ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਜ਼ੋਜ਼ਿਲਾ ਟਨਲ ’ਤੇ ਕੰਮ ਸ਼ੁਰੂ ਹੋਇਆ - ਏਸ਼ੀਆ ਦੀ ਸਭ ਤੋਂ ਲੰਬੀ ਟਨਲ ਵਾਲੀ ਸੜਕ
ਸ੍ਰੀਨਗਰ ਵਾਦੀ ਅਤੇ ਲੇਹ ਦੇ ਵਿਚਕਾਰ ਐੱਨਐੱਚ - 1 ’ਤੇ ਬਣਨ ਵਾਲੀ ਟਨਲ ਹਰ ਤਰ੍ਹਾਂ ਦੇ ਮੌਸਮ ਦੇ ਸੰਪਰਕ ਨੂੰ ਯਕੀਨੀ ਬਣਾਏਗੀ
Posted On:
15 OCT 2020 2:03PM by PIB Chandigarh
ਜੰਮੂ-ਕਸ਼ਮੀਰ ਵਿੱਚ ਜ਼ੋਜ਼ਿਲਾ ਟਨਲ ’ਤੇ ਕੰਮ ਅੱਜ ਰਸਮੀ ਧਮਾਕੇ ਨਾਲ ਸ਼ੁਰੂ ਹੋਇਆ। ਇਹ ਟਨਲ ਐੱਨਐੱਚ – 1 ’ਤੇ ਸ੍ਰੀਨਗਰ - ਵਾਦੀ ਅਤੇ ਲੇਹ (ਲੱਦਾਖ ਪਠਾਰ) ਦੇ ਵਿਚਕਾਰਲੇ ਸਾਰੇ ਮੌਸਮ ਦੇ ਸੰਪਰਕ ਨੂੰ ਜੋੜੇਗੀ, ਅਤੇ ਇਹ ਜੰਮੂ-ਕਸ਼ਮੀਰ (ਹੁਣ ਜੰਮੂ-ਕਸ਼ਮੀਰ ਅਤੇ ਲਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼) ਦਾ ਸਰਬਪੱਖੀ ਆਰਥਿਕ ਅਤੇ ਸਮਾਜਿਕ-ਸੱਭਿਆਚਾਰਕ ਏਕੀਕਰਣ ਲਿਆਏਗੀ। ਇਸ ਵਿੱਚ ਐੱਨਐੱਚ -1 ’ਤੇ ਜ਼ੋਜ਼ਿਲਾ ਪਾਸ (ਮੌਜੂਦਾ ਸਮੇਂ ਵਿੱਚ ਇਹ ਇੱਕ ਸਾਲ ਵਿੱਚ ਸਿਰਫ਼ 6 ਮਹੀਨਿਆਂ ਦੇ ਲਈ ਚਲਦਾ ਹੈ) ਦੇ ਅਧੀਨ ਲਗਭਗ 3000 ਮੀਟਰ ਦੀ ਉਚਾਈ ’ਤੇ 14.15 ਕਿਲੋਮੀਟਰ ਲੰਬੀ ਟਨਲ ਦਾ ਨਿਰਮਾਣ ਸ਼ਾਮਲ ਹੈ, ਜੋ ਸ੍ਰੀਨਗਰ ਅਤੇ ਲੇਹ ਨੂੰ ਦ੍ਰਾਸ ਅਤੇ ਕਰਗਿਲ ਰਾਹੀਂ ਜੋੜਦਾ ਹੈ। ਵਾਹਨ ਚਲਾਉਣ ਲਈ ਇਹ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਹਿੱਸਾ ਹੈ ਅਤੇ ਇਹ ਪ੍ਰੋਜੈਕਟ ਭੂ-ਰਣਨੀਤਕ ਤੌਰ ’ਤੇ ਵੀ ਸੰਵੇਦਨਸ਼ੀਲ ਹੈ।
ਪ੍ਰੋਜੈਕਟ ਦੀ ਪਹਿਲੀ ਧਾਰਨਾ 2005 ਵਿੱਚ ਬਣਾਈ ਗਈ ਸੀ ਅਤੇ ਇਸ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਬੀਆਰਓ ਦੁਆਰਾ ਸਾਲ 2013 ਵਿੱਚ ਬੀਓਟੀ (ਐਨੂਅਟੀ) ਅਧਾਰ ’ਤੇ ਤਿਆਰ ਕੀਤੀ ਗਈ ਸੀ। ਪ੍ਰੋਜੈਕਟ ਨੂੰ ਚਾਰ ਵਾਰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋ ਸਕੀਆਂ। ਪ੍ਰੋਜੈਕਟ ਨੂੰ ਆਖਰਕਾਰ ਈਪੀਸੀ ਅਧਾਰ ’ਤੇ ਲਾਗੂ ਕਰਨ ਲਈ ਜੁਲਾਈ 2016 ਵਿੱਚ ਐੱਨਐੱਚਆਈਡੀਸੀਐੱਲ ਨੂੰ ਦਿੱਤਾ ਗਿਆ ਸੀ। ਇਸ ਦੇ ਕੰਮ ਨੂੰ ਐੱਮ/ਐੱਸ ਆਈਟੀਐੱਨਐੱਲ (ਆਈਐੱਲ ਅਤੇ ਐੱਫ਼ਐੱਸ) ਨੂੰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੇਹ ਵਿਖੇ ਨੀਂਹ ਪੱਥਰ ਰੱਖਿਆ ਅਤੇ 19.5.2018 ਨੂੰ ਇਸਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ। ਕੰਮ ਜੁਲਾਈ 2019 ਤੱਕ ਅੱਗੇ ਵਧਿਆ, ਅਤੇ ਇਸ ਤੋਂ ਬਾਅਦ ਐੱਮ/ਐੱਸ ਆਈਐੱਲ ਐਂਡ ਐੱਫ਼ਐੱਸ ਵਿੱਤੀ ਸਮੱਸਿਆਵਾਂ ਵਿੱਚ ਪੈ ਗਈ ਅਤੇ ਪ੍ਰੋਜੈਕਟ ਫ਼ਸ ਗਿਆ। ਇਸ ਲਈ, 15.01.2019 ਨੂੰ ਇਕਰਾਰਨਾਮਾ ਖ਼ਤਮ ਕੀਤਾ ਗਿਆ ਸੀ।
ਇਸ ਤੋਂ ਬਾਅਦ, ਫ਼ਰਵਰੀ 2020 ਵਿੱਚ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਇਸ ਪੂਰੇ ਪ੍ਰੋਜੈਕਟ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਲਾਗਤ ਨੂੰ ਘਟਾਉਣ ਅਤੇ ਪ੍ਰੋਜੈਕਟ ਨੂੰ ਪਹਿਲ ਦੇ ਅਧਾਰ ’ਤੇ ਚਲਾਉਣ ਲਈ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਡੀਜੀ (ਆਰਡੀ) ਅਤੇ ਐੱਸਐੱਸ ਸ਼੍ਰੀ ਆਈ. ਕੇ. ਪਾਂਡੇ ਦੀ ਪ੍ਰਧਾਨਗੀ ਹੇਠ ਇੱਕ ਮਾਹਿਰ ਸਮੂਹ ਨੂੰ ਮਾਮਲਾ ਭੇਜਿਆ ਗਿਆ। ਮਾਹਿਰ ਸਮੂਹ ਨੇ ਘੱਟੋ-ਘੱਟ ਸੰਭਾਵਿਤ ਸਮੇਂ ਅਤੇ ਲਾਗਤ ਵਿੱਚ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪ੍ਰੋਜੈਕਟ ਦੀ ਮੁੱਖ ਹੋਂਦ ਇਸ ਦੀ ਰੂਪਰੇਖਾ ਅਤੇ ਲਾਗੂ ਕਰਨ ਦੇ ਢੰਗਾਂ ਦਾ ਸੁਝਾਅ ਦਿੱਤਾ।
ਟਨਲ ਮਾਹਿਰਾਂ ਅਤੇ ਹੋਰ ਹਿਤਧਾਰਕਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ, ਮਾਹਿਰ ਸਮੂਹ ਨੇ 17.5.2020 ਨੂੰ ਆਪਣੀ ਰਿਪੋਰਟ ਸੌਂਪ ਦਿੱਤੀ, ਜਿਸ ਨੂੰ ਆਰਟੀਐੱਚ ਮੰਤਰੀ ਦੁਆਰਾ 23.05.2020 ਨੂੰ ਮਨਜ਼ੂਰੀ ਦਿੱਤੀ ਗਈ। ਰਿਪੋਰਟ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠਾਂ ਦਿੱਤੀਆਂ ਗਈਆਂ ਹਨ:
i. ਬਿਨਾ ਕਿਸੇ ਸਮਾਨਾਂਤਰ ਬਾਹਰ ਜਾਣ ਵਾਲੇ ਜਾਂ ਨਿਕਾਸੀ ਰਸਤੇ ਤੋਂ ਦੋ – ਦਿਸ਼ਾਵਾਂ ਵਿੱਚ ਦੋ-ਲੇਨ ਵਾਲੀ ਸਿੰਗਲ ਟਿਊਬ ਟਨਲ ਦਾ ਨਿਰਮਾਣ ਕਰਨਾ।
ii. ਉਸਾਰੀ ਸ਼ਾਫਟ ਵਿੱਚ 3 ਤੋਂ 2 ਦੀ ਕਮੀ।
iii. ਟਨਲ ਵਿੱਚ ਡਿਜ਼ਾਈਨ ਕੀਤੀ ਗਈ ਗਤੀ 80 ਕੇਐੱਮਪੀਐੱਚ ਰੱਖੀ ਗਈ ਹੈ।
iv. ਜ਼ੈੱਡ ਮੋੜ ਟਨਲ ਦੇ ਅਖੀਰ ਤੋਂ ਸ਼ੁਰੂ ਹੋ ਕੇ ਜ਼ੋਜ਼ਿਲਾ ਟਨਲ ਦੇ ਸ਼ੁਰੂਆਤ ਤੱਕ ਪੱਥਰਾਂ ਆਦਿ ਦੇ ਡਿਗਣ ਤੋਂ ਸੁਰੱਖਿਆ ਲਈ 18 ਕਿਲੋਮੀਟਰ (ਸੜਕ ਦੀ ਸ਼ੁੱਧ ਲੰਬਾਈ 12 ਕਿਲੋਮੀਟਰ ਹੈ) ਲੰਬੀ ਪਹੁੰਚ ਵਾਲੀ ਸੜਕ ਸ਼ਾਮਲ ਕੀਤੀ ਗਈ ਹੈ ਤਾਂ ਜੋ ਦੋਨੋਂ ਸੁਰੰਗਾਂ ਹਰ ਤਰ੍ਹਾਂ ਦੇ ਮੌਸਮ ਵਿੱਚ ਕਾਮਯਾਬ ਰਹਿਣ।
v. ਸੰਸ਼ੋਧਿਤ ਖ਼ਰਚੇ 4429 ਕਰੋੜ ਰੁਪਏ ਸਨ ਅਤੇ ਇਸ ਟਨਲ ਰਾਹੀਂ ਯਾਤਰਾ ਕਰਨ ਨਾਲ 3.5 ਘੰਟਿਆਂ ਦਾ ਸਮਾਂ ਘਟ ਕੇ ਸਿਰਫ਼ 15 ਮਿੰਟ ਤੱਕ ਰਹਿ ਜਾਵੇਗਾ।
vi. ਹਰ ਤਰ੍ਹਾਂ ਦੇ ਮੌਸਮ ਦੇ ਸੰਪਰਕ ਲਈ ਪੱਥਰਾਂ ਆਦਿ ਦੇ ਡਿਗਣ ਤੋਂ ਸੁਰੱਖਿਆ ਦੇ ਨਾਲ ਜ਼ੋਜ਼ਿਲਾ ਟਨਲ ਦੇ ਏਕੀਕ੍ਰਿਤ ਪ੍ਰੋਜੈਕਟ ਨੂੰ ਬਣਾਉਣਾ ਅਤੇ ਜ਼ੈੱਡ ਮੋੜ ਤੋਂ ਜ਼ੋਜ਼ਿਲਾ ਤੱਕ ਦੀ ਅਪ੍ਰੋਚ ਰੋਡ ਬਣਾਉਣਾ।
ਪ੍ਰੋਜੈਕਟ ਦੀ ਸੰਸ਼ੋਧਿਤ ਰੂਪਰੇਖਾ:
ਲੜੀ ਨੰਬਰ
|
ਪ੍ਰਮੁੱਖ ਵਿਸ਼ੇਸ਼ਤਾਵਾਂ
|
-
|
ਲੰਬਾਈ
|
ਜ਼ੋਜਿਲਾ ਟਨਲ ਦੀ ਲੰਬਾਈ = 14.15 ਕਿਲੋਮੀਟਰ ਅਤੇ ਅਪ੍ਰੋਚ ਰੋਡ ਦੀ ਲੰਬਾਈ = 18.63 ਕਿਲੋਮੀਟਰ
ਪ੍ਰੋਜੈਕਟ ਦੀ ਕੁੱਲ ਲੰਬਾਈ 32.78 ਕਿਲੋਮੀਟਰ ਹੈ।
|
-
|
ਕੰਮ ਦੀ ਗੁੰਜਾਇਸ਼
|
-
ਬਲਤਾਲ ਤੋਂ ਮੀਨਾਮਾਰਗ ਤੱਕ ਬਿਨਾ ਕਿਸੇ ਸਮਾਨਾਂਤਰ ਬਾਹਰ ਜਾਣ ਵਾਲੇ ਜਾਂ ਨਿਕਾਸੀ ਰਸਤੇ ਤੋਂ ਦੋ – ਦਿਸ਼ਾਵਾਂ ਵਿੱਚ ਦੋ-ਲੇਨ 14.15 ਕਿਲੋਮੀਟਰ ਦੀ ਟਨਲ।
-
ਜ਼ੈੱਡ – ਮੋੜ ਟਨਲ ਅਤੇ ਜ਼ੋਜ਼ਿਲਾ ਸੁਰੰਗਾਂ ਵਿਚਕਾਰ 18.63 ਕਿਲੋਮੀਟਰ ਦੀ ਅਪ੍ਰੋਚ ਰੋਡ ਜਿਸ ਵਿੱਚ 433 ਮੀਟਰ ਅਤੇ 1958 ਮੀਟਰ ਲੰਬਾਈ ਦੀਆਂ ਦੋ ਸੁਰੰਗਾਂ ਸ਼ਾਮਲ ਹੋਣਗੀਆਂ। ਸੜਕ ਦੀ ਸ਼ੁੱਧ ਲੰਬਾਈ 12 ਕਿਲੋਮੀਟਰ ਹੈ।
-
ਸੜਕ ਸੁਰੱਖਿਆ ਅਤੇ ਬਰਫਬਾਰੀ ਸੁਰੱਖਿਆ ਢਾਂਚੇ ਜਿਵੇਂ ਕਿ ਕੈਚ ਡੈਮ, ਬਰਫ਼ ਦੀਆਂ ਗੈਲਰੀਆਂ, ਕੱਟ ਅਤੇ ਕਵਰ, ਡਿਫਲੇਕਟਰ ਡੈਮ ਆਦਿ ਲਗਾਉਣਾ।
|
-
|
ਨਿਰਮਾਣ ਦੀ ਮਿਆਦ
|
ਜ਼ੋਜ਼ਿਲਾ ਟਨਲ = 6 ਸਾਲ
|
ਅਪ੍ਰੋਚ ਰੋਡ = 2.5 ਸਾਲ
|
ਸੇਧ ਦਿਖਾਉਂਦਾ ਹੋਇਆ ਨਕਸ਼ਾ:
ਨਤੀਜੇ ਵਜੋਂ ਐੱਨਐੱਚਆਈਡੀਸੀਐੱਲ ਨੇ ਪ੍ਰਵਾਨਗੀ ਦੇ ਲਈ 10.6.2020 ਨੂੰ ਬੋਲੀਆਂ ਮੰਗਵਾਈਆਂ ਹਨ। ਤਿੰਨੋਂ ਬੋਲੀਕਾਰਾਂ ਦੀ ਤਕਨੀਕੀ ਯੋਗਤਾ ਦੇ ਸਿੱਟੇ ਵਜੋਂ, ਵਿੱਤੀ ਬੋਲੀ 21.8.2020 ਨੂੰ ਖੋਲ੍ਹ ਦਿੱਤੀ ਗਈ ਸੀ ਅਤੇ ਐੱਮ/ਐੱਸ ਮੇਘਾ ਇੰਜੀਨੀਅਰਿੰਗ ਐਂਡ ਇਨਫ੍ਰਾਸਟ੍ਰਕਚਰ ਲਿਮਿਟਿਡ ਨੂੰ ਇਸ ਦੇ ਫ਼ੰਡ ਦੀ ਨਿਰਧਾਰਤ ਕੀਮਤ ਦੇ ਹਿਸਾਬ ਨਾਲ 4509.50 ਕਰੋੜ ਰੁਪਏ ਦੀ ਦਰ ਨਾਲ ਕੰਮ ਸੌਂਪਿਆ ਗਿਆ ਸੀ, ਅਤੇ ਪੱਤਰ ਪ੍ਰਵਾਨਗੀ (ਐੱਲਓਏ) 25.08.2020 ਨੂੰ ਜਾਰੀ ਕੀਤਾ ਗਿਆ ਸੀ।
ਡੀਪੀਆਰ ਦੇ ਅਨੁਸਾਰ ਹਰ ਤਰ੍ਹਾਂ ਦੇ ਮੌਸਮ ਲਈ ਜ਼ੋਜ਼ਿਲਾ ਟਨਲ ਤੋਂ ਜ਼ੈੱਡ – ਮੋੜ ਟਨਲ (18.63 ਕਿਲੋਮੀਟਰ) ਤੱਕ ਅਪ੍ਰੋਚ ਰੋਡ ਦੇ ਪੂੰਜੀਗਤ ਖ਼ਰਚੇ 2335 ਕਰੋੜ ਰੁਪਏ ਬਣਦੇ ਹਨ। ਪਹਿਲਾਂ ਜ਼ੋਜ਼ਿਲਾ ਟਨਲ ਦੀ ਉਸਾਰੀ ਦੀ ਲਾਗਤ 6575.85 ਹਜ਼ਾਰ ਕਰੋੜ ਰੁਪਏ ਆਂਕੀ ਗਈ ਸੀ ਅਤੇ ਬਾਅਦ ਵਿੱਚ 5 ਫ਼ੀਸਦੀ ਸਲਾਨਾ ਮਹਿੰਗਾਈ ਦੇ ਹਿਸਾਬ ਨਾਲ ਐੱਨਐੱਚਆਈਡੀਸੀਐੱਲ ਦੁਆਰਾ ਪ੍ਰੋਜੈਕਟ ਦੀ ਕੁੱਲ ਪੂੰਜੀਗਤ ਕੀਮਤ 8308 ਕਰੋੜ ਰੁਪਏ ਲਗਾਈ ਗਈ ਹੈ। ਇਸ ਤਰ੍ਹਾਂ ਦੋਵੇਂ ਅਪ੍ਰੋਚ ਰੋਡ ਅਤੇ ਟਨਲ ਨੂੰ ਮਿਲਾ ਕੇ ਪ੍ਰੋਜੈਕਟ ਦੀ ਕੁੱਲ ਏਕੀਕ੍ਰਿਤ ਲਾਗਤ 10643 ਕਰੋੜ ਰੁਪਏ ਬਣਦੀ ਹੈ। 4509.5 ਕਰੋੜ ਰੁਪਏ ਵਿੱਚ ਪ੍ਰਾਪਤ ਹੋਏ ਟੈਂਡਰ ਦੇ ਅਧਾਰ ’ਤੇ, ਹੁਣ ਏਕੀਕ੍ਰਿਤ ਪ੍ਰੋਜੈਕਟ ਦੀ ਮੌਜੂਦਾ ਲਾਗਤ ਦੀ ਤੁਲਨਾ ਵਿੱਚ, ਪ੍ਰੋਜੈਕਟ ਦੀ ਕੁੱਲ ਪੂੰਜੀਗਤ ਲਾਗਤ 6808.63 ਕਰੋੜ ਰੁਪਏ ਬਣਦੀ ਹੈ। ਇਸ ਪ੍ਰਕਾਰ, ਪ੍ਰੋਜੈਕਟ ਦਾ ਮੁੜ-ਬਿਉਂਤ ਕਰਨ ਅਤੇ ਦੋਵੇਂ ਏਕੀਕ੍ਰਿਤ ਪ੍ਰੋਜੈਕਟਾਂ ਦੇ ਪ੍ਰਬੰਧਨ ਨੂੰ ਮਿਲਾ ਕੇ ਨਿਕਾਸੀ ਟਨਲ ਨੂੰ ਅਲੱਗ ਕਰਕੇ ਅਤੇ ਟਨਲ ਨੂੰ ਪੁੱਟਣ ਉਪਰੰਤ ਟਨਲ ਵਿੱਚੋਂ ਨਿਕਲਣ ਵਾਲੇ ਪੱਥਰ/ ਚੱਟਾਨਾਂ ਨੂੰ ਅਪ੍ਰੋਚ ਰੋਡ ਦੀ ਉਸਾਰੀ ਵਿੱਚ ਵਰਤ ਕੇ ਪ੍ਰੋਜੈਕਟ ਵਿੱਚ ਕੁੱਲ ਲਾਗਤ ਘਟ ਗਈ ਹੈ ਅਤੇ ਅਨੁਮਾਨਤ 3835 ਕਰੋੜ ਰੁਪਏ ਦੀ ਬੱਚਤ ਹੋਈ ਹੈ ਅਤੇ ਇਸ ਤੋਂ ਇਲਾਵਾ ਟਨਲ ’ਚੋਂ ਨਿਕਲੇ ਚੱਟਾਨਾਂ ਦੇ ਨਿਪਟਾਰੇ ਦੇ ਮੁੱਦੇ ਨੂੰ ਵੀ ਕਾਫ਼ੀ ਹੱਦ ਤੱਕ ਹੱਲ ਕਰ ਲਿਆ ਗਿਆ ਹੈ।
ਪ੍ਰੋਜੈਕਟ ਦੀ ਮਹੱਤਤਾ:
(i) ਜ਼ੋਜ਼ਿਲਾ ਟਨਲ ਦਾ ਨਿਰਮਾਣ ਸ਼੍ਰੀਨਗਰ, ਦ੍ਰਾਸ, ਕਰਗਿਲ ਅਤੇ ਲੇਹ ਖੇਤਰਾਂ ਵਿਚਕਾਰ ਹਰ ਤਰ੍ਹਾਂ ਦੇ ਮੌਸਮ ਵਿੱਚ ਸੁਰੱਖਿਅਕ ਸੰਪਰਕ ਪ੍ਰਦਾਨ ਕਰੇਗਾ। ਸਭ ਤਰ੍ਹਾਂ ਦੇ ਮੌਸਮ ਵਿੱਚ ਸੜਕ ਦੀ ਸਰਬਪੱਖੀ ਸੁਰੱਖਿਆ ਰਣਨੀਤਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ।
(ii) ਜ਼ੋਜ਼ਿਲਾ ਟਨਲ ਦੀ ਉਸਾਰੀ ਨਾਲ ਇਨ੍ਹਾਂ ਖੇਤਰਾਂ ਦਾ ਸਰਬਪੱਖੀ ਆਰਥਿਕ ਅਤੇ ਸਮਾਜਿਕ - ਸੱਭਿਆਚਾਰਕ ਏਕੀਕਰਨ ਹੋਵੇਗਾ ਜੋ ਕਿ ਛੇ ਮਹੀਨਿਆਂ ਤੋਂ ਭਾਰੀ ਬਰਫ਼ਬਾਰੀ ਕਾਰਨ ਸਰਦੀਆਂ ਦੌਰਾਨ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕੱਟਿਆ ਹੋਇਆ ਹੁੰਦਾ ਹੈ।
(iii) ਪੂਰੇ ਸਾਲ ਦੇ ਸੰਪਰਕ ਲਈ ਇਹ ਜ਼ੋਜ਼ਿਲਾ ਦੀ ਟਨਲ ਸੜਕ ਇੱਕ ਵਿਕਲਪ ਹੈ। ਇਹ ਟਨਲ ਪੂਰੀ ਹੋਣ ’ਤੇ ਆਧੁਨਿਕ ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੋਵੇਗੀ। ਇਸ ਤੱਥ ਦੇ ਮੱਦੇਨਜ਼ਰ ਕਿ ਲੱਦਾਖ, ਗਿਲਗਿਟ ਅਤੇ ਬਾਲਟਿਸਤਾਨ ਖੇਤਰਾਂ ਵਿੱਚ ਸਾਡੀਆਂ ਸਰਹੱਦਾਂ ਦੇ ਨੇੜੇ ਵੱਡੀਆਂ ਸੈਨਿਕ ਗਤੀਵਿਧੀਆਂ ਹੋ ਰਹੀਆਂ ਹਨ, ਇਹ ਦੇਸ਼ ਦੀ ਰੱਖਿਆ ਲਈ ਵੀ ਬਹੁਤ ਮਹੱਤਵ ਰੱਖੇਗੀ।
(iv) ਜ਼ੋਜ਼ਿਲਾ ਟਨਲ ਪ੍ਰੋਜੈਕਟ ਕਰਗਿਲ, ਦ੍ਰਾਸ ਅਤੇ ਲੱਦਾਖ ਖੇਤਰ ਦੀ ਜਨਤਕ ਮੰਗ ਨੂੰ 30 ਸਾਲਾਂ ਬਾਅਦ ਪੂਰਾ ਕਰੇਗਾ।
(v) ਇਹ ਪ੍ਰੋਜੈਕਟ ਐੱਨਐੱਚ-1 ਦੇ ਸ੍ਰੀਨਗਰ - ਕਰਗਿਲ - ਲੇਹ ਸੈਕਸ਼ਨ ਨੂੰ ਡਿਗਾਂ ਦੇ ਡਿੱਗਣ ਤੋਂ/ ਤੂਫਾਨਾਂ ਤੋਂ ਮੁਕਤ ਕਰਾਏਗਾ।
(vi) ਇਹ ਪ੍ਰੋਜੈਕਟ ਜ਼ੋਜ਼ਿਲਾ ਰਾਹ ਤੋਂ ਲੰਘਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਵਧਾਏਗਾ ਅਤੇ ਯਾਤਰਾ ਦੇ ਸਮੇਂ ਨੂੰ 3 ਘੰਟੇ ਤੋਂ ਘਟਾ ਕੇ 15 ਮਿੰਟ ਤੱਕ ਕਰ ਦੇਵੇਗਾ।
(vii) ਪ੍ਰੋਜੈਕਟ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇਵੇਗਾ।
ਜ਼ੋਜ਼ਿਲਾ ਟਨਲ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ:
1. ਐਮਰਜੈਂਸੀ ਲੇਅ ਬੇਜ਼ ਟਨਲ ਦੇ ਦੋਵਾਂ ਪਾਸਿਆਂ ’ਤੇ ਲਗਭਗ 750 ਮੀਟਰ ਦੇ ਫ਼ਰਕ ਨਾਲ ਸਥਿਤ ਹਨ। ਸੜਕ ਦੇ ਦੋਵੇਂ ਪਾਸੇ ਫੁੱਟਪਾਥ ਹਨ। ਐਮਰਜੈਂਸੀ ਕਾਲ ਨਿਸ਼ੇਜ (Niches) ਅਤੇ ਹਾਈਡ੍ਰੈਂਟ ਨਿਸ਼ੇਜ (Niches) 125 ਮੀਟਰ ਦੇ ਫ਼ਰਕ ਨਾਲ ਸਥਿਤ ਹਨ।
2. ਮੈਨੂਅਲ ਫਾਇਰ ਅਲਾਰਮ ਪੁਸ਼ ਬਟਨ ਅਤੇ ਪੋਰਟੇਬਲ ਅੱਗ ਬੁਝਾਊ ਯੰਤਰ ਸਾਰੇ ਡਰਾਈਵਰਾਂ ਦੇ ਧਿਆਨ ਵਿੱਚ ਹੋਣਗੇ।
3. ਐਮਰਜੈਂਸੀ ਕਾਲ ਨਿਸ਼ੇਜ (Niches) ਸਥਾਨਾਂ ’ਤੇ ਇੱਕ ਟੈਲੀਫ਼ੋਨ ਲਗਾਇਆ ਜਾਵੇਗਾ।
4. ਫਾਇਰ ਹਾਈਡ੍ਰੈਂਟਸ ਅਤੇ ਹਾਈਡ੍ਰੈਂਟ ਨਿਸ਼ੇਜ (Niches), ਅੱਗ ਬੁਝਾਊ ਯੰਤਰ।
5. ਟਨਲ ਰੋਸ਼ਨੀ ਪ੍ਰਣਾਲੀ: ਟਨਲ ਰੋਸ਼ਨੀ ਪ੍ਰਣਾਲੀ ਟਨਲ ਟ੍ਰੈਫ਼ਿਕ ਸੁਰੱਖਿਆ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਨੂੰ ਦਰਸਾਉਂਦਾ ਹੈ ਅਤੇ ਇਹ ਹੇਠ ਲਿਖੀਆਂ ਜਰੂਰਤਾਂ ਨੂੰ ਪੂਰਾ ਕਰੇਗਾ:
6. ਵੀਡੀਓ ਨਿਗਰਾਨੀ ਪ੍ਰਣਾਲੀ।
7. ਇਮਾਰਤਾਂ ਵਿੱਚ ਫਾਇਰ ਅਲਾਰਮ ਪ੍ਰਣਾਲੀ
8. ਟਨਲ ਵਿੱਚ ਸਵੈ-ਚਾਲਿਤ ਫ਼ਾਇਰ ਡਿਟੈਕਸ਼ਨ ਅਤੇ ਅੱਗ ਬੁਝਾਉ ਪ੍ਰਣਾਲੀ ਹੋਵੇਗੀ।
9. ਐਮਰਜੈਂਸੀ ਟੈਲੀਫੋਨ ਨਿਸ਼ੇਜ (Niches) ।
ਐਮਰਜੈਂਸੀ ਕਾਲ ਨਿਸ਼ੇਜ (Niches) ਈਯੂ ਦੇ ਸਟੈਂਡਰਡ ਅਨੁਸਾਰ, ਟਨਲ ਵਿੱਚ ਹਰ 125 ਮੀਟਰ ਦੇ ਫ਼ਰਕ ਨਾਲ ਸਾਰੇ ਲੇਅ ਬੇਜ਼ ਵਿੱਚ ਸਥਿਤ ਹੋਣਗੀਆਂ। ਐਮਰਜੈਂਸੀ ਪੁਆਇੰਟਾਂ ਵਿੱਚ ਹੇਠ ਦਿੱਤੇ ਉਪਕਰਣ ਹੋਣੇ ਚਾਹੀਦੇ ਹਨ:
• ਫ਼ਾਇਰ ਅਲਾਰਮ ਪੁਸ਼ ਬਟਨ
• ਅੱਗ ਬੁਝਾਊ ਯੰਤਰ
10. ਕੇਂਦਰੀ ਕੰਟਰੋਲ ਰੂਮ ਨਾਲ ਟ੍ਰੈਫਿਕ ਨਿਯੰਤਰਣ ਪ੍ਰਣਾਲੀ।
***
ਆਰਸੀਜੇ / ਐੱਮਐੱਸ
(Release ID: 1664819)
Visitor Counter : 195