ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਖਰੀਫ ਮਾਰਕੀਟਿੰਗ ਸੀਜ਼ਨ 2020-21 ਲਈ ਐਮ.ਐਸ.ਪੀ. ਤੇ ਅਧਾਰਤ ਖਰੀਦ ਜਾਰੀ
ਚਾਲੂ ਖਰੀਫ ਮਾਰਕੀਟਿੰਗ ਸੀਜ਼ਨ ਦੌਰਾਨ ਤਕਰੀਬਨ 12.98 ਲੱਖ ਕਿਸਾਨ ਪਹਿਲਾਂ ਹੀ ਫਾਇਦਾ ਲੈ ਚੁੱਕੇ ਹਨ
Posted On:
26 OCT 2020 4:02PM by PIB Chandigarh
ਚਾਲੂ ਖਰੀਫ ਮਾਰਕੀਟਿੰਗ ਸੀਜ਼ਨ 2020-21 ਲਈ ਸਰਕਾਰ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਖਰੀਦ ਫਸਲਾਂ 2020-21 ਦੀ ਖਰੀਫ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਸਕੀਮਾਂ ਤਹਿਤ ਕੀਤੀ ਜਾ ਰਹੀ ਹੈ ਜਿਵੇਂ ਪਿਛਲੇ ਸੀਜ਼ਨਾਂ ਦੌਰਾਨ ਕੀਤੀ ਜਾਂਦੀ ਸੀ । ਝੋਨੇ ਦੀ ਖਰੀਫ ਸੀਜ਼ਨ 2020-21 ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ, ਤਾਮਿਲਨਾਡੂ, ਉਤਰਾਖੰਡ, ਚੰਡੀਗੜ੍ਹ, ਜੰਮੂ ਤੇ ਕਸ਼ਮੀਰ, ਗੁਜਰਾਤ ਅਤੇ ਕੇਰਲਾ ਸਮੇਤ ਸੂਬਿਆਂ ਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿੱਚ ਬਹੁਤ ਚੰਗੀ ਰਫਤਾਰ ਨਾਲ ਨਿਰਵਿਘਨ ਖਰੀਦ ਜਾਰੀ ਹੈ ।
25/10/2020 ਤੱਕ ਇਹਨਾ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿੱਚੋਂ 151.17 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ । ਜੋ ਪਿਛਲੇ ਸਾਲ 125.05 ਲੱਖ ਮੀਟਰਕ ਟਨ ਸੀ । ਇਸ ਸਾਲ ਦੀ ਖਰੀਦ ਪਿਛਲੇ ਸਾਲ ਦੀ ਖਰੀਦ ਨਾਲੋਂ 20.89 ਫੀਸਦ ਜ਼ਿਆਦਾ ਹੈ । 151.17 ਲੱਖ ਮੀਟਰਕ ਟਨ ਕੁਲ ਖਰੀਦ ਵਿੱਚੋਂ ਪੰਜਾਬ ਨੇ 100.89 ਲੱਖ ਮੀਟਰਨ ਟਨ ਦਾ ਯੋਗਦਾਨ ਦਿੱਤਾ ਹੈ ਜੋ ਕੁਲ ਖਰੀਦ ਦਾ 66.71 ਫੀਸਦ ਬਣਦਾ ਹੈ । ਤਕਰੀਬਨ 12.98 ਲੱਖ ਕਿਸਾਨ ਪਹਿਲਾਂ ਹੀ ਚਾਲੂ ਖਰੀਫ ਮਾਰਕੀਟਿੰਗ ਸੀਜ਼ਨ ਵਿੱਚ ਹੋਈ ਖਰੀਦ ਤੋਂ ਫਾਇਦਾ ਲੈ ਚੁਕੇ ਹਨ ਤੇ ਇਸ ਦੀ ਘੱਟੋ ਘੱਟ ਸਮਰਥਨ ਮੁੱਲ 18880 ਰੁਪਏ ਪ੍ਰਤੀ ਮੀਟਰਕ ਟਨ ਦੇ ਹਿਸਾਬ ਨਾਲ ਘੱਟੋ ਘੱਟ ਸਮਰਥਨ ਮੁੱਲ ਦੀ ਕੀਮਤ 28542.59 ਕਰੋੜ ਰੁਪਏ ਬਣਦੀ ਹੈ ।
ਹੋਰ ਸੂਬਿਆਂ ਵੱਲੋਂ ਪ੍ਰਸਤਾਵ ਦੇ ਅਧਾਰ ਤੇ ਖਰੀਫ ਮਾਰਕੀਟਿੰਗ ਸੀਜ਼ਨ 2020 ਦੌਰਾਨ 45.10 ਲੱਖ ਮੀਟਰਕ ਟਨ ਦਾਲਾਂ ਅਤੇ ਤੇਲ ਬੀਜ ਖਰੀਦਣ ਲਈ ਤਾਮਿਲਨਾਡੂ, ਕਰਨਾਟਕ, ਮਹਾਂਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ, ਉੜੀਸਾ, ਰਾਜਸਥਾਨ ਅਤੇ ਆਂਧਰਾ ਪ੍ਰਦੇਸ ਨੂੰ ਪ੍ਰਾਈਸ ਸਪੋਟ ਸਕੀਮ (ਪੀ.ਐਸ.ਐਸ.) ਲਈ ਮੰਨਜੂਰੀ ਦਿੱਤੀ ਗਈ ਸੀ ।
ਹੋਰ 1.23 ਲੱਖ ਮੀਟਰਕ ਟਨ ਕੋਪਰਾ ਖਰੀਦਣ ਲਈ ਆਂਧਰਾ ਪ੍ਰਦੇਸ, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਨੂੰ ਮੰਨਜੂਰੀ ਦਿੱਤੀ ਗਈ ਸੀ ।ਹੋਰ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵੱਲੋਂ ਪ੍ਰਸਤਾਵ ਮਿਲਣ ਤੋਂ ਬਾਦ ਇਹਨਾ ਨੂੰ ਵੀ ਮਨਜੂਰੀ ਦਿੱਤੀ ਜਾਵੇਗੀ ਤਾਂ ਜੋ ਦਾਲਾਂ, ਤੇਲ ਬੀਜ ਅਤੇ ਕੋਪਰਾ ਫਸਲਾਂ ਦੇ ਐਫ.ਏ.ਕਿਉ ਗਰੇਡਾਂ ਅਨੁਸਾਰ ਰਜਿਸਟਰਡ ਕਿਸਾਨਾ ਕੋਲੋਂ ਸਾਲ 2020-21 ਲਈ ਨੋਟੀਫਾਈਡ ਐਮ.ਐਸ.ਪੀ. ਰਾਹੀਂ ਫਸਲ ਖਰੀਦੀ ਜਾ ਸਕੇ ਅਗਰ ਸੰਬੰਧਿਤ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿਚ ਨੋਟੀਫਾਈਡ ਵਾਢੀ ਸਮੇਂ ਦੌਰਾਨ ਘੱਟੋ ਘੱਟ ਸਮਰਥਨ ਮੁੱਲ ਮਾਰਕੀਟ ਤੋਂ ਹੇਠਾਂ ਜਾਂਦਾ ਹੈ ਤਾਂ ਕੇਂਦਰੀ ਨੋਡਲ ਏਜੰਸੀਆਂ ਸੂਬੇ ਦੀਆਂ ਨੋਮੀਨੇਟਿਡ ਖਰੀਦ ਏਜੰਸੀਆਂ ਰਾਹੀਂ ਫਸਲ ਖਰੀਦ ਸਕਣ ।
25/10/2020 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 7.09 ਕਰੋੜ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕੀਮਤ ਵਾਲੀ 986.39 ਮੀਟਰਕ ਟਨ ਮੂੰਗ ਅਤੇ ਉੜਦ ਖਰੀਦਿਆ ਹੈ ਜਿਸ ਨਾਲ ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ ਦੇ 923 ਕਿਸਾਨਾਂ ਨੂੰ ਲਾਭ ਮਿਲਿਆ ਹੈ । ਇਸੇ ਤਰ੍ਹਾਂ ਕਰਨਾਟਕ ਤੇ ਤਾਮਿਲਨਾਡੂ ਦੇ 3961 ਕਿਸਾਨਾਂ ਨੂੰ 5089 ਮੀਟਰਕ ਟਨ ਕੋਪਰਾ ਜਿਸ ਦੇ ਘੱਟੋ ਘੱਟ ਸਮਰਥਨ ਮੁੱਲ ਨਾਲ ਕੀਮਤ 52.40 ਕਰੋੜ ਰੁਪਏ ਬਣਦੀ ਹੈ, ਦਾ ਫਾਇਦਾ ਹੋਇਆ ਹੈ । ਕੋਪਰਾ ਅਤੇ ਉੜਦ ਦੇ ਮਾਮਲੇ ਵਿੱਚ ਇਸ ਨੂੰ ਪੈਦਾ ਕਰਨ ਵਾਲੇ ਮੁੱਖ ਸੂਬਿਆਂ ਵਿੱਚ ਇਹਨਾ ਫਸਲਾਂ ਦੀ ਕੀਮਤ ਘੱਟ ਘੱਟ ਸਮਰਥਨ ਮੁੱਲ ਤੋਂ ਉਪਰ ਚਲ ਰਹੀ ਹੈ ।
ਸਬੰਧਿਤ ਸੂਬੇ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ ਸਰਕਾਰਾਂ ਖਰੀਫ ਦਾਲਾਂ ਅਤੇ ਤੇਲ ਬੀਜਾਂ ਦਾ ਮੰਡੀਆਂ ਵਿੱਚ ਆਉਣ ਤੇ ਅਧਾਰਤ ਖਰੀਦ ਦੀ ਤਰੀਖ ਦਾ ਫੈਸਲਾ ਲੈਣ ਤੋਂ ਬਾਦ ਖਰੀਦ ਲਈ ਜਰੂਰੀ ਪ੍ਰਬੰਧ ਸ਼ੁਰੂ ਕਰ ਰਹੀਆਂ ਹਨ ।
ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ ਵਿੱਚ ਘੱਟੋ ਘੱਟ ਸਮਰਥਨ ਮੁੱਲ ਤਹਿਤ ਕਪਾਹ ਦੀ ਖਰੀਦ ਦਾ ਕੰਮ ਵੀ ਨਿਰਵਿਘਨ ਜਾਰੀ ਹੈ । 25/10/2020 ਤੱਕ 353252 ਕਪਾਹ ਗੰਢਾਂ ਜਿਹਨਾ ਦੀ ਕੀਮਤ 104790.17 ਲੱਖ ਰੁਪਏ ਬਣਦੀ ਹੈ, ਖਰੀਦੀ ਗਈ ਹੈ ਜਿਸ ਨਾਲ 68419 ਕਿਸਾਨਾ ਨੂੰ ਫਾਇਦਾ ਪਹੁੰਚਿਆ ਹੈ ।
ਏ.ਪੀ.ਐਸ.
(Release ID: 1667644)
Visitor Counter : 143