ਬਿਜਲੀ ਮੰਤਰਾਲਾ

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਲਈ “ਆਤਮਨਿਰਭਰ ਭਾਰਤ ਅਭਿਯਾਨ” ਤਹਿਤ ਤਰਲਤਾ ਨਿਵੇਸ਼ ਯੋਜਨਾ(Liquidity Infusion Scheme) ਲਈ ਪੀਐੱਫ਼ਸੀ ਅਤੇ ਜੇਕੇਪੀਸੀਐੱਲ ਨੇ ਇਕ ਸਹਿਮਤੀ ‘ਤੇ ਦਸਤਖਤ ਕੀਤੇ ਅਤੇ ਦਸਤਾਵੇਜ਼ਾਂ ਦੀ ਅਦਲਾ-ਬਦਲੀ ਕੀਤੀ

ਪੀਐੱਫ਼ਸੀ ਨੇ ਬਕਾਇਆ ਦੇਣਦਾਰੀਆਂ ਮੁਕਾਉਣ ਲਈ ਜੇਕੇਪੀਸੀਐੱਲ ਨੂੰ 2790 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ

Posted On: 16 OCT 2020 5:56PM by PIB Chandigarh

ਸਰਕਾਰੀ ਮਾਲਕੀਅਤ ਵਾਲੀ ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮਿਟਿਡ (ਪੀਐੱਫਸੀ), ਭਾਰਤ ਦੀ ਪ੍ਰਮੁੱਖ ਐੱਨਬੀਐੱਫਸੀ, ਨੇ ਜੰਮੂ ਕਸ਼ਮੀਰ ਪਾਵਰ ਕਾਰਪੋਰੇਸ਼ਨ ਲਿਮਿਟਿਡ (ਜੇਕੇਪੀਸੀਐੱਲ) ਨੂੰ ਆਪਣੀਆਂ ਬਕਾਇਆ ਦੇਣਦਾਰੀਆਂ ਖਤਮ ਕਰਨ ਲਈ 2790 ਕਰੋੜ ਰੁਪਏ ਪ੍ਰਵਾਨ ਕੀਤੇ ਹਨ।

 

 

 

 

ਪੀਐੱਫ਼ਸੀ ਅਤੇ ਜੇਕੇਪੀਸੀਐੱਲ ਨੇ ਅੱਜ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਆਤਮਨਿਰਭਰ ਭਾਰਤ ਅਭਿਯਾਨਤਹਿਤ ਤਰਲਤਾ ਨਿਵੇਸ਼ ਯੋਜਨਾ ਲਈ ਇੱਕ ਸਹਿਮਤੀ ਤੇ ਦਸਤਖਤ ਕੀਤੇ ਅਤੇ ਦਸਤਾਵੇਜ਼ਾਂ ਦੀ ਅਦਲਾ-ਬਦਲੀ ਕੀਤੀ। ਇਸ ਯੋਜਨਾ ਤਹਿਤ ਪ੍ਰਵਾਨ ਕੀਤੀ ਗਈ ਰਕਮ ਸੀਪੀਐੱਸਯੂ, ਜੇਨਕੋਜ਼ ਅਤੇ ਟ੍ਰਾਂਸਕੋਜ਼, ਆਈਪੀਪੀਜ਼ ਅਤੇ ਆਰਈ ਜਰਨੇਟਰਾਂ ਦੀਆਂ 31 ਮਾਰਚ 2020 ਨੂੰ ਬਕਾਇਆ ਦੇਣਦਾਰੀਆਂ ਮੁਕਾਉਣ ਲਈ ਵਰਤੀ ਜਾਏਗੀ।

 

ਐਕਸਚੇਂਜ ਐਗਰੀਮੈਂਟ 'ਤੇ ਸ਼੍ਰੀ ਰੋਹਿਤ ਕਾਂਸਲ, ਪ੍ਰਮੁੱਖ ਸਕੱਤਰ, ਪੀਡੀਡੀ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ। ਇਸ ਅਵਸਰ ਤੇ ਉਨ੍ਹਾਂ ਨਾਲ ਜੇਕੇਪੀਡੀਡੀ, ਕੇਪੀਡੀਸੀਐੱਲ, ਜੇਪੀਡੀਸੀਐੱਲ, ਪੀਐੱਫ਼ਸੀ ਅਤੇ ਆਰਈਸੀ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

 

 

ਮਈ ਵਿੱਚ, ਸਰਕਾਰ ਨੇ ਬਿਜਲੀ ਵਿਤਰਣ ਕੰਪਨੀਆਂ ਲਈ 90,000 ਕਰੋੜ ਰੁਪਏ ਦੀ ਨਕਦੀ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਜਿਸ ਦੇ ਤਹਿਤ ਉਹ ਪੀਐੱਫ਼ਸੀ ਅਤੇ ਆਰਈਸੀ ਤੋਂ ਕਿਫਾਇਤੀ ਦਰਾਂ 'ਤੇ ਕਰਜ਼ਾ ਲੈ ਸਕਣਗੀਆਂ। ਇਹ ਸਰਕਾਰ ਦੀ ਇੱਕ ਪਹਿਲ ਸੀ ਕਿ ਬਿਜਲੀ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ (gencos) ਨੂੰ ਚਲਦਾ ਰਹਿਣ ਵਿੱਚ ਸਹਾਇਤਾ ਕੀਤੀ ਜਾਵੇ। ਬਾਅਦ ਵਿੱਚ ਤਰਲਤਾ ਨਿਵੇਸ਼ ਪੈਕੇਜ ਨੂੰ ਵਧਾ ਕੇ 1.2 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ।

 

 

                                        *********

 

 

 

ਆਰਸੀਜੇ / ਐੱਮ


(Release ID: 1665303) Visitor Counter : 169


Read this release in: English , Urdu , Hindi , Tamil , Telugu