ਰੱਖਿਆ ਮੰਤਰਾਲਾ

ਜਲ ਸੈਨਾ ਨੇ ਮਹਿਲਾ ਪਾਇਲਟਾਂ ਦੇ ਪਹਿਲੇ ਬੈਚ ਨੂੰ ਕਾਰਜਸ਼ੀਲ ਕੀਤਾ

Posted On: 22 OCT 2020 7:30PM by PIB Chandigarh

ਕੋਚੀ ਵਿਖੇ ਦੱਖਣੀ ਨੇਵਲ ਕਮਾਂਡ (ਐਸਐਨਸੀ) ਵਲੋਂ ਭਾਰਤੀ ਜਲ ਸੈਨਾ ਦੀਆਂ ਮਹਿਲਾ ਪਾਇਲਟਾਂ ਦੇ ਪਹਿਲੇ ਬੈਚ ਨੂੰ ਡੋਰਨੀਅਰ ਏਅਰਕਰਾਫਟ ਤੇ ਕਾਰਜਸ਼ੀਲ ਕੀਤਾ ਗਿਆ ਹੈ ਤਿੰਨ ਮਹਿਲਾ ਪਾਇਲਟ 27ਵੇਂ ਡੋਰਨੀਅਰ ਆਪ੍ਰੇਸ਼ਨਲ ਫਲਾਇੰਗ ਟ੍ਰੇਨਿੰਗ (ਡੀਓਐਫਟੀ) ਕੋਰਸ ਦੇ 6 ਪਾਇਲਟਾਂ ਦੇ ਬੈਚ ਦਾ ਇਕ ਹਿੱਸਾ ਸਨ, ਜਿਨ੍ਹਾਂ ਨੇ 22 ਅਕਤੂਬਰ, 2020 ਨੂੰ ਆਈਐਨਐਸ ਗਰੁਡ਼, ਕੋਚੀ ਵਿਖੇ ਇਕ ਪਾਸਿੰਗ ਆਊਟ ਪਰੇਡ ਦੇ ਸਮਾਗਮ ਵਿਚ ਫੁੱਲ ਆਪ੍ਰੇਸ਼ਨਲ ਮੈਰੀਟਾਈਮ ਰਿਕੋਨੇਸੈਂਸ (ਐਮਆਰ) ਪਾਇਲਟਾਂ ਵਜੋਂ ਗ੍ਰੈਜੂਏਸ਼ਨ ਕੀਤੀ

 

ਐਸਐਨਸੀ ਦੇ ਸਿਖਲਾਈ ਬਾਰੇ ਚੀਫ ਸਟਾਫ ਆਫਿਸਰ ਰੀਅਰ ਐਡਮਿਰਲ ਐਨਟਨੀ ਜੌਰਜ, ਵੀਐਸਐਮ, ਐਨਐਮ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਪਾਇਲਟਾਂ ਨੂੰ ਇਨਾਮ ਪ੍ਰਦਾਨ ਕੀਤੇ, ਜੋ ਹੁਣ ਸਾਰੇ ਹੀ ਕਾਰਜਸ਼ੀਲ ਮਿਸ਼ਨਾਂ ਲਈ ਡੋਰਨੀਅਰ ਏਅਰਕਰਾਫਟ ਨੂੰ ਚਲਾਉਣ ਲਈ ਪੂਰੀ ਤਰ੍ਹਾਂ ਯੋਗ ਹਨ ਪਹਿਲੇ ਬੈਚ ਦੀਆਂ ਤਿੰਨ ਮਹਿਲਾ ਪਾਇਲਟਾਂ ਵਿਚ ਮਾਲਵੀਆ ਨਗਰ ਨਵੀਂ ਦਿੱਲੀ ਤੋਂ ਲੈਫਟੀਨੈਂਟ ਦਿਵਯਾ ਸ਼ਰਮਾ, ਉੱਤਰ ਪ੍ਰਦੇਸ਼ ਦੇ ਤਿਲਹਾਰ ਤੋਂ ਲੈਫਟੀਨੈਂਟ ਸ਼ੁਭਾਂਗੀ ਸਵਰੂਪ ਅਤੇ ਬਿਹਾਰ ਦੇ ਮੁਜਫਰਪੁਰ ਤੋਂ ਲੈਫਟੀਨੈਂਟ ਸ਼ਿਵਾਂਗੀ ਸ਼ਾਮਿਲ ਹਨ ਇਨ੍ਹਾਂ ਅਫਸਰਾਂ ਨੂੰ ਸ਼ੁਰੂਆਤੀ ਤੌਰ ਤੇ ਭਾਰਤੀ ਹਵਾਈ ਫੌਜ ਨਾਲ ਅਤੇ ਕੁਝ ਹੱਦ ਤੱਕ ਡੀਓਐਫਟੀ ਕੋਰਸ ਤੋਂ ਪਹਿਲਾਂ ਜਲ ਸੈਨਾ ਨਾਲ ਮੁਢਲੀ ਉਡਾਨ ਸਿਖਲਾਈ ਦਿੱਤੀ ਗਈ ਸੀ ਐਮਆਰ ਉਡਾਨ ਲਈ ਇਨ੍ਹਾਂ ਤਿੰਨ ਮਹਿਲਾ ਪਾਇਲਟਾਂ ਵਿਚੋਂ ਲੈਫਟੀਨੈਂਟ ਸ਼ਿਵਾਂਗੀ 2 ਦਸੰਬਰ, 2019 ਨੂੰ ਯੋਗਤਾ ਹਾਸਿਲ ਕਰਨ ਵਾਲੀ ਪਹਿਲੀ ਮਹਿਲਾ ਪਾਇਲਟ ਸੀ

 

ਇਹ ਕੋਰਸ ਜ਼ਮੀਨੀ ਸਿਖਲਾਈ ਦੇ ਇਕ ਮਹੀਨੇ ਦੇ ਪਡ਼ਾਅ ਦਾ ਸੀ, ਜੋ ਐਸਐਨਸੀ, ਦੇ ਵੱਖ ਵੱਖ ਪੇਸ਼ੇਵਰ ਸਕੂਲਾਂ ਵਿੱਚ ਸੰਚਾਲਤ ਕੀਤਾ ਗਿਆ ਅਤੇ ਆਈਐਨਏਐਸ-550 ਦੀ ਡੋਰਨੀਅਰ ਸਕੁਆਡਰਨ ਤੇ 8 ਮਹੀਨਿਆਂ ਦੀ ਉਡਾਨ ਸਿਖਲਾਈ ਲਈ ਆਯੋਜਤ ਕੀਤਾ ਗਿਆ ਸੀ ਲੈਫਟੀਨੈਂਟ ਦਿਵਯਾ ਸ਼ਰਮਾ ਅਤੇ ਲੈਫਟੀਨੈਂਟ ਸ਼ਿਵਮ ਪਾਂਡੇ ਨੂੰ ਕ੍ਰਮਵਾਰ ਉਡਾਨ ਵਿਚ ਅਵੱਲ ਅਤੇ ਜ਼ਮੀਨੀ ਵਿਸ਼ਿਆਂ ਵਿਚ ਅਵੱਲ ਕਰਾਰ ਦਿੱਤਾ ਗਿਆ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ (ਦੱਖਣੀ) ਨੇ ਸਵਰਗੀ ਲੈਫਟੀਨੈਂਟ ਸਾਈਮਨ ਜੌਰਜ ਪਾਈਨੋਮੂਟਿਲ ਦੀ ਯਾਦ ਵਿਚ ਰੂਲਿੰਗ ਟਰੌਫੀ ਬਹੁਤ ਜ਼ਿਆਦਾ ਜਜ਼ਬੇ ਅਤੇ ਉਤਸਾਹ ਨਾਲ ਸਿਖਲਾਈ ਹਾਸਿਲ ਕਰਨ ਵਾਲੇ ਲੈਫਟੀਨੈਂਟ ਕੁਮਾਰ ਵਿਕਰਮ ਨੂੰ ਪ੍ਰਦਾਨ ਕੀਤੀ ਇਹ ਟਰੌਫੀ ਆਈਐਨਐਸਏ-550 ਦੇ ਡਾਇਮੰਡ ਜੁਬਲੀ ਜਸ਼ਨਾਂ ਦੌਰਾਨ 18 ਜੂਨ, 2019 ਨੂੰ ਸ਼ੁਰੂ ਕੀਤੀ ਗਈ ਸੀ, ਜੋ ਕਿ ਇਕ ਯੋਗ ਆਈਸਲੈਂਡਰ ਪਾਇਲਟ ਦੀ ਯਾਦ ਵਿਚ ਸਥਾਪਤ ਕੀਤੀ ਗਈ ਸੀ ਜਿਸ ਨੇ 17 ਮਈ, 1985 ਨੂੰ ਸਕੁਆਡਰਨ ਦੀ ਸੇਵਾ ਕਰਦਿਆਂ ਇਕ ਘਾਤਕ ਹਵਾਈ ਹਾਦਸੇ ਵਿਚ ਆਪਣੀ ਜਾਨ ਗੁਆ ਦਿੱਤੀ ਸੀ।

-----------------------------------------------------

ਏਬੀਬੀਬੀ/ ਵੀਐਮ/ ਐਮਐਸ


(Release ID: 1666919) Visitor Counter : 168