ਉਪ ਰਾਸ਼ਟਰਪਤੀ ਸਕੱਤਰੇਤ

ਸੰਗੀਤ ਅਤੇ ਨ੍ਰਿਤ ਸਾਡੀ ਜ਼ਿੰਦਗੀ ਨੂੰ ਸੰਪੂਰਨ ਬਣਾਉਂਦੇ ਹਨ, ਉਹ ਸਾਡੀ ਉਦਾਸੀ ਅਤੇ ਨਿਰਾਸ਼ਾ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦੇ ਹਨ- ਉਪ ਰਾਸ਼ਟਰਪਤੀ

ਉਨ੍ਹਾਂ ਨੇ ਕਿਹਾ ਕਿ ਸੰਗੀਤ ਅਤੇ ਨ੍ਰਿਤ ਮਹਾਮਾਰੀ ਕਾਰਨ ਹੋਣ ਵਾਲੀ ਚਿੰਤਾ ਨੂੰ ਦੂਰ ਕਰ ਸਕਦੇ ਹਨ ਅਤੇ ਸਾਡੇ ਜੀਵਨ ਵਿੱਚ ਸਦਭਾਵਨਾ ਲਿਆ ਸਕਦੇ ਹਨ



ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਸੰਗੀਤ ਅਤੇ ਨ੍ਰਿਤ ਦੀ ਸ਼ਾਨਦਾਰ ਪਰੰਪਰਾ ਰਹੀ ਹੈ-ਉਪ ਰਾਸ਼ਟਰਪਤੀ



ਵਰਚੁਅਲ ਤਿਉਹਾਰ ‘ਪਰੰਪਰਾ ਸੀਰੀਜ਼ 2020-ਸੰਗੀਤ ਅਤੇ ਨ੍ਰਿਤ ਦਾ ਰਾਸ਼ਟਰੀ ਤਿਉਹਾਰ’ ਦੀ ਸ਼ੁਰੂਆਤ



ਚੁਣੌਤੀ ਭਰੇ ਸਮੇਂ ਦੌਰਾਨ ਵੀ ਸਮਾਗਮ ਦਾ ਆਯੋਜਨ ਕਰਨ ਲਈ ਨਾਟਿਆ ਤਰੰਗਿਨੀ ਦੀ ਸ਼ਲਾਘਾ ਕੀਤੀ



ਉਪ ਰਾਸ਼ਟਰਪਤੀ ਨੇ ਕਲਾਕਾਰਾਂ ਅਤੇ ਸੰਸਥਾਵਾਂ ਨੂੰ ਪਰੰਪਰਾ ਦੇ ਪ੍ਰਚਾਰ ਅਤੇ ਪਸਾਰ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਦੀ ਅਪੀਲ ਕੀਤੀ



ਪ੍ਰਦਰਸ਼ਨ ਵਾਲੀਆਂ ਕਲਾਵਾਂ ਨੂੰ ਸਕੂਲ ਦੇ ਪਾਠ¬ਕ੍ਰਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ-ਉਪ ਰਾਸ਼ਟਰਪਤੀ



ਭਵਿੱਖ ਦੀਆਂ ਪੀੜ੍ਹੀਆਂ ਨੂੰ ਇੱਕ ਸੁਰੱਖਿਅਤ ਅਤੇ ਹਰਾ ਗ੍ਰਹਿ ਪ੍ਰਦਾਨ ਕਰਨਾ ਸਾਡਾ ਫਰਜ਼ ਹੈ-ਉਪ ਰਾਸ਼ਟਰਪਤੀ



ਕਲਾ ਅਤੇ ਸੰਸਕ੍ਰਿਤੀ ਦਾ ਸਮਰਥਨ ਕਰਨ ਲਈ ਉਦਯੋਗਿਕ ਲੀਡਰਾਂ ਨੂੰ ਅਪੀਲ ਕੀਤੀ

Posted On: 27 OCT 2020 6:56PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਸੰਗੀਤ ਅਤੇ ਨ੍ਰਿਤ ਕੋਵਿਡ-19 ਮਹਾਮਾਰੀ ਤੋਂ ਪੈਦਾ ਹੋਈ ਚਿੰਤਾ ਤੋਂ ਰਾਹਤ ਪ੍ਰਦਾਨ ਕਰ ਸਕਦੇ ਹਨ।

 

ਅੱਜ ਸੰਯੁਕਤ ਰਾਸ਼ਟਰ ਨਾਲ ਭਾਈਵਾਲੀ ਵਿੱਚ ਨਾਟਿਆ ਤਰੰਗਿਨੀ ਦੁਆਰਾ ਆਯੋਜਿਤ ਪਰੰਪਰਾ ਸੀਰੀਜ਼ 2020-ਸੰਗੀਤ ਅਤੇ ਨ੍ਰਿਤ ਦੇ ਰਾਸ਼ਟਰੀ ਤਿਉਹਾਰਦੀ ਵਰਚੂਅਲ ਸ਼ੁਰੂਆਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸੰਗੀਤ ਅਤੇ ਨ੍ਰਿਤ ਸਾਨੂੰ ਤਾਜ਼ਗੀ ਦੇਣ ਅਤੇ ਤਾਕਤ ਦੇ ਕੇ ਸਾਡੀ ਜ਼ਿੰਦਗੀ ਨੂੰ ਸੰਪੂਰਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਾਡੀ ਜ਼ਿੰਦਗੀ ਵਿੱਚ ਇਕਸੁਰਤਾ ਲਿਆਉਂਦੇ ਹਨ ਅਤੇ ਉਦਾਸੀ ਅਤੇ ਨਿਰਾਸ਼ਾ ਨੂੰ ਦੂਰ ਕਰਦਿਆਂ ਸਾਡੀ ਰੂਹ ਨੂੰ ਪੋਸ਼ਣ ਦਿੰਦੇ ਹਨ।

 

ਉਨ੍ਹਾਂ ਨੇ ਪਿਛਲੇ 23 ਸਾਲਾਂ ਤੋਂ ਨਿਰੰਤਰ ਪਰੰਪਰਾ ਸੀਰੀਜ਼ਆਯੋਜਿਤ ਕਰਨ ਅਤੇ ਇਸ ਤਰ੍ਹਾਂ ਦੇ ਮੁਸ਼ਕਿਲ ਸਮੇਂ ਵਿੱਚ 24ਵੇਂ ਵਰ੍ਹੇ ਇਸ ਨੂੰ ਕਰਨ ਲਈ ਨਵੀਨ ਯਤਨਾਂ ਨੂੰ ਅਪਣਾਉਣ ਲਈ ਨਾਟਿਆ ਤਰੰਗਨੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਪਰੰਪਰਾਦਾ ਅਰਥ ਹੈ ਰਵਾਇਤਸੱਭਿਆਚਾਰਕ ਖ਼ਜ਼ਾਨੇ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਣਾ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਨ੍ਰਿਤ ਅਤੇ ਸੰਗੀਤ ਸਮਾਗਮ ਨੂੰ ਆਯੋਜਿਤ ਕਰਨ ਲਈ ਹੁਣ ਤੋਂ ਬਿਹਤਰ ਸਮਾਂ ਨਹੀਂ ਹੋ ਸਕਦਾ ਸੀ ਕਿਉਂਕਿ ਲੌਕਡਾਊਨ, ਆਰਥਿਕ ਮੰਦੀ ਅਤੇ ਮਹਾਮਾਰੀ ਕਾਰਨ ਸਮਾਜਿਕ ਸਾਂਝ ਵਿੱਚ ਘਾਟ ਕਾਰਨ ਆਮ ਜੀਵਨ ਵਿੱਚ ਰੁਕਾਵਟਾਂ ਆ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਮੇਲੇ ਦਾ ਆਯੋਜਨ ਅੱਜ ਵੀਡਿਓ-ਵਿਜ਼ੂਅਲ ਹੈਰੀਟੇਜ ਲਈ ਵਿਸ਼ਵ ਦਿਵਸ ਦੇ ਤੌਰ ਤੇ ਕੀਤਾ ਗਿਆ ਹੈ।

 

ਸਾਮਵੇਦ ਅਤੇ ਭਰਤਮੁਨੀ ਦੇ ਨਾਟਿਆਸ਼ਾਸਤਰ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿੱਚ ਸੰਗੀਤ ਅਤੇ ਨ੍ਰਿਤ ਦੀ ਇੱਕ ਸ਼ਾਨਦਾਰ ਪਰੰਪਰਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਨ੍ਰਿਤ, ਸੰਗੀਤ ਅਤੇ ਨਾਟਕ ਦੇ ਵੱਖ ਵੱਖ ਕਲਾ ਰੂਪ ਸਾਡੇ ਸਾਂਝੇ ਸਭਿਅਕ ਦਰਸ਼ਨ ਅਤੇ ਸਦਭਾਵਨਾ, ਏਕਤਾ ਅਤੇ ਇਕਜੁੱਟਤਾ ਜਿਹੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭਗਤੀ, ਅਧਿਆਤਮਕਤਾ ਤੇ ਅਲੱਗ ਤੌਰ ਤੇ ਧਿਆਨ ਕੇਂਦਰਿਤ ਹੈ ਅਤੇ ਨੌ ਰਸਾਂਦੇ ਪ੍ਰਗਟਾਵੇ ਦਾ ਪੂਰਾ ਪ੍ਰਭਾਵ ਹੈ ਜੋ ਮਨੁੱਖੀ ਹੋਂਦ ਦਾ ਨਿਰਮਾਣ ਕਰਦੇ ਹਨ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਆਪਣੇ ਰਵਾਇਤੀ ਖਜ਼ਾਨਿਆਂ ਦੀ ਲਗਾਤਾਰ ਸਮੀਖਿਆ ਅਤੇ ਨਵੀਨੀਕਰਨ ਕਰਨਾ ਚਾਹੀਦਾ ਹੈ। ਉਹ ਪਰੰਪਰਾ ਨੂੰ ਕਾਇਮ ਰੱਖਣ ਲਈ ਸਿੱਖਿਆ ਪ੍ਰਣਾਲੀ ਵਿੱਚ ਇਨ੍ਹਾਂ ਤੱਤਾਂ ਦਾ ਯੋਜਨਾਬੱਧ ਸਮਾਵੇਸ਼ ਵੀ ਕਰਨਾ ਚਾਹੁੰਦੇ ਹਨ।

 

ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨ ਕਲਾ ਨੂੰ ਪਾਠ-ਕ੍ਰਮ ਵਿੱਚ ਲਾਜ਼ਮੀ ਹਿੱਸੇ ਦੇ ਰੂਪ ਵਿੱਚ ਸ਼ਾਮਲ ਕਰਨ ਨਾਲ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ, ਛੁਪੀਆਂ ਪ੍ਰਤਿਭਾਵਾਂ ਦੀ ਪੜਚੋਲ ਕਰਨ ਅਤੇ ਸਿਰਜਣਾਤਮਕਤਾ ਨੂੰ ਵਧਾਊਣ ਵਿੱਚ ਸਹਾਇਤਾ ਕਰੇਗਾ।

 

ਇਹ ਕਹਿੰਦੇ ਹੋਏ ਕਿ ਮੌਜੂਦਾ ਸਮੇਂ ਵਿੱਚ ਦੁਨੀਆ ਨੂੰ ਸਰੀਰ ਦੇ ਅੰਦਰ ਸਦਭਾਵਨਾ ਦੇ ਸੰਦੇਸ਼ ਅਤੇ ਦੂਜਿਆਂ ਨਾਲ ਸਦਭਾਵਨਾ ਨਾਲ ਰਹਿਣ ਦੀ ਸਮਰੱਥਾ ਅਤੇ ਸਾਡੇ ਚਾਰੇ ਪਾਸੇ ਸਾਰਿਆਂ ਨਾਲ ਸਦਭਾਵਨਾ ਨਾਲ ਜੀਣ ਦੀ ਯੋਗਤਾ ਦੀ ਜ਼ਰੂਰਤ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਨੇ ਮਨੁੱਖਤਾ ਨੂੰ ਕੁਦਰਤ ਅਤੇ ਇਸ ਦੇ ਰਹਿਣ ਵਾਲੇ ਸਥਾਨ ਨੂੰ ਵਿਗਾੜਨ ਦੇ ਖਤਰਨਾਕ ਸਿੱਟੇ ਦਰਸਾਏ ਹਨ। ਇਸ ਸਬੰਧ ਵਿੱਚ ਉਨ੍ਹਾਂ ਨੇ ਵਿਅਕਤੀਆਂ, ਸਮੁਦਾਇਆਂ, ਸੰਗਠਨਾਂ ਅਤੇ ਸਰਕਾਰਾਂ ਦੀ ਹਰ ਕਾਰਵਾਈ ਦੇ ਮੂਲ ਵਿੱਚ ਵਾਤਾਵਰਣ ਸੰਭਾਲ਼ ਅਤੇ ਸਥਿਰਤਾ ਬਣਾਏ ਰੱਖਣ ਦਾ ਸੱਦਾ ਦਿੱਤਾ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਅਤੇ ਹਰਿਆਲੀ ਭਰਪੂਰ ਗ੍ਰਹਿ ਪ੍ਰਦਾਨ ਕਰਨਾ ਸਾਡਾ ਫਰਜ਼ ਹੈ, ਇਸ ਤੇ ਜ਼ੋਰ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਕ ਕਦਰਾਂ ਕੀਮਤਾਂ ਨੇ ਹਮੇਸ਼ਾ ਸੁਭਾਅ ਅਤੇ ਸਾਰੀਆਂ ਜੀਵਤ ਚੀਜ਼ਾਂ ਦੀ ਸਦਭਾਵਨਾ ਸਹਿ ਮੌਜੂਦਗੀ ਨੂੰ ਉਜਗਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਸਮੇਂ ਤੋਂ ਹੀ ਸਾਡੇ ਸੱਭਿਆਚਾਰ ਨੇ ਕੁਦਰਤ ਪ੍ਰਤੀ ਸਤਿਕਾਰ ਦਿੱਤਾ ਹੈ ਅਤੇ ਵਾਤਾਵਰਣ ਅਨੁਕੂਲ ਅਭਿਆਸਾਂ ਦਾ ਪਾਲਣ ਕੀਤਾ ਹੈ।

 

ਇਹ ਦੱਸਦੇ ਹੋਏ ਕਿ ਮਹਾਮਾਰੀ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਥੀਏਟਰ ਅਤੇ ਆਡੀਟੋਰੀਅਮ ਬੰਦ ਰਹਿਣ ਕਾਰਨ ਪ੍ਰਦਰਸ਼ਨ ਕਲਾ ਦਾ ਉਦਯੋਗ ਪ੍ਰਭਾਵਿਤ ਹੋਇਆ ਹੈ, ਸ਼੍ਰੀ ਨਾਇਡੂ ਚਾਹੁੰਦੇ ਹਨ ਕਿ ਕਲਾਕਾਰਾਂ ਅਤੇ ਸੰਸਥਾਵਾਂ ਟੈਕਨੋਲੋਜੀ ਨੂੰ ਪ੍ਰਫੂਲਿੱਤ ਕਰਨ ਅਤੇ ਇਸ ਪਰੰਪਰਾ ਨੂੰ ਫੈਲਾਉਣ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਨਵੇਂ ਰਾਹ ਲੱਭਣ।

 

ਜਨਤਕ-ਨਿਜੀ-ਭਾਈਵਾਲੀ ਨੂੰ ਸਮੇਂ ਦੀ ਜ਼ਰੂਰਤ ਦੱਸਦਿਆਂ ਉਪ ਰਾਸ਼ਟਰਪਤੀ ਨੇ ਸਾਰੇ ਉਦਯੋਗਿਕ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਬਿਹਤਰ ਭਵਿੱਖ ਲਈ ਭਾਰਤ ਦੀ ਨਵੀਂ ਪੀੜ੍ਹੀ ਨੂੰ ਤਿਆਰ ਕਰਨ ਲਈ ਕਲਾ, ਸੱਭਿਆਚਾਰ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ।

 

ਉਨ੍ਹਾਂ ਨੇ ਕੁਚੀਪੁੜੀ ਵਿੱਚ ਕਈ ਨੌਜਵਾਨ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਅਤੇ ਪਰੰਪਰਾ ਨੂੰ ਇੰਨੇ ਲੰਬੇ ਸਮੇਂ ਤੱਕ ਕਾਇਮ ਰੱਖਣ ਲਈ ਡਾ. ਰਾਜਾ ਰਾਧਾ ਰੈੱਡੀ (Drs. Raja Radha Reddy), ਕੌਸ਼ੱਲਿਆ ਰੈੱਡੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਲਾਘਾ ਕੀਤੀ।

 

ਉਨ੍ਹਾਂ ਨੇ ਇਸ ਵਰਚੁਅਲ ਫੈਸਟੀਵਲ ਦੀ ਸਹਿ-ਮੇਜ਼ਬਾਨੀ ਲਈ ਸੰਯੁਕਤ ਰਾਸ਼ਟਰ, ਵਿਸ਼ੇਸ਼ ਰੂਪ ਨਾਲ ਸੰਯੁਕਤ ਰਾਸ਼ਟਰ ਦੇ ਰੈਜੀਡੈਂਟ ਕੋਆਰਡੀਨੇਟਰ ਸ਼੍ਰੀਮਤੀ ਰੇਨਾਟਾ ਡੇਸਲਿਯਨ ਦੀ ਸ਼ਲਾਘਾ ਕੀਤੀ। ਜੀਐੱਮਆਰ ਗਰੁੱਪ ਦੇ ਚੇਅਰਮੈਨ ਜੀਐੱਮ ਰਾਓ ਨੇ ਵੀ ਸਭਾ ਨੂੰ ਸੰਬੋਧਨ ਕੀਤਾ।

 

ਡਾ. ਰਾਜਾ ਰੈੱਡੀ (Drs. Raja Radha Reddy), ਰਾਧਾ ਰੈੱਡੀ-ਕੁਚਪੁੜੀ ਨ੍ਰਿਤ ਦੀ ਪ੍ਰਸਿੱਧ ਜੋੜੀ, ਸ਼੍ਰੀਮਤੀ ਲਕਸ਼ਮੀ ਪੁਰੀ-ਸਾਬਕਾ ਯੂਐੱਨ ਸਹਾਇਕ ਸਕੱਤਰ ਜਨਰਲ, ਸ਼੍ਰੀ ਗ੍ਰਾਂਧੀ ਮਲਿਕਾਰਾਜੁਨ ਰਾਓ-ਚੇਅਰਮੈਨ ਜੀਐੱਮਆਰ ਗਰੁੱਪ, ਸ਼੍ਰੀਮਤੀ ਰੇਨਾਟਾ ਡੇਸਾਲਿਯਨ-ਸੰਯੁਕਤ ਰਾਸ਼ਟਰ ਦੀ ਰੈਜ਼ੀਡੈਂਟ ਕੋਆਰਡੀਨੇਟਰ, ਵਿਭਿੰਨ ਦੇਸ਼ਾਂ ਦੇ ਪਤਵੰਤਿਆਂ, ਸ਼ਾਸਤਰੀ ਨ੍ਰਿਤ ਦੇ ਪ੍ਰੈਕਟੀਸ਼ਨਰਾਂ ਅਤੇ ਨਾਟਿਆ ਤਰੰਗਨੀ ਦੇ ਵਿਦਿਆਰਥੀ ਇਸ ਔਨਲਾਈਨ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

 

 

****

 

ਵੀਆਰਆਰਕੇ/ਐੱਮਐੱਸ/ਡੀਪੀ


(Release ID: 1667985) Visitor Counter : 165