ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਤਹਿਤ “ਬੁੰਦੀ (Bundi): ਭੁੱਲੀ ਹੋਈ ਰਾਜਪੂਤ ਰਾਜਧਾਨੀ ਦੀ ਆਰਕੀਟੈਕਚਰਲ ਵਿਰਾਸਤ” ਵਿਸ਼ੇ ’ਤੇ ਵੈਬੀਨਾਰ ਕਰਵਾਇਆ

Posted On: 26 OCT 2020 4:58PM by PIB Chandigarh

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਤਹਿਤ 24 ਅਕਤੂਬਰ 2020ਨੂੰ ਬੁੰਦੀ: ਭੁੱਲੀ ਹੋਈ ਰਾਜਪੂਤ ਰਾਜਧਾਨੀ ਦੀ ਆਰਕੀਟੈਕਚਰਲ ਵਿਰਾਸਤਸਿਰਲੇਖ ਤਹਿਤ ਰਾਜਸਥਾਨ ਦੇ ਬੁੰਦੀ ਤੇ ਕੇਂਦ੍ਰਿਤ ਰਿਹਾ। ਮੱਧ ਯੁੱਗ ਭਾਰਤ ਦੇ ਪਹਿਲੇ ਸ਼ਕਤੀ ਕੇਂਦਰਾਂ ਦੇ ਪ੍ਰਛਾਵੇਂ ਹੇਠ ਛੋਟੇ ਇਤਿਹਾਸਿਕ ਕਸਬੇ ਆਪਣੇ ਭੂਗੋਲਿਕ ਪ੍ਰਸੰਗ ਵਿੱਚ ਵੱਡੇ ਪੱਧਰ ਤੇ ਅੱਜ ਅਣਜਾਣੇ ਹਨ। ਜਦੋਂ ਕਿ ਭਾਰਤ ਦੇ ਵੱਡੇ ਇਤਿਹਾਸਿਕ ਸ਼ਾਹੀ ਅਤੇ ਸੂਬਾਈ ਸ਼ਹਿਰਾਂ ਜਿਵੇਂ ਕਿ ਦਿੱਲੀ, ਜੈਪੁਰ, ਜੈਸਲਮੇਰ, ਉਦੈਪੁਰ, ਅਹਿਮਦਾਬਾਦ, ਲਖਨਊ ਆਦਿ ਉੱਤੇ ਕਾਫ਼ੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਦੂਜੇ ਪਾਸੇ ਭਾਰਤ ਦੇ ਵਿਸ਼ਾਲ ਖੇਤਰਾਂ ਵਿੱਚ ਫੈਲੇ ਹੋਏ ਛੋਟੇ ਸ਼ਹਿਰਾਂ ਅਤੇ ਕਸਬਿਆਂ ਨੂੰ ਸੈਲਾਨੀਆਂ, ਉਤਸ਼ਾਹੀਆਂ ਅਤੇ ਵਿਦਵਾਨਾਂ ਦਾ ਘੱਟ ਧਿਆਨ ਮਿਲਿਆ ਹੈ।

 

ਹਾਦਾ ਰਾਜਪੂਤ ਪ੍ਰਾਂਤ ਦੀ ਬੁੰਦੀ ਪੂਰਬੀ ਰਾਜਧਾਨੀ ਜਿਸ ਨੂੰ ਦੱਖਣ-ਪੂਰਬੀ ਰਾਜਸਥਾਨ ਵਿੱਚ ਹੜੌਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਅਜਿਹਾ ਹੀ ਇੱਕ ਸਥਾਨ ਹੈ। ਵੈਬੀਨਾਰ ਆਰਕੀਟੈਕਟ-ਸ਼ਹਿਰੀ ਯੋਜਨਾਕਾਰ ਚਾਰੂਦੱਤ ਦੇਸ਼ਮੁਖ ਦੁਆਰਾ ਪੇਸ਼ ਕੀਤਾ ਗਿਆ, ਜਿਨ੍ਹਾਂ ਨੂੰ ਸ਼ਹਿਰੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦੀ ਯੋਜਨਾਬੰਦੀ ਅਤੇ ਡਿਜ਼ਾਈਨ ਦੇ ਪ੍ਰਬੰਧਨ ਵਿੱਚ 25 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਜਿਸ ਵਿੱਚ ਹਵਾਈ ਅੱਡੇ, ਵਿਸ਼ੇਸ਼ ਆਰਥਿਕ ਖੇਤਰ, ਆਵਾਜਾਈ ਅਤੇ ਸ਼ਹਿਰੀ ਮੁੜ ਵਿਕਾਸ, ਮੈਟਰੋ ਰੇਲ, ਵਾਤਾਵਰਣਕ ਸਥਿਰਤਾ ਅਤੇ ਸਲੱਮ ਪੁਨਰਵਾਸ ਸ਼ਾਮਲ ਹਨ। ਸ਼੍ਰੀ ਚਾਰੂਦੱਤ ਦੇਸ਼ਮੁਖ ਨੇ ਇਸ ਦੇ ਨਿਰਮਾਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਅਤੇ ਸਥਿਤੀਆਂ ਦੀ ਵਸਤੂਕਲਾ ਵਿਰਾਸਤ ਦੀ ਵਿਆਪਕ ਸਮਝ ਪੇਸ਼ ਕੀਤੀ ਅਤੇ 21ਵੀਂ ਸਦੀ ਵਿੱਚ ਇਸ ਵੱਲੋਂ ਉਤਪੰਨ ਚੁਣੌਤੀਆਂ, ਬੁੰਦੀ ਵਿੱਚ ਆਵਾਜਾਈ ਦੇ ਵਾਧੇ ਲਈ ਬੁੰਦੀ ਅਤੇ ਦੱਖਣੀ ਪੂਰਬੀ ਰਾਜਸਥਾਨ ਦੀ ਵਸਤੂਕਲਾ ਵਿਰਾਸਤ ਦਾ ਉਪਯੋਗ ਇਸ ਦੇ ਮੁੱਢਲੇ ਚਾਲਕ ਦੇ ਰੂਪ ਵਿੱਚ ਕੀਤਾ। 

 

ਬੁੰਡੀ ਨੂੰ ਤਲਾਬਾਂ/ਖੂਹਾਂ ਦਾ ਸ਼ਹਿਰ, ਨੀਲਾ ਸ਼ਹਿਰ ਅਤੇ ਛੋਟੀ ਕਾਸ਼ੀ ਵਜੋਂ ਵੀ ਜਾਣਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਬੁੰਦੀ ਦੇ ਆਸ ਪਾਸ ਦਾ ਖੇਤਰ ਸਪੱਸ਼ਟ ਤੌਰ ਤੇ ਵੱਖ-ਵੱਖ ਸਥਾਨਕ ਕਬੀਲਿਆਂ ਦੁਆਰਾ ਵਸਿਆ ਹੋਇਆ ਸੀ, ਜਿਨ੍ਹਾਂ ਵਿੱਚੋਂ ਪਰਿਹਾਰ ਕਬੀਲਾ ਤੇ ਮੀਨਾ ਪ੍ਰਮੁੱਖ ਸਨ। ਬਾਅਦ ਵਿੱਚ ਇਸ ਖੇਤਰ ਤੇ ਰਾਓ ਦੇਵਾ ਦੁਆਰਾ ਸ਼ਾਸਨ ਕੀਤਾ ਗਿਆ, ਜਿਸ ਨੇ 1242 ਵਿੱਚ ਜੈਤਾ ਮੀਨਾ ਤੋਂ ਬੁੰਦੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਆਸ ਪਾਸ ਦੇ ਖੇਤਰ ਦਾ ਨਾਮ ਬਦਲ ਕੇ ਹਰਾਵਤੀ ਜਾਂ ਹਰੋਤੀ ਰੱਖਿਆ। ਅਗਲੀਆਂ ਦੋ ਸਦੀਆਂ ਤੱਕ ਬੁੰਦੀ ਦੇ ਹਦਾਸ ਮੇਵਾੜ ਦੇ ਸਿਸੋਦੀਆ ਦੇ ਜਾਗੀਰਦਾਰ ਸਨ ਅਤੇ 1569 ਤੱਕ ਰਾਓ ਦੀ ਉਪਾਧੀ ਨਾਲ ਸ਼ਾਸਨ ਕਰਦੇ ਸਨ,ਜਦੋਂ ਰਣਥੰਭੌਰ ਦੇ ਕਿਲ੍ਹੇ ਦੇ ਸਮਰਪਣ ਕਰਨ ਅਤੇ ਉਨ੍ਹਾਂ ਦੇ ਅਧੀਨ ਹੋਣ ਤੋਂ ਬਾਅਦ ਸਮਰਾਟ ਅਕਬਰ ਨੇ ਰਾਓ ਸੁਰਜਨ ਸਿੰਘ ਨੂੰ ਰਾਓ ਰਾਜੇ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ। 1632 ਵਿੱਚ ਰਾਓ ਰਾਜਾ ਚਤਰ ਸਲ ਹਾਕਮ ਬਣੇ, ਉਹ ਬੁੰਦੀ ਦੇ ਸਭ ਤੋਂ ਬਹਾਦਰ, ਸਿਧਾਂਤਕ ਅਤੇ ਨਿਆਂਕਾਰ ਰਾਜਿਆਂ ਵਿੱਚੋਂ ਇੱਕ ਸਨ, ਉਨ੍ਹਾਂ ਨੇ ਨੇ ਕੇਸ਼ੋਰਾਯਾਪਟਨ ਵਿਖੇ ਕੇਸ਼ਵਾ ਰਾਓ ਮੰਦਰ ਅਤੇ ਬੁੰਦੀ ਵਿਖੇ ਚਥਰਾ ਮਹਿਲ ਬਣਾਇਆ। ਉਹ ਆਪਣੇ ਦਾਦਾ ਰਾਓ ਰਤਨ ਸਿੰਘ ਤੋਂ ਬਾਅਦ ਬੁੰਦੀ ਦਾ ਰਾਜਾ ਬਣ ਗਿਆ, ਕਿਉਂਕਿ ਉਸਦੇ ਪਿਤਾ ਗੋਪੀਨਾਥ ਦੀ ਮੌਤ ਹੋ ਗਈ ਜਦੋਂ ਕਿ ਰਤਨ ਸਿੰਘ ਹਾਲੇ ਰਾਜ ਕਰ ਰਿਹਾ ਸੀ। ਰਾਓ ਚਤਰ ਸਲ 1658 ਵਿੱਚ ਸਮੂਗਰ ਦੀ ਲੜਾਈ ਵਿੱਚ ਆਪਣੀ ਹਾਦਾ ਰਾਜਪੂਤ ਫ਼ੌਜਾਂ ਦੇ ਮੁਖੀ ਵਜੋਂ ਬਹਾਦਰੀ ਨਾਲ ਲੜਦਿਆਂ ਮਰ ਗਿਆ, ਛੱਤਰ ਸਲ ਦਾ ਸਭ ਤੋਂ ਵੱਡਾ ਪੁੱਤਰ ਭਰਤ ਸਿੰਘ ਰਾਓ ਭਾਓ ਸਿੰਘ, ਬੁੰਦੀ ਦੀ ਗੱਦੀ ਤੇ ਉਸ ਦੇ ਪਿਤਾ ਦੇ ਬਾਅਦ ਰਾਜ ਕਰਨ ਲੱਗਾ।

 

ਮੁਗਲ ਕਾਲ ਤੋਂ ਬਾਅਦ

 

1804 ਵਿੱਚ ਰਾਓ ਰਾਜਾ ਬਿਸ਼ਨ ਸਿੰਘ ਨੇ ਹੋਲਕਰ ਤੋਂ ਪਹਿਲਾਂ ਕਰਨਲ ਮੋਨਸਨ ਨੂੰ ਬਹੁਤ ਬੁਰੇ ਢੰਗ ਨਾਲ ਪਿੱਛੇ ਹਟਾਉਣ ਵਿੱਚ ਵਡਮੁੱਲੀ ਸਹਾਇਤਾ ਕੀਤੀ ਜਿਸ ਦੇ ਬਦਲੇ ਵਿੱਚ ਮਰਾਠਾ ਸਾਮਰਾਜ ਅਤੇ ਪਿੰਡਾਰਸੀਏ ਲਗਾਤਾਰ ਉਸ ਦੇ ਰਾਜ ਨੂੰ ਤਬਾਹ ਕਰਦੇ ਰਹੇ  ਅਤੇ 1817 ਤੱਕ ਸ਼ਾਸਨ ਨੂੰ ਖਤਮ ਕਰਨ ਲਈ ਮਜ਼ਬੂਰ ਕੀਤਾ। ਸਿੱਟੇ ਵਜੋਂ ਬਿਸ਼ਨ ਸਿੰਘ ਨੇ 10 ਫਰਵਰੀ 1818 ਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ ਇੱਕ ਸਹਾਇਕ ਗੱਠਜੋੜ ਕੀਤਾ ਜਿਸ ਨੇ ਇਸ ਨੂੰ ਆਪਣੀ ਸੁਰੱਖਿਆ ਹੇਠ ਲਿਆਂਦਾ। ਉਹ ਬੁੰਦੀ ਦੇ ਬਾਹਰੀ ਇਲਾਕੇ ਵਿੱਚ ਸੁੱਖ ਨਿਵਾਸ ਨਾਂ ਦੀ ਅਰਾਮਗਾਹ ਮਹਿਲ ਦੇ ਨਿਰਮਾਣ ਲਈ ਜ਼ਿੰਮੇਵਾਰ ਸੀ।

 

ਮਹਾਰਾਜਾ ਰਾਜਾ ਰਾਮ ਸਿੰਘ ਇੱਕ ਬਹੁਤ ਹੀ ਸਨਮਾਨਿਤ ਸ਼ਾਸਕ ਬਣ ਗਏ ਜਿਨ੍ਹਾਂ ਨੇ ਆਰਥਿਕ ਅਤੇ ਪ੍ਰਸ਼ਾਸਕੀ ਸੁਧਾਰਾਂ ਦੀ ਸ਼ੁਰੂਆਤ ਕੀਤੀ ਅਤੇ ਸੰਸਕ੍ਰਿਤ ਦੀ ਪੜ੍ਹਾਈ ਲਈ ਸਕੂਲਾਂ ਦੀ ਸਥਾਪਨਾ ਕੀਤੀ। 68 ਸਾਲਾਂ ਤੱਕ ਗੱਦੀ ਉੱਤੇ ਉਸ ਨੂੰ ਰਾਜਪੂਤ ਸੱਜਣ ਦੇ ਇੱਕ ਸ਼ਾਨਦਾਰ ਨਮੂਨੇ ਅਤੇ ਰੂੜੀਵਾਦੀ ਰਾਜਪੁਤਾਨਾ ਵਿੱਚ ਸਭ ਤੋਂ ਜ਼ਿਆਦਾ ਰੂੜੀਵਾਦੀ ਰਾਜਕੁਮਾਰਵਜੋਂ ਦਰਸਾਇਆ ਗਿਆ ਸੀ। 1947 ਵਿੱਚ ਭਾਰਤ ਦੀ ਵੰਡ ਦੇ ਸਮੇਂ ਅੰਗਰੇਜ਼ਾਂ ਨੇ ਰਿਆਸਤਾਂ ਤੇ ਆਪਣੀ ਪ੍ਰਭੂਸੱਤਾ ਤਿਆਗ ਦਿੱਤੀ ਅਤੇ ਇਹ ਤੈਅ ਕਰਨ ਲਈ ਛੱਡ ਦਿੱਤਾ ਕਿ ਉਹ ਅਜ਼ਾਦ ਰਹਿਣ ਜਾਂ ਭਾਰਤ ਦੇ ਨਵੇਂ ਗਣਰਾਜ ਜਾਂ ਪਾਕਿਤਸਾਨ ਵਿੱਚ ਸ਼ਾਮਲ ਹੋਣ। ਬੁੰਦੀ ਰਾਜ ਦੇ ਸ਼ਾਸਕ ਨੇ ਭਾਰਤ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਜੋ ਬਾਅਦ ਵਿੱਚ ਭਾਰਤ ਦਾ ਸੰਘ ਬਣ ਗਿਆ। ਇਸ ਨਾਲ ਬੁੰਦੀ ਦੇ ਅੰਦਰੂਨੀ ਮਾਮਲੇ ਦਿੱਲੀ ਦੇ ਕੰਟਰੋਲ ਵਿੱਚ ਆ ਗਏ। ਬੁੰਦੀ ਦੇ ਆਖਰੀ ਸ਼ਾਸਕ ਨੇ 7 ਅਪ੍ਰੈਲ, 1949 ਨੂੰ ਭਾਰਤੀ ਸੰਘ ਵਿੱਚ ਪ੍ਰਵੇਸ਼ ਕੀਤਾ।

 

ਮਹੱਤਵਪੂਰਨ ਅਤੇ ਅਨੋਖੇ ਪਹਿਲੂ

 

ਹੋਦਾ ਰਾਜਪੂਤ ਬਹੁਤ ਸਖ਼ਤ ਸਨ, ਨਿਡਰ ਯੋਧਾ ਅਕਸਰ ਆਪਣੇ ਸ਼ਾਸਨ ਕਾਲ ਵੱਲੋਂ ਲੜਦੇ ਹੋਏ ਘੱਟ ਉਮਰ ਤੱਕ ਆਪਣਾ ਜੀਵਨ ਬਿਤਾਉਂਦੇ ਸਨ। ਇਸ ਕਾਰਨ ਕਈ ਵਾਰ ਛੋਟੇ ਬੱਚੇ ਬੁੰਦੀ ਦੇ ਤਖ਼ਤ ਤੇ ਸਵਾਰ ਹੋਏ। ਇਸ ਲਈ ਸ਼ਾਹੀ ਰਾਣੀ, ਦੀਵਾਨ ਅਤੇ ਢਈ ਮਾਂ ਦੀ ਭੂਮਿਕਾ ਬੁੰਦੀ ਦੇ ਸ਼ਾਹੀ ਪ੍ਰਸ਼ਾਸਨਿਕ ਅਤੇ ਰਾਜਨੀਤਕ ਮਾਮਲਿਆਂ ਵਿੱਚ ਬਹੁਤ ਮਹੱਤਵਪੂਰਨ ਹੋ ਗਈ।

 

ਇਸ ਕਾਰਨ ਬੁੰਦੀ ਸ਼ਹਿਰ ਤਾਰਾਗੜ੍ਹ ਪਹਾੜੀ ਤੋਂ ਬਾਹਰ ਵੱਲ ਵਧਿਆ। ਕਿਲ੍ਹੇ ਦੇ ਨਾਲ ਵੀ ਇੱਕ ਛੋਟੀ ਜਿਹੀ ਬਸਤੀ ਵਿਕਸਿਤ ਹੋਈ। ਸ਼ਾਹੀ ਮਹਿਲ ਦਾ ਸਥਾਨ ਹੇਠ ਘਾਟੀ ਦੇ ਉੱਪਰ ਖੜ੍ਹੀ ਢਲਾਣ ਤੇ ਸੀ ਜੋ ਵਿਸ਼ਾਲ ਆਲੇ ਦੁਆਲੇ ਦੇ ਅੰਦਰੂਨੀ ਇਲਾਕਿਆਂ ਦਾ ਦ੍ਰਿਸ਼ ਪ੍ਰਦਾਨ ਕਰਦਾ ਸੀ। ਗੜ੍ਹ ਮਹਿਲ ਕੇਂਦਰ ਬਿੰਦੂ ਬਣ ਗਿਆ ਅਤੇ ਬੁੰਦੀ ਉੱਪਰੋਂ ਘਾਟੀ ਦਾ ਇੱਕ ਪ੍ਰਭਾਵਸ਼ਾਲੀ ਨਿਸ਼ਾਨ ਦਿਖਾਈ ਦਿੰਦਾ ਸੀ। ਅਗਲੇ 200 ਸਾਲਾਂ ਵਿੱਚ ਪੂਰਾ ਸਮੂਹ ਬਣਾਇਆ ਗਿਆ ਸੀ। ਗੜ੍ਹ ਮਹਿਲ ਅਸ਼ਾਂਤ ਸਮੇਂ ਵਿੱਚ ਬੁੰਦੀ ਦੇ ਨਿਵਾਸੀਆਂ ਲਈ ਇੱਕ ਉਮੀਦ ਦੀ ਕਿਰਨ ਬਣਿਆ ਅਤੇ ਪਹਾੜੀ ਦੇ ਉੱਪਰ ਤਾਰਾਗੜ੍ਹ ਸ਼ਹਿਰ ਦੇ ਰੱਖਿਅਕ ਦੇ ਰੂਪ ਵਿੱਚ ਖੜ੍ਹਾ ਸੀ। ਘਰਾਂ ਦੀ ਬਾਹਰੀ ਦਿੱਖ ਤੇ ਰੰਗਾਂ ਦੀ ਵਰਤੋਂ ਨੇ ਬੁੰਦੀ ਦੀਆਂ ਗਲੀਆਂ ਵਿੱਚ ਇੱਕ ਅਨੋਖੀ ਚਮਕ ਅਤੇ ਰੌਸ਼ਨੀ ਦਿਖਾਈ, ਜੋਧਪੁਰ ਨੂੰ ਛੱਡ ਕੇ ਇਹ ਸ਼ਾਇਦ ਹੀ ਭਾਰਤ ਵਿੱਚ ਕਿਧਰੇ ਹੋਰ ਦੇਖਿਆ ਜਾਵੇ। ਬੁੰਦੀ ਦੇ ਬਹੁਤੇ ਘਰਾਂ ਵਿੱਚ ਝਰੋਖੇ ਹਨ ਅਤੇ ਕੁਝ ਸਕਰੀਨ ਵਾਲੀਆਂ ਉਪਰਲੀਆਂ ਮੰਜ਼ਲਾਂ ਦਾ ਗਲੀ ਵੱਲ ਖੁੱਲ੍ਹਣਾ, ਰੌਸ਼ਨੀ ਅਤੇ ਹਵਾ ਪ੍ਰਦਾਨ ਕਰਦੀਆਂ ਹਨ। ਆਵਾਜਾਈ ਅਤੇ ਸੰਪਰਕ ਨੂੰ ਸਮਰੱਥ ਕਰਨ ਤੋਂ ਇਲਾਵਾ ਇਨ੍ਹਾਂ ਸੜਕਾਂ ਨੇ ਦੀਵਾਰਾਂ ਵਾਲੇ ਸ਼ਹਿਰ ਦੇ ਰਿਹਾਇਸ਼ੀ ਪਹਿਲੂਆਂ ਵਜੋਂ ਵੀ ਮਹੱਤਵਪੂਰਨ ਭੂਮਿਕਾ ਨਿਭਾਈ।

 

ੳ) ਤਾਰਾਗੜ੍ਹ ਦਾ ਪ੍ਰਵੇਸ਼ ਦਰਵਾਜ਼ਾ, ਸਭ ਤੋਂ ਪੁਰਾਣਾ ਦਰਵਾਜ਼ਾ।

 

ਅ) ਦੀਵਾਰਾਂ ਵਾਲੇ ਸ਼ਹਿਰ ਦੇ ਚਾਰ ਦਰਵਾਜ਼ੇ।

 

ੲ) ਬਾਹਰੀ ਸ਼ਹਿਰ ਦੀ ਦੀਵਾਰ ਦਾ ਦਰਵਾਜ਼ਾ।

 

ਸ) ਚਾਰਦੀਵਾਰੀ ਵਾਲੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਤੇ ਦਰਵਾਜ਼ੇ।

 

ਹ) ਛੋਟੇ ਦਰਵਾਜ਼ੇ ਬਣਾਏ ਗਏ

 

ਕੋਤਵਾਲੀ ਦਰਵਾਜ਼ਾ ਅਤੇ ਨਗਰ ਪੋਲ ਦਾ ਨਿਰਮਾਣ ਸਦਰ ਬਜ਼ਾਰ ਵਿੱਚ ਚਾਰਦੀਵਾਰੀ ਦੇ ਅੰਦਰ ਕੀਤਾ ਗਿਆ ਸੀ।

 

ਪਾਣੀ ਸਬੰਧੀ ਵਾਸਤੂਕਲਾ

 

ਮੱਧਯੁਗੀ ਭਾਰਤੀ ਸ਼ਹਿਰ ਦਾ ਸਭ ਤੋਂ ਵਧੀਆ ਉਦਾਹਰਨ ਜਲ ਸੰਭਾਲ ਵਿਧੀਆਂ ਨੂੰ ਰਿਹਾਇਸ਼ੀ ਪੱਧਰ ਤੇ ਅਪਣਾਇਆ ਗਿਆ ਅਤੇ ਨਾਲ ਹੀ ਇਹ ਜਲ ਵਾਸਤੂਕਲਾ ਦੀ ਬਿਹਤਰੀਨ ਉਦਾਹਰਨ ਹੈ।

 

ਚਾਰ ਦੀਵਾਰੀ ਦੇ ਬਾਹਰ ਬਾਓੜੀਆਂ ਅਤੇ ਕੁੰਡਾਂ ਦਾ ਸਥਾਨ ਵੀ ਸਮਾਜਿਕ ਵਿਚਾਰਾਂ ਤੋਂ ਪ੍ਰਭਾਵਿਤ ਸੀ ਕਿਉਂਕਿ ਬਾਓੜੀ ਅਤੇ ਕੁੰਡ ਦੀ ਦੀਵਾਰ ਦੇ ਅੰਦਰ ਸਥਿਤ ਕੁੰਡ ਕੰਟਰੋਲ ਵਿੱਚ ਸਨ। ਹਾਦਾ ਰਾਜਧਾਨੀ ਦੇ ਅੰਦਰ ਅਤੇ ਆਸ ਪਾਸ ਸੌ ਤੋਂ ਵੱਧ ਮੰਦਰਾਂ ਦੀ ਮੌਜੂਦਗੀ ਕਾਰਨ ਬੁੰਦੀ ਨੂੰ ਛੋਟੀ ਕਾਸ਼ੀ ਵੀ ਕਿਹਾ ਜਾਂਦਾ ਸੀ। ਮੁਗਲ ਸਾਮਰਾਜ ਦਾ ਇੱਕ ਅਧੀਨ ਰਾਜ ਹੋਣ ਦੇ ਬਾਵਜੂਦ ਹਾਦਾ ਸ਼ਾਸਕਾਂ ਨੇ ਨਾ ਸਿਰਫ਼ ਆਪਣੀਆਂ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਕਾਇਮ ਰੱਖਿਆ, ਬਲਕਿ ਉਨ੍ਹਾਂ ਨਾਲ ਆਪਣਾ ਸਦੀਵੀ ਸਬੰਧ ਵਧਾ ਲਿਆ ਜਿਸ ਦਾ ਪ੍ਰਗਟਾਵਾ ਹਾਦਾ ਸ਼ਾਸਨ ਦੀਆਂ ਚਾਰ ਸਦੀਆਂ ਦੌਰਾਨ ਬਣਾਏ ਗਏ ਵੱਡੀ ਗਿਣਤੀ ਮੰਦਰਾਂ ਵਿੱਚ ਹੋਇਆ। ਬੁੰਦੀ ਦੇ ਵਿਕਾਸ ਦੇ ਸ਼ੁਰੂਆਤੀ ਪੜਾਅ ਵਿੱਚ ਨਿਰਮਤ ਮੰਦਰਾਂ ਵਿੱਚ ਕਲਾਸੀਕਲ ਨਾਗਰਾ ਸ਼ੈਲੀ ਸੀ ਜਦੋਂਕਿ ਬਾਅਦ ਦੇ ਪੜਾਵਾਂ ਵਿੱਚ ਨਵੇਂ ਮੰਦਰਾਂ ਦੀ ਕਿਸਮ ਕਲਾਸੀਕਲ ਨਾਗਰਾ ਸ਼ੈਲੀ ਦੇ ਨਾਲ ਰਵਾਇਤੀ ਹਵੇਲੀ ਢਾਂਚੇ ਨਾਲ ਮੇਲ ਖਾਂਦੀਆਂ ਨਵੀਆਂ ਮੰਦਰਾਂ ਦੀਆਂ ਸ਼ੈਲੀਆਂ ਉੱਭਰੀਆਂ। ਜੈਨ ਮੰਦਿਰਾਂ ਨੇ ਇੱਕ ਅੰਤਰਮੁਖੀ ਰੂਪ ਵਿੱਚ ਨਿਰਮਤ ਤੀਜੇ ਪ੍ਰਕਾਰ ਦੇ ਮੰਦਰਾਂ ਦਾ ਨਿਰਮਾਣ ਕੀਤਾ, ਵਿਸ਼ੇਸ਼ ਤੌਰ ਤੇ ਜੈਨ ਮੰਦਰਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਏਕੀਕ੍ਰਿਤ ਕੀਤਾ ਜਿਵੇਂ ਪ੍ਰਵੇਸ਼ ਦੁਆਰ ਤੇ ਤੋਰਨ ਦੁਆਰ, ਵੱਡੇ ਕਿਊਬੋਇਡ ਅਪਾਰਦਰਸ਼ੀ ਦ੍ਰਵਮਾਨ ਅਤੇ ਇਸ ਦੇ ਗਰਭਗ੍ਰਹਿ ਤੇ ਨਾਗਰਾ ਸ਼ੈਲੀ ਦੇ ਸ਼ਿਕਾਰਿਆਂ ਨਾਲ ਕੇਂਦਰੀ ਸਥਾਨ। ਮੰਦਰਾਂ ਦੀ ਚੌਥੀ ਕਿਸਮ ਉਭਾਰ ਜਾਂ ਉੱਚੇ ਮੰਦਰਾਂ ਦੇ ਰੂਪ ਵਿੱਚ ਉੱਭਰੀ। ਉਨ੍ਹਾਂ ਦੇ ਪੱਧਰ ਤੇ ਸਮਾਰਕ ਦੀ ਮੌਜੂਦਗੀ ਬੁੰਡੀ ਵਿੱਚ ਮੰਦਰਾਂ ਦੀ ਇੱਕ ਵੱਖਰੀ ਵਿਸ਼ੇਸ਼ਤਾ ਹੈ। ਇਸ ਦਾ ਇੱਕ ਕਾਰਨ ਨਜ਼ਦੀਕੀ ਸਬੰਧ ਸੀ। ਕਲਾਸੀਕਲ ਅਤੇ ਸਥਾਪਿਤ ਮਿਆਰਾਂ ਤੋਂ ਹਟ ਕੇ ਇਸ ਰਚਨਾ ਵਿੱਚ ਮੰਦਰਾਂ ਦੇ ਰੂਪਾਂ ਵਿੱਚ ਸੁਤੰਤਰ ਪ੍ਰਯੋਗ ਕੀਤੇ ਗਏ, ਸੁਤੰਤਰਤਾ ਦੀ ਵਿਭਿੰਨਤਾ ਅਤੇ ਸਥਾਨਕ ਸਮੁਦਾਇਆਂ ਦੀ ਸ਼ਮੂਲੀਅਤ ਦਾ ਸੰਕੇਤ ਹੈ।

 

ਬੁੰਦੀ ਦੀ ਵਾਸਤੂਕਲਾ ਵਿਰਾਸਤ ਨੂੰ ਛੇ ਕਿਸਮਾਂ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ-

 

1)        ਗੜ੍ਹ (ਕਿਲ੍ਹਾ)

•          ਤਾਰਾਗੜ੍ਹ

 

2)        ਗੜ੍ਹ ਮਹਿਲ (ਰੌਇਲ ਪੈਲੇਸ)

•          ਭਜ ਮਹਿਲ

•          ਚਥਰ ਮਹਿਲ

•          ਉਮੇਦ ਮਹਿਲ

 

3)        ਬਾਓੜੀ (ਪੌੜੀਆਂ ਵਾਲਾ ਖੂਹ)

•          ਖੋਜ ਦਰਵਾਜ਼ੇ ਕੀ ਬਾਓੜੀ

•          ਭਵਾਲੀ ਬਾਓੜੀ

 

4)        ਕੁੰਡ (ਪੌੜੀਆਂ ਵਾਲਾ ਟੈਂਕ)

•          ਧਾਭਾਈ ਜੀ ਕਾ ਕੁੰਡ

•          ਨਗਰ ਕੁੰਡ ਅਤੇ ਸਾਗਰ ਕੁੰਡ

•          ਰਾਨੀ ਕੁੰਡ

 

5)        ਸਾਗਰ ਮਹਿਲ (ਲੇਕ ਪੈਲੇਸ)

•          ਮੋਤੀ ਮਹਿਲ

•          ਸੁੱਖ ਮਹਿਲ

•          ਸ਼ਿਕਾਰ ਬੁਰਜ

 

6)        ਛੱਤਰੀ (ਸਮਾਧੀ)

•          ਚੌਰਾਸੀ

 

ਤਾਰਾਗੜ੍ਹ ਕਿਲ੍ਹਾ-ਤਾਰਾਗੜ੍ਹ ਕਿਲ੍ਹੇ ਦਾ ਨਿਰਮਾਣ ਰਾਓ ਰਾਜਾ ਬੈਰ ਸਿੰਘ ਨੇ 1345 ਵਿੱਚ 1426 ਫੁੱਟ ਉੱਚੀ ਪਹਾੜੀ ਤੇ ਕੀਤਾ ਸੀ। ਕਿਲ੍ਹੇ ਦੇ ਕੇਂਦਰ ਵਿੱਚ ਭੀਮ ਭੁਰਜ ਸਥਿਤ ਹੈ ਜਿਸ ਤੇ ਇੱਕ ਵਾਰ ਵਿਸ਼ੇਸ਼ ਰੂਪ ਨਾਲ ਇੱਕ ਵੱਡੀ ਤੋਪ ਗਰਭ ਗੁੰਜਮ ਜਾਂ ਥੰਡਰ ਫਰਾਮ ਦਿ ਵੋਮਚੜ੍ਹਾਈ ਗਈ ਸੀ। ਮੰਦਰਾਂ ਦੀਆਂ ਘੁਮਾਅਦਾਰ ਛੱਤਾਂ, ਮੰਦਿਰ ਦੇ ਸਤੰਭਾਂ ਅਤੇ ਹਾਥੀ ਅਤੇ ਕਮਲ ਦੇ ਨਮੂਨਿਆਂ ਦੀ ਬਹੁਤਾਤ ਹੈ, ਇਹ ਮਹਿਲ ਰਾਜਪੂਤ ਸ਼ੈਲੀ ਨੂੰ ਸਿੱਜਦਾ ਕਰਦਾ ਹੈ। ਕਿਲ੍ਹੇ ਵਿੱਚ ਹਜ਼ਾਰੀ ਦਰਵਾਜ਼ਾ, ਹਾਥੀ ਹੋਲ, ਨੌ ਧਾਨ, ਰਤਨ ਦੌਲਤਖਾਨਾ, ਦਰੀਖਾਨਾ, ਰਤਨ ਨਿਆਵਾਸ, ਚਥਰ ਮਹਿਲ, ਬਾਦਲ ਮਹਿਲ ਅਤੇ ਮੋਤੀ ਮਹਿਲ ਸ਼ਾਮਲ ਹਨ।

 

ਸੁੱਖ ਮਹਿਲ-ਇੱਕ ਛੋਟਾ, ਦੋ ਮੰਜ਼ਿਲਾ ਮਹਿਲ ਪਿਛਲੇ ਸ਼ਾਸਕਾਂ ਦੀਆਂ ਗਰਮੀਆਂ ਬਿਤਾਉਣ ਲਈ ਸੀ। ਇਹ ਜੈਤਸਾਗਰ ਝੀਲ ਦੇ ਤੱਟ ਤੇ ਸਥਿਤ ਹੈ, ਮਹਿਲ ਦਾ ਨਿਰਮਾਣ ਰਾਓ ਰਾਜਾ ਵਿਸ਼ਣੂ ਸਿੰਘ ਨੇ 1773 ਵਿੱਚ ਕੀਤਾ ਸੀ।

 

ਰਾਣੀ ਦੀ ਬਾਓੜੀ-ਬੁੰਦੀ ਵਿੱਚ 50 ਤੋਂ ਜ਼ਿਆਦਾ ਪੌੜੀਆਂ ਵਾਲੇ ਖੂਹ ਹਨ ਅਤੇ ਇਸ ਨੂੰ ਪੌੜੀਆਂ ਵਾਲੇ ਖੂਹ ਦੇ ਤੌਰ ਤੇ ਜਾਣਿਆ ਜਾਂਦਾ ਹੈ। ਰਾਨੀਜੀ ਕੀ ਬਾਓੜੀ ਜਿਸ ਨੂੰ ਪੌੜੀਆਂ ਵਾਲੇ ਖੂਹ ਦੀ ਰਾਣੀਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, 1699 ਵਿੱਚ ਰਾਣੀ ਨਥਾਵਤੀ ਜੀ ਵੱਲੋਂ ਬਣਵਾਇਆ ਗਿਆ ਇਹ ਪ੍ਰਸਿੱਧ ਪੌੜੀਆਂ ਵਾਲਾ ਖੂਹ ਹੈ ਜੋ ਬੁੰਦੀ ਦੇ ਸ਼ਾਸਕ ਰਾਜਾ ਰਾਓ ਅਨਿਰੁੱਧ ਸਿੰਘ ਦੀ ਛੋਟੀ ਰਾਣੀ ਸੀ। ਇਹ ਬਹੁਮੰਜ਼ਿਲਾ ਪੌੜੀਆਂ ਵਾਲਾ ਖੂਹ ਗਜਰਾਜ ਦੀ ਉੱਤਮ ਨੱਕਾਸ਼ੀ ਨੂੰ ਪ੍ਰਦਰਸ਼ਿਤ ਕਰਦਾ ਹੈ ਜਿਸ ਵਿੱਚ ਇਹ ਪ੍ਰਭਾਵ ਝਲਕਦਾ ਹੈ ਜਿਵੇਂ ਉਸ ਨੇ ਆਪਣੇ ਥੰਮ੍ਹਾਂ ਰਾਹੀਂ ਬਾਓੜੀ ਤੋਂ ਪਾਣੀ ਪੀਤਾ ਹੈ। ਇਸ ਦਾ ਉੱਚਾ ਕਮਾਨ ਵਾਲਾ ਗੇਟ ਇਸ ਨੂੰ ਆਕਰਸ਼ਕ ਰੂਪ ਪ੍ਰਦਾਨ ਕਰਦਾ ਹੈ।

 

84 ਖੰਭਿਆਂ ਵਾਲੀ ਸਮਾਧੀ-ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਇਹ 84 ਸਤੰਭਾਂ ਦੀ ਸੰਰਚਨਾ ਵਾਲੀ ਸਮਾਧ ਹੈ। ਬੁੰਦੀ ਦੇ ਮਹਾਰਾਜਾ ਰਾਓ ਅਨਿਰੁੱਧ ਵੱਲੋਂ ਇਸ ਸਮਾਧ ਦਾ ਨਿਰਮਾਣ ਆਪਣੀ ਨਰਸ ਦੇਵਾ ਦੀ ਯਾਦ ਵਿੱਚ ਕੀਤਾ ਗਿਆ ਸੀ ਜਿਸ ਦੇ ਪਿਆਰ ਅਤੇ ਮਾਰਗਦਰਸ਼ਨ ਵਿੱਚ ਰਾਜਕੁਮਾਰ ਵੱਡਾ ਹੋਇਆ ਸੀ। ਇਸ ਮਕਬੂਲ ਟੂਰਿਜ਼ਮ ਸਥਾਨ ਦੀ ਪ੍ਰਭਾਵਸ਼ਾਲੀ ਸੰਰਚਨਾ ਨੂੰ ਹਿਰਨਾਂ, ਹਾਥੀਆਂ ਅਤੇ ਅਪਸਰਾਵਾਂ ਦੀ ਨੱਕਾਸ਼ੀ ਨਾਲ ਸਜਾਇਆ ਗਿਆ ਹੈ।

 

ਯਾਤਰੀਆਂ ਨੂੰ ਕਫਾਇਤੀ ਹੋਟਲਾਂ ਨਾਲ ਬੁੰਦੀ ਵਿੱਚ ਘੁੰਮਣ ਲਈ ਵੱਡੀ ਸੰਖਿਆ ਵਿੱਚ ਚੰਗੀਆਂ ਥਾਵਾਂ ਮੌਜੂਦ ਹਨ। ਸ਼ਾਕਾਹਾਰੀ ਲੋਕ ਦਾਲ ਭਾਤ ਅਤੇ ਵਿਭਿੰਨ ਪ੍ਰਕਾਰ ਦੀਆਂ ਮਸਾਲੇਦਾਰ ਚਟਨੀਆਂ ਦਾ ਆਨੰਦ ਲੈ ਸਕਦੇ ਹਨ।

 

ਵੈਬੀਨਾਰ ਨੂੰ ਖਤਮ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਰੁਪਿੰਦਰ ਬਰਾੜ ਨੇ ਯਾਤਰਾ  ਦੇ ਮਹੱਤਵ ਅਤੇ ਮਹੱਤਵਪੂਰਨ ਸਥਾਨਾਂ, ਵਿਅੰਜਨਾਂ, ਸੱਭਿਆਚਾਰ ਅਤੇ ਵਿਰਾਸਤ ਤੇ ਜ਼ੋਰ ਦਿੱਤਾ। ਟੂਰਿਜ਼ਮ ਮੰਤਰਾਲੇ ਦਾ ਅਤੁਲ ਭਾਰਤ ਟੂਰਿਜ਼ਮ ਸੁਵਿਧਾ ਪ੍ਰਮਾਣੀਕਰਨ ਪ੍ਰੋਗਰਾਮ ਸਥਾਨਕ ਲੋਕਾਂ ਨੂੰ ਆਪਣੀ  ਖੇਤਰੀ ਭਾਸ਼ਾ ਵਿੱਚ ਮੁਹਾਰਤ ਨਾਲ ਜੀਵਕਾ ਕਮਾਉਣ ਵਾਲੇ ਨਾਗਰਿਕ ਵਿੱਚ ਬਦਲਣ ਵਾਲੇ ਸਥਾਨਕ ਨਾਗਰਿਕ ਤੋਂ ਖਾਸ ਨਾਗਰਿਕ ਵਿੱਚ ਬਦਲਣ ਵਿੱਚ ਸਮਰਥਕ ਵਜੋਂ ਕਾਰਜ ਕਰਦਾ ਹੈ। ਇਹ ਨਾਗਰਿਕਾਂ ਨੂੰ ਸਥਾਨਕ ਵਿਰਾਸਤ, ਲੋਕ ਕਥਾਵਾਂ ਅਤੇ ਸੰਸਕ੍ਰਿਤੀ ਨੂੰ ਅੱਗੇ ਵਧਾਉਣ ਅਤੇ ਸੈਲਾਨੀਆਂ ਨੂੰ ਦਿਖਾਉਣ ਵਿੱਚ ਮਦਦ ਕਰੇਗਾ।

 

ਉਨ੍ਹਾਂ ਨੇ ਇਸ ਮਹਾਮਾਰੀ ਦੌਰਾਨ ਮਿਆਰਾਂ ਦਾ ਸਨਮਾਨ ਕਰਨ, ਮਾਸਕ ਪਹਿਨਣ, ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਤੇ ਮਹੱਤਵ ਤੇ ਵੀ ਜ਼ੋਰ ਦਿੱਤਾ।

 

ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਤਹਿਤ ਭਾਰਤ ਦੀ ਖੁਸ਼ਹਾਲ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਯਤਨ ਹੈ। ਇਸ ਸੀਰੀਜ਼ ਨੂੰ ਰਾਸ਼ਟਰੀ ਈ-ਗਵਰਨੈਂਸ ਵਿਭਾਗ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨਾਲ ਤਕਨੀਕੀ ਸਾਂਝੇਦਾਰੀ ਵਿੱਚ ਪੇਸ਼ ਕੀਤਾ ਗਿਆ ਹੈ। ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured  ’ਤੇ ਉਪਲੱਬਧ ਹਨ ਅਤੇ ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਤੇ ਵੀ ਉਪਲੱਬਧ ਹਨ।

 

ਅਗਲਾ ਵੈਬੀਨਾਰ ਗੰਗਾ ਵਿੱਚ ਕਰੂਜ਼ਸਿਰਲੇਖ ਅਧੀਨ 31 ਅਕਤੂਬਰ 2020 ਨੂੰ ਸਵੇਰੇ 11.00 ਵਜੇ ਨਿਰਧਾਰਿਤ ਹੈ।

 

*******

 

ਐੱਨਬੀ/ਏਕੇਜੇ/ਓਏ



(Release ID: 1667713) Visitor Counter : 260