ਗ੍ਰਹਿ ਮੰਤਰਾਲਾ

ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੇ ਤਹਿਤ 18 ਵਿਅਕਤੀਆਂ ਨੂੰ ਅੱਤਵਾਦੀ ਐਲਾਨਿਆ ਗਿਆ

Posted On: 27 OCT 2020 12:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮਜਬੂਤ ਅਤੇ ਦ੍ਰਿੜ ਅਗਵਾਈ ਹੇਠ, ਕੇਂਦਰ ਸਰਕਾਰ ਨੇ ਅਗਸਤ 2019 ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਵਿੱਚ ਸੋਧ ਕੀਤੀ ਸੀ, ਤਾਂ ਜੋ ਕਿਸੇ ਵਿਅਕਤੀ ਨੂੰ ਅੱਤਵਾਦੀ ਵਜੋਂ ਨਾਮਜ਼ਦ ਕਰਨ ਦੀ ਵਿਵਸਥਾ ਸ਼ਾਮਲ ਕੀਤੀ ਜਾ ਸਕੇ। ਇਸ ਸੋਧ ਤੋਂ ਪਹਿਲਾਂ ਸਿਰਫ ਸੰਗਠਨਾਂ ਨੂੰ ਅੱਤਵਾਦੀ ਜਥੇਬੰਦੀਆਂ ਵਜੋਂ ਨਾਮਜ਼ਦ ਕੀਤਾ ਜਾ ਸਕਦਾ ਸੀ।

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਤਵਾਦ ਵਿਰੁੱਧ ਲੜਾਈ ਦੇ ਦੇਸ਼ ਦੇ ਸੰਕਲਪ ਨੂੰ ਸਪੱਸ਼ਟ ਕੀਤਾ ਹੈ। ਉਕਤ ਸੋਧੇ ਹੋਏ ਪ੍ਰਬੰਧ ਨੂੰ ਲਾਗੂ ਕਰਦਿਆਂ ਕੇਂਦਰ ਸਰਕਾਰ ਨੇ ਸਤੰਬਰ, 2019 ਵਿਚ 4 ਵਿਅਕਤੀਆਂ ਅਤੇ ਜੁਲਾਈ, 2020 ਵਿਚ 9 ਵਿਅਕਤੀਆਂ ਨੂੰ ਅੱਤਵਾਦੀ ਐਲਾਨਿਆ ਸੀ।

ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਵਚਨਬੱਧਤਾ ਅਤੇ ਅੱਤਵਾਦ ਪ੍ਰਤੀ ਇਸਦੀ ਅਸਹਿਣਸ਼ੀਲਤਾ ਦੀ ਨੀਤੀ ਨੂੰ ਹੋਰ ਮਜ਼ਬੂਤ ​​ਕਰਦਿਆਂ, ਮੋਦੀ ਸਰਕਾਰ ਨੇ ਅੱਜ ਹੇਠ ਲਿਖੇ ਅਠਾਰਾਂ ਹੋਰ ਵਿਅਕਤੀਆਂ ਨੂੰ ਯੂਏਪੀਏ ਐਕਟ 1967 (2019 ਵਿੱਚ ਕੀਤੀ ਗਈ ਸੋਧ ਮੁਤਾਬਿਕ) ਦੀਆਂ ਧਾਰਾਵਾਂ ਤਹਿਤ ਅੱਤਵਾਦੀ ਐਲਾਨਿਆ ਹੈ ਅਤੇ ਐਕਟ ਦੀ ਚੌਥੀ ਸੂਚੀ ਵਿੱਚ ਉਨ੍ਹਾਂ ਦੇ ਨਾਮ ਸ਼ਾਮਲ ਕੀਤੇ ਹਨ। ਉਨ੍ਹਾਂ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਹਨ:

1.

ਸਾਜਿਦ ਮੀਰ @ ਸਾਜਿਦ ਮਜੀਦ @ ਇਬਰਾਹਿਮ ਸ਼ਾਹ @ ਵਸੀ @ ਖਲੀ @ ਮੁਹੰਮਦ ਵਸੀਮ

ਪਾਕਿਸਤਾਨ ਅਧਾਰਤ ਲਸ਼ਕਰ ਦਾ ਚੋਟੀ ਦਾ ਕਮਾਂਡਰ ਅਤੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਯੋਜਨਾਕਾਰਾਂ ਵਿੱਚੋਂ ਇੱਕ ਸੀ।

2.

ਯੂਸਫ ਮੁਜ਼ਾਮਿਲ @ ਅਹਿਮਦ ਭਾਈ @ ਯੂਸਫ਼ ਮੁਜ਼ਾਮਿਲ ਬੱਟ @ ਹੁਰੀਰਾ ਭਾਈ

ਪਾਕਿਸਤਾਨ ਸਥਿਤ ਲਸ਼ਕਰ ਵਲੋਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਕਾਰਵਾਈਆਂ ਦਾ ਕਮਾਂਡਰ ਅਤੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦਾ ਦੋਸ਼ੀ ।

3.

ਅਬਦੁਰ ਰਹਿਮਾਨ ਮੱਕੀ @ ਅਬਦੁੱਲ ਰਹਿਮਾਨ ਮੱਕੀ

ਲਸ਼ਕਰ ਦੇ ਸਰਗਣਾ ਅਤੇ ਸਿਆਸੀ ਮਾਮਲਿਆਂ ਦੇ ਮੁਖੀ ਹਾਫਿਜ਼ ਸਈਦ ਦਾ Brother-in-law ਅਤੇ ਲਸ਼ਕਰ ਦੇ ਵਿਦੇਸ਼ੀ ਸੰਬੰਧਾਂ ਬਾਰੇ ਵਿਭਾਗ ਦਾ ਮੁਖੀ ਰਿਹਾ।

4.

ਸ਼ਾਹਿਦ ਮਹਿਮੂਦ @ ਸ਼ਾਹਿਦ ਮਹਿਮੂਦ ਰਹਿਮਤਉੱਲਾ

ਪਾਕਿਸਤਾਨ ਅਧਾਰਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੱਈਬਾ ਦੇ ਇੱਕ ਮੋਹਰੀ ਸੰਗਠਨ ਫਲਾਹ-ਏ-ਇਨਸਾਨੀਅਤ ਫਾਉਂਡੇਸ਼ਨ (ਐਫਆਈਐਫ) ਦਾ ਉੱਪ ਮੁਖੀ।

5.

ਫਰਹਤਉੱਲਾ ਘੋਰੀ @ ਅਬੂ ਸੂਫੀਅਨ @ ਸਰਦਾਰ ਸਹਿਬ @ ਫਰੂ

ਪਾਕਿਸਤਾਨ ਅਧਾਰਤ ਅੱਤਵਾਦੀ ਅਤੇ ਅਕਸ਼ਰਧਾਮ ਮੰਦਰ (2002) 'ਤੇ ਹਮਲੇ ਅਤੇ ਹੈਦਰਾਬਾਦ ਵਿੱਚ ਟਾਸਕ ਫੋਰਸ ਦੇ ਦਫਤਰ 'ਤੇ ਆਤਮਘਾਤੀ ਹਮਲਾ (2005) ਵਿੱਚ ਸ਼ਾਮਲ ਸੀ।

6.

ਅਬਦੁੱਲ ਰਾਉਫ ਅਸਗਰ @ ਮੁਫਤੀ @ ਮੁਫਤੀ ਅਸਗਰ @ ਸਾਦ ਬਾਬਾ @ ਮੌਲਾਨਾ ਮੁਫਤੀ ਰਾਉਫ ਅਸਗਰ

ਪਾਕਿਸਤਾਨ ਅਧਾਰਤ ਅੱਤਵਾਦੀ, ਪਾਕਿਸਤਾਨ ਵਿੱਚ ਅੱਤਵਾਦੀਆਂ ਦੀ ਭਰਤੀ ਅਤੇ ਸਿਖਲਾਈ

7.

ਇਬਰਾਹਿਮ ਅਤਹਰ @ ਅਹਿਮਦ ਅਲੀ ਮੁਹੰਮਦ ਅਲੀ ਸ਼ੇਖ @ ਜਾਵੇਦ ਅਮਜਦ ਸਿਦੀਕੀ @ ਏ ਏ ਸ਼ੇਖ @ ਚੀਫ

ਪਾਕਿਸਤਾਨ ਅਧਾਰਤ ਅੱਤਵਾਦੀ, 24 ਦਸੰਬਰ, 1999 ਨੂੰ ਇੰਡੀਅਨ ਏਅਰ ਲਾਈਨ ਦੀ ਉਡਾਣ ਨੰਬਰ ਆਈਸੀ -814 (ਕੰਧਾਰ ਹਾਈਜੈਕਿੰਗ ਕੇਸ) ਅਗਵਾ ਕਰਨ ਵਿੱਚ ਸ਼ਾਮਲ ਸੀ ਅਤੇ ਭਾਰਤੀ ਸੰਸਦ ਦੇ ਅੱਤਵਾਦੀ ਹਮਲੇ (13.12.2001) ਦਾ ਮੁੱਖ ਸਾਜ਼ਿਸ਼ਕਰਤਾ ਵੀ ਸੀ।

8.

ਯੂਸਫ਼ ਅਜ਼ਹਰ @ ਅਜ਼ਹਰ ਯੂਸਫ @ ਮੁਹੰਮਦ ਸਲੀਮ

ਪਾਕਿਸਤਾਨ ਅਧਾਰਤ ਅੱਤਵਾਦੀ, 24 ਦਸੰਬਰ 1999 ਨੂੰ ਇੰਡੀਅਨ ਏਅਰ ਲਾਈਨ ਦੀ ਉਡਾਣ ਨੰਬਰ ਆਈਸੀ -814 (ਕੰਧਾਰ ਹਾਈਜੈਕਿੰਗ ਕੇਸ) ਨੂੰ ਅਗਵਾ ਕਰਨ ਵਿੱਚ ਸ਼ਾਮਲ ਸੀ।

9.

ਸ਼ਾਹਿਦ ਲਤੀਫ @ ਛੋਟਾ ਸ਼ਾਹਿਦ ਭਾਈ @ ਨੂਰ ਅਲ ਦੀਨ

ਪਾਕਿਸਤਾਨ ਸਥਿਤ ਅੱਤਵਾਦੀ ਅਤੇ ਸਿਆਲਕੋਟ ਸੈਕਟਰ ਦਾ ਜੇਏਐਮ ਦਾ ਕਮਾਂਡਰ, ਜੇਏਐੱਮ ਅੱਤਵਾਦੀਆਂ ਨੂੰ ਭਾਰਤ ਭੇਜਣ ਵਿਚ ਸ਼ਾਮਲ ਸੀ। ਉਹ ਭਾਰਤ ਵਿੱਚ ਅੱਤਵਾਦੀ ਹਮਲਿਆਂ ਦੀ ਯੋਜਨਾਬੰਦੀ, ਸਹਾਇਤਾ ਅਤੇ ਅਮਲੀ ਰੂਪ ਦੇਣ ਵਿੱਚ ਵੀ ਸ਼ਾਮਲ ਹੈ।

10.

ਸਈਦ ਮੁਹੰਮਦ ਯੂਸਫ ਸ਼ਾਹ @ ਸਈਦ ਸਲਾਹੁਦੀਨ @ ਪੀਰ ਸਹਿਬ @ ਬੁਜ਼ੁਰਗ

ਪਾਕਿਸਤਾਨ ਅਧਾਰਤ, ਹਿਜ਼ਬ-ਉਲ-ਮੁਜਾਹਿਦੀਨ ਦਾ ਸੁਪਰੀਮ ਕਮਾਂਡਰ ਅਤੇ ਯੂਨਾਈਟਿਡ ਜੇਹਾਦ ਕੌਂਸਲ (ਯੂਜੇਸੀ) ਦਾ ਚੇਅਰਮੈਨ, ਜੋ ਅੱਤਵਾਦੀ ਕਾਰਵਾਈਆਂ ਲਈ ਹਿਜ਼ਬੁਲ ਦੇ ਕੇਡਰਾਂ ਲਈ ਫੰਡ ਇਕੱਠਾ ਕਰਦੀ ਹੈ ਅਤੇ ਭਾਰਤ ਭੇਜਦੀ ਹੈ।

11.

ਗੁਲਾਮ ਨਬੀ ਖਾਨ @ ਅਮੀਰ ਖਾਨ @ ਸੈਫਉੱਲਾ ਖਾਲਿਦ @ ਖਾਲਿਦ ਸੈਫਉੱਲਾ @ ਜਵਾਦ @ ਡਾਂਡ

ਪਾਕਿਸਤਾਨ ਅਧਾਰਤ, ਹਿਜ਼ਬੁਲ ਮੁਜਾਹਿਦੀਨ ਦਾ ਡਿਪਟੀ ਸੁਪਰੀਮ।

12.

ਜ਼ਫਰ ਹੁਸੈਨ ਭੱਟ @ ਖੁਰਸ਼ੀਦ @ ਮੁਹੰਮਦ ਜ਼ਫਰ ਖਾਨ @ ਮੌਲਵੀ @ ਖੁਰਸ਼ੀਦ ਇਬਰਾਹਿਮ

ਪਾਕਿਸਤਾਨ ਅਧਾਰਤ, ਹਿਜ਼ਬੁਲ ਮੁਜਾਹਿਦੀਨ ਦਾ ਉੱਪ ਮੁਖੀ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਵਿੱਤੀ ਮਾਮਲਿਆਂ ਨੂੰ ਵੀ ਸੰਭਾਲਦਾ ਹੈ। ਕਸ਼ਮੀਰ ਘਾਟੀ ਵਿਚ ਹਿਜ਼ਬੁਲ ਚਾਲਕਾਂ ਲਈ ਫੰਡ ਭੇਜਣ ਲਈ ਜ਼ਿੰਮੇਵਾਰ ਹੈ।

13.

ਰਿਆਜ਼ ਇਸਮਾਈਲ ਸ਼ਾਹਬੰਦਰੀ @ ਸ਼ਾਹ ਰਿਆਜ਼ ਅਹਿਮਦ @ ਰਿਆਜ਼ ਭਟਕਲ @ ਮੁਹੰਮਦ ਰਿਆਜ਼ @ ਅਹਿਮਦ ਭਾਈ @ ਰਸੂਲ ਖਾਨ @ ਰੌਸ਼ਨ ਖਾਨ @ ਅਜ਼ੀਜ਼

ਪਾਕਿਸਤਾਨ ਅਧਾਰਤ, ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨਦਾ ਬਾਨੀ ਮੈਂਬਰ। ਜਰਮਨ ਬੇਕਰੀ (2010), ਚਿੰਨਾਸਵਾਮੀ ਸਟੇਡੀਅਮ, ਬੰਗਲੌਰ (2010), ਜਾਮਾ ਮਸਜਿਦ (2010), ਸ਼ੀਤਲਾਘਾਟ (2010) ਅਤੇ ਮੁੰਬਈ (2011) ਆਦਿ ਸਮੇਤ ਭਾਰਤ ਵਿੱਚ ਕਈ ਅੱਤਵਾਦੀ ਕਾਰਵਾਈਆਂ ਵਿੱਚ ਸ਼ਾਮਲ ਹੈ।

14.

ਮੁਹੰਮਦ ਇਕਬਾਲ @ ਸ਼ਬੰਦਰੀ ਮੁਹੰਮਦ ਇਕਬਾਲ @ ਇਕਬਾਲ ਭਟਕਲ

ਪਾਕਿਸਤਾਨ ਅਧਾਰਤ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ (ਆਈਐਮ) ਦਾ ਸਹਿ-ਸੰਸਥਾਪਕ। ਜੈਪੁਰ ਲੜੀਵਾਰ ਧਮਾਕੇ (2008), ਦਿੱਲੀ ਲੜੀਵਾਰ ਧਮਾਕੇ (2008), ਅਹਿਮਦਾਬਾਦ ਅਤੇ ਸੂਰਤ ਦੇ ਲੜੀਵਾਰ ਧਮਾਕੇ (2008), ਜਰਮਨ ਬੇਕਰੀ ਧਮਾਕਾ , ਪੁਣੇ (2010) ਅਤੇ ਚਿੰਨਾਸਵਾਮੀ ਸਟੇਡੀਅਮ, ਬੰਗਲੁਰੂ ਧਮਾਕੇ (2010) ) ਸਮੇਤ ਅੱਤਵਾਦੀਆਂ ਦੀ ਮਾਲੀ ਮਦਦ ਅਤੇ ਹੋਰਨਾਂ ਅੱਤਵਾਦੀ ਕਾਰਵਾਈਆਂ ਵਿੱਚ ਸ਼ਾਮਿਲ।

15.

ਸ਼ੇਖ ਸ਼ਕੀਲ @ ਛੋਟਾ ਸ਼ਕੀਲ

ਦਾਊਦ ਇਬਰਾਹਿਮ ਦਾ ਪਾਕਿਸਤਾਨ ਅਧਾਰਤ ਸਾਥੀ, ਡੀ-ਕੰਪਨੀ ਦੇ ਸਾਰੇ ਅਪਰਾਧਿਕ ਅਤੇ ਅੰਡਰਵਰਲਡ ਕਾਰਜਾਂ ਦੀ ਨਿਗਰਾਨੀ ਕਰਦਾ ਹੈ। ਭਾਰਤ ਵਿੱਚ ਡੀ-ਕੰਪਨੀ ਦੇ ਚਾਲਕਾਂ ਨੂੰ ਵਿੱਤੀ ਸਹਾਇਤਾ ਦਿੰਦਾ ਹੈ। 1993 ਦੌਰਾਨ ਗੁਜਰਾਤ, ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਵਿਚ ਸ਼ਾਮਲ ਸੀ।

16.

ਮੁਹੰਮਦ ਅਨੀਸ ਸ਼ੇਖ

ਮੁੰਬਈ  ਬੰਬ ਬਲਾਸਟ ਕੇਸ, 1993 ਵਿਚ ਸ਼ਾਮਲ ਪਾਕਿਸਤਾਨ ਅਧਾਰਤ ਅੱਤਵਾਦੀ ਅਤੇ  ਹਥਿਆਰ, ਗੋਲਾ ਬਾਰੂਦ ਅਤੇ ਹੈਂਡ ਗ੍ਰਨੇਡ ਦੀ ਸਪਲਾਈ ਲਈ ਜ਼ਿੰਮੇਵਾਰ ਹੈ।

17.

ਇਬਰਾਹਿਮ ਮੇਮਨ @ ਟਾਈਗਰ ਮੇਮਨ @ ਮੁਸ਼ਤਾਕ @ ਸਿਕੰਦਰ @ ਇਬਰਾਹਿਮ ਅਬਦੁੱਲ ਰਜ਼ਾਕ ਮੇਮਨ @ ਮੁਸਤਫਾ @ ਇਸਮਾਈਲ

ਪਾਕਿਸਤਾਨ ਅਧਾਰਤ ਅੱਤਵਾਦੀ, ਬੰਬੇ ਬੰਬ ਬਲਾਸਟ ਕੇਸ ਦਾ ਸਾਜਿਸ਼ਕਰਤਾ।

18.

ਜਾਵੇਦ ਚਿਕਨਾ @ ਜਾਵੇਦ ਦਾਊਦ ਟੇਲਰ

1993 ਵਿੱਚ ਮੁੰਬਈ ਬੰਬ ਬਲਾਸਟ ਮਾਮਲੇ ਵਿੱਚ ਸ਼ਾਮਲ ਦਾਊਦ ਇਬਰਾਹੀਮ ਕਾਸਕਰ ਦਾ ਸਾਥੀ

 

ਇਹ ਵਿਅਕਤੀ ਸਰਹੱਦ ਪਾਰੋਂ ਅੱਤਵਾਦ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਹਨ ਅਤੇ ਦੇਸ਼ ਨੂੰ ਅਸਥਿਰ ਕਰਨ ਦੀਆਂ ਆਪਣੀਆਂ ਨਾਪਾਕ ਕੋਸ਼ਿਸ਼ਾਂ ਵਿੱਚ ਨਿਰੰਤਰ ਯਤਨਸ਼ੀਲ ਰਹੇ ਹਨ।

                                                                                            ****

ਐਨਡੀਡਬਲਯੂ / ਆਰਕੇ / ਏਵਾਈ / ਡੀਡੀਡੀ



(Release ID: 1667966) Visitor Counter : 220