ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਟੀਸੀਐੱਸ ਨਾਲ ਭਾਈਵਾਲੀ ਵਿੱਚ ਆਈਆਈਟੀ ਨੇ ਭਾਰਤ ਦੇ ਅਡਵਾਂਸਡ ਮੈਨੂੰਫੈਕਚਰਿੰਗ ਸੈਕਟਰ ਵਿੱਚ ਨਵੇਂ ਰੁਝਾਨ ਸਥਾਪਿਤ ਕੀਤੇਆਈਆਈਟੀ ਖੜਗਪੁਰ ਅਤੇ ਟੀਸੀਐੱਸ ਨੇ ਨੋਵੇਲ ਉਦਯੋਗ 4.0 ਟੈਕਨੋਲੋਜੀ ਵਿਕਸਿਤ ਕੀਤੀਪ੍ਰਾਇਮਰੀ ਟੀਚਾ ਘੱਟੋ ਘੱਟ ਵਿਘਨ ਦੇ ਨਾਲ ਕੁਆਲਿਟੀ ਆਊਟਪੁੱਟ ਹੋਣਾ ਚਾਹੀਦਾ ਹੈ: ਆਈਆਈਟੀ ਖੜਗਪੁਰ ਡਾਇਰੈਕਟਰ

Posted On: 23 OCT 2020 8:55PM by PIB Chandigarh

ਆਈਆਈਟੀ ਖੜਗਪੁਰ ਨੇ ਟੀਸੀਐੱਸ ਨਾਲ ਮਿਲ ਕੇ ਭਾਰਤ ਦੇ ਅਡਵਾਂਸਡ ਮੈਨੂੰਫੈਕਚਰਿੰਗ ਸੈਕਟਰ ਵਿੱਚ ਇੱਕ ਨਵਾਂ ਰੁਝਾਨ ਸਥਾਪਿਤ ਕਰਦਿਆਂ ਉਦਯੋਗਿਕ ਉਤਪਾਦਨ ਦੇ ਦੌਰਾਨ ਰਿਮੋਟ ਕੰਟਰੋਲ ਕੀਤੇ ਫੈਕਟਰੀ ਅਪਰੇਸ਼ਨਾਂ ਅਤੇ ਰੀਅਲ-ਟਾਈਮ ਕੁਆਲਿਟੀ ਸੁਧਾਰ ਲਈ ਨੋਵੇਲ ਇੰਡਸਟਰੀ 4.0 ਟੈਕਨਾਲੋਜੀ ਵਿਕਸਿਤ ਕੀਤੀ ਹੈ।

 

 

ਮਹਾਮਾਰੀ ਦੇ ਸਮੇਂ ਜਦੋਂ ਸਵੱਛਤਾ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਕਾਰਨ ਸਟਾਫ਼ ਦੀ ਪਾਬੰਦੀ ਹੁੰਦੀ ਹੈ, ਕਲਾਊਡ ਬੁਨਿਆਦੀ ਢਾਂਚਾ, ਰਿਮੋਟ ਅਤੇ ਰੀਅਲ-ਟਾਈਮ ਅਪਰੇਸ਼ਨ ਸਿਸਟਮ ਪ੍ਰਭਾਵਸ਼ਾਲੀ ਉਦਯੋਗਿਕ ਕਾਰਜਾਂ ਨੂੰ ਚਲਦੇ ਰੱਖਣ ਲਈ ਬਹੁਤ ਮਹੱਤਵਪੂਰਨ ਹਨ, ਪਰ ਨਿਯੰਤ੍ਰਿਤ ਅਪਰੇਸ਼ਨਾਂ ਦੇ ਲਾਭਾਂ ਦਾ ਖ਼ਾਸ ਤੌਰ ‘ਤੇ ਆਤਮਨਿਰਭਰ ਭਾਰਤ ਦੇ ਪ੍ਰਸੰਗ ਵਿੱਚ ਘੱਟ ਖਰਚਿਆਂ ‘ਤੇ ਕੁਆਲਿਟੀ ਆਊਟਪੁੱਟ ਦੇਣ ਵਿੱਚ ਇੱਕ ਵੱਡਾ ਪ੍ਰਭਾਵ ਪੈਂਦਾ ਹੈ। ਮੌਜੂਦਾ ਇਨੋਵੇਸ਼ਨ ਨੇ ਉਦਯੋਗ 4.0 ਦੀ ਇੱਕ ਬਹੁ-ਸੰਵੇਦਨਾਤਮਕ ਪ੍ਰਣਾਲੀ ਵਿੱਚ ਘਰਸ਼ਣ ਹਲਚਲ ਵੈਲਡਿੰਗ (friction stir welding) ਦੀ ਉਦਯੋਗਿਕ ਪ੍ਰਕਿਰਿਆ ਨੂੰ ਅੱਪਗ੍ਰੇਡ ਕੀਤਾ ਹੈ। ਇਸਨੇ ਨਾ ਸਿਰਫ ਭਾਰਤੀ ਉਦਯੋਗਿਕ ਖੇਤਰ ਵਿੱਚ ਰਿਮੋਟ ਕੰਟਰੋਲ ਕੀਤੇ ਅਪਰੇਸ਼ਨਾਂ ਦਾ ਕੋਰਸ ਸਥਾਪਿਤ ਕੀਤਾ ਹੈ ਬਲਕਿ ਉਤਪਾਦਨ ਪ੍ਰਕਿਰਿਆ ਦੌਰਾਨ ਅਸਲ-ਸਮੇਂ ਦੀ ਗੁਣਵੱਤਾ ਜਾਂਚ ਅਤੇ ਸੁਧਾਰ ਨੂੰ ਵੀ ਸਮਰੱਥ ਬਣਾਇਆ ਹੈ। ਇਹ ਉਦਯੋਗਿਕ ਘਰਾਣਿਆਂ ਲਈ ਉਤਪਾਦਨ ਦੀ ਪ੍ਰਕਿਰਿਆ ਦੌਰਾਨ ਮਿਆਰਾਂ ਦੇ ਮਾਪਦੰਡਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਰਿਜੈਕਸ਼ਨ ਨੂੰ ਘਟਾਉਣ ਦੇ ਯੋਗ ਬਣਾਏਗਾ ਇਸ ਲਈ ਉਤਪਾਦਨ ਦੀ ਲਾਗਤ ਘੱਟ ਹੋਵੇਗੀ।

 

 

‘ਮੇਕ ਇਨ ਇੰਡੀਆ’ ਟੀਚੇ ਨੂੰ ਪ੍ਰਾਪਤ ਕਰਨ ਲਈ ਅਜਿਹੀਆਂ ਟੈਕਨਾਲੋਜੀਆਂ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਡਾਇਰੈਕਟਰ ਪ੍ਰੋ: ਵਰਿੰਦਰ ਕੇ ਤਿਵਾੜੀ ਨੇ ਕਿਹਾ, “ਜਦੋਂ ਕਿ ਅਸੀਂ ਸਵਦੇਸ਼ੀ ਉਤਪਾਦਨ ਅਤੇ ਨਿਰਯਾਤ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ, ਸਾਡਾ ਮੁੱਖ ਟੀਚਾ ਘੱਟੋ ਘੱਟ ਵਿਘਨ ਦੇ ਨਾਲ ਮਿਆਰੀ ਉਤਪਾਦਨ ਹੋਣਾ ਚਾਹੀਦਾ ਹੈ। ਭਾਵੇਂ ਖਪਤਕਾਰ ਭਾਰਤ ਦੇ ਹੋਣ ਜਾਂ ਵਿਦੇਸ਼ ਦੇ, ਵੱਡੇ ਪੱਧਰ 'ਤੇ ਆਰਡਰ ਹਾਸਲ ਕਰਨ ਲਈ ਸਾਨੂੰ ਸਾਡੇ ਉਦਯੋਗਿਕ ਖੇਤਰ ਦੀਆਂ ਇਨ੍ਹਾਂ ਦੋ ਬੁਨਿਆਦੀ ਜ਼ਰੂਰਤਾਂ ਨੂੰ ਹੱਲ ਕਰਨਾ ਚਾਹੀਦਾ ਹੈ।

 

 

ਆਈਆਈਟੀ ਖੜਗਪੁਰ ਦੇ ਸੈਂਟਰ ਆਵ੍ ਐਕਸੀਲੈਂਸ ਇਨ ਅਡਵਾਂਸਡ ਮੈਨੂੰਫੈਕਚਰਿੰਗ ਟੈਕਨੋਲੋਜੀ ਵਿਖੇ, ਅਸੀਂ ਆਪਣਾ ਟੀਚਾ ਨਿਰਧਾਰਿਤ ਕੀਤਾ ਹੈ ਕਿ ਸਾਡੇ ਉਦਯੋਗਿਕ ਖੇਤਰ ਨੂੰ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਮਰਥਨ ਦੇਣ ਲਈ ਸਵਦੇਸ਼ੀ ਵਿਕਸਿਤ ਉਦਯੋਗ 4.0 ਟੈਕਨੋਲੋਜੀਆਂ ਨੂੰ ਸਭ ਤੋਂ ਅਗੇ ਲਿਆਵਾਂਗੇ।”

 

 

ਟੀਸੀਐੱਸ ਦੇ ਸਹਿਯੋਗ ਨਾਲ ਸੈਂਟਰ ਆਵ੍ ਐਕਸੀਲੈਂਸ ਇਨ ਅਡਵਾਂਸਡ ਮੈਨੂੰਫੈਕਚਰਿੰਗ ਟੈਕਨੋਲੋਜੀ ਦੇ ਇੰਚਾਰਜ ਪ੍ਰੋਫੈਸਰ ਸੂਰਜਯਾ ਕੇ ਪਾਲ ਦੁਆਰਾ ਵਿਕਸਿਤ ਕੀਤੀ ਗਈ ਇਨੋਵੇਟਿਵ ਟੈਕਨੋਲੋਜੀ ਮਲਟੀਪਲ ਸੈਂਸਰਾਂ ਦੁਆਰਾ ਵੈਲਡਿੰਗ ਪ੍ਰਕਿਰਿਆ ਬਾਰੇ ਅਸਲ ਸਮੇਂ ਦੀ ਜਾਣਕਾਰੀ ਪ੍ਰਾਪਤ ਕਰੇਗੀ ਅਤੇ ਇੱਕ ਘਰਸ਼ਣ ਹਲਚਲ ਵੈਲਡਿੰਗ ਮਸ਼ੀਨ ਨਾਲ ਕਲਾਊਡ-ਅਧਾਰਿਤ ਸੰਚਾਰ ਦੁਆਰਾ ਵੈਲਡ ਗੁਣਵੱਤਾ ਦੇ ਔਨਲਾਈਨ ਨਿਯੰਤਰਣ ਨੂੰ ਸਮਰੱਥ ਬਣਾਏਗੀ।

 

 

 

ਪ੍ਰੋ. ਪਾਲ ਨੇ ਕਿਹਾ “ਵੈਲਡਿੰਗ ਕਿਸੇ ਵੀ ਉਦਯੋਗਿਕ ਕਾਰਜ ਦੇ ਕੇਂਦਰ ਵਿੱਚ ਹੁੰਦੀ ਹੈ। ਜੇ ਅਸੀਂ ਬੈਚ ਦੇ ਉਤਪਾਦਨ ਦੇ ਦੌਰਾਨ ਵੈਲਡ ਦੀ ਕੁਆਲਿਟੀ ਨੂੰ ਰੀਅਲ-ਟਾਈਮ ਵਿੱਚ ਸੁਧਾਰ ਸਕਦੇ ਹਾਂ ਤਾਂ ਅਸੀਂ ਪ੍ਰੋਡਕਸ਼ਨ ਤੋਂ ਬਾਅਦ ਸੈਂਪਲਾਂ ਦੀ ਜਾਂਚ ਵਿੱਚ ਰਿਜੈਕਸ਼ਨ ਨੂੰ ਘਟਾ ਸਕਦੇ ਹਾਂ।”

 

 

ਨਵੀਂ ਤਕਨੀਕ ਬਾਰੇ ਦੱਸਦਿਆਂ ਉਨ੍ਹਾਂ ਕਿਹਾ, “ਸਾਡੀਆਂ ਬਹੁਤ ਸਾਰੀਆਂ ਸੈਂਸਰ ਪ੍ਰਕ੍ਰਿਆਵਾਂ ਵਿੱਚ ਵੈਲਡ ਜੋੜ ਦੇ ਅੰਤਮ ਤਣਾਅ ਦੀ ਤਾਕਤ ਦਾ ਅੰਦਾਜ਼ਾ ਲਗਾਉਣ ਲਈ ਵਿਭਿੰਨ ਸਿਗਨਲ ਪ੍ਰੋਸੈੱਸਿੰਗ ਅਤੇ ਮਸ਼ੀਨ ਲਰਨਿੰਗ ਤਕਨੀਕਾਂ ਸ਼ਾਮਲ ਹੁੰਦੀਆਂ ਹਨ। ਇਹ ਟੈਕਨੋਲੋਜੀ ਇੱਕ ਵਿਸ਼ਾਲ ਪ੍ਰਯੋਗਾਤਮਕ ਗਿਆਨ ਅਧਾਰ ਨਾਲ ਜੁੜੀ ਹੋਈ ਹੈ ਜੋ ਇੱਕ ਸਟੈਂਡਰਡ ਪ੍ਰਣਾਲੀ ਦੇ ਅਨੁਕੂਲ ਹੈ ਅਤੇ ਵੈਲਡ ਜੋੜ ਤਾਕਤ ਦੀ ਭਵਿੱਖਬਾਣੀ ਹੈ। ਨਿਗਰਾਨੀ ਪ੍ਰਕ੍ਰਿਆ ਦੇ ਦੌਰਾਨ ਪਛਾਣੇ ਗਏ ਕਿਸੇ ਵੀ ਨੁਕਸ ਨੂੰ ਰੀਅਲ ਟਾਈਮ ਵਿੱਚ ਮਸ਼ੀਨ ਨੂੰ ਸੋਧਿਆ ਪੈਰਾਮੀਟਰ ਭੇਜ ਕੇ ਠੀਕ ਕੀਤਾ ਜਾਂਦਾ ਹੈ ਜਿਸ ਨਾਲ ਇਸ ਪ੍ਰਕ੍ਰਿਆ ਦੀ ਮਿਆਰੀ ਗੁਣਵੱਤਾ ਨੂੰ ਸੁਨਿਸ਼ਚਿਤ ਕੀਤਾ ਜਾਂਦਾ ਹੈ।" 

 

 

 

ਪ੍ਰੋ: ਪਾਲ ਨੇ ਪੁਸ਼ਟੀ ਕੀਤੀ ਕਿ ਇਸ ਟੈਕਨੋਲੋਜੀ ਦੀ ਧਾਰਣਾ ਨੂੰ ਹੋਰ ਉਦਯੋਗਿਕ ਪ੍ਰਕ੍ਰਿਆਵਾਂ ਦੇ ਅਸਲ ਸਮੇਂ ਦੇ ਨਿਯੰਤਰਣ ਲਈ ਵਿਕਸਿਤ ਕੀਤਾ ਜਾ ਸਕਦਾ ਹੈ ਅਤੇ ਅਜਿਹੇ ਕੰਮ ਜਲਦੀ ਹੀ ਕੇਂਦਰ ਵਿੱਚ ਹੋਰ ਉਦਯੋਗਿਕ ਭਾਈਵਾਲਾਂ ਨਾਲ ਕੀਤੇ ਜਾਣਗੇ।

 

 

 

ਉਦਯੋਗ ਦੇ ਸਹਿਭਾਗੀ ਟੀਸੀਐੱਸ ਦਾ ਵਿਚਾਰ ਹੈ ਕਿ ਅਜਿਹੀਆਂ ਇਨੋਵੇਸ਼ਨਜ਼ ਨੇ ਦੇਸ਼ ਵਿਚ ਟੈਕਨੋਲੋਜੀ ਅਧਾਰਿਤ ਤਬਦੀਲੀਆਂ ਦੇ ਸਮਰਥਕ ਵਜੋਂ, ਖ਼ਾਸ ਕਰਕੇ ਮਹਾਮਾਰੀ ਕਾਰਨ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਦਿਸ਼ਾ ਦੇਣ ਵਿੱਚ ਸਹਾਇਤਾ ਕੀਤੀ ਹੈ।

 

 

 

ਕਾਰਜਕਾਰੀ ਉਪ ਪ੍ਰਧਾਨ ਅਤੇ ਮੁੱਖ ਟੈਕਨੋਲੋਜੀ ਅਧਿਕਾਰੀ ਕੇ ਅਨੰਤ ਕ੍ਰਿਸ਼ਨਨ ਨੇ ਕਿਹਾ, “ਆਈਆਈਟੀ ਖੜਗਪੁਰ ਵਿਖੇ ਅਡਵਾਂਸਡ ਮੈਨੂੰਫੈਕਚਰਿੰਗ ਟੈਕਨਾਲੋਜੀ ਵਿੱਚ ਸੈਂਟਰ ਆਫ਼ ਐਕਸੀਲੈਂਸ (ਸੀਓਈ) ਦੁਆਰਾ ਵਿਕਸਿਤ ਮਲਟੀ-ਸੈਂਸਰ ਫਿਊਜ਼ਨ ਦੁਆਰਾ ਰਿਮੋਟ ਫ੍ਰਿਕਸ਼ਨ ਸਟੱਰ ਵੈਲਡਿੰਗ ਮਸ਼ੀਨ ਕੁਆਲਿਟੀ ਕੰਟਰੋਲ ਇੱਥੇ ਇੱਕ ਅਧਿਅਨ ਦਾ ਮਾਮਲਾ ਹੈ।

 

 

ਉਨ੍ਹਾਂ ਅਨੁਸਾਰ, “ਟੀਸੀਐੱਸ ਰਿਸਰਚ ਐਂਡ ਇਨੋਵੇਸ਼ਨ ਦੀਆਂ ਐੱਮਬੈਡਡ ਪ੍ਰਣਾਲੀਆਂ ਅਤੇ ਰੋਬੋਟਿਕਸ, ਆਈਓਟੀ ਅਤੇ ਆਈਸੀਐੱਮਈ ਪਲੇਟਫਾਰਮ ਟੀਮਾਂ ਇੱਕ ਸਕੇਲੇਬਲ ਅਤੇ ਮਜ਼ਬੂਤ ਪਲੇਟਫਾਰਮ ਦੀ ਵਰਤੋਂ ਕਰਦਿਆਂ ਏਆਈ-ਸੰਚਾਲਿਤ ਭਵਿੱਖਬਾਣੀ / ਵੇਲਡ ਤਾਕਤ ਦੇ ਨਿਯੰਤਰਣ ਵੱਲ ਆਈਆਈਟੀ ਖੜਗਪੁਰ ਦੇ ਸੀਓਈ ਦੇ ਨਾਲ ਨੇੜਿਓਂ ਕੰਮ ਕਰ ਰਹੀਆਂ ਹਨ।

 

 

ਅਕਾਦਮਿਕ ਭਾਈਵਾਲੀ, ਟੀਸੀਐੱਸ ਰਿਸਰਚ ਅਤੇ ਟੀਸੀਐੱਸ ਕੋ ਇਨੋਵੇਸ਼ਨ ਨੈੱਟਵਰਕ (ਟੀਸੀਐੱਸ ਕੋ-ਇਨ) ਦਾ ਇੱਕ ਮਹੱਤਵਪੂਰਣ ਹਿੱਸਾ ਹੈ, ਜਿਸ ਵਿੱਚ ਅਸਲ-ਸੰਸਾਰ ਦੇ ਹੱਲ ਵਿਗਿਆਨਕ ਕਠੋਰਤਾ ਨਾਲ ਤਿਆਰ ਕੀਤੇ ਗਏ ਹਨ।"

 

 

                                                       ********

 

 

 

ਐੱਸਐੱਸਐੱਸ(Release ID: 1667244) Visitor Counter : 159


Read this release in: Urdu , English , Hindi , Tamil