ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਲੋੜਾਂ ਨੂੰ ਪੂਰਾ ਕਰਨ ਲਈ ਸਾਫ-ਸੁਥਰੀ ਅਤੇ ਭਰੋਸੇਮੰਦ ਊਰਜਾ ਸਪਲਾਈ ਦੇਣਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ
ਸ਼੍ਰੀ ਪ੍ਰਧਾਨ ਨੇ ਐੱਚ-ਸੀਐੱਨਜੀ ਪਲਾਂਟ ਦਾ ਉਦਘਾਟਨ ਕੀਤਾ ਅਤੇ ਦਿੱਲੀ ਵਿੱਚ ਟ੍ਰਾਇਲਾਂ ਦੀ ਸ਼ੁਰੂਆਤ ਕੀਤੀ
Posted On:
20 OCT 2020 7:11PM by PIB Chandigarh
ਐੱਚਸੀਐੱਨਜੀ 'ਤੇ ਟ੍ਰਾਇਲ ਤਹਿਤ 50 ਸਿਟੀ ਬੱਸਾਂ ਚੱਲਣਗੀਆਂ, ਐੱਚਸੀਐੱਨਜੀ ਵਾਲੇ ਵਾਹਨਾਂ ਦੇ ਨਿਕਾਸ ਵਿੱਚ ਮਹੱਤਵਪੂਰਨ ਕਮੀ ਆਉਣ ਦੀ ਸੰਭਾਵਨਾ ਹੈ।
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਡੀਟੀਸੀ ਦੇ ਰਾਜਘਾਟ ਬੱਸ ਡਿਪੂ -1 ਵਿਖੇ ਇੰਡੀਅਨ ਆਇਲ ਦੇ ਕੰਪੈਕਟ ਰਿਫਾਰਮਰ ਪਲਾਂਟ ਦਾ ਉਦਘਾਟਨ ਕੀਤਾ ਅਤੇ ਹਾਈਡਰੋਜਨ-ਯੁਕਤ ਸੀਐੱਨਜੀ (ਐੱਚਸੀਐੱਨਜੀ) 'ਤੇ ਦਿੱਲੀ ਦੀਆਂ ਬੱਸਾਂ ਦੇ ਟ੍ਰਾਇਲਾਂ ਦੀ ਸ਼ੁਰੂਆਤ ਕੀਤੀ। ਗਤੀਸ਼ੀਲਤਾ ਸੈਕਟਰ ਲਈ ਹਾਈਡਰੋਜਨ ਨੂੰ ਇੱਕ ਸਾਫ਼ ਬਾਲਣ ਵਜੋਂ ਪ੍ਰਫੁੱਲਤ ਕਰਨ ਦੀ ਭਾਰਤ ਦੀ ਕੋਸ਼ਿਸ਼ ਵਿੱਚ, ਹਾਈਡਰੋਜਨ-ਯੁਕਤ ਐੱਚਸੀਐੱਨਜੀ ਨਿਕਾਸੀ ਘਟਾਉਣ ਅਤੇ ਆਯਾਤ ਬਦਲ ਦੀ ਪ੍ਰਾਪਤੀ ਲਈ ਇੱਕ ਉੱਤਮ ਅੰਤਰਿਮ ਟੈਕਨੋਲੋਜੀ ਵਜੋਂ ਉਭਰ ਰਹੀ ਹੈ। ਵਾਹਨਾਂ ਵਿਚ ਐੱਚ-ਸੀਐੱਨਜੀ ਮਿਸ਼ਰਣਾਂ ਨੂੰ ਮੁੜ ਸੋਧਣਾ ਬੁਨਿਆਦੀ ਢਾਂਚੇ ਵਿਚ ਘੱਟੋ ਘੱਟ ਤਬਦੀਲੀਆਂ ਨਾਲ ਕੀਤਾ ਜਾ ਸਕਦਾ ਹੈ ਜੋ ਇਸ ਵੇਲੇ ਸੀਐੱਨਜੀ ਨੂੰ ਡਿਸਪੈਂਸ ਕਰਨ ਲਈ ਵਰਤੋਂ ਅਧੀਨ ਹੈ। ਇਸ ਮੌਕੇ ਦਿੱਲੀ ਸਰਕਾਰ ਦੇ ਟ੍ਰਾਂਸਪੋਰਟ ਮੰਤਰੀ ਸ਼੍ਰੀ ਕੈਲਾਸ਼ ਗਹਿਲੋਤ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ 130 ਕਰੋੜ ਤੋਂ ਵੱਧ ਭਾਰਤੀਆਂ ਨੂੰ ਸਾਫ ਅਤੇ ਭਰੋਸੇਮੰਦ ਊਰਜਾ ਦੀ ਸਪਲਾਈ ਦੇਣਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਹੱਲ ਵਿਕਸਿਤ ਕਰਨ ਵਿਚ ਭਾਰਤ ਇੱਕ ਵਿਜੇਤਾ ਬਣ ਕੇ ਉਭਰੇਗਾ, ਵਿਸ਼ਵ ਆਉਣ ਵਾਲੇ ਦਹਾਕਿਆਂ ਵਿੱਚ ਇਸ ਦੀ ਪ੍ਰਸੰਸਾ ਕਰੇਗਾ। ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਾਫ਼ ਊਰਜਾ ਭਵਿੱਖ ਦੀ ਸ਼ੁਰੂਆਤ ਕਰਨ ਲਈ ਵਚਨਬੱਧ ਹਨ ਜਿਸ ਦਾ ਵਾਤਾਵਰਣ ਉੱਤੇ ਘੱਟ ਪ੍ਰਭਾਵ ਪੈਂਦਾ ਹੋਵੇ। ਇੰਡੀਅਨ ਆਇਲ ਦੇ ਉੱਦਮਾਂ ਦੀ ਸ਼ਲਾਘਾ ਕਰਦਿਆਂ ਮੰਤਰੀ ਨੇ ਕਿਹਾ, "ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇੰਡੀਅਨ ਆਇਲ ਆਰ ਐਂਡ ਡੀ ਦੇ ਵਿਗਿਆਨੀ ਇਸ ਅਵਸਰ ਤੇ ਪਹੁੰਚੇ ਹਨ ਅਤੇ ਉਨ੍ਹਾਂ ਹਾਈਡ੍ਰੋਜਨ ਮਿਕਸਡ ਸੀਐੱਨਜੀ ਦੇ ਉਤਪਾਦਨ ਲਈ ਇੱਕ ਨਵੀਨਤਮ ਸੰਖੇਪ ਸੁਧਾਰ ਤਕਨੀਕ ਵਿਕਸਤ ਕੀਤੀ ਹੈ।" ਭਾਰਤ ਦੀ ਊਰਜਾ ਤਬਦੀਲੀ ਦੀ ਸਹੂਲਤ ਵਿੱਚ ਹਾਈਡਰੋਜਨ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ, “ਹਾਈਡਰੋਜਨ ਇੱਕ ਆਖਰੀ ਬਾਲਣ ਹੈ, ਜੋ ਊਰਜਾ ਦਿੰਦੇ ਹੋਏ ਨਿਕਾਸ ਵਿੱਚ ਸਾਫ਼ ਪਾਣੀ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਹੋਰ ਵੀ ਕਈ ਗੁਣ ਹਨ ਜਿਸ ਨਾਲ ਦਿਹਾਤੀ ਖੇਤਰ ਨੂੰ ਬਾਇਓਮਾਸ ਰਾਹੀਂ ਊਰਜਾ ਖੇਤਰ ਨਾਲ ਜੋੜਿਆ ਜਾ ਸਕਦਾ ਹੈ।" ਮੰਤਰੀ ਨੇ ਕਿਹਾ ਕਿ ਇਹ ਪਾਇਲਟ ਪ੍ਰੋਜੈਕਟ ਵਿਲੱਖਣ ਹੋਵੇਗਾ। ਇਹ ਦੇਸ਼ ਅਤੇ ਸਮੁੱਚੇ ਵਿਸ਼ਵ ਦੀ ਸਹਾਇਤਾ ਕਰੇਗਾ।
ਦਿੱਲੀ ਦੇ ਟਰਾਂਸਪੋਰਟ ਮੰਤਰੀ ਸ਼੍ਰੀ ਕੈਲਾਸ਼ ਗਹਿਲੋਤ ਨੇ ਨਾ ਸਿਰਫ ਭਾਰਤ ਵਿੱਚ, ਬਲਕਿ ਪੂਰੀ ਦੁਨੀਆ ਵਿਚ ਅਜਿਹੀ ਪ੍ਰਭਾਵਸ਼ਾਲੀ ਟੈਕਨੋਲੋਜੀ ਨੂੰ ਵਿਕਸਤ ਕਰਨ ਲਈ ਇੰਡੀਅਨ ਆਇਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਇੰਡੀਅਨ ਆਇਲ, ਆਈਜੀਐੱਲ, ਡਿਮਟਿਸ, ਡੀਟੀਸੀ ਅਤੇ ਦਿੱਲੀ ਟਰਾਂਸਪੋਰਟ ਵਿਭਾਗ ਦੇ ਸਹਿਯੋਗੀ ਮਾਹੌਲ ਵਿੱਚ ਚਲਾਇਆ ਗਿਆ ਹੈ। ਉਨ੍ਹਾਂ ਟ੍ਰਾਇਲ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਦਿੱਲੀ ਸਰਕਾਰ ਦੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ, ਤਾਂ ਜੋ ਇਸ ਬਾਲਣ ਨੂੰ ਵਪਾਰਕ ਤੌਰ 'ਤੇ ਸਮੁੱਚੀ ਦਿੱਲੀ ਅਤੇ ਭਾਰਤ ਅਧਾਰ 'ਤੇ ਜਲਦੀ ਅਪਣਾਇਆ ਜਾ ਸਕੇ। ਸ਼੍ਰੀ ਗਹਿਲੋਤ ਨੇ ਸਾਰੇ ਹਿਤਧਾਰਕਾਂ ਦੀ ਟੀਮ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਟ੍ਰਾਇਲ ਪੂਰਾ ਹੋਣ 'ਤੇ ਇਸ ਦੀ ਵਰਤੋਂ ਕੇਵਲ ਡੀਟੀਸੀ ਬੱਸਾਂ ਲਈ ਹੀ ਨਹੀਂ ਬਲਕਿ ਨਿੱਜੀ ਬੱਸਾਂ ਲਈ ਵੀ ਕੀਤੀ ਜਾਵੇਗੀ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਸ਼੍ਰੀ ਤਰੁਣ ਕਪੂਰ ਨੇ ਕਿਹਾ ਕਿ ਐੱਚਸੀਐੱਨਜੀ ਭਵਿੱਖ ਦਾ ਬਾਲਣ ਹੈ। ਉਨ੍ਹਾਂ ਕਿਹਾ ਕਿ ਐੱਚਸੀਐੱਨਜੀ ਦਾ ਉਤਪਾਦਨ ਪੂਰੇ ਵਿਸ਼ਵ ਵਿੱਚ ਬਹੁਤ ਸਾਰੇ ਢੰਗਾਂ ਨਾਲ ਕੀਤਾ ਜਾਂਦਾ ਹੈ ਪਰ ਇਸ ਦੀ ਵਪਾਰਕ ਵਿਵਹਾਰਕਤਾ ਮੁੱਖ ਚੁਣੌਤੀ ਹੈ। ਸ਼੍ਰੀ ਕਪੂਰ ਨੇ ਜ਼ਿਕਰ ਕੀਤਾ ਕਿ ਭਾਰਤ ਵਿੱਚ ਐੱਚਸੀਐੱਨਜੀ ਦਾ ਉਤਪਾਦਨ ਬਹੁਤ ਸਸਤਾ ਹੋਵੇਗਾ ਅਤੇ ਇਸ ਨਾਲ ਗੈਸ ਦਰਾਮਦਾਂ ਦਾ ਭਾਰ ਘੱਟ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਇੰਡੀਅਨ ਆਇਲ ਦੇ ਚੇਅਰਮੈਨ ਸ਼੍ਰੀ ਐਸ ਐਮ ਵੈਦਿਆ ਨੇ ਕਿਹਾ ਕਿ ਨਵੀਨਤਮ ਤਕਨੀਕੀ ਵਿਕਾਸ ਹਾਈਡ੍ਰੋਜਨ ਅਰਥਵਿਵਸਥਾ ਵੱਲ ਤਬਦੀਲੀ ਦੇਸ਼ ਦੇ ਦ੍ਰਿਸ਼ਟੀਕੋਣ ਅਤੇ ਦ੍ਰਿੜ੍ਹਤਾ ਨੂੰ ਉਤਸ਼ਾਹਿਤ ਕਰੇਗਾ। ਹਾਈਡਰੋਜਨ ਖੋਜ ਵਿਚ ਇੰਡੀਅਨ ਆਇਲ ਦੇ ਮੋਹਰੀ ਕੰਮਾਂ ਬਾਰੇ ਗੱਲ ਕਰਦਿਆਂ ਸ਼੍ਰੀ ਵੈਦਿਆ ਨੇ ਕਿਹਾ, “ਇੰਡੀਅਨ ਆਇਲ ਨੇ ਹਾਈਡ੍ਰੋਜਨ ਪਹਿਲਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂਆਤੀ ਕਦਮ ਚੁੱਕੇ। ਅਸੀਂ ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰ (ਸਿਆਮ) ਅਤੇ ਐੱਮਐੱਨਆਰਈ ਦੇ ਨਾਲ-ਨਾਲ ਐੱਚਸੀਐੱਨਜੀ ਉੱਤੇ ਇਕ ਖੋਜ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਦੋ ਹਾਈਡਰੋਜਨ ਅਤੇ ਐੱਚਸੀਐੱਨਜੀ ਡਿਸਪੈਂਸਿੰਗ ਸਟੇਸ਼ਨ: ਇਕ ਸਾਡੇ ਫਰੀਦਾਬਾਦ ਦੇ ਆਰ ਐਂਡ ਡੀ ਕੈਂਪਸ ਵਿੱਚ ਅਤੇ ਦੂਜਾ ਸਾਡੇ ਪ੍ਰਚੂਨ ਸਟੇਸ਼ਨ 'ਤੇ ਦੁਆਰਕਾ, ਦਿੱਲੀ ਵਿਖੇ ਲਾਇਆ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਹੋਰ ਵੀ ਭਾਈਵਾਲੀਆਂ ਬਣਨਗੀਆਂ।
ਇਸ ਮੌਕੇ ਇੱਕ ਆਡੀਓ ਵੀਡੀਓ ਫਿਲਮ ਵੀ ਦਿਖਾਈ ਗਈ। ਇਸ ਮੌਕੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਲਈ ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਨਿਯੰਤਰਣ) ਅਥਾਰਟੀ ਦੇ ਚੇਅਰਮੈਨ ਸ਼੍ਰੀ ਭੂਰੀਲਾਲ ਦਾ ਸੰਦੇਸ਼ ਵੀ ਦਿਖਾਇਆ ਗਿਆ।
ਇੰਡੀਅਨ ਆਇਲ ਦੀ ਪੇਟੈਂਟ ਐੱਚ-ਸੀਐੱਨਜੀ ਪ੍ਰੋਡਕਸ਼ਨ ਟੈਕਨਾਲੌਜੀ ਬਾਰੇ ਇੱਕ ਸੰਖੇਪ ਸਾਰ
ਆਲਮੀ ਤੌਰ 'ਤੇ, ਸੀਐੱਨਜੀ (ਕੰਪ੍ਰੈਸਡ ਕੁਦਰਤੀ ਗੈਸ) ਵਿਚ ਮਿਲਾਵਟ ਲਈ ਲੋੜੀਂਦਾ ਹਾਈਡਰੋਜਨ ਪਾਣੀ ਦੇ ਇਲੈਕਟ੍ਰੋਲਾਇਸਿਸ ਰਾਹੀਂ ਤਿਆਰ ਕੀਤਾ ਜਾਂਦਾ ਹੈ, ਇਸਦੇ ਬਾਅਦ ਸੀਐੱਨਜੀ ਦੇ ਨਾਲ ਹਾਈ-ਪ੍ਰੈਸ਼ਰ ਮਿਸ਼ਰਨ ਹੁੰਦਾ ਹੈ। ਇਸ ਪ੍ਰਕਿਰਿਆ ਦੀ ਉੱਚ ਕੀਮਤ ਬੇਸਲਾਈਨ ਸੀਐੱਨਜੀ ਦੇ ਮੁਕਾਬਲੇ ਬਾਲਣ ਅਰਥਵਿਵਸਥਾ ਦੇ ਲਾਭ ਤੋਂ ਪ੍ਰਾਪਤ ਬਚਤ ਨੂੰ ਦਰਸਾਉਂਦੀ ਹੈ।
ਭਾਰਤ ਦੀ ਮੋਬਿਲਿਟੀ ਸੈਕਟਰ ਲਈ ਇਕ ਹਾਈਡ੍ਰੋਜਨ ਨੂੰ ਬਾਲਣ ਵਜੋਂ ਵਰਤਣ ਦੀ ਨਿਰੰਤਰ ਕੋਸ਼ਿਸ਼ ਵਿਚ, ਹਾਈਡ੍ਰੋਜਨ ਮਿਸ਼ਰਿਤ ਸੀਐੱਨਜੀ (ਆਮ ਤੌਰ ‘ਤੇ ਐੱਚ-ਸੀਐੱਨਜੀ ਕਿਹਾ ਜਾਂਦਾ ਹੈ) ਨਿਕਾਸੀ ਕਮੀ ਅਤੇ ਦਰਾਮਦ ਬਦਲ ਲਈ ਇਕ ਵਧੀਆ ਅੰਤਰਿਮ ਬਾਲਣ ਵਜੋਂ ਉੱਭਰੀ ਹੈ। ਮੌਜੂਦਾ ਆਈਸੀ ਇੰਜਣ ਨੂੰ ਬਿਨਾਂ ਕਿਸੇ ਮਹੱਤਵਪੂਰਣ ਸੋਧ ਦੇ ਐੱਚ-ਸੀਐੱਨਜੀ 'ਤੇ ਚਲਾਇਆ ਜਾ ਸਕਦਾ ਹੈ ਅਤੇ ਘੱਟੋ-ਘੱਟ ਬੁਨਿਆਦੀ ਢਾਂਚੇ ਦੇ ਅਪਗ੍ਰੇਡ ਕਰਨ ਨਾਲ, ਮੌਜੂਦਾ ਸੀਐੱਨਜੀ ਡਿਸਪੈਂਸਿੰਗ ਰੀਫਿਊਲਿੰਗ ਬੁਨਿਆਦੀ ਢਾਂਚੇ ਨੂੰ ਐੱਚ-ਸੀਐੱਨਜੀ ਮਿਸ਼ਰਣਾਂ ਨੂੰ ਪ੍ਰਦਾਨ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ।
• ਊਰਜਾ-ਤੀਬਰ ਇਲੈਕਟ੍ਰੋਲੋਸਿਸ ਪ੍ਰਕਿਰਿਆ ਅਤੇ ਉੱਚ ਦਬਾਅ ਦੇ ਮਿਸ਼ਰਨ ਖਰਚਿਆਂ ਨੂੰ ਛੱਡ ਕੇ ਐੱਚ-ਸੀਐੱਨਜੀ ਮਿਸ਼ਰਣ ਸਿੱਧੇ ਸੀਐੱਨਜੀ ਤੋਂ ਪੈਦਾ ਕੀਤੇ ਜਾ ਸਕਦੇ ਹਨ।
• ਲਚਕਦਾਰ ਅਤੇ ਮਜਬੂਤ ਪ੍ਰਕਿਰਿਆ ਘੱਟ ਗੰਭੀਰ ਹਾਲਤਾਂ ਵਿੱਚ ਅਤੇ ਘੱਟ ਦਬਾਅ ਹੇਠ, ਸਾਈਟ 'ਤੇ ਐੱਚ-ਸੀਐੱਨਜੀ ਦੇ ਉਤਪਾਦਨ ਦੀ ਆਗਿਆ ਦਿੰਦੀ ਹੈ
• ਇਹ ਸੀਐੱਨਜੀ ਦੀ ਇਨਪੁਟ ਮਾਤਰਾ ਦੇ ਮੁਕਾਬਲੇ 4 ਫ਼ੀਸਦੀ ਤੋਂ 5 ਫ਼ੀਸਦੀ ਤੱਕ ਉੱਚ ਊਰਜਾ ਐੱਚ-ਸੀਐੱਨਜੀ ਮਿਸ਼ਰਣ ਪ੍ਰਦਾਨ ਕਰਦਾ ਹੈ।
• ਉਪਰੋਕਤ ਪ੍ਰਕਿਰਿਆ ਰਾਹੀਂ ਐੱਚ-ਸੀਐੱਨਜੀ ਉਤਪਾਦਨ ਦੀ ਲਾਗਤ ਰਵਾਇਤੀ ਮਿਸ਼ਰਨ ਨਾਲੋਂ ਲਗਭਗ 22 ਫ਼ੀਸਦੀ ਸਸਤੀ ਹੈ।
****
ਐੱਸਕੇ
(Release ID: 1666292)
Visitor Counter : 225