ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਹਿਮਾਲੀਆ ਦੇ ਟੈਕਟੋਨਿਕ ਤੌਰ ‘ਤੇ ਐਕਟਿਵ ਇੱਕ ਨਵੇਂ ਖੇਤਰ ਦੀ ਪਹਿਚਾਣ ਨਾਲ ਭੂਚਾਲਾਂ ਦਾ ਅਨੁਮਾਨ ਲਗਾਉਣ ਅਤੇ ਅਧਿਐਨ ਵਿੱਚ ਬਦਲਾਅ ਆਵੇਗਾ

Posted On: 26 OCT 2020 4:02PM by PIB Chandigarh

ਲੱਦਾਖ ਵਿੱਚ ਸਥਿਤ ਹਿਮਾਲੀਆ ਦਾ ਸਿਊਣ ਜ਼ੋਨ (suture zone) ਜਾਂ ਸਿੰਧੂ ਸਿਊਣ ਜ਼ੋਨ (ਆਈਐੱਸਜ਼ੈੱਡ), ਜਿਸ ਵਿੱਚ ਭਾਰਤੀ ਅਤੇ ਏਸ਼ੀਆਈ ਪਲੇਟਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ, ਟੈਕਟੋਨਿਕ ਤੌਰ ਤੇ ਸਕ੍ਰਿਆ ਪਾਇਆ ਗਿਆ ਹੈ। ਇਸ ਖੇਤਰ ਨੂੰ ਨਵੀਂ ਖੋਜ ਤੋਂ ਪਹਿਲਾਂ ਇੱਕ ਬੰਦ ਖੇਤਰ (ਲੌਕਡ ਜ਼ੋਨ) ਮੰਨਿਆ ਜਾਂਦਾ ਸੀ।

 

 

ਇਸ ਖੋਜ ਨਾਲ ਭੂਚਾਲ ਦੇ ਅਧਿਐਨ ਵਿੱਚ ਮਹੱਤਵਪੂਰਨ ਤਬਦੀਲੀਆਂ ਆਉਣ ਦੀ ਸੰਭਾਵਨਾ ਹੈ, ਖ਼ਾਸ ਕਰਕੇ ਭੂਚਾਲ ਦਾ ਅਨੁਮਾਨ, ਪਹਾੜਾਂ ਦਾ ਵਿਕਾਸ ਅਤੇ ਇਸ ਦੇ ਭੂ-ਵਿਗਿਆਨਕ ਢਾਂਚੇ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲੇਗੀ।

 

 

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਆਉਂਦੇ ਇੱਕ ਖੁਦਮੁਖਤਿਆਰ ਅਦਾਰੇ ਵਾਡੀਆ ਇੰਸਟੀਟਿਊਟ ਆਵ੍ ਹਿਮਾਲੀਅਨ ਜੀਓਲੋਜੀ (ਡਬਲਿਊਆਈਐੱਚਜੀ), ਦੇਹਰਾਦੂਨ ਦੇ ਵਿਗਿਆਨੀਆਂ ਦੇ ਇੱਕ ਸਮੂਹ ਨੇ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਨਿਰੀਖਣ ਅਤੇ ਵਿਸਤ੍ਰਿਤ ਮੈਪਿੰਗ ਦੁਆਰਾ ਪਾਇਆ ਹੈ ਕਿ ਹਿਮਾਲੀਆ ਦਾ ਸੀਊਣ ਜ਼ੋਨ ਜੋ ਰਵਾਇਤੀ ਤੌਰ ਤੇ ਲੌਕਡ ਹੋਇਆ ਸਮਝਿਆ ਗਿਆ ਸੀ, ਟੈਕਟੋਨਿਕ ਤੌਰ ਤੇ ਸਕ੍ਰਿਆ ਹੈ। ਉਨ੍ਹਾਂ ਨੇ ਲੱਦਾਖ ਦੇ ਦੂਰਦਰਾਜ਼ ਇਲਾਕਿਆਂ ਦੀ ਮੈਪਿੰਗ ਕੀਤੀ ਜੋ ਕਿ ਹਿਮਾਲੀਆ ਦਾ ਸਭ ਤੋਂ ਅੰਦਰਲਾ ਹਿੱਸਾ ਬਣਦੇ ਹਨ। ਇਹ ਅਧਿਐਨ ਹਾਲ ਹੀ ਵਿੱਚ ਜਰਨਲ ਟੈਕਨੋਫਿਜ਼ਿਕਸ’ (Technophysics) ਵਿੱਚ ਪ੍ਰਕਾਸ਼ਿਤ ਹੋਇਆ ਸੀ।

 

 

ਭੂ-ਵਿਗਿਆਨੀਆਂ ਨੇ ਦੇਖਿਆ ਹੈ ਕਿ ਜਿੱਥੇ ਨਦੀਆਂ ਉੱਚੀਆਂ ਚੜ੍ਹਾਂ ਨਾਲ ਜੁੜੀਆਂ ਹੋਈਆਂ ਹਨ, ਉਥੇ ਪਥਰਾਅ ਵਾਲੇ ਖੇਤਰ ਝੁਕ ਜਾਂਦੇ ਹਨ ਅਤੇ ਉਨ੍ਹਾਂ ਦੀ ਸਤਹਿ ਟੁੱਟ ਜਾਂਦੀ ਹੈ। ਚਟਾਨਾਂ ਦਾ ਅਧਾਰ ਵੀ ਕਾਫ਼ੀ ਕਮਜ਼ੋਰ ਹੁੰਦਾ ਹੈ, ਇਸ ਦੇ ਨਤੀਜੇ ਵਜੋਂ ਭੁਰਭੁਰਾ ਵਿਗਾੜ ਦਰਸਾਉਂਦਾ ਹੈ ਜੋ ਕਿ ਬਹੁਤ ਘੱਟ ਡੂੰਘਾਈ 'ਤੇ ਹੋਇਆ ਹੈ।

 

 

ਇਨ੍ਹਾਂ ਚਟਾਨਾਂ ਦੀਆਂ ਵਿਗੜੀਆਂ ਹੋਈਆਂ  ਭੂ-ਵਿਗਿਆਨਕ ਵਿਸ਼ੇਸ਼ਤਾਵਾਂ ਦਾ ਦੇਹਰਾਦੂਨ ਵਿੱਚ ਸਥਿਤ ਇੱਕ ਲੈਬਾਰਟਰੀ ਵਿੱਚ ਔਪਟੀਕਲ ਸਟੀਮੂਲੇਟਿਡ ਲੂਮੀਨੇਸੈਂਸ (ਓਐੱਸਐੱਲ), (ਭੂ-ਵਿਗਿਆਨਕ ਸੈਡੀਮੈਂਟਸ ਦੀ ਲੂਮੀਨੇਸੈਂਸ ਡੇਟਿੰਗ ਕਰਨ ਦਾ ਢੰਗ) ਦੁਆਰਾ ਅਧਿਐਨ ਕੀਤਾ ਗਿਆ, ਜਿੱਥੇ ਭੂਚਾਲਾਂ ਦੇ ਅੰਕੜਿਆਂ ਅਤੇ ਪਹਾੜਾਂ ਦੀ ਘੱਟ ਰਹੀ ਉਚਾਈ ਦੀ ਦਰ ਦਾ ਅਧਿਐਨ ਕੀਤਾ ਗਿਆ।

 

 

ਪ੍ਰਯੋਗਸ਼ਾਲਾ ਦੇ ਅੰਕੜਿਆਂ ਅਤੇ ਭੂਗੋਲਿਕ ਖੇਤਰ ਦੇ ਅਧਿਐਨਾਂ ਤੋਂ ਇਹ ਪਤਾ ਲਗਾ ਹੈ ਕਿ ਸਿੰਧ ਸਿਊਣ ਖੇਤਰ ਵਿੱਚ ਨਵਾਂ ਟੈਕਟੋਨਿਕ ਜ਼ੋਨ 78000 ਤੋਂ 58000 ਸਾਲਾਂ ਤੋਂ ਕਿਰਿਆਸ਼ੀਲ ਹੈ। ਉਪਸ਼ੀ ਪਿੰਡ ਨੇੜੇ, ਹਾਲ ਹੀ ਵਿੱਚ 2010 ਵਿੱਚ, ਰਿਕਟਰ ਪੈਮਾਨੇ ਤੇ 4 ਮਾਪ ਦੇ ਘੱਟ-ਤੀਬਰਤਾ ਵਾਲੇ ਭੂਚਾਲ ਦੇ ਆਉਣ ਦਾ ਕਾਰਨ, ਚਟਾਨ ਦਾ ਜ਼ੋਰ ਨਾਲ ਟੁਟਣਾ ਸੀ।

 

 

ਮੰਨਿਆ ਜਾਂਦਾ ਹੈ ਕਿ ਹਿਮਾਲੀਆ ਉੱਤਰ ਵੱਲ ਝੁਕੇ ਹੋਏ ਥ੍ਰੱਸਟਾਂ, ਜਿਵੇਂ ਮੁੱਖ ਕੇਂਦਰੀ ਥ੍ਰਸਟ (ਐੱਮਸੀਟੀ), ਮੇਨ ਬਾਊਂਡਰੀ ਥ੍ਰਸਟ (ਐੱਮਬੀਟੀ) ਅਤੇ ਮੇਨ ਫਰੰਟਲ ਥ੍ਰਸਟ (ਐੱਮਐੱਫਟੀ) ਤੋਂ ਬਣਿਆ ਹੈ। ਹੁਣ ਤੱਕ ਸਥਾਪਤ ਮਾਡਲਾਂ ਦੇ ਅਨੁਸਾਰ, ਐੱਮਐੱਫਟੀ ਥ੍ਰੱਸਟ ਨੂੰ ਛੱਡ ਕੇ ਬਾਕੀ ਸਾਰੇ ਬੰਦ (ਲੌਕਡ) ਸਨ ਅਤੇ ਹਿਮਾਲਿਆ ਵਿੱਚ ਸਮੁੱਚੇ ਵਿਗਾੜ ਨੂੰ ਸਿਰਫ ਐੱਮਐੱਫਟੀ ਦੇ ਨਾਲ ਹੀ ਮੰਨਿਆ ਜਾ ਰਿਹਾ ਸੀ। ਨਵੀਂ ਖੋਜ, ਜੋ ਸਿਓਣ ਜ਼ੋਨ ਵਿੱਚ ਇਕ ਨਵਾਂ ਰਿਮੋਟ ਨੁਕਸ ਦੱਸਦੀ ਹੈ ਕਿ ਸੀਊਣੀ ਖੇਤਰ ਦੀਆਂ ਪੁਰਾਣੀਆਂ ਪਰਤਾਂ ਕਿਰਿਆਸ਼ੀਲ ਟੈਕਟੋਨਿਕ ਪਲੇਟਾਂ ਹਨ, ਅਜਿਹੀ ਸਥਿਤੀ ਵਿੱਚ, ਮੌਜੂਦਾ ਹਿਮਾਲੀਆ ਦੇ ਵਿਕਾਸ ਦੇ ਮਾਡਲ ਦੀ ਨਵੇਂ ਤਕਨੀਕੀ ਅਤੇ ਵੱਡੇ ਭੂਗੋਲਿਕ ਡੇਟਾਬੇਸ ਦੀ ਵਰਤੋਂ ਕਰਦਿਆਂ ਮੁੜ ਗੰਭੀਰਤਾ ਨਾਲ ਸਮਿਖਿਆ ਕਰਨ ਦੀ ਲੋੜ ਹੈ।

 

 

 

 [ਪਬਲੀਕੇਸ਼ਨ ਲਿੰਕ: https://doi.org/10.1016/j.tecto.2020.228597 ]

 

Wadia.jpg

 

 

                                                              ********

 

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1667712) Visitor Counter : 216