ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਟੀਲ ਇੰਡਸਟ੍ਰੀ ਦੇ ਲੀਡਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ

ਕਿਹਾ, ਸਰਕਾਰ ਦਾ ਉਦੇਸ਼ ਧਨ ਪੈਦਾ ਕਰਨ ਲਈ ਉਦਯੋਗਾਂ ਨੂੰ ਇੱਕ ਲੈਵਲ-ਪਲੇਇੰਗ ਫੀਲਡ ਪ੍ਰਦਾਨ ਕਰਨਾ ਹੈ

Posted On: 15 OCT 2020 6:41PM by PIB Chandigarh

ਇਸਪਾਤ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਟੀਲ ਇੰਡਸਟ੍ਰੀ ਦੇ ਲੀਡਰਾਂ ਨੁੰ ਅਪੀਲ ਕੀਤੀ ਹੈ ਕਿ ਉਹ ਪਾਰਦਰਸ਼ੀ ਨੀਤੀਆਂ ਦੇ ਨਾਲ ਕੰਮ ਕਰਨ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣ ਦੇ ਲਈ ਰੋਜ਼ਗਾਰ ਦੇ ਅਵਸਰ ਪੈਦਾ ਕਰਨ। ਉਨ੍ਹਾਂ ਨੇ ਅੱਗੇ ਕਿਹਾ ਕਿ ਨੀਤੀਗਤ ਸੁਧਾਰਾਂ ਦੇ ਇੱਕ ਗੁਲਦਸਤੇ ਦੇ ਨਾਲ, ਸਰਕਾਰ ਦਾ ਉਦੇਸ਼ ਧਨ ਪੈਦਾ ਕਰਨ ਦੇ ਲਈ ਉਦਯੋਗਾਂ ਨੂੰ ਇੱਕ ਲੈਵਲ-ਪਲੇਇੰਗ ਫੀਲਡ ਪ੍ਰਦਾਨ ਕਰਨਾ ਹੈ। ਚੰਗੀਆ ਪ੍ਰਕਿਰਿਆਵਾਂ ਅਤੇ ਨੀਤੀ ਸਪਸ਼ਟਤਾ ਨੂੰ ਵਪਾਰ ਕਰਨ ਵਿੱਚ ਆਸਾਨੀ ਸੁਨਿਸ਼ਚਿਤ ਕਰਨ ਦੇ ਲਈ ਡਿਜ਼ਾਈਨ ਕੀਤਾ ਜਾ ਰਿਹਾ ਹੈ।

 

ਇੰਡੀਅਨ ਚੈਂਬਰ ਆਵ੍ ਕਾਮਰਸ ਐਂਡ ਇੰਡਸਟ੍ਰੀ (ਆਈਸੀਸੀ) ਦੁਆਰਾ ਇਸਪਾਤ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ 'ਆਤਮਨਿਰਭਰ ਭਾਰਤ: ਫੋਕਸ: ਡਾਊਨਸਟ੍ਰੀਮ ਇੰਡਸਟ੍ਰੀਜ਼ ਇਨ ਸਟੀਲ,ਕੈਮੀਕਲ ਐਂਡ ਪੈਟਰੋ-ਕੈਮੀਕਲ ਸੈਕਟਰ' ਤੇ ਆਯੋਜਿਤ ਆਈਸੀਸੀ ਨੈਸ਼ਨਲ ਈ-ਕਾਨਫਰੰਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਬੋਲਦੇ ਹੋਏ ਅੱਜ ਸ਼੍ਰੀ ਪ੍ਰਧਾਨ ਨੇ ਕਿਹਾ, "ਘੱਟੋ-ਘੱਟ ਸਰਕਾਰ ਅਤੇ ਅਧਿਕਤਮ ਸ਼ਾਸਨ ਸੁਨਿਸ਼ਚਿਤ ਕਰਨਾ ਸਾਡੇ ਉਦਯੋਗਾਂ ਨੂੰ ਸਮਾਜ ਦੇ ਲਈ ਧਨ ਪੈਦਾ ਕਰਨ ਵਿੱਚ ਸਮਰੱਥ ਬਣਾਉਣ ਦੇ ਲਈ ਮਹੱਤਵਪੂਰਨ ਹੋਵੇਗਾ। ਸਾਨੂੰ ਜ਼ਰੂਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਕੇ ਵਪਾਰਾਂ ਨੂੰ ਸੁਵਿਧਾਜਨਕ ਬਨਾਉਣ ਚਾਹੀਦਾ ਹੈ।" ਉਨ੍ਹਾਂ ਨੇ ਸਟੀਲ ਇੰਡਸਟ੍ਰੀ ਦੇ ਲੀਡਰਾਂ ਨੂੰ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਸੰਕਲਪ ਅਤੇ ਸਹਿਕਾਰਤਾ ਦੇ ਨਾਲ ਸਮੂਹਿਕ ਯਤਨ ਇੱਕ ਆਤਮਨਿਰਭਰ ਭਾਰਤ ਬਨਾਉਣ ਦਾ ਮਾਰਗ ਦਰਸ਼ਨ ਕਰਨਗੇ।

 

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਦੇਸ਼ ਮਹਾਮਾਰੀ ਦੀ ਵਜ੍ਹਾ ਨਾਲ ਹੋਈ ਮੰਦੀ ਤੋਂ ਉਭਰਿਆ ਹੈ ਅਤੇ ਕਈ ਆਰਥਿਕ ਸੰਕੇਤਕ ਪਹਿਲਾ ਤੋਂ ਹੀ ਭਾਰਤੀ ਅਰਥਵਿਵਸਥਾ ਦੇ ਪੁਨਰਜਨਮ ਦਾ ਸੁਝਾਅ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਿਰਮਾਣ ਖੇਤਰ ਵਿੱਚ ਚੰਗਾ ਵਾਧਾ ਦੇਖਿਆ ਜਾ ਰਿਹਾ ਹੈ, ਨਿਰਯਾਤ ਜੋ 2019 ਵਿੱਚ ਘਟਾਓ 6.6 ਸੀ, ਜੋ ਪਿਛਲੇ ਮਹੀਨੇ 5.3% ਵਧਿਆ ਹੈ।ਉਨ੍ਹਾਂ ਨੇ ਜ਼ਿਕਰ ਕੀਤਾ ਕਿ ਰੇਲਵੇ ਸਾਮ ਢੋਆਈ ਵਿੱਚ 15% ਵਾਧਾ ਹੋਇਆ ਹੈ, ਐੱਫਡੀਆਈ ਵੀ ਵਧਿਆ ਹੈ ਅਤੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਨਿਵੇਸ਼ ਵੱਧ ਰਹੇ ਹਨ ਜੋ ਸਾਕਾਰਾਤਮਕ ਵਿਕਾਸ ਦੇ ਰਾਹ ਨੂੰ ਵਧਾਉਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਰਥਿਕ ਸੁਧਾਰ ਅਤੇ ਆਤਮਨਿਰਭਰ ਭਾਰਤ ਵਿੱਚ ਉਦਯੋਗ ਅਤੇ ਵਪਾਰਾਂ ਦੀ ਬਹੁਤ ਵੱਡੀ ਭੂਮਿਕਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕਲਪਿਤ ਮਿਸ਼ਨ ਪੁਰਵਦਿਆ  ਜੋ ਪੂਰਬੀ ਭਾਰਤ ਦੇ ਨਾਲ-ਨਾਲ ਭਾਰਤ ਦੇ ਸੰਤੁਲਿਤ ਵਿਕਾਸ ਦੀ ਮੰਗ ਕਰਦਾ ਹੈ, ਬਾਰੇ ਗੱਲਬਾਤ ਕਰਦਿਆ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਓੁਡੀਸ਼ਾ ਮਿਸ਼ਨ ਪੁਰਵੋਦਿਆ ਨੂੰ ਸਾਕਾਰ ਕਰਨ ਅਤੇ ਆਤਮਨਿਰਭਰ ਭਾਰਤ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਓਡੀਸ਼ਾ ਦਾ ਖਣਿਜ ਸਰੋਤਾਂ ਵਿੱਚ ਕੁਦਰਤੀ ਲਾਭ ਅਤੇ ਵੱਡੀਆਂ ਬੰਦਰਗਾਹਾਂ ਹੋਣ ਨਾਲ ਸਨਅਤੀ ਵਿਕਾਸ ਲਈ ਵਿਲੱਖਣ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸਪਾਤ ਅਤੇ ਪੈਟਰੋ ਕੈਮੀਕਲ ਸੈਕਟਰ ਅਤੇ ਉਨ੍ਹਾਂ ਦੇ ਸਹਾਇਕ ਉਦਯੋਗ ਦੋਵੇਂ ਵੱਖਰੇ-ਵੱਖਰੇ ਮੌਕਿਆਂ ਦਾ ਲਾਭ ਉਠਾਉਣ ਅਤੇ ਆਪਣੇ ਪਦਚਿੰਨ੍ਹਾਂ ਦਾ ਵਿਸਥਾਰ ਕਰਨ ਲਈ ਤਿਆਰ ਹਨ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੋਰਟ ਦੀ ਅਗਵਾਈ ਵਾਲੀ ਆਰਥਿਕਤਾ ਓਡੀਸ਼ਾ ਲਈ ਗੇਮ-ਚੇਂਜਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਓਡੀਸ਼ਾ ਵਿੱਚ ਅੰਦਰੂਨੀ ਜਲ ਮਾਰਗਾਂ ਵਿੱਚ ਵੱਡੇ ਪੱਧਰ 'ਤੇ ਕੰਮ ਕਰ ਰਹੀ ਹੈ, ਪਾਰਾਦੀਪ ਬੰਦਰਗਾਹ ਭਾਰਤ ਦੀ ਸੰਖਿਆਤਮਕ ਬੰਦਰਗਾਹ ਦੇ ਰੂਪ ਵਿੱਚ ਉਭਰੀ ਹੈ। ਧਾਮਰਾ ਅਤੇ ਗੋਪਾਲਪੁਰ ਬੰਦਰਗਾਹਾਂ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੀਆਂ ਹਨ। ਮੰਤਰੀ ਨੇ ਕਿਹਾ ਕਿ ਉਦਯੋਗ ਦੇ ਲੀਡਰਾਂ ਨੂੰ ਇਸਪਾਤ ਨਿਰਮਾਣ ਵਿੱਚ ਮਾਹਰ ਹੋਣ ਲਈ ਅਮੀਰ ਖਣਿਜ ਸਰੋਤਾਂ,ਕੁਸ਼ਲ ਕਰਮਚਾਰੀਆਂ ਅਤੇ ਓਡੀਸ਼ਾ ਸਰਾਕਰ ਦੀਆਂ ਚੰਗੀਆ ਨੀਤੀਆਂ ਦਾ ਲਾਭ ਉਠਾਉਣਾ ਚਾਹੀਦਾ ਹੈ।

 

ਓਡੀਸ਼ਾ ਦੇ ਗ੍ਰਹਿ, ਉਦਯੋਗ, ਊਰਜਾ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ, ਇੰਡਸਟ੍ਰੀ ਲੀਡਰ, ਆਈਓਸੀਐੱਲ ਦੇ ਚੇਅਰਮੈਨ, ਓਡੀਸ਼ਾ ਸਰਾਕਰ ਦੇ ਸੀਨੀਅਰ ਅਧਿਕਾਰੀਆਂ ਅਤੇ ਆਈਸੀਸੀ ਨੇ ਕਾਨਫਰੰਸ ਵਿੱਚ ਹਿੱਸਾ ਲਿਆ।

 

https://twitter.com/dpradhanbjp/status/1316665704205053952

 

https://twitter.com/dpradhanbjp/status/1316664946969649152

 

https://twitter.com/dpradhanbjp/status/1316664472048549889

                                               ****

 

ਵਾਈਕੇਬੀ/ਟੀਐੱਫਕੇ(Release ID: 1664984) Visitor Counter : 113


Read this release in: English , Urdu , Hindi , Manipuri