ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰਾਲਾ ਨੇ ਕੋਵਿਡ ਮਹਾਮਾਰੀ ਦੌਰਾਨ ਸਭਿਆਚਾਰਕ ਸਮਾਗਮਾਂ ਅਤੇ ਪ੍ਰੋਗਰਾਮਾਂ ਦੇ ਆਯੋਜਨ ਦੀ ਸਹੂਲਤ ਲਈ ਵਿਸਥਾਰਤ ਐਸਓਪੀ'ਜ ਜਾਰੀ ਕੀਤੇ

Posted On: 15 OCT 2020 6:56PM by PIB Chandigarh

ਗ੍ਰਿਹ ਮੰਤਰਾਲਾ ਦੇ ਅਨਲੌਕ 5.0 ਦੇ ਦਿਸ਼ਾ-ਨਿਰਦੇਸ਼ਾਂ ਦੇ ਅਧਾਰ ਤੇ, ਅਤੇ ਸਿਰਜਣਾਤਮਕ ਉਦਯੋਗ ਦੇ ਵੱਖ-ਵੱਖ ਹਿੱਸੇਦਾਰਾਂ ਵਲੋਂ ਹਾਸਿਲ ਕੀਤੇ ਗਏ ਸੁਝਾਵਾਂ

ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ, ਸੱਭਿਆਚਾਰ ਮੰਤਰਾਲਾ ਨੇ ਅੱਜ ਕੋਵਿਡ-19 ਦੀ ਰੋਕਥਾਮ ਦੇ ਉਪਾਵਾਂ ਨਾਲ ਵਿਸਥਾਰਤ ਐਸਓਪੀ'ਜ਼ ਜਾਰੀ ਕੀਤੇ

 

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਥੀਏਟਰਾਂ ਦੇ ਪ੍ਰਬੰਧਨ ਦੇ ਨਾਲ ਨਾਲ ਮਨੋਰੰਜਨ/ ਸਿਰਜਣਾਤਮਕ ਏਜੰਸੀਆਂ, ਕਲਾਕਾਰਾਂ ਅਤੇ ਅਮਲੇ ਦੇ ਮੈਂਬਰਾਂ ਜਾਂ ਕੋਈ ਹੋਰ ਅਜਿਹੇ ਵਿਅਕਤੀਆਂ ਜੋ ਆਡੀਟੋਰੀਆ ਜਾਂ ਹੋਰ ਕਿਸੇ ਖੁਲ੍ਹੀ ਜਾਂ ਬੰਦ ਪ੍ਰਦਰਸ਼ਨ ਦੀਆਂ ਥਾਵਾਂ ਰੱਖਦੇ ਹੋਣ, ਭਾਵੇਂ ਉਹ ਭੁਗਤਾਨ' ਤੇ ਹੋਣ ਜਾਂ ਮੁਫਤ, ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ (ਐਸ ਓ ਪੀ'ਜ਼) ਸ਼ਾਮਿਲ ਹਨ ਕਲਾਕਾਰਾਂ ਅਤੇ ਅਮਲੇ ਦੇ ਮੈਂਬਰਾਂ, ਗ੍ਰੀਨ ਰੂਮਾਂ ਦੇ ਪ੍ਰਬੰਧਨ, ਸਟੇਜ ਪ੍ਰਬੰਧਨ, ਕਾਸਟਿਊਮ ਅਤੇ ਮੇਕਅੱਪ ਪ੍ਰੀਖਣਾਂ, ਜਿਨ੍ਹਾਂ ਵਿਚ ਸਟੇਜ ਵਾਲੀ ਥਾਂ, ਖੁਲ੍ਹੇ ਖੇਤਰ ਵਿਚ ਸੀਟਾਂ ਆਦਿ ਦੀ ਸੈਨਿਟਾਈਜੇਸ਼ਨ ਵੀ ਸ਼ਾਮਿਲ ਹੈ, ਲਈ ਇਹ ਦਿਸ਼ਾ ਨਿਰਦੇਸ਼ ਜ਼ਰੂਰੀ ਹੋਣਗੇ

 

ਇਥੇ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੰਟੇਨਮੈਂਟ ਜ਼ੋਨਾਂ ਵਿਚ ਸੱਭਿਆਚਾਰਕ ਗਤੀਵਿਧੀਆਂ ਦੀ ਮਨਾਹੀ ਹੈ ਅਤੇ ਇਹ ਮਨਾਹੀ ਜਾਰੀ ਰਹੇਗੀ ਇਸ ਤੋਂ ਇਲਾਵਾ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਆਪਣੇ ਖੇਤਰਾਂ ਦੇ ਮੁਲਾਂਕਣ ਦੇ ਆਧਾਰ ਤੇ ਹੋਰ ਵਾਧੂ ਉਪਰਾਲਿਆਂ ਤੇ ਵਿਚਾਰ ਕਰ ਸਕਦੀਆਂ ਹਨ

 

ਗ੍ਰਿਹ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵਲੋਂ ਜਾਰੀ ਕੀਤੇ ਗਏ ਕੋਵਿਡ -19 ਪ੍ਰਬੰਧਨ ਲਈ ਰਾਸ਼ਟਰੀ ਨਿਰਦੇਸ਼ਾਂ ਅਤੇ ਹੋਰ ਢੁਕਵੇਂ ਦਿਸ਼ਾ ਨਿਰਦੇਸ਼ਾਂ ਦੀ ਸਾਰੀਆਂ ਹੀ ਗਤੀਵਿਧੀਆਂ ਅਤੇ ਕਾਰਜਾਂ ਦੌਰਾਨ ਸਖਤੀ ਨਾਲ ਪਾਲਣਾ ਕੀਤੀ ਜਾਏਗੀ

ਇਹ ਦਿਸ਼ਾ ਨਿਰਦੇਸ਼ ਤੁਰੰਤ ਤੌਰ ਤੇ ਪ੍ਰਭਾਵੀ ਹੋਣਗੇ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ

 

ਐਸਓਪੀਜ਼ ਲਈ ਕਿਰਪਾ ਕਰਕੇ ਇਥੇ ਕਲਿੱਕ ਕਰੋ

 

https://static.pib.gov.in/WriteReadData/userfiles/SOPs%20for%20cultural%20programs15October2020.pdf

 

"ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਸੁਰੱਖਿਆ ਉਪਰਾਲਿਆਂ ਨਾਲ ਸੱਭਿਆਚਾਰਕ ਸਮਾਗਮ ਅਤੇ ਪ੍ਰੋਗਰਾਮ"

ਕੋਵਿਡ -19 ਮਹਾਮਾਰੀ ਨੇ ਸਮੁੱਚੇ ਵਿਸ਼ਵ ਵਿਚ ਸੱਭਿਚਾਰਕ ਅਤੇ ਸਿਰਜਣਾਤਮਕ ਅਰਥਚਾਰੇ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਕੀਤਾ ਹੈ ਹਾਲਾਂਕਿ ਸਭਿਆਚਾਰਕ ਗਤੀਵਿਧੀਆਂ ਹੌਲੀ ਹੌਲੀ ਬਹਾਲ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਵਿਅਕਤੀਆਂ ਅਤੇ ਏਜੰਸੀਆਂ ਨੂੰ ਜੋ ਸੱਭਿਆਚਾਰਕ ਸੇਵਾਵਾਂ ਉਪਲਬਧ ਕਰਵਾਉਂਦੇ/ਕਰਵਾਉਂਦੀਆਂ ਹਨ ਅਤੇ ਨਾਲ ਦੇ ਨਾਲ ਇਨ੍ਹਾਂ ਸੇਵਾਵਾਂ ਦੇ ਖਪਤਕਾਰਾਂ ਨੂੰ ਉਤਸ਼ਾਹਤ ਕਰਨ ਲਈ, ਇਹ ਮਹੱਤਵਪੂਰਨ ਹੈ ਕਿ ਭਾਰਤ ਵਿਚ ਸੱਭਿਆਚਾਰਕ ਗਤੀਵਿਧੀਆਂ ਦੀ ਬਹਾਲੀ ਲਈ ਵਿਆਪਕ ਦਿਸ਼ਾ ਨਿਰਦੇਸ਼ ਬਣਾਏ ਜਾਣ

ਅਨਲਾਕ ਦਿਸ਼ਾ ਨਿਰਦੇਸ਼ ਸਮੇਂ ਸਮੇਂ ਤੇ ਗ੍ਰਿਹ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਹਨ ਅਤੇ ਸਾਰੇ ਹੀ ਕੇਂਦਰ ਸਰਕਾਰ ਅਤੇ ਹੋਰ ਸੰਸਥਾਵਾਂ ਤੇ ਲਾਗੂ ਹੁੰਦੇ ਹਨ, ਜੋ ਸਬੰਧਤ ਸ਼ਹਿਰਾਂ /ਰਾਜਾਂ ਵਿਚ ਕੰਟੇਨਮੈਂਟ ਜ਼ੋਨਾਂ ਦੇ ਨੋਟੀਫਿਕੇਸ਼ਨ ਅਨੁਸਾਰ ਹਨ।

30 ਅਗਸਤ 2020 ਦੇ ਅਨਲਾਕ-4.0 ਦਿਸ਼ਾ ਨਿਰਦੇਸ਼ ਸਮਾਜਿਕ/ ਵਿੱਦਿਅਕ/ ਖੇਡਾਂ /ਮਨੋਰੰਜਨ/ ਸੱਭਿਆਚਾਰਕ ਅਤੇ ਧਾਰਮਿਕ ਸਮਾਗਮਾਂ ਅਤੇ ਹੋਰ ਇਕੱਠਾਂ ਲਈ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ 100 ਵਿਅਕਤੀਆਂ ਦੀ ਸੀਮਾ ਤੱਕ ਲਈ ਸਨ ਅਤੇ ਇਹ 21 ਸਤੰਬਰ, 2020 ਤੋਂ ਪ੍ਰਭਾਵੀ ਹੋਏ ਸਨ ਅਤੇ ਇਨ੍ਹਾਂ ਨੂੰ ਸਮਾਜਿਕ ਦੂਰੀ, ਸੈਨਿਟਾਈਜ਼ੇਸ਼ਨ ਆਦਿ ਵਰਗੇ ਸਾਰੇ ਹੀ ਕੋਵਿਡ-19 ਨਿਯਮਾਂ ਤੇ ਅਮਲ ਨਾਲ ਲਾਗੂ ਕੀਤਾ ਗਿਆ ਸੀ

 

ਅਨਲਾਕ 5.0 ਦੇ ਦਿਸ਼ਾ ਨਿਰਦੇਸ਼ ਗ੍ਰਿਹ ਮੰਤਰਾਲਾ ਵਲੋਂ 30 ਸਤੰਬਰ, 2020 ਨੂੰ ਜਾਰੀ ਕੀਤੇ ਗਏ ਹਨ ਅਤੇ ਮੌਜੂਦਾ ਤੌਰ ਤੇ ਪ੍ਰਭਾਵੀ ਹਨ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦਾ ਢੁਕਵਾਂ ਹਿੱਸਾ ਸੱਭਿਆਚਾਰਕ ਪ੍ਰੋਗਰਾਮਾਂ (ਪਹਿਰਾ-1)(7) ਦੇ ਸੰਬੰਧ ਵਿਚ ਮੁੜ ਤੋਂ ਹੇਠਾਂ ਲਿੱਖਿਆ ਜਾ ਰਿਹਾ ਹੈ --

 

"ਸਮਾਜਿਕ/ ਵਿੱਦਿਅਕ/ ਖੇਡਾਂ /ਮਨੋਰੰਜਨ/ ਸੱਭਿਆਚਾਰਕ ਅਤੇ ਧਾਰਮਿਕ / ਸਿਆਸੀ ਸਮਾਗਮਾਂ ਅਤੇ ਹੋਰ ਇਕੱਠਾਂ ਲਈ ਪਹਿਲਾਂ ਹੀ 100 ਵਿਅਕਤੀਆਂ ਦੀ ਹੱਦ ਤੱਕ ਇਜਾਜ਼ਤ ਦਿੱਤੀ ਗਈ ਹੈ100 ਵਿਅਕਤੀਆਂ ਦੀ ਹੱਦ ਤੋਂ ਵੱਧ ਦੇ ਅਜਿਹੇ ਇਕੱਠਾਂ ਲਈ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵਲੋਂ 15 ਅਕਤੂਬਰ, 2020 ਤੋਂ ਬਾਅਦ ਹੇਠਾਂ ਲਿਖੀਆਂ ਸ਼ਰਤਾਂ ਦੇ ਆਧਾਰ ਤੇ ਇਜਾਜ਼ਤ ਦਿੱਤੀ ਜਾ ਸਕਦੀ ਹੈ -

(ਉ) ਬੰਦ ਥਾਵਾਂ ਵਿਚ ਹਾਲ ਦੀ ਸਮਰੱਥਾ ਦੇ ਵੱਧ ਤੋਂ ਵੱਧ 50 ਫੀਸਦੀ ਦੀ ਵਰਤੋਂ ਦੀ ਇਜਾਜ਼ਤ ਹੋਵੇਗੀ ਅਤੇ ਇਸ ਵਿਚ 200 ਵਿਅਕਤੀਆਂ ਦੀ ਹੱਦ ਤੱਕ ਹੀ ਇਕੱਠ ਦੀ ਇਜਾਜ਼ਤ ਹੋਵੇਗੀ। ਚਿਹਰੇ ਤੇ ਮਾਸਕ ਪਾਉਣਾ, ਸਮਾਜਿਕ ਦੂਰੀ ਕਾਇਮ ਰੱਖਣਾ, ਥਰਮਲ ਸਕੈਨਿੰਗ ਦੀ ਵਿਵਸਥਾ ਅਤੇ ਹੱਥ ਧੋਣ ਜਾਂ ਸੈਨਿਟਾਈਜ਼ੇਸ਼ਨ ਦਾ ਇਸਤੇਮਾਲ ਜ਼ਰੂਰੀ ਹੋਵੇਗਾ

(ਅ) ਖੁਲ੍ਹੀਆਂ ਥਾਵਾਂ ਵਿਚ ਜਗ੍ਹਾ/ ਮੈਦਾਨ ਦੇ ਸਾਈਜ਼ ਨੂੰ ਧਿਆਨ ਵਿਚ ਰੱਖਿਆ ਜਾਵੇਗਾ ਅਤੇ ਸਮਾਜਿਕ ਦੂਰੀ ਨੂੰ ਸਖ਼ਤੀ ਨਾਲ ਕਾਇਮ ਰੱਖਣ, ਚਿਹਰੇ ਤੇ ਜ਼ਰੂਰੀ ਤੌਰ ਤੇ ਮਾਸਕ ਪਾਉਣ, ਥਰਮਲ ਸਕੈਨਿੰਗ ਅਤੇ ਹੱਥ ਧੋਣ ਜਾਂ ਸੈਨਿਟਾਈਜ਼ਰ ਦੀ ਵਿਵਸਥਾ ਕੀਤੀ ਜਾਣੀ ਜ਼ਰੂਰੀ ਹੋਵੇਗੀ

ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਅਜਿਹੇ ਇਕੱਠਾਂ ਨੂੰ ਪ੍ਰਬੰਧਤ ਕਰਨ ਲਈ ਵਿਸਥਾਰਤ ਐਸਓਪੀਜ਼ ਜਾਰੀ ਕਰਨਗੀਆਂ ਅਤੇ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੀਆਂ

-------------------------------------------

ਐਨਬੀ ਏਕੇਜੇ



(Release ID: 1664981) Visitor Counter : 129