ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

‘ਲੈਦਰ ਸੈਕਟਰ ਸਕਿੱਲ ਕੌਂਸਲ’ ਨੇ ‘ਸਕਿੱਲ ਇੰਡੀਆ ਮਿਸ਼ਨ’ ਤਹਿਤ ਗੁਣਵੱਤਾ ਭਰੋਸੇ ’ਚ ਵਾਧਾ ਕਰਨ ਲਈ ਐਂਡ੍ਰਾਇਡ ਐਪ ‘ਸਕੇਲ (SCALE) ਇੰਡੀਆ’ ਲਾਂਚ ਕੀਤੀ

Posted On: 15 OCT 2020 6:39PM by PIB Chandigarh

ਲੈਦਰ ਸੈਕਟਰ ਸਕਿੱਲ ਕੌਂਸਲ (LSSC) ਨੇ ਆਪਣੀਆਂ ਸਾਰੀਆਂ ਸੇਵਾਵਾਂ ਦੇ ਗੁਣਵੱਤਾ ਭਰੋਸੇ ਨੂੰ ਸੰਗਠਤ ਕਰਨ ਲਈ ਇੱਕ ਸਿੰਗਲ ਪਲੈਟਫ਼ਾਰਮ ਮੁਹੱਈਆ ਕਰਵਾਉਣ ਦੇ ਜਤਨ ਵਜੋਂ ਐਂਡ੍ਰਾਇਡ ਐਪ ਸਕਿੱਲ ਸਰਟੀਫ਼ਿਕੇਸ਼ਨ ਅਸੈੱਸਮੈਂਟ ਫ਼ਾਰ ਲੈਦਰ ਇੰਪਲਾਈਜ਼ (SCALE – ਚਮੜਾ ਮੁਲਾਜ਼ਮਾਂ ਲਈ ਕੌਸ਼ਲ ਪ੍ਰਮਾਣਿਕਤਾ ਮੁੱਲਾਂਕਣ) ਇੰਡੀਆਲਾਂਚ ਕੀਤੀ ਹੈ। ਹੁਨਰ ਵਿਕਾਸ ਤੇ ਉੱਦਮਤਾ ਮੰਤਰਾਲੇ (MSDE) ਦੀ ਅਗਵਾਈ ਹੇਠ ਕੰਮ ਕਰ ਰਹੀ LSSC ਆਪਣੀ ਸਮੁੱਚੀ ਟ੍ਰੇਨਿੰਗ ਡਿਲੀਵਰੀ, ਨਿਗਰਾਨੀ, ਮੁੱਲਾਂਕਣ, ਪੁਸ਼ਟੀ ਤੇ ASEEM ਪੋਰਟਲ ਨਾਲ ਲਿੰਕੇਜਸ ਦੇ ਗੁਣਵੱਤਾ ਭਰੋਸੇ ਉੱਤੇ ਆਪਣੀਆਂ ਡਿਜੀਟਲ ਸਮਰੱਥਾਵਾਂ ਮਜ਼ਬੂਤ ਕਰਨ ਲਈ ਵਚਨਬੱਧ ਹੈ। ਮੁੱਲਾਂਕਣਾਂ ਦੀ ਸਮਾਨਾਰਥੀ, ਗੁਣਵੱਤਾ ਭਰੋਸੇ ਦੀ ਬੁਨਿਆਦ LSSC ਦੇ ਮੁੱਖ ਕਾਰਜਾਂ ਵਿੱਚੋਂ ਇੱਕ ਇਸ ਵਿਲੱਖਣ ਪਹਿਲਕਦਮੀ ਦਾ ਉਦੇਸ਼ ਚਮੜਾ ਤੇ ਚਮੜਾ ਉਤਪਾਦਾਂ ਦੇ ਉਦਯੋਗ ਦੀਆਂ ਕੌਸ਼ਲ (ਹੁਨਰਮੰਦੀ), ਸਿੱਖਣ, ਮੁੱਲਾਂਕਣ ਤੇ ਰੋਜ਼ਗਾਰ ਜ਼ਰੂਰਤਾਂ ਦਾ ਹੱਲ ਇੱਕੋ ਥਾਂ ਉੱਤੇ ਮੁਹੱਈਆ ਕਰਵਾਉਣਾ ਹੈ।

 

ਇਸ ਐਂਡ੍ਰਾਇਡ ਐਪ ਨੂੰ ਕੇਂਦਰੀ ਹੁਨਰ ਵਿਕਾਸ ਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਇੱਕ ਵਰਚੁਅਲ ਸਮਾਰੋਹ ਦੌਰਾਨ ਲਾਂਚ ਕੀਤਾ ਅਤੇ ਇਸ ਮੌਕੇ LSSC ਦੇ ਚੇਅਰਮੈਨ ਸ੍ਰੀ ਪੀ.ਆਰ. ਅਕੀਲ ਅਹਿਮਦ ਅਤੇ LSSC ਦੇ ਸੀਈਓ ਸ੍ਰੀ ਰਾਜੇਸ਼ ਰਤਨਮ ਮੌਜੂਦ ਸਨ। ਇਹ ਮੰਚ ਹੁਨਰਮੰਦੀ ਅਤੇ ਰੋਜ਼ਗਾਰ ਈਕੋਸਿਸਟਮ ਦੀਆਂ ਸਾਰੀਆਂ ਸਬੰਧਤ ਧਿਰਾਂ ਦੀਆਂ ਉਮੀਦਵਾਰ/ਟ੍ਰੇਨੀ, ਨਿਯੁਕਤੀਕਾਰ, ਕਰਮਚਾਰੀ, ਮੁੱਲਾਂਕਣਕਰਤਾ ਤੇ ਟ੍ਰੇਨਰ ਜਿਹੀਆਂ ਲੋੜਾਂ ਦੀ ਪੂਰਤੀ ਇੱਕੋ ਥਾਂ ਤੇ ਕਰਦਾ ਹੈ। ਇਨ੍ਹਾਂ ਸੇਵਾਵਾਂ ਤੱਕ ਵੈੱਬ ਰਾਹੀਂ ਪਹੁੰਚਿਆ ਜਾ ਸਕਦਾ ਹੈ ਅਤੇ ਇਹ ਐਂਡ੍ਰਾਇਡ ਐਪਲੀਕੇਸ਼ਨ ਕਿਸੇ ਵੀ ਸਮਾਰਟ ਹੱਥ ਚ ਫੜਨ ਵਾਲੇ ਉਪਕਰਣ, ਡੈਸਕਟੌਪ/ਲੈਪਟੌਪ, ਸਮਾਰਟਫ਼ੋਨਸ, ਟੈਬਲੇਟਸ ਜਾਂ ਫ਼ੈਬਲੇਟਸ ਉੱਤੇ ਵਰਚੁਅਲੀ ਕੰਮ ਕਰਦੀ ਹੈ। ਸਮੁੱਚੀ ਸਿਖਲਾਈ, ਮੁੱਲਾਂਕਣ ਤੇ ਪ੍ਰਮਾਣਿਕਤਾ ਸੇਵਾਵਾਂ ਦੌਰਾਨ ਐਂਡ ਟੂ ਐਂਡ ਗੁਣਵੱਤਾ ਭਰੋਸਾ ਮੁਹੱਈਆ ਕਰਵਾਉਣ ਤੋਂ ਇਲਾਵਾ ਇਹ ਐਪ ਨਿਯੁਕਤੀਕਾਰਾਂ ਨੂੰ ਹੋਰਨਾਂ ਸਬੰਧਤ ਧਿਰਾਂ ਨਾਲ ਸਦਾ ਜੋੜ ਕੇ ਰੱਖੇਗਾ ਤੇ ਚਮੜਾ ਉਦਯੋਗ ਲਈ ਮਾਨਵਪੂੰਜੀ ਹਿਤ ਇੰਕ ਬਾਜ਼ਾਰ ਮੁਹੱਈਆ ਕਰਵਾਏਗੀ।

 

ਇਸ ਪਹਿਲ ਉੱਤੇ ਟਿੱਪਣੀ ਕਰਦਿਆਂ ਡਾ. ਮਹੇਂਦਰ ਨਾਥ ਪਾਂਡੇ ਨੇ ਕਿਹਾ,‘LSSC ਦੁਆਰਾ ਲਾਂਚ ਕੀਤੇ SCALE ਇੰਡੀਆਪਲੈਟਫ਼ਾਰਮ ਦੀ ਸ਼ੁਰੂਆਤ ਨਾਲ ਚਮੜਾ ਕੌਸ਼ਲ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਸਾਡੇ ਅਥਾਹ ਜਤਨਾਂ ਵਿੱਚ ਵਾਧਾ ਕਰੇਗੀ ਅਤੇ ਆਤਮਨਿਰਭਰ ਭਾਰਤ’ ‘ਵਿਸ਼ਵ ਦੀ ਕੌਸ਼ਲ ਰਾਜਧਾਨੀਬਣਾਉਣ ਦੀ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰਦ੍ਰਿਸ਼ਟੀ ਨੂੰ ਸਾਕਾਰ ਕਰਨ ਦੇ ਹੋਰ ਨੇੜੇ ਪੁੱਜਣ ਵਿੱਚ ਮਦਦ ਕਰੇਗੀ। ਮੰਗ ਰਾਹੀਂ ਸੰਚਾਲਿਤ ਤੇ ਭਵਿੱਖ ਚ ਕੰਮ ਆਉਣ ਵਾਲੇ ਪ੍ਰੋਗਰਾਮ ਲਿਆਉਣ ਹਿਤ ਕਾਰਜਕੁਸ਼ਲ ਤੇ ਅਕਲਮੰਦ ਟੂਲਜ਼ ਲਿਆਉਣ ਵਾਸਤੇ ਟੈਕਨੋਲੋਜੀ ਵਿੱਚ ਵਾਧੇ ਜ਼ਰੀਏ ਇਹ ਮੰਚ ਇੱਕ ਸਿੰਗਲ ਪੁਆਇੰਟ ਇੰਟਰਫ਼ੇਸ ਵਜੋਂ ਵਿਭਿੰਨ ਯੋਜਨਾਵਾਂ ਤੇ ਪ੍ਰੋਗਰਾਮਾਂ ਵਿੱਚ ਬੇਰੋਕ ਕੇਂਦਰਮੁਖਤਾ ਤੇ ਤਾਲਮੇਲ ਯਕੀਨੀ ਬਣਾਏਗਾ। ਇਹ ਇੱਕੋ ਮੰਚ ਜ਼ਰੀਏ ਕੁੱਲ ਮੰਗ ਦੁਆਰਾ ਸਾਰੀਆਂ ਸਬੰਧਤ ਧਿਰਾਂ ਨੂੰ ਗੁਣਵੱਤਾ ਭਰੋਸਾ ਸੇਵਾਵਾਂ ਦੇ ਕੇ ਅਤੇ ਮੰਗ ਨੂੰ ਸਪਲਾਈ ਨਾਲ ਜੋੜ ਕੇ ਇੱਕ ਅਹਿਮ ਭੂਮਿਕਾ ਨਿਭਾਏਗਾ।

 

SCALE ਉਮੀਦਵਾਰਾਂ ਦੀ ਇੱਕ ਵਿਸ਼ੇਸ਼ ਯੋਗਤਾ ਪੈਕ ਉੱਤੇ ਕੌਸ਼ਲ ਈਕੋਸਿਸਟਮ ਚ ਉਨ੍ਹਾਂ ਦਾ ਮੁੱਲਾਂਕਣ ਕਰ ਕੇ ਤੇ ਉਨ੍ਹਾਂ ਦੇ ਗਿਆਨ, ਹੁਨਰਾਂ ਤੇ ਵਿਵਹਾਰ ਦੀ ਪ੍ਰਮਾਣਿਕਤਾ ਵਿੱਚ ਮਦਦ ਕਰੇਗਾ। ਇਹ ਹੁਨਰ ਦੇ ਅਜਿਹੇ ਪਾੜੇ ਪੂਰਨ ਲਈ ਸੂਖਮਸਿੱਖਲਾਈ ਮੌਡਿਊਲਸ ਤੱਕ ਵੀ ਪਹੁੰਚ ਯੋਗ ਬਣਾਉਂਦਾ, ਜਿਨ੍ਹਾਂ ਦੀ ਸ਼ਨਾਖ਼ਤ ਹੋ ਜਾਂਦੀ ਹੈ ਤੇ ਵਿਸ਼ੇਸ਼ ਯੋਗਤਾ ਪੈਕ ਉੱਤੇ ਸਿਖਲਾਈ ਦੇ ਅੰਤ ਚ ਉਨ੍ਹਾਂ ਦਾ ਮੁੜਮੁੱਲਾਂਕਣ ਤੇ ਪ੍ਰਮਾਣਿਤ ਕੀਤਾ ਜਾ ਸਕਦਾ ਹੈ। ਇਹ ਅਜਿਹੇ ਉਮੀਦਵਾਰ ਨੂੰ ਇੱਕ ਉਤਪਾਦਕ ਸਰੋਤ ਬਣਨ ਵਿੱਚ ਵੀ ਮਦਦ ਕਰਦਾ ਹੈ, ਜੋ ਉਦਯੋਗ ਵਿੱਚ ਤੁਰੰਤ ਰੋਜ਼ਗਾਰ ਹਾਸਲ ਕਰਨਯੋਗ ਹੁੰਦਾ ਹੈ। ਉਮੀਦਵਾਰ ਰੋਜ਼ਗਾਰ ਦੇ ਮੌਕੇ ਤਲਾਸ਼ ਕਰ ਸਕਦਾ ਹੈ ਤੇ ਆਪਣੀ ਪ੍ਰਮਾਣਿਕਤਾ ਮੁਕੰਮਲ ਹੋਣ ਤੋਂ ਬਾਅਦ ਨਿਯੁਕਤੀਕਾਰਾਂ ਨਾਲ ਸੰਪਰਕ ਕਾਇਮ ਕਰ ਸਕਦਾ ਹੈ। ਇਹ ਮੁੱਲਾਂਕਣ ਇਸ ਵੇਲੇ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਬੰਗਾਲੀ ਭਾਸ਼ਾਵਾਂ ਵਿੱਚ ਉਪਲਬਧ ਹਨ ਤੇ ਪੜਾਅਵਾਰ ਢੰਗ ਨਾਲ ਹੋਰ ਖੇਤਰੀ ਭਾਸ਼ਾਵਾਂ ਵੀ ਜੋੜਨ ਦੀ ਯੋਜਨਾ ਹੈ।

 

ਇੱਕ ਨਿਯੁਕਤੀਕਾਰ ਦੇ ਦ੍ਰਿਸ਼ਟੀਕੋਣ ਤੋਂ ਇਹ ਮੰਚ ਇੱਕ ਜੌਬਪੋਰਟਲ ਵਜੋਂ ਸੇਵਾ ਨਿਭਾਏਗਾ, ਜਿੱਥੇ ਸੇਵਾਵਾਂ ਦੇਣ ਵਾਲੇ ਪ੍ਰਮਾਣਿਤ ਪ੍ਰਤਿਭਾਸ਼ਾਲੀ ਉਮੀਦਵਾਰਾਂ ਦਾ ਪੂਲ ਹੋਵੇਗਾ; ਇੰਝ ਉਤਪਾਦਕਤਾ ਤੇ ਮੁਨਾਫ਼ਾਯੋਗਤਾ ਵਿੱਚ ਵਾਧਾ ਹੋਵੇਗਾ। ਨਿਯੁਕਤੀਕਾਰ ਵੀ ਉੱਥੇ ਹੁਨਰ ਪਾਡੇ ਦੀਆਂ ਜ਼ਰੂਰਤਾਂ ਸਾਂਝੀਆਂ ਕਰਨਗੇ ਤੇ ਆਪਣੇ ਕਿਰਤਬਲਾਂ ਦੇ ਹੁਨਰਪਾੜੇ ਨੂੰ ਪੂਰਣ ਲਈ ਉਪਲਬਧ ਢੁਕਵੇਂ ਸਿਖਲਾਈ ਮੌਡਿਊਲਸ ਨੂੰ ਚੈੱਕ ਕਰ ਸਕਣਗੇ ਤੇ ਥੋੜ੍ਹਚਿਰੀਆਂ/ਵਿਸ਼ੇਸ਼ ਤੌਰ ਉੱਤੇ ਤਿਆਰ ਸਿਖਲਾਈ ਲਈ ਟ੍ਰੇਨਿੰਗਬੇਨਤੀਆਂ ਭੇਜਣਗੇ ਤੇ ਇਹ ਸਾਰੀਆਂ ਸੇਵਾਵਾਂ LSSC ਦੁਆਰਾ ਦਿੱਤੀਆਂ ਜਾਣਗੀਆਂ। ਰੋਜ਼ਗਾਰ ਦੀ ਮੰਗ ਦਾ ਇਕੱਠੇ ਹੋਣਾ SCALE ਪਲੈਟਫ਼ਾਰਮ ਨਾਲ ASEEM ਪੋਰਟਲ ਦੇ ਸੰਗਠਨ ਰਾਹੀਂ ਕੰਮ ਕਰਦਾ ਹੈ। ਸਿਖਲਾਈਪ੍ਰਾਪਤ ਸਰੋਤਾਂ ਲਈ ਬੇਨਤੀਆਂ ਕਰਨ ਦੀ ਸੁਵਿਧਾ ਅਤੇ NAPS ਦੇ ਆਧਾਰ ਉੱਤੇ ਅਪਰੈਂਟਿਸਸ਼ਿਪ ਲਾਗੂਕਰਣ ਵੀ ਨਿਯੁਕਤੀਕਾਰਾਂ ਦੁਆਰਾ NAPS ਦੇ ਅਪਣਾਉਣ ਨੂੰ ਉਤਸ਼ਾਹਿਤ ਕਰਨ ਹਿਤ ਮੁਹੱਈਆ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਰੋਜ਼ਗਾਰਦਾਤੇ ਦੀਆਂ ਸਥਾਪਨਾਵਾਂ ਉੱਤੇ RPL ਲਾਗੂ ਕਰਨ ਦੀਆਂ ਬੇਨਤੀਆਂ ਵੀ ਇਸ SCALE ਮੰਚ ਉੱਤੇ ਕੀਤੀਆਂ ਜਾ ਸਕਦੀਆਂ ਹਨ।

 

ਸਮੁੱਚੇ ਚਮੜਾ ਤੇ ਚਮੜਾ ਉਤਪਾਦ ਉਦਯੋਗਾਂ ਦੇ ਕਰਮਚਾਰੀ ਵੀ ਖ਼ੁਦ ਨੂੰ ਆਪਣੇ ਹੁਨਰ ਵਿੱਚ ਵਾਧਾ ਕਰਨ ਹਿਤ ਈਲਰਨਿੰਗ ਵਿਸ਼ਾਵਸਤੂ ਦੀ ਤਲਾਸ਼ ਕਰਨ ਲਈ ਰਜਿਸਟਰ ਕਰ ਸਕਦੇ ਹਨ ਅਤੇ ਸਿਖਲਾਈ ਲੈਣ ਤੋਂ ਬਾਅਦ ਪ੍ਰਮਾਣਿਕਤਾ ਹਾਸਲ ਕਰ ਸਕਦੇ ਹਨ; ਇੰਝ ਉਨ੍ਹਾਂ ਦੀ ਉਤਪਾਦਕਤਾ ਵਿੱਚ ਸੁਧਾਰ ਆਵੇਗਾ, ਉਨ੍ਹਾਂ ਨੂੰ ਬਿਹਤਰ ਤਨਖ਼ਾਹਾਂ ਮਿਲਣਗੀਆਂ ਤੇ ਉਨ੍ਹਾਂ ਦਾ ਕਰੀਅਰ ਉਤਾਂਹ ਉੱਠੇਗਾ। SCALE ਮੰਚ; ਤੇਜ਼ੀ ਨਾਲ ਬਦਲਦੇ ਜਾ ਰਹੇ ਗਤੀਸ਼ੀਲ ਬਾਜ਼ਾਰ ਤੇ ਉਦਯੋਗ ਦੀਆਂ ਨਿੱਤ ਵਿਕਸਤ ਹੋਣ ਵਾਲੀਆਂ ਮੰਗਾਂ ਮੁਤਾਬਕ ਮੁਲਾਜ਼ਮਾਂ ਦੀ ਸਹਾਇਤਾ ਕਰੇਗਾ ਅਤੇ ਉਨ੍ਹਾਂ ਦੁਆਰਾ ਹਾਸਲ ਕੀਤੇ ਨਵੇਂ ਹੁਨਰਾਂ ਦੇ ਆਧਾਰ ਉੱਤੇ ਇੱਕ ਪ੍ਰਮਾਣਿਕਤਾ ਸਟੈਕ ਸਿਰਜਣ ਦੀ ਸੁਵਿਧਾ ਨਾਲ ਉਨ੍ਹਾਂ ਨੂੰ ਪ੍ਰਮਾਣਿਤ ਕਰੇਗਾ, ਜੋ ਉਨ੍ਹਾਂ ਦੇ ਬਾਇਓਡਾਟਾ ਦੇ ਪ੍ਰਮੁੱਖ ਤੱਤ ਵਜੋਂ ਕੰਮ ਕਰੇਗਾ। ਮੁੱਲਾਂਕਣਕਰਤਾਵਾਂ ਲਈ ਇਹ ਮੰਚ ਨਿਰਧਾਰਿਤ ਤਰੀਕ ਨੂੰ ਮੁੱਲਾਂਕਣ ਕਰਨ ਲਈ ਇੱਕ ਯੋਗਤਾ ਪੈਕ ਨਾਲ ਜੁੜੇ ਬੈਚਜ਼ ਤੱਕ ਕੇਂਦਰੀਕ੍ਰਿਤ ਪਹੁੰਚ ਮੁਹੱਈਆ ਕਰਵਾਉਂਦਾ ਹੈ ਅਤੇ ਮੁੱਲਾਂਕਣਕਰਤਾਵਾਂ ਲਈ ਨਤੀਜੇ ਤੁਰੰਤ ਉਪਲਬਧ ਹੁੰਦੇ ਹਨ ਤੇ ਉਮੀਦਵਾਰਾਂ ਦਾ ਦੇ ਡਾਟਾ ਦਾ ਉਸੇ ਸਮੇਂ ਮੁੱਲਾਂਕਣ LSSC ਉੱਤੇ ਉਪਲਬਧ ਹੈ ਕਿਉਂਕਿ ਇਹ ਇੱਕ ਮੁੱਲਾਂਕਣ ਕਰਨ ਵਾਲੀ ਤੇ ਪ੍ਰਮਾਣਿਕਤਾ ਦੇਣ ਵਾਲੀ ਇਕਾਈ ਹੈ।

 

ਇਹ ਮੰਚ ਟ੍ਰੇਨਰਾਂ ਨੂੰ ਵੀ ਸਿੱਖਣ ਤੇ ਸਿਖਲਾਈ ਦੇ ਅਜਿਹੇ ਸਾਰੇ ਲੋੜੀਂਦੇ ਸਰੋਤਾਂ ਤੱਕ ਮੁਕੰਮਲ ਪਹੁੰਚ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਮਦਦ ਕਰੇਗਾ ਜੋ ਨਿਰਧਾਰਿਤ ਬੈਚਜ਼ ਲਈ ਪ੍ਰਭਾਵਸ਼ਾਲੀ ਤਰੀਕੇ ਨਾਲ ਮਿਆਰੀ ਸਿਖਲਾਈ ਹਿਤ ਲੋੜੀਂਦੇ ਹਨ। ਪੇਸ਼ਕਾਰੀਆਂ, ਵੀਡੀਓ ਕਲਿੱਪਸ, ਪ੍ਰਸ਼ਨੋਤਰੀਆਂ, ਕਲਾਸਰੂਮ ਦੀਆਂ ਗਤੀਵਿਧੀਆਂ, ਨੌਕਰੀ ਉੱਤੇ ਲੱਗਿਆਂ ਨੂੰ ਸਿਖਲਾਈ ਦੇ ਅਭਿਆਸ ਤੇ ਗਤੀਵਿਧੀਆਂ ਜਿਹੇ ਸਰੋਤਾਂ ਦੀ ਉਪਲਬਧਤਾ ਟ੍ਰੇਨਰ ਨੂੰ ਟ੍ਰੇਨਿੰਗ ਸੈਸ਼ਨ ਯੋਜਨਾ ਅਨੁਸਾਰ ਮੁਹੱਈਆ ਕਰਵਾਈ ਜਾਂਦੀ ਹੈ। ਇਸ ਨਾਲ ਗੁਣਵੱਤਾ ਮਾਪਦੰਡਾਂ ਦੀ ਸਿਖਲਾਈ ਤੇ ਉਨ੍ਹਾਂ ਦੀ ਪਾਲਣਾ ਵਿੱਚ ਇੱਕਸਾਰਤਾ ਯਕੀਨੀ ਬਣਾ ਕੇ ਟ੍ਰੇਨਰਾਂ ਦੀ ਮਦਦ ਹੁੰਦੀ ਹੈ। ਇਹ ਮੰਚ ਟ੍ਰੇਨਰ ਨੂੰ ਸਮੇਂ ਦੀ ਉਪਯੋਗਤਾ ਪ੍ਰਭਾਵੀ ਢੰਗ ਨਾਲ ਕਰਨ ਦੇ ਯੋਗ ਬਣਾਉਂਦਾ ਹੈ ਤੇ ਉਮੀਦਵਾਰਾਂ ਨੂੰ ਸਿੱਖਿਅਤ ਬਣਾਉਣ ਦੇ ਪ੍ਰਮੁੱਖ ਕਾਰਜ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ, ਤਾਂ ਜੋ ਉਹ ਹੁਨਰਮੰਦ ਤੇ ਛੇਤੀ ਰੋਜ਼ਗਾਰ ਤੇ ਲੱਗਣ ਵਾਲੇ ਸਰੋਤ ਬਣ ਸਕਣ।

 

ਲੈਦਰ ਸੈਕਟਰ ਸਕਿੱਲ ਕੌਂਸਲਬਾਰੇ

 

ਲੈਦਰ ਸੈਕਟਰ ਸਕਿੱਲ ਕੌਂਸਲ’ (LSSC) ਇੱਕ ਗ਼ੈਰਮੁਨਾਫ਼ਾਕਾਰੀ ਸੰਗਠਨ ਹੈ ਜੋ ਭਾਰਤ ਦੇ ਚਮੜਾ ਉਦਯੋਗ ਦੀ ਹੁਨਰਮੰਦ ਕਿਰਤਬਲਾਂ ਦੀ ਮੰਗ ਪੂਰੀ ਕਰਨ ਲਈ ਸਮਰਪਿਤ ਹੈ। LSSC ਦੀ ਸਥਾਪਨਾ ਸਾਲ 2012 ’ਚ ਪ੍ਰਮੁੱਖ ਖੇਤਰ ਦੀਆਂ ਸਕਿੱਲ ਕੌਂਸਲਾਂ ਵਿੱਚੋਂ ਇੱਕ ਵਜੋਂ ਹੋਈ ਸੀ, ਜਿਸ ਨੂੰ ਰਾਸ਼ਟਰੀ ਹੁਨਰ ਵਿਕਾਸ ਨਿਗਮ’ (NSDC – ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ) ਦੁਆਰਾ ਮਾਨਤਾ ਹਾਸਲ ਹੈ। ਅਸੀਂ ਤਿਆਰ ਚਮੜਾ, ਜੁੱਤੀਆਂ, ਕੱਪੜੇ, ਚਮੜਾ ਵਸਤਾਂ, ਸਹਾਇਕ ਉਪਕਰਣ, ਸੈਡਲਰੀ ਤੇ ਹਾਰਨੈੱਸ ਖੇਤਰਾਂ ਜਿਹੇ ਚਮੜਾ ਉਦਯੋਗ ਦੇ ਵਿਭਿੰਨ ਉੱਪਖੇਤਰਾਂ ਦੀਆਂ ਸਿਖਲਾਈ ਅਤੇ ਰੋਜ਼ਗਾਰ ਜ਼ਰੂਰਤਾਂ ਪੂਰੀਆਂ ਕਰਦੇ ਹਾਂ। ਅਸੀਂ ਉਦਯੋਗ, ਸਰਕਾਰੀ ਸੰਗਠਨਾਂ, ਅਕਾਦਮਿਕ ਖੇਤਰਾਂ, ਸਿਖਲਾਈ ਦੇ ਭਾਈਵਾਲਾਂ ਤੇ ਮੁੱਲਾਂਕਣ ਭਾਈਵਾਲਾਂ ਦੇ ਮੈਂਬਰਾਂ ਦੀ ਮੇਜ਼ਬਾਨੀ ਨਾਲ ਕੰਮ ਕਰਦੇ ਹਾਂ। ਕੌਂਸਲ ਫ਼ਾਰ ਲੈਦਰ ਐਕਸਪੋਰਟਸ’ (CLE) ਨਾਲ ਸਾਡੀ ਭਾਈਵਾਲੀ ਉਦਯੋਗ; ਖ਼ਾਸ ਤੌਰ ਤੇ ਬਰਾਮਦਾਂ ਤੇ ਅੰਤਰਰਾਸ਼ਟਰੀ ਉਦਯੋਗ ਦੇ ਮਾਪਦੰਡਾਂ ਦੇ ਪਰਿਪੇਖ ਤੋਂ, ਦੀਆਂ ਜ਼ਰੂਰਤਾਂ ਦੇ ਨੇੜੇ ਲਿਆਉਂਦੀ ਹੈ।

 

ਹੁਨਰ ਵਿਕਾਸ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕਸ ਨੂੰ ਫ਼ਾਲੋ ਕਰੋ:

 

ਫ਼ੇਸਬੁੱਕ: www.facebook.com/SkillIndiaOfficial ; ਟਵਿਟਰ: @MSDESkillIndia ;

ਯੂਟਿਊਬ: https://www.youtube.com/channel/UCzNfVNX5yLEUhIRNZJKniHg

 

******

 

ਵਾਇਬੀ/ਐੱਸਕੇ


(Release ID: 1664975) Visitor Counter : 183


Read this release in: English , Urdu , Hindi