ਸੈਰ ਸਪਾਟਾ ਮੰਤਰਾਲਾ

ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ 21 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟੂਰਿਜ਼ਮ ਮੰਤਰੀਆਂ / ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ

ਸ਼੍ਰੀ ਪਟੇਲ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਸ਼ਟਰੀ ਟੂਰਿਜ਼ਮ ਨੀਤੀ ਦੇ ਖਰੜੇ ਨੂੰ ਆਪਣੇ ਵਿਚਾਰ ਸਾਂਝੇ ਕਰਨ ਦੀ ਬੇਨਤੀ ਕੀਤੀ ਤਾਂ ਜੋ ਮੰਤਰਾਲਾ ਨੀਤੀ ਨੂੰ ਜਲਦ ਹੀ ਅੰਤਿਮ ਰੂਪ ਦੇ ਸਕੇ

Posted On: 16 OCT 2020 6:16PM by PIB Chandigarh

ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ  ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਨਵੀਂ ਦਿੱਲੀ ਵਿਖੇ 21 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟੂਰਿਜ਼ਮ  ਮੰਤਰੀਆਂ / ਅਧਿਕਾਰੀਆਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ। ਇਹ ਬੈਠਕ 15 ਅਕਤੂਬਰ 2020 ਨੂੰ ਹੋਈ ਬੈਠਕ ਦੀ ਨਿਰੰਤਰਤਾ ਵਿੱਚ ਸੀ, ਜਿਸ ਵਿੱਚ 15 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟੂਰਿਜ਼ਮ ਮੰਤਰੀਆਂ/ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸ਼੍ਰੀ ਯੋਗੇਂਦਰ ਤ੍ਰਿਪਾਠੀ, ਡਾਇਰੈਕਟਰ ਜਨਰਲ (ਡੀਜੀ) ਟੂਰਿਜ਼ਮ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਅਤੇ ਟੂਰਿਜ਼ਮ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ।

 

ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਹਨ:

 

  1. ਘਰੇਲੂ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ ਯਾਤਰਾ ਦੀ ਸੌਖੀ ਸੁਵਿਧਾ
  2. ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਟੂਰਿਜ਼ਮ ਅਤੇ ਪ੍ਰਾਹੁਣਚਾਰੀ ਸੈਕਟਰ ਨੂੰ ਦਿੱਤੇ ਜਾ ਰਹੇ ਉਤਸ਼ਾਹ।
  3. ਸੁਰੱਖਿਆ ਨਿਯਮਾਂ ਦੀ ਪਾਲਣਾ ਲਈ ਪ੍ਰਣਾਲੀ, ਜਾਗਰੂਕਤਾ ਅਤੇ ਪ੍ਰਾਹੁਣਚਾਰੀ ਉਦਯੋਗ ਲਈ ਟ੍ਰੇਨਿੰਗ ਲਈ ਪ੍ਰਣਾਲੀ 'ਤੇ ਕੰਮ ਕਰਨਾ।
  4. ਟੂਰਿਜ਼ਮ ਦੀ ਪੁਨਰ-ਸੁਰਜੀਤੀ ਲਈ ‘ਵੇਅ ਫਾਰਵਰਡ’ ਬਾਰੇ ਸੁਝਾਅ, ਜਿਸ ਵਿੱਚ ਪ੍ਰਾਹੁਣਚਾਰੀ ਇਕਾਈਆਂ ਆਦਿ ਦਾ ਮਜਬੂਤ ਡੇਟਾਬੇਸ ਬਣਾਉਣ ਲਈ ਟੂਰਿਜ਼ਮ ਮੰਤਰਾਲੇ ਦੀ ਰਾਸ਼ਟਰੀ ਏਕੀਕ੍ਰਿਤ ਡਾਟਾਬੇਸ (ਨਿਧੀ) ਯੋਜਨਾ ਤੇ ਕੰਮ ਕਰਨਾ ਸ਼ਾਮਲ ਹੈ।

 

https://ci4.googleusercontent.com/proxy/_h7Qnl5nk7x3CdJAa_82tOx1rT8jyn4snM42F6n-TsOTPdYMN1DP4kuUZD1q7kemXGJQxfJ-PyTYYMvsE2drFN6FsqI8gbP-BOJscqhU2g3jO7HWzu4BlUvMLg=s0-d-e1-ft#https://static.pib.gov.in/WriteReadData/userfiles/image/image00181LM.jpg

 

ਇਸ ਮੌਕੇ ਬੋਲਦਿਆਂ ਕੇਂਦਰੀ ਟੂਰਿਜ਼ਮ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਟੂਰਿਜ਼ਮ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ। ਅਸੀਂ ਇਸ ਦੇ ਹਿਤਧਾਰਕਾਂ ਨਾਲ ਨਿਰੰਤਰ ਗੱਲ ਕਰ ਰਹੇ ਹਾਂ ਅਤੇ ਟੂਰਿਜ਼ਮ ਸੈਕਟਰ ਦੀ ਮੁੜ ਸੁਰਜੀਤੀ ਲਈ ਕੁਝ ਉਪਰਾਲੇ ਕੀਤੇ ਹਨ ਅਤੇ ਉਮੀਦ ਕੀਤੀ ਹੈ ਕਿ ਇਹ ਸੈਕਟਰ ਜਲਦੀ ਹੀ ਦੁਬਾਰਾ ਰਫਤਾਰ ਫੜ ਲਵੇਗਾ। ਸ਼੍ਰੀ ਪਟੇਲ ਨੇ ਟੂਰਿਜ਼ਮ ਮੰਤਰਾਲੇ ਦੀਆਂ "ਸਾਥੀ" ਅਤੇ "ਨਿਧੀ" ਪਹਿਲਾਂ ਦੀ ਵਰਤੋਂ ‘ਤੇ ਜ਼ੋਰ ਦਿੱਤਾ ਜੋ ਮੌਜੂਦਾ ਸਥਿਤੀ ਦੌਰਾਨ ਬਹੁਤ ਅਹਿਮ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਕੋਲ ਸਿਰਫ 1400 ਹੋਟਲ ਰਜਿਸਟਰ ਸਨ ਪਰ "ਨਿਧੀ" ਦੇ ਉੱਦਮ ਸਦਕਾ ਹੁਣ ਸਾਡੇ ਕੋਲ 27000 ਹੋਟਲ ਰਜਿਸਟਰਡ ਹਨ ਅਤੇ ਇਹ ਗਿਣਤੀ ਬਕਾਇਦਾ ਵੱਧ ਰਹੀ ਹੈਇਹ ਸਾਨੂੰ ਸੈਲਾਨੀਆਂ ਅਤੇ ਪ੍ਰਾਹੁਣਚਾਰੀ ਦੇ ਉਦਯੋਗ ਦਾ ਵਧੇਰੇ ਭਰੋਸੇਮੰਦ ਡੇਟਾ ਪ੍ਰਦਾਨ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ "ਸਾਥੀ" ਪਹਿਲ ਦੀ ਵਰਤੋਂ ਸੈਲਾਨੀਆਂ ਵਿੱਚ ਵਿਸ਼ਵਾਸ ਪੈਦਾ ਕਰੇਗੀ ਕਿਉਂਕਿ ਇਹ ਪ੍ਰਾਹੁਣਚਾਰੀ ਉਦਯੋਗ ਨੂੰ ਸੁਰੱਖਿਅਤ ਢੰਗ ਨਾਲ ਕੰਮਕਾਜ ਜਾਰੀ ਰੱਖਣ ਅਤੇ ਕੋਵਿਡ-19 ਮਹਾਮਾਰੀ ਨਾਲ ਪੈਦਾ ਹੋਣ ਵਾਲੇ ਜੋਖਮ ਨੂੰ ਘਟਾਉਣ ਲਈ ਤਿਆਰੀ ਵਿੱਚ ਮਦਦ ਕਰਦਾ ਹੈ।

 

https://ci3.googleusercontent.com/proxy/zenDFajlAxUBcvA5hDgTNzyXcce_0r9DsGUENpnuyVJOht-j2t2qIc4bzknyX9VE5yIrsD7hjHL8Yo_i_dwBRCsSS7LEzjpd1V4JCCnBw53yRVt_2Y4Pj-u7bg=s0-d-e1-ft#https://static.pib.gov.in/WriteReadData/userfiles/image/image002BC0V.jpg

 

ਉਨ੍ਹਾਂ ਨੇ ਯੂਟੀ ਚੰਡੀਗੜ੍ਹ ਦੇ ਚੰਗੇ ਕੰਮਾਂ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਕੋਲ 110 ਹੋਟਲ ਸਨ ਜਿਨ੍ਹਾਂ ਵਿੱਚੋਂ 108 ਹੁਣ "ਨਿਧੀ" ਅਤੇ 83 "ਸਾਥੀ" ਵਿੱਚ ਰਜਿਸਟਰਡ ਹਨ। ਉਨ੍ਹਾਂ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਇਨ੍ਹਾਂ ਦੋਵਾਂ ਪਲੈਟਫਾਰਮਾਂ ਨੂੰ ਆਪਣੇ ਰਾਜਾਂ ਦੀ ਯਾਤਰਾ ਲਈ ਯਾਤਰੀਆਂ ਲਈ ਡਾਟਾ ਕੈਪਚਰ ਕਰਨ ਅਤੇ ਵਿਸ਼ਵਾਸ ਵਧਾਉਣ ਲਈ ਵਰਤਣ।

 

ਉਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਕਿ ਉਹ ਰਾਸ਼ਟਰੀ ਟੂਰਿਜ਼ਮ ਨੀਤੀ ਦੇ ਖਰੜੇ ਪ੍ਰਤੀ ਆਪਣੇ ਵਿਚਾਰ ਸਾਂਝੇ ਕਰਨ ਤਾਂ ਜੋ ਇਸ ਨੂੰ ਛੇਤੀ ਤੋਂ ਛੇਤੀ ਅੰਤਿਮ ਰੂਪ ਦਿੱਤਾ ਜਾ ਸਕੇ।

 

ਸ਼੍ਰੀ ਪਟੇਲ ਨੇ ਟੂਰਿਜ਼ਮ ਮੰਤਰਾਲੇ ਦੀ ‘ਦੇਖੋ ਅਪਨਾ ਦੇਸ਼’ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਅਤੇ ਰਾਜਾਂ ਨੂੰ ਘਰੇਲੂ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ‘ਤੇ ਧਿਆਨ ਕੇਂਦਰਤ ਕਰਦਿਆਂ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਰਾਜਾਂ ਵਿੱਚ ਨਵੀਆਂ ਥਾਵਾਂ ਨੂੰ ਉਤਸ਼ਾਹਿਤ ਕਰਨ ਵਾਲੇ 30-40 ਸਕਿੰਟ ਦੇ ਵੀਡੀਓ ਬਣਾਉਣ ਤਾਂ ਜੋ ਸੈਲਾਨੀਆਂ ਦੀ ਤਰਜੀਹ ਨਵੀਆਂ ਥਾਵਾਂ 'ਤੇ ਤਬਦੀਲ ਹੋ ਸਕੇ। ਉਨ੍ਹਾਂ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਅੰਤਰਰਾਜੀ ਸੈਲਾਨੀਆਂ ਲਈ ਆਪਣੀ ਯਾਤਰਾ ਨੂੰ ਮੁਸ਼ਕਲ ਮੁਕਤ ਕਰਨ ਲਈ ਇਕਸਾਰ ਪ੍ਰੋਟੋਕੋਲ ਅਪਨਾਉਣ।

 

ਕੇਂਦਰੀ ਟੂਰਿਜ਼ਮ ਮੰਤਰੀ ਨੇ "ਇੰਕ੍ਰਿਡਿਬਲ ਇੰਡੀਆ ਟੂਰਿਸਟ ਫੈਸੀਲੀਟੇਟਰ ਸਰਟੀਫਿਕੇਸ਼ਨ ਪ੍ਰੋਗਰਾਮ (ਆਈਆਈਟੀਐੱਫ)" ਬਾਰੇ ਵੀ ਜਾਣਕਾਰੀ ਦਿੱਤੀ ਜੋ ਗਾਈਡਾਂ ਨੂੰ ਟ੍ਰੇਨਿੰਗ ਦੇਣ ਲਈ ਇੱਕ ਔਨਲਾਈਨ ਪ੍ਰੋਗਰਾਮ ਹੈ ਅਤੇ ਸਮੁੱਚੇ ਭਾਰਤ ਪੱਧਰ 'ਤੇ ਇਕ ਸੰਭਾਵਿਤ ਰੋਜ਼ਗਾਰ ਪੈਦਾ ਕਰਨ ਵਾਲੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਵਰਤਮਾਨ ਵਿੱਚ ਇਸ ਪ੍ਰੋਗਰਾਮ ਵਿੱਚ ਲਗਭਗ 6000 ਵਿਅਕਤੀਆਂ ਨੇ ਨਾਮ ਦਰਜ ਕਰਵਾਏ ਹਨ ਅਤੇ ਯੋਗ ਵਿਅਕਤੀਆਂ ਦੇ ਫਲਸਰੂਪ ਈ-ਮਾਰਕਿਟਪਲੇਸ ਤੇ ਆਉਣ ਦੇ ਨਾਲ, ਪ੍ਰੋਗਰਾਮ ਨੂੰ ਭਾਰਤ ਦੇ ਮਾਰਗ ਦਰਸ਼ਨ ਅਤੇ ਪ੍ਰਦਰਸ਼ਨ ਦੇ ਰੂਪ ਵਿੱਚ ਟੂਰਿਜ਼ਮ ਦੇ ਅਨੁਭਵ ਨੂੰ ਬਦਲਣ ਵਿੱਚ ਵੱਡੀ ਸੰਭਾਵਨਾ ਵਜੋਂ ਦੇਖਿਆ ਜਾ ਰਿਹਾ ਹੈ।

 

ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਮੇਘਾਲਿਆ ਦੇ ਮੁੱਖ ਮੰਤਰੀ ਸ਼੍ਰੀ ਕੌਨਾਰਡ ਕਾਂਗਕਲ ਸੰਗਮਾ ਨੇ ਦੱਸਿਆ ਕਿ ਮੇਘਾਲਿਆ ਨੇ ਕੋਵਿਡ ਮਹਾਮਾਰੀ ਦੇ ਸਮੇਂ ਨੂੰ ਲਾਭਕਾਰੀ ਢੰਗ ਨਾਲ ਵਰਤਿਆ ਹੈ। ਉਨ੍ਹਾਂ ਨੇ ਹਿਤਧਾਰਕਾਂ ਦੀ ਟ੍ਰੇਨਿੰਗ ਅਤੇ ਸਮਰੱਥਾ ਵਧਾਉਣ, ਟੂਰਿਜ਼ਮ ਵੈੱਬਸਾਈਟ ਨੂੰ ਅੱਪਗ੍ਰੇਡ ਕਰਨ, ਨਵੇਂ ਪ੍ਰਚਾਰ ਸਬੰਧੀ ਵੀਡੀਓ ਤਿਆਰ ਕੀਤੇ ਹਨ ਅਤੇ ਅੱਗੇ ਵਧਣ ਲਈ ਰਾਜ ਦੇ ਬਿਹਤਰ ਸੰਪਰਕ 'ਤੇ ਕੰਮ ਕੀਤਾ ਹੈ। ਉਡਾਨ ਯੋਜਨਾ ਨੇ ਉੱਤਰ-ਪੂਰਬੀ ਖੇਤਰ ਵਿੱਚ ਸੰਪਰਕ ਵਧਾਇਆ ਹੈ ਅਤੇ ਹੁਣ ਰਾਜ ਸ਼ਿਲਾਂਗ ਤੋਂ ਦਿੱਲੀ ਲਈ ਸਿੱਧੀ ਉਡਾਣ 'ਤੇ ਕੰਮ ਕਰ ਰਿਹਾ ਹੈ।

 

ਕੇਰਲ ਸਰਕਾਰ ਦੇ ਟੂਰਿਜ਼ਮ ਮੰਤਰੀ ਸ਼੍ਰੀ ਕੜਕਮਪੱਲੀ ਸੁਰੇਂਦਰਨ ਨੇ ਵੱਖ-ਵੱਖ ਕਦਮਾਂ ਬਾਰੇ ਜਾਣਕਾਰੀ ਦਿੱਤੀ ਜੋ ਕੇਰਲ ਸਰਕਾਰ ਨੇ ਕਰਜ਼ਾ ਸਹਾਇਤਾ ਦੇ ਰੂਪ ਵਿੱਚ ਇੰਸੈਂਟਿਵ ਅਤੇ ਮੁਆਫੀ, ਪ੍ਰਾਪਰਟੀ ਟੈਕਸ ਜਮ੍ਹਾਂ ਕਰਨ ਲਈ ਸਮਾਂ ਹੱਦ ਦਾ ਵਾਧਾ, ਇਸ ਮਿਆਦ ਦੇ ਬਿਜਲੀ ਅਤੇ ਪਾਣੀ ਦੀ ਛੋਟ ਦੇ ਕੇ ਟੂਰਿਜ਼ਮ ਉਦਯੋਗ ਦੀ ਸਹਾਇਤਾ ਲਈ ਚੁੱਕੇ ਹਨ। ਰਾਜ ਨੇ 10 ਅਕਤੂਬਰ ਤੋਂ ਇੰਟਰ-ਸਟੇਟ ਟੂਰਿਜ਼ਮ ਸ਼ੁਰੂ ਕੀਤਾ ਹੈ ਅਤੇ ਬਦਲੇ ਹੋਏ ਸਮੇਂ 'ਤੇ ਧਿਆਨ ਕੇਂਦ੍ਰਿਤ ਕਰਦਿਆਂ ਆਪਣੀ ਨਵੀਂ ਮਾਰਕਿਟਿੰਗ ਮੁਹਿੰਮ ਤਿਆਰ ਕੀਤੀ ਹੈ।

 

ਓਡੀਸ਼ਾ ਦੇ ਟੂਰਿਜ਼ਮ ਮੰਤਰੀ ਸ਼੍ਰੀ ਜੋਤੀ ਪ੍ਰਕਾਸ਼ ਪਨੀਗੜ੍ਹੀ ਨੇ ਦੱਸਿਆ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਸੈਲਾਨੀਆਂ ਨੇ ਓਡੀਸ਼ਾ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਜ ਨੇ ਅਜੇ ਤੱਕ ਮੰਦਰਾਂ ਨੂੰ ਸੈਲਾਨੀਆਂ ਲਈ ਨਹੀਂ ਖੋਲ੍ਹਿਆ।

 

ਮਿਜੋਰਮ ਦੇ ਟੂਰਿਜ਼ਮ ਮੰਤਰੀ ਸ਼੍ਰੀ ਪੀ ਯੂ ਰਾਬਰਟ ਰੋਮਾਵਿਆ ਰਾਏਟੇ ਨੇ ਜ਼ਿਕਰ ਕੀਤਾ ਕਿ ਉਹ ਯਾਤਰੀਆਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਦੇ ਤਰੀਕਿਆਂ 'ਤੇ ਕੰਮ ਕਰ ਰਹੇ ਹਨ ਅਤੇ ਰਾਜ ਵਿੱਚ 'ਮਾਈਸ' , ਗੋਲਫ ਅਤੇ ਸਾਹਸੀ ਗਤੀਵਿਧੀਆਂ ਲਈ ਨਵੇਂ ਉਤਪਾਦ ਤਿਆਰ ਕੀਤੇ ਹਨ।

 

ਤਮਿਲ ਨਾਡੂ ਦੇ ਟੂਰਿਜ਼ਮ ਮੰਤਰੀ ਸ਼੍ਰੀ ਥਿਰੂ ਵੇਲਾਮੰਡੀ ਐਨ ਨਟਰਾਜਨ ਨੇ ਦੱਸਿਆ ਕਿ ਰਾਜ ਨੇ ਟੂਰਿਜ਼ਮ ਨੂੰ ਮੁੜ ਸ਼ੁਰੂ ਕਰਨ ਲਈ ਮਾਨਕ ਸੰਚਾਲਨ ਪ੍ਰਕਿਰਿਆ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਰਾਜ ਹੁਣ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ।

 

ਸਿੱਕਮ ਦੇ ਟੂਰਿਜ਼ਮ ਮੰਤਰੀ ਸ਼੍ਰੀ ਬੇਦੂ ਸਿੰਘ ਪੰਥ ਨੇ ਕਿਹਾ ਕਿ ਰਾਜ ਹੁਣ ਇੰਟਰ-ਸਟੇਟ ਯਾਤਰਾ ਲਈ ਖੁੱਲਾ ਹੈ, ਉਹ ਪੜਾਅਵਾਰ ਟੂਰਿਜ਼ਮ ਸੇਵਾਵਾਂ ਅਤੇ ਸਥਾਨਾਂ ਨੂੰ ਖੋਲ੍ਹਣਗੇ।

 

ਟੂਰਿਜ਼ਮ ਮੰਤਰੀ ਦੀ ਅਗਵਾਈ ਹੇਠ ਮੰਤਰਾਲਾ ਹਿਤਧਾਰਕਾਂ ਦੇ ਨਾਲ-ਨਾਲ ਟੂਰਿਜ਼ਮ ਸੈਕਟਰ ਦੀ ਸਹਾਇਤਾ ਲਈ ਅਣਥੱਕ ਕਾਰਜ ਕਰ ਰਿਹਾ ਹੈ। ਮੰਤਰਾਲਾ ਟੂਰਿਜ਼ਮ ਅਤੇ ਪ੍ਰਾਹੁਣਚਾਰੀ ਉਦਯੋਗ ਦੇ ਹਿਤਧਾਰਕਾਂ ਦੇ ਨੁਮਾਇੰਦਿਆਂ ਨਾਲ ਨਿਰੰਤਰ ਗੱਲਬਾਤ ਅਤੇ ਟੂਰਿਜ਼ਮ ਦੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਨੂੰ ਉਭਾਰਨ ਦੇ ਰਾਹ, ਖਾਸ ਕਰਕੇ ਘਰੇਲੂ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਵਟਾਂਦਰੇ ਵਿੱਚ ਰਿਹਾ ਹੈ। ਮੰਤਰਾਲੇ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਟੂਰਿਜ਼ਮ ਉਦਯੋਗ ਦੇ ਵੱਖ-ਵੱਖ ਹਿੱਸਿਆਂ ਨਾਲ ਉਦਯੋਗਿਕ ਰੁਖਾਂ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰੇ ਲਈ ਕਈ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਹਨ।

 

ਟੂਰਿਜ਼ਮ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ ਪਹਿਲਾਂ ਦਾ ਇੱਕ ਉਪਰਾਲਾ ਕੀਤਾ ਹੈ ਜਿਸ ਵਿੱਚ ਸ਼ਾਮਲ ਹਨ-

 

ਵਿਸ਼ਵਵਿਆਪੀ ਕੋਵਿਡ-19 ਮਹਾਮਾਰੀ ਨੇ ਦੇਸ਼ ਵਿੱਚ ਰਿਹਾਇਸ਼ੀ ਇਕਾਈਆਂ ਦੇ ਵਿਆਪਕ ਕੌਮੀ ਡਾਟਾਬੇਸ ਨੂੰ ਬਣਾਉਣ ਦੀ ਲੋੜ ਨੂੰ ਉਜਾਗਰ ਕੀਤਾ ਹੈ, ਕਿਉਂਕਿ ਨੀਤੀਆਂ ਅਤੇ ਰਣਨੀਤੀਆਂ ਜਿਵੇਂ ਕਿ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਅਤੇ ਵਿਕਾਸ ਕਰਨ ਲਈ ਅੰਕੜਿਆਂ ਦੀ ਉਪਲਬਧਤਾ ਬਹੁਤ ਮਹੱਤਵਪੂਰਨ ਹੈ, ਸੈਲਾਨੀਆਂ ਨੂੰ ਸਥਾਨਾਂ 'ਦੀ ਜਾਣਕਾਰੀ ਲੱਭਣ ਵਿੱਚ ਸਹਾਇਤਾ , ਰਿਹਾਇਸ਼ ਲਈ, ਵੱਖ ਵੱਖ ਥਾਵਾਂ ਦੀ ਸਮਰੱਥਾ ਦਾ ਮੁੱਲਾਂਕਣ ਕਰਨਾ, ਕੁਸ਼ਲ ਮਾਨਵ ਸੰਸਾਧਨਾਂ ਲਈ ਜ਼ਰੂਰਤਾਂ ਦਾ ਮੁੱਲਾਂਕਣ ਕਰਨਾ ਅਤੇ ਆਪਦਾ ਪ੍ਰਬੰਧਨ ਦੀਆਂ ਯੋਜਨਾਵਾਂ ਤਿਆਰ ਕਰਨਾ ਹੈ।

 

ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੀ ਸਹਾਇਤਾ ਨਾਲ ਟੂਰਿਜ਼ਮ ਮੰਤਰਾਲੇ ਦੇ ਪੋਰਟਲ 'ਨੈਸ਼ਨਲ ਇੰਟੀਗ੍ਰੇਟਡ ਡਾਟਾਬੇਸ ਆਵ੍ ਹੋਸਪਿਟੈਲਿਟੀ ਇੰਡਸਟ੍ਰੀ (ਐੱਨਆਈਡੀਆਈਆਈ)' ਵਿੱਚ ਦੇਸ਼ ਵਿੱਚ ਰਿਹਾਇਸ਼ੀ ਇਕਾਈਆਂ ਨੂੰ ਰਜਿਸਟਰ ਕਰਨ ਲਈ ਯਤਨ ਕਰ ਰਿਹਾ ਹੈ। 13.10.2020 ਤੱਕ, ਪੋਰਟਲ 'ਤੇ 25,786 ਰਿਹਾਇਸ਼ੀ ਇਕਾਈਆਂ ਰਜਿਸਟਰ ਕੀਤੀਆਂ ਗਈਆਂ ਹਨ ਜੋ 08.06.2020 ਨੂੰ ਚਾਲੂ ਕੀਤੀਆਂ ਗਈਆਂ ਸਨ।

 

ਕੋਵਿਡ-19 ਮਹਾਮਾਰੀ ਨਾਲ ਪੈਦਾ ਹੋਣ ਵਾਲੇ ਜੋਖਮ ਨੂੰ ਸੁਰੱਖਿਅਤ ਢੰਗ ਨਾਲ ਜਾਰੀ ਰੱਖਣ ਲਈ ਉਨ੍ਹਾਂ ਦੀ ਤਿਆਰੀ ਵਿੱਚ ਪ੍ਰਾਹੁਣਚਾਰੀ ਉਦਯੋਗ ਦੀ ਸਹਾਇਤਾ ਕਰਨ ਲਈ, ਟੂਰਿਜ਼ਮ ਮੰਤਰਾਲੇ ਨੇ "ਸਾਥੀ" (ਪ੍ਰਾਹੁਣਚਾਰੀ ਉਦਯੋਗ ਲਈ ਮੁੱਲਾਂਕਣ, ਜਾਗਰੂਕਤਾ ਅਤੇ ਟ੍ਰੇਨਿੰਗ ਲਈ ਪ੍ਰਣਾਲੀ) ਨਾਮਕ ਇਕ ਪਹਿਲ ਰਾਹੀਂ ਪ੍ਰਾਹੁਣਚਾਰੀ ਉਦਯੋਗ ਦੀ ਸਹਾਇਤਾ ਲਈ, ਕੁਆਲਿਟੀ ਕੌਂਸਲ ਆਵ੍ ਇੰਡੀਆ (ਕਿਊਸੀਆਈ) ਨਾਲ ਭਾਈਵਾਲੀ ਕੀਤੀ ਹੈ। ਇਹ ਉੱਦਮ ਮਾਣਯੋਗ ਪ੍ਰਧਾਨ ਮੰਤਰੀ ਦੇ “ਆਤਮਨਿਰਭਰ ਭਾਰਤ” ਦੇ ਸੱਦੇ ਦੇ ਨਾਲ ਜੁੜ ਗਿਆ ਹੈ। ਇਹ ਵਿਚਾਰ ਨਾ ਸਿਰਫ ਸਰਕਾਰ ਦੁਆਰਾ ਕੋਵਿਡ ਨਿਯਮਾਂ 'ਤੇ ਉਦਯੋਗ ਨੂੰ ਸੰਵੇਦਨਸ਼ੀਲ ਕਰਨਾ ਹੈ, ਬਲਕਿ ਸਟਾਫ ਅਤੇ ਮਹਿਮਾਨਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਹੈ ਕਿ ਪ੍ਰਾਹੁਣਚਾਰੀ ਇਕਾਈ ਨੇ ਕੰਮ ਵਾਲੀ ਜਗ੍ਹਾ 'ਤੇ ਸੁਰੱਖਿਆ ਅਤੇ ਸਫਾਈ ਨੂੰ ਯਕੀਨੀ ਬਣਾਉਣ ਲਈ ਉਦੇਸ਼ ਪ੍ਰਦਰਸ਼ਿਤ ਕੀਤਾ ਹੈ।

 

ਸਾਰੇ ਰਾਜਾਂ ਨੇ ਭਰੋਸਾ ਦਿਵਾਇਆ ਕਿ ਉਹ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ ਅਤੇ ਸਿਫਾਰਸ਼ ਕੀਤੇ ਗਏ ਪ੍ਰੋਟੋਕਾਲਾਂ ਮੁਤਾਬਕ ਸਥਾਨਕ ਹਾਲਤਾਂ ਦੀ ਇਜ਼ਾਜ਼ਤ ਦੇਵੇਗਾ ਅਤੇ ਗ੍ਰਹਿ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਹੋਵੇਗਾ। ਰਾਜਾਂ ਨੇ ਅਨੇਕਾਂ ਕਾਰਵਾਈਆਂ ਵੀ ਸਾਂਝੀਆਂ ਕੀਤੀਆਂ ਜੋ ਪ੍ਰਾਹੁਣਚਾਰੀ ਸੈਕਟਰ ਵਿੱਚ ਕਾਰੋਬਾਰ ਨੂੰ ਸੌਖਾ ਬਣਾਉਣ ਲਈ ਲਿਆਂਦੀਆਂ ਜਾ ਰਹੀਆਂ ਹਨ ਅਤੇ ਸੈਕਟਰ ਨੂੰ ਅੱਗੇ ਲਿਜਾਣ ਵਿੱਚ ਟੂਰਿਜ਼ਮ ਮੰਤਰਾਲੇ ਨਾਲ ਨੇੜਿਓਂ ਕੰਮ ਕਰਨ ਲਈ ਸਹਿਮਤ ਹੋਏ। ਸਾਰਿਆਂ ਦੁਆਰਾ ਇਸ ਦੀ ਸ਼ਲਾਘਾ ਕੀਤੀ ਗਈ ਕਿ ਘਰੇਲੂ ਮਾਰਕਿਟ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਵਿਸ਼ਾਲ ਮੌਕਾ ਹੈ ਅਤੇ "ਦੇਖੋ ਆਪਣਾ ਦੇਸ਼" ਨੂੰ ਉਤਸ਼ਾਹਿਤ ਕਰਨ ਲਈ ਤੇਜ਼ ਰਫ਼ਤਾਰ ਨਾਲ ਕੰਮ ਕਰਨ ਦੀ ਜ਼ਰੂਰਤ ਹੈ।

 

                                     *****

 

ਐੱਨਬੀ/ਏਕੇਜੇ/ਓਏ



(Release ID: 1665347) Visitor Counter : 108