦਗੀ ਘੱਟ ਕੀਤੀ ਗਈ ਹੈ। ਇਸ ਤੋਂ ਇਲਾਵਾ, ਭਾਰਤ ਦੀ ਆਬਾਦੀ ਢਾਂਚੇ ਦੇ ਨਤੀਜੇ ਵਜੋਂ ਰੇਸੇਸਿਵ (ਅਣੂ ਦੇ ਦੋ ਰੂਪਾਂ ਵਿਚਾਲੇ ਸਬੰਧ) ਅਲੈਲੇ ਦੀ ਉੱਚ ਪ੍ਰਸਾਰਤਾ ਹੋਈ ਹੈ। ਭਾਰਤ ਤੋਂ ਵੱਡੇ ਪੱਧਰ ਦੇ ਪੂਰੇ ਜੀਨੋਮ ਅਧਿਐਨਾਂ ਦੀ ਅਣਹੋਂਦ ਵਿੱਚ, ਆਬਾਦੀ-ਸਬੰਧੀ ਜੈਨੇਟਿਕ ਰੂਪਾਂ ਨੂੰ ਪੂਰੀ ਤਰ੍ਹਾਂ ਸ਼ਾਮਲ ਅਤੇ ਵਿਸ਼ਵਵਿਆਪੀ ਮੈਡੀਕਲ ਸਾਹਿਤ ਵਿੱਚ ਸੂਚੀਬੱਧ ਨਹੀਂ ਕੀਤਾ ਜਾਂਦਾ ਹੈ।

 

ਭਾਰਤ ਵਿੱਚ ਵੱਖ-ਵੱਖ ਜਨਸੰਖਿਆਂਵਾਂ ਦੇ ਪੂਰੇ ਜੀਨੋਮ ਕ੍ਰਮ ਦੇ ਪਾੜੇ ਨੂੰ ਭਰਨ ਲਈ, ਸੀਐੱਸਆਈਆਰ ਨੇ ਅਪ੍ਰੈਲ 2019 ਵਿੱਚ ਇੰਡੀਜੈਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਪ੍ਰੋਗਰਾਮ ਦੇ ਤਹਿਤ, ਦੇਸ਼ ਭਰ ਵਿਚੋਂ ਲਏ ਗਏ 1029 ਸਵੈ-ਘੋਸ਼ਿਤ ਸਿਹਤਮੰਦ ਭਾਰਤੀਆਂ ਦਾ ਪੂਰਾ ਜੀਨੋਮ ਕ੍ਰਮ ਪੂਰਾ ਕਰ ਲਿਆ ਗਿਆ ਹੈ। ਇਸ ਨਾਲ ਇੱਕ ਨਿਰਧਾਰਿਤ ਸਮੇਂ ਅਨੁਸਾਰ ਜਨਸੰਖਿਆ ਦੇ ਪੈਮਾਨੇ 'ਤੇ ਜੀਨੋਮ ਦੀ ਤਰਤੀਬ ਦੀ ਮਾਪਯੋਗਤਾ ਨੂੰ ਮਾਪਿਆ ਗਿਆ ਹੈ। ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਮੰਤਰੀ, ਡਾ ਹਰਸ਼ ਵਰਧਨ ਨੇ 25 ਅਕਤੂਬਰ 2019 ਨੂੰ ਇੰਡੀਜੈਨ ਤਰਤੀਬ ਉਤਪਾਦਨ ਯਤਨਾਂ ਨੂੰ ਪੂਰਾ ਕਰਨ ਦਾ ਐਲਾਨ ਕੀਤਾ।

 

ਮੌਜੂਦਾ ਇੰਡੀਜੀਨੋਮਸ ਡੇਟਾ ਸਰੋਤ ਸਮੁੱਚੀ ਭਾਰਤੀ ਆਬਾਦੀ ਨੂੰ ਦਰਸਾਉਂਦਾ ਅਨੁਵੰਸ਼ਕ ਰੂਪਾਂ ਦਾ ਸੰਯੋਜਨ ਪ੍ਰਦਾਨ ਕਰਦਾ ਹੈ ਜਿਸਦਾ ਉਦੇਸ਼ ਮੈਂਡੇਲੀਅਨ ਵਿਕਾਰਾਂ ਵਿੱਚ ਸ਼ਾਮਲ ਰੂਪਾਂ ਦਾ ਵਰਗੀਕਰਨ ਕਰਨ ਅਤੇ ਦਵਾਈ ਦੇ ਸਹੀ ਨਤੀਜਿਆਂ ਵਿੱਚ ਸੁਧਾਰ ਕਰਨਾ ਹੈ।

 

ਸ੍ਰੋਤ ਵਾਹਕ ਦੀ ਸਕ੍ਰੀਨਿੰਗ ਲਈ ਮਾਰਕਰਾਂ ਦੀ ਪਛਾਣ, ਜੈਨੇਟਿਕ ਰੋਗਾਂ ਦਾ ਕਾਰਨ ਬਣਨ ਵਾਲੀਆਂ ਭਿੰਨਤਾਵਾਂ, ਮਾੜੇ ਪ੍ਰਭਾਵਾਂ ਦੀ ਰੋਕਥਾਮ ਅਤੇ ਕਲੀਨਿਕ ਤੌਰ ਤੇ ਕਿਰਿਆਸ਼ੀਲ ਫਾਰਮਾਕੋਜੀਨੇਟਿਕ ਰੂਪਾਂ ਦੀ ਭਾਲ ਦੇ ਅੰਕੜਿਆਂ ਰਾਹੀਂ ਬਿਹਤਰ ਜਾਂਚ ਅਤੇ ਬਿਹਤਰੀਨ ਇਲਾਜ ਪ੍ਰਣਾਲੀ ਪ੍ਰਦਾਨ ਕਰਨ ਦੇ ਯੋਗ ਵੀ ਕਰ ਸਕਦਾ ਹੈ। ਪੜਾਅਵਾਰ ਅੰਕੜਾ ਖੋਜਕਰਤਾਵਾਂ ਨੂੰ ਭਾਰਤੀ-ਵਿਸ਼ੇਸ਼ ਸੰਦਰਭ ਜੀਨੋਮ ਡੇਟਾਸੇਟ ਬਣਾਉਣ ਅਤੇ ਹੈਪਲੋਟਾਈਪ (Haplotype is a group of alleles) ਜਾਣਕਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਭਾਵਤ ਕਰਨ ਦੀ ਆਗਿਆ ਦੇਵੇਗਾ। ਇਹ ਸਰੋਤ ਨਾ ਸਿਰਫ ਆਬਾਦੀ ਪੱਧਰ 'ਤੇ, ਬਲਕਿ ਵਿਅਕਤੀਗਤ ਪੱਧਰ 'ਤੇ ਜੈਨੇਟਿਕਸ ਨੂੰ ਸਮਝਣ ਲਈ ਕਲੀਨੀਸ਼ੀਅਨਾਂ ਅਤੇ ਖੋਜਕਰਤਾਵਾਂ ਲਈ ਲਾਭਦਾਇਕ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ।

 

ਇਹ ਸ੍ਰੋਤ ਖੋਜਕਰਤਾਵਾਂ ਅਤੇ ਕਲੀਨੀਸ਼ੀਅਨਾਂ ਲਈ ਭਾਰਤ ਅਤੇ ਵਿਦੇਸ਼ਾਂ ਵਿੱਚ ਵਿਆਪਕ ਪਹੁੰਚ ਵਿੱਚ ਹੈ। ਸ੍ਰੋਤ ਦੀ ਵਿਲੱਖਣਤਾ ਨੂੰ ਪ੍ਰਦਰਸ਼ਿਤ ਕਰਨ ਵਾਲੇ 27 ਦੇਸ਼ਾਂ ਦੇ ਇੰਡੀਜੀਨੋਮਸ ਵੈੱਬ ਪੇਜ 'ਤੇ 200,000 ਤੋਂ ਵੱਧ ਵਾਰ ਦੇਖੇ ਜਾ ਚੁੱਕੇ ਹਨ।

 

ਡੀਜੀ ਸੀਐੱਸਆਈਆਰ, ਡਾ. ਸ਼ੇਖਰ ਸੀ ਮੰਡੇ ਨੇ ਸੀਐੱਸਆਈਆਰ-ਆਈਜੀਆਈਬੀ ਅਤੇ ਸੀਐੱਸਆਈਆਰ-ਸੀਸੀਐੱਮਬੀ ਦੀਆਂ ਟੀਮਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇੰਡੀਜੈਨ ਪ੍ਰੋਗਰਾਮ ਨੂੰ ਨਾ ਸਿਰਫ ਇਸ ਕੀਮਤੀ ਸਰੋਤ ਦੇ ਵਿਕਾਸ ਵੱਲ ਲਿਆਂਦਾ, ਬਲਕਿ ਮੌਜੂਦਾ ਅਤੇ ਭਵਿੱਖ ਦੀ ਮਹਾਂਮਾਰੀ ਲਈ ਜੀਨੋਮਿਕਸ ਅਤੇ ਭਾਰਤ ਦੀ ਅਨੁਵੰਸ਼ਕ ਵਿਭਿੰਨਤਾ ਨੂੰ ਸਮਝਣ ਵਿੱਚ ਸਮਰੱਥਾ ਵਧਾਉਣ ਨਾਲ ਦੇਸ਼ ਦੀ ਪ੍ਰਤੀਕ੍ਰਿਆ ਨੂੰ ਮਜ਼ਬੂਤ ​​ਕੀਤਾ ਗਿਆ।

 

[ਸੀਐੱਸਆਈਆਰ ਇੰਡੀਜੈਨ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਹੇਠ ਲਿਖਿਆਂ ਤੋਂ ਲਈ ਜਾ ਸਕਦੀ ਹੈ:

ਡਾਇਰੈਕਟਰ, ਸੀਐੱਸਆਈਆਰ- ਜੀਨੋਮਿਕਸ ਅਤੇ ਇੰਟੀਗਰੇਟਿਵ ਜੀਵ ਵਿਗਿਆਨ, ਦਿੱਲੀ, ਭਾਰਤ।  director@igib.res.in

ਡਾਇਰੈਕਟਰ, ਸੀਐੱਸਆਈਆਰ- ਸੈਂਟਰ ਆਵ੍ ਸੈਲੂਲਰ ਐਂਡ ਮੌਲੀਕਿਉਲਰ ਬਾਇਓਲੋਜੀ, ਹੈਦਰਾਬਾਦ, ਭਾਰਤ।  director@ccmb.res.in

 

                                                 *****

 

ਐੱਨਬੀ/ਕੇਜੀਐੱਸ(ਸੀਐੱਸਆਈਆਰ ਰੀਲੀਜ਼)



(Release ID: 1667995) Visitor Counter : 201


Read this release in: Urdu , Hindi , English , Tamil