ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਆਈ ਆਈ ਟੀ ਖੜਗਪੁਰ ਵਿਖੇ ਇੰਟਰਨੈਸ਼ਨਲ ਫੈਕਲਟੀ ਵਿਜਿ਼ਟਰਸ ਅਕੋਮੋਡੇਸ਼ਨ ਦਾ ਕੀਤਾ ਉਦਘਾਟਨ
Posted On:
15 OCT 2020 5:59PM by PIB Chandigarh
- ਵਿਦੇਸ਼ੀ ਯੂਨੀਵਰਸਿਟੀਆਂ ਤੋਂ ਹੋਰ ਫੈਕਲਟੀ ਨੂੰ ਆਕਰਸਿ਼ਤ ਕਰਨ ਦੇ ਪਹਿਲ ਵਜੋਂ ਇੰਡੀਅਨ ਇੰਸਟਿਚੀਊਟ ਆਫ ਤਕਨਾਲੋਜੀ ਖੜਗਪੁਰ ਨੇ ਨਵੀਂ ਇੰਟਰਨੈਸ਼ਨਲ ਫੈਕਲਟੀ ਵਿਜਿ਼ਟਰਸ ਅਕੋਮੋਡੇਸ਼ਨ ਦਾ ਨਿਰਮਾਣ ਕੀਤਾ ਹੈ । ਸੰਸਥਾ ਛੋਟੀ ਮਿਆਦ ਤੇ ਵੱਡੀ ਮਿਆਦ ਲਈ ਪੜਾਉਣ ਦੇ ਨਾਲ ਨਾਲ ਖੋਜ ਅਤੇ ਵਿਕਾਸ ਲਈ ਲਗਭਗ 100 ਅੰਤਰਰਾਸ਼ਟਰੀ ਫੈਕਲਟੀ ਮੈਂਬਰਾਂ ਦੇ ਸਵਾਗਤ ਲਈ ਤਿਆਰੀਆਂ ਕਰ ਰਹੀ ਹੈ । ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਵਰਚੂਅਲ ਮਾਧਿਅਮ ਰਾਹੀਂ ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ , ਆਈ ਆਈ ਟੀ ਦੇ ਖੜਗਪੁਰ ਦੇ ਡਾਇਰੈਕਟਰ ਪ੍ਰੋਫੈਸਰ ਵੀ ਕੇ ਤਿਵਾੜੀ ਤੇ ਸੰਸਥਾ ਦੇ ਹੋਰ ਫੈਕਲਟੀ ਤੇ ਸਟਾਫ ਮੈਂਬਰਾਂ ਦੀ ਹਾਜ਼ਰੀ ਵਿੱਚ ਨਵੀਂ ਇੰਟਰਨੈਸ਼ਨਲ ਵਿਜਿ਼ਟਰਸ ਅਕੋਮੋਡੇਸ਼ਨ ਦਾ ਉਦਘਾਟਨ ਕੀਤਾ । ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਇਸ ਮੌਕੇ ਵਿਦਿਆਰਥੀਆਂ ਲਈ ਦੋ ਨਵੇਂ ਰੈਜ਼ੀਡੈਂਸ ਹਾਲਸ ਦੇ ਵੀ ਨੀਂਹ ਪੱਥਰ ਰੱਖੇ । ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ "ਭਾਰਤ ਇੱਕ ਵਿਸ਼ਵ ਸਿੱਖਿਆ ਹੱਬ ਬਣ ਰਿਹਾ ਹੈ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਇਸ ਨੂੰ ਸੁਨਿਸ਼ਚਿਤ ਕਰਦੀ ਹੈ ਕਿ ਅਕੈਡਮਿਸ਼ਨਸ ਭਾਰਤ ਵਿੱਚ ਪੜ੍ਹਨ ਅਤੇ ਭਾਰਤ ਵਿੱਚ ਰਹਿਣ ਜਲਦੀ ਹੀ ਵਿਸ਼ਵ ਸਿੱਖਣ ਲਈ ਭਾਰਤ ਆਵੇਗਾ"। ਉਹਨਾਂ ਹੋਰ ਕਿਹਾ ਕਿ ਮਿਆਰ , ਗੁਣਵਤਾ ਅਤੇ ਪਹੁੰਚ ਦੇ ਥੰਮ੍ਹਾਂ ਦੇ ਅਧਾਰ ਤੇ ਰਾਸ਼ਟਰੀ ਸਿੱਖਿਆ ਨੀਤੀ 2020 ਸਿੱਖਿਆ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਣ ਵਿੱਚ ਮਦਦਗਾਰ ਹੋਵੇਗੀ । ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਆਈ ਆਈ ਟੀ ਖੜਗਪੁਰ ਭਾਰਤੀ ਸਿੱਖਿਆ ਪੱਧਰਾਂ ਨੂੰ ਇੱਕ ਨਵੇਂ ਪੱਧਰ ਤੇ ਜਿਸ ਦਾ ਕੋਈ ਮੁਕਾਬਲਾ ਨਹੀਂ ਹੋਵੇਗਾ , ਲੈ ਕੇ ਜਾਵੇਗਾ । ਇਸ ਮੌਕੇ ਤੇ ਉਹਨਾਂ ਨੇ ਆਈ ਆਈ ਟੀ ਖੜਗਪੁਰ ਦੇ ਡਾਇਰੈਕਟਰ ਪ੍ਰੋਫੈਸਰ ਵੀ ਕੇ ਤਿਵਾੜੀ ਤੇ ਉਸ ਦੀ ਟੀਮ ਨੂੰ ਇਸ ਪਹਿਲ ਲਈ ਵਧਾਈ ਦਿੱਤੀ । ਨਵੀਂਆਂ ਬੁਨਿਆਦੀ ਸਹੂਲਤਾਂ ਨੂੰ ਡਾਕਟਰ ਏ ਪੀ ਜੇ ਅਬਦੁਲ ਕਲਾਮ , ਸ਼੍ਰੀ ਅਟਲ ਬਿਹਾਰੀ ਵਾਜਪਈ , ਭਾਰਤ ਰਤਨ ਪੁਰਸਕਾਰ ਜੇਤੂ ਅਤੇ ਮਹਾਨ ਸ਼੍ਰੀਮਤੀ ਸਵਿੱਤਰੀ ਫੂਲੇ ਇਹਨਾਂ ਦੇ ਨਾਂ ਨਾਲ ਸੁਸ਼ੋਭਿਤ ਕਰਦਿਆਂ ਉਹਨਾਂ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਆਗੂ ਬਣਨ ਲਈ ਨਿਸ਼ਚਿਤ ਤੌਰ ਤੇ ਪ੍ਰੇਰਿਤ ਕਰਨਗੇ । ਉਹਨਾਂ ਨੇ ਵਿਸ਼ਵ ਪੱਧਰ ਤੇ ਸਭ ਤੋਂ ਵਧੀਆ ਕਾਰਗੁਜ਼ਾਰੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਰੀਰਕ ਬੁਨਿਆਦੀ ਢਾਂਚੇ ਦੇ ਮਹੱਤਵ ਤੇ ਖਾਸ ਤੌਰ ਤੇ ਜ਼ੋਰ ਦਿੱਤਾ ।
ਏ ਪੀ ਜੇ ਅਬਦੁਲ ਕਲਾਮ ਇੰਟਰਨੈਸ਼ਨਲ ਵਿਜਿ਼ਟਰਸ ਰੈਜ਼ੀਡੈਂਸ਼ਲ ਕੰਪਲੈਕਸ ਪੂਰੀ ਤਰ੍ਹਾਂ ਫਰਨੀਸ਼ਡ ਸਟੂਡੀਓ ਅਪਾਟਮੈਂਟਸ ਆਧੁਨਿਕ ਸਹੂਲਤਾਂ ਨਾਲ ਲੈਸ ਜੋ ਪੂਰੇ ਸਮੇਂ ਅਤੇ ਕੁਝ ਸਮੇਂ ਲਈ ਆਉਣ ਵਾਲੇ ਅੰਤਰਰਾਸ਼ਟਰੀ ਫੈਕਲਟੀ ਮੈਂਬਰਾਂ ਲਈ ਹੈ । 12 ਰੈਗੂਲਰ ਇੰਟਰਨੈਸ਼ਨਲ ਫੈਕਲਟੀ ਤੋਂ ਇਲਾਵਾ ਸੰਸਥਾ ਸਾਲ ਦੌਰਾਨ ਥੋੜੀ ਮਿਆਦ ਦੇ ਕੋਰਸਾਂ ਲਈ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਅੰਤਰਰਾਸ਼ਟਰੀ ਫੈਕਲਟੀ ਨੂੰ ਸੱਦਾ ਦਿੰਦੀ ਹੈ । ਇਹ ਸੱਦਾ ਗਲੋਬਲ ਇਨੀਸਿ਼ਏਟਿਵ ਆਫ ਅਕੈਡਮਿਕ ਨੈੱਟਵਰਕਸ (ਜੀ ਆਈ ਏ ਐੱਨ) , ਅਕਾਦਮਿਕ ਤੇ ਖੋਜ ਤਾਲਮੇਲ ਨੂੰ ਉਤਸ਼ਾਹਿਤ ਕਰਨ ਵਾਲੀ ਸਕੀਮ (ਐੱਸ ਪੀ ਏ ਆਰ ਸੀ ਈ) ਅਤੇ ਭਾਰਤ ਸਰਕਾਰ ਤੇ ਸਿੱਖਿਆ ਮੰਤਰਾਲੇ ਦੇ ਹੋਰ ਪ੍ਰੋਗਰਾਮਾਂ ਤਹਿਤ ਦਿੱਤਾ ਜਾਂਦਾ ਹੈ । ਇਹ ਸੰਸਥਾ ਲੰਮੀ ਮਿਆਦ ਵਾਲੇ ਪ੍ਰੋਗਰਾਮਾਂ ਲਈ ਵੀ ਫੈਕਲਟੀ ਨੂੰ ਸੱਦਾ ਦਿੰਦੀ ਹੈ । ਅਜਿਹੇ 50 ਫੈਕਲਟੀ ਮੈਂਬਰਾਂ ਨੇ 2019—20 ਵਿੱਚ ਇਸ ਸੰਸਥਾ ਦਾ ਦੌਰਾ ਕੀਤਾ ।
ਇਸ ਤੋਂ ਪਹਿਲਾਂ ਸ਼੍ਰੀ ਸੰਜੇ ਧੋਤ੍ਰੇ ਨੇ ਨਵੀਆਂ ਬੁਨਿਆਦੀ ਸਹੂਲਤਾਂ ਸ਼ੁਰੂ ਕਰਨ ਲਈ ਆਈ ਆਈ ਟੀ ਖੜਗਪੁਰ ਨੂੰ ਮੁਬਾਰਕਬਾਦ ਦਿੱਤੀ । ਉਹਨਾਂ ਕਿਹਾ ਇਹ ਸੰਸਥਾ ਵਿੱਚ ਵਿਸ਼ਵ ਪੱਧਰ ਦੀਆਂ ਸਹੂਲਤਾਂ ਹਨ ਅਤੇ ਇਹ ਸੰਸਥਾ ਨੈਸ਼ਨਲ ਸੂਪਰ ਕੰਪਿਊਟਿੰਗ ਮਿਸ਼ਨ ਰਾਹੀਂ ਇੱਕ ਨਵਾਂ ਮੀਲ ਪੱਥਰ ਕਾਇਮ ਕਰੇਗੀ । ਉਹਨਾਂ ਨੇ ਡੋਮੇਨ ਵਿਸ਼ੇਸ਼ ਅਧਿਅਨ ਵਿੱਚ ਮਿਆਰੀ ਪੜਾਈ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਹਰੇਕ ਆਈ ਆਈ ਟੀ ਕੁਝ ਡੋਮੇਨ ਚੁਣੇਗੀ , ਜਿਹਨਾਂ ਵਿੱਚ ਉਹ ਵਿਸ਼ਵ ਆਗੂ ਬਣ ਸਕਦੇ ਹਨ । ਵਿਦੇਸ਼ੀ ਫੈਕਲਟੀ ਕਈ ਤਰ੍ਹਾਂ ਦੇ ਫਾਇਦੇ ਅਤੇ ਵਿਲੱਖਣ ਲਾਭ ਸੰਸਥਾ ਨੂੰ ਦਿੰਦੇ ਹਨ । ਆਈ ਆਈ ਟੀ ਖੜਗਪੁਰ ਫੈਕਲਟੀ ਅਤੇ ਵਿਦਿਆਰਥੀਆਂ ਲਈ ਕੁਝ ਫਾਇਦਿਆਂ ਵਿੱਚ :—
1. ਬਹੁਤ ਸੰਸਥਾ ਅਕਾਦਮਿਕ ਤੇ ਖੋਜ ਐਕਸਪੋਜ਼ਰ ।
2. ਕਰੋਸ ਕਲਚਰਲ ਤਜ਼ਰਬੇ ਅਤੇ ਵਿਭਿੰਨਤਾ ਵਿੱਚ ਵਾਧਾ ।
3. ਵਿਦਿਅਕ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਫੈਕਲਟੀ ਵਿਸ਼ਵੀ ਚੇਤਨਾ ਵਿਕਸਿਤ ਕਰਦੀ ਹੈ । ਉਹ ਕੇਵਲ ਅਕਾਦਮਿਕ ਤੌਰ ਤੇ ਯੋਗਦਾਨ ਨਹੀਂ ਦਿੰਦੇ ਬਲਕਿ ਬੌਧਿਕ ਸੰਪਦਾ ਦਾ ਵਿਕਾਸ ਕਰਕੇ ਉਦਯੋਗਾਂ ਦਾ ਅੰਤਰਰਾਸ਼ਟਰੀ ਕਰਨ ਕਰਦੇ ਹਨ ।
4. ਅੰਤਰਰਾਸ਼ਟਰੀ ਫੈਕਲਟੀ ਸੰਸਥਾਵਾਂ ਦੇ ਵਿਸ਼ਵੀਕਰਨ ਵਿੱਚ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ , ਸਾਂਝਾਂ ਅਤੇ ਬਰੈਂਡਿੰਗ ਤੋਂ ਇਲਾਵਾ ਸੰਸਥਾਵਾਂ ਨੂੰ ਐਕਸੇਲੈਂਸ ਵੱਲ ਹੋਰ ਵਧਾ ਕੇ ਅਗਵਾਈ ਕਰਦੀਆਂ ਹਨ ।
ਨਵੀਂਆਂ ਸਹੂਲਤਾਂ ਦੀ ਵੀਡੀਓ ਜਿਸ ਦਾ ਉਦਘਾਟਨ ਕੀਤਾ ਗਿਆ ਸੀ , ਹੇਠ ਲਿਖੇ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ ।
https://fromsmash.com/IIT-Kharagpur-Function-Video
ਐੱਮ ਸੀ / ਏ ਕੇ ਜੇ / ਏ ਕੇ
(Release ID: 1664980)
Visitor Counter : 89