ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਖਰੀਫ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਐਮਐਸਪੀ ਤਹਿਤ ਖਰੀਦ ਕਾਰਵਾਈ
ਮੌਜੂਦਾ ਸੀਜ਼ਨ ਵਿੱਚ ਝੋਨੇ ਦੀ ਖਰੀਦ ਪਿਛਲੇ ਸੀਜ਼ਨ ਦੇ ਮੁਕਾਬਲੇ 22.43% ਤੋਂ ਵੱਧ ਰਹੀ ਹੈ
ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ
ਖਰੀਫ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੇ ਸੰਬੰਧ ਵਿੱਚ ਢੁਕਵੇਂ ਪ੍ਰਬੰਧਾਂ ਤਹਿਤ ਉਨ੍ਹਾਂ ਵੱਲੋਂ ਨਿਰਧਾਰਤ ਮਿਤੀ ਤੋਂ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ
Posted On:
20 OCT 2020 4:18PM by PIB Chandigarh
ਸਰਕਾਰ ਨੇ ਆਪਣੀ ਮੌਜੂਦਾ ਐਮਐਸਪੀ ਸਕੀਮਾਂ ਦੇ ਅਨੁਸਾਰ ਕਿਸਾਨਾਂ ਤੋਂ ਐਮਐਸਪੀ ਤਹਿਤ ਸਾਉਣੀ 2020-21 ਲਈ ਫਸਲਾਂ ਦੀ ਖਰੀਦ ਜਾਰੀ ਰੱਖੀ ਹੈ, ਜਿਵੇਂ ਕਿ ਪਿਛਲੇ ਸੀਜ਼ਨ ਵਿੱਚ ਕੀਤੀ ਗਈ ਸੀ।
ਸਾਉਣੀ 2020-21 ਲਈ ਝੋਨੇ ਦੀ ਖਰੀਦ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਤਮਿਲਨਾਡੂ, ਉਤਰਾਖੰਡ, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਕੇਰਲ ਦੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਤੇਜ਼ੀ ਨਾਲ ਜਾਰੀ ਹੈ, ਜਿਸ ਵਿੱਚੋਂ 98.19 ਲੱਖ ਮੀਟਰਕ ਟਨ ਝੋਨੇ ਦੀ ਖਰੀਦ 8.54 ਲੱਖ ਕਿਸਾਨਾਂ ਤੋਂ 19.10.2020 ਤੱਕ ਕੀਤੀ ਜਾ ਚੁੱਕੀ ਹੈ। ਐਮਐਸਪੀ ਦੀ ਦਰ ਤੇ 18880 ਰੁਪਏ ਪ੍ਰਤੀ ਮੀਟਰਕ ਟਨ(ਐਮਟੀ) ਦੇ ਹਿਸਾਬ ਨਾਲ 18539.86 ਕਰੋੜ ਰੁਪਏ ਦੇ ਕਿਸਾਨਾਂ ਨੂੰ ਭੁਗਤਾਨ ਕੀਤੇ ਜਾ ਚੁੱਕੇ ਹਨ । ਕੇਐਮਐਸ 2019-20 ਦੀ ਇਸੇ ਸਮੇਂ ਦੌਰਾਨ ਝੋਨੇ ਦੀ ਖਰੀਦ 80.20 ਐਲ.ਐਮ.ਟੀ. ਸੀ, ਇਸ ਲਈ ਮੌਜੂਦਾ ਸੀਜ਼ਨ ਵਿੱਚ ਹੋਈ ਖਰੀਦ ਪਿਛਲੇ ਸੀਜ਼ਨ ਦੇ ਮੁਕਾਬਲੇ 22.43% ਵੱਧ ਹੈ।
ਇਸ ਤੋਂ ਇਲਾਵਾ, ਰਾਜਾਂ ਦੇ ਪ੍ਰਸਤਾਵ ਦੇ ਅਧਾਰ 'ਤੇ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉੜੀਸਾ, ਰਾਜਸਥਾਨ ਅਤੇ ਆੱਧਰਾ ਪ੍ਰਦੇਸ਼ ਰਾਜਾਂ ਤੋਂ ਸਾਉਣੀ ਮਾਰਕੀਟਿੰਗ ਸੀਜ਼ਨ 2020 ਲਈ ਪ੍ਰਾਈਸ ਸਪੋਰਟ ਸਕੀਮ (ਪੀ ਐਸ ਐਸ) ਦੇ ਅਧੀਨ ਦਾਲ ਅਤੇ ਤੇਲ ਬੀਜਾਂ ਦੀ 42.46 ਐਲ.ਐਮ.ਟੀ. ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਦੇ ਰਾਜਾਂ ਲਈ ਨਾਰਿਅਲ (ਕੋਪਰਾ)- (ਬਾਰ੍ਹਾ ਮਹੀਨੇ ਫਸਲ) ਦੀ 1.23 ਐਲ.ਐਮ.ਟੀ. ਖਰੀਦਣ ਦੀ ਪ੍ਰਵਾਨਗੀ ਵੀ ਦਿੱਤੀ ਗਈ ਸੀ। ਦੂਜੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ, ਪੀਐਸਐਸ ਅਧੀਨ ਦਾਲਾਂ, ਤੇਲ ਬੀਜਾਂ ਅਤੇ ਕੋਪਰਾ ਦੀ ਖਰੀਦ ਦੀਆਂ ਤਜਵੀਜ਼ਾਂ ਦੀ ਪ੍ਰਾਪਤੀ 'ਤੇ ਵੀ ਪ੍ਰਵਾਨਗੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫਸਲਾਂ ਦੇ ਐਫ ਏ ਕਿਊ ( FAQ) ਗਰੇਡ ਦੀ ਖਰੀਦ ਨੂੰ ਸਾਲ 2020-21 ਲਈ ਨੋਟੀਫਾਈਡ ਐਮਐਸਪੀ ਦੇ ਅਧਾਰ 'ਤੇ ਸਿੱਧੇ ਰਜਿਸਟਰਡ ਕੀਤਾ ਜਾ ਸਕੇ ।
19.10.2020 ਤੱਕ, ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 806.11 ਮੀਟਰਕ ਟਨ ਮੂੰਗ ਅਤੇ ਉੜਦ ਦਾਲ ਦੀ ਖਰੀਦ ਕੀਤੀ ਗਈ ਹੈ ਜਿਸਦੀ ਐਮਐਸਪੀ ਕੀਮਤ 500 ਰੁਪਏ ਹੈ। 5.80 ਕਰੋੜ ਦੇ ਭੁਗਤਾਨ ਨਾਲ ਤਾਮਿਲਨਾਡੂ, ਮਹਾਰਾਸ਼ਟਰ ਅਤੇ ਹਰਿਆਣਾ ਦੇ 779 ਕਿਸਾਨਾਂ ਨੂੰ ਲਾਭ ਪਹੁੰਚਾਇਆ ਹੈ । ਇਸੇ ਤਰ੍ਹਾਂ, 5089 ਮੀਟਰਕ ਟਨ ਨਾਰੀਅਲ (ਕੋਪਰਾ)+ (ਬਾਰ੍ਹਾ ਮਹੀਨੇ ਚੱਲਣ ਵਾਲੀ ਫਸਲ) ਜਿਸ ਦੀ ਖਰੀਦ ਐਮ ਐਸ ਪੀ ਮੁੱਲ ਤੇ ਹੋ ਰਹੀ ਹੈ, 52.40 ਕਰੋੜ ਰੁਪਏ ਦੀ ਖਰੀਦ ਕਰਨਾਟਕ ਅਤੇ ਤਾਮਿਲਨਾਡੂ ਵਿੱਚ 3961 ਕਿਸਾਨਾਂ ਤੋਂ ਹੋ ਚੁੱਕੀ ਹੈ। ਕੋਪਰਾ (ਨਾਰੀਅਲ) ਅਤੇ ਉੜਦ ਦਾਲ ਦੇ ਸੰਬੰਧ ਵਿੱਚ, ਜ਼ਿਆਦਾਤਰ ਪ੍ਰਮੁੱਖ ਉਤਪਾਦਨ ਵਾਲੇ ਰਾਜਾਂ ਵਿੱਚ ਰੇਟ ਐਮਐਸਪੀ ਤੋਂ ਉੱਪਰ ਚੱਲ ਰਹੇ ਹਨ। ਸਬੰਧਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਸਾਉਣੀ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੇ ਸਬੰਧ ਵਿੱਚ ਖਰੀਦ ਦੀ ਸ਼ੁਰੂਆਤ ਫਸਲਾਂ ਦੀ ਆਮਦ ਮਗਰੋਂ ਖਰੀਦ ਕਰਨ ਵਾਲੇ ਰਾਜਾਂ ਵੱਲੋਂ ਨਿਰਧਾਰਤ ਤਾਰੀਖ ਤੋਂ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੀਆਂ ਹਨ।
ਉੱਤਰੀ ਰਾਜਾਂ ਵਿੱਚ ਜਿਵੇਂ ਕਿ ਐਮਐਸਪੀ ਦੇ ਅਧੀਨ ਕਪਾਹ ਖਰੀਦ ਕਾਰਜ ਸੁਚਾਰੂ ਢੰਗ ਨਾਲ ਚੱਲ ਰਹੇ ਹਨ। 19.10.2020 ਤੱਕ ਪੰਜਾਬ, ਹਰਿਆਣਾ, ਰਾਜਸਥਾਨ ਵਿੱਚ 40196 ਕਿਸਾਨਾਂ ਪਾਸੋਂ ਕੁੱਲ 250012 ਕਪਾਹ ਦੀਆਂ ਗੱਠਾਂ ਦੀ ਖਰੀਦ ਕੀਤੀ ਗਈ ਹੈ, ਜਿਨ੍ਹਾਂ ਦੀ ਕੀਮਤ 56590.51 ਲੱਖ ਰੁਪਏ ਬਣਦੀ ਹੈ।
****
ਏਪੀਐਸ / ਐਸਜੀ
(Release ID: 1666205)
ਵਿਜ਼ੀਟਰ ਕਾਊਂਟਰ : 167