ਬਿਜਲੀ ਮੰਤਰਾਲਾ

ਸ਼੍ਰੀਮਤੀ ਸੀਮਾ ਗੁਪਤਾ, ਡਾਇਰੈਕਟਰ (ਸੰਚਾਲਨ), ਪਾਵਰਗ੍ਰਿੱਡ ਨੇ ਬਿਜ਼ਨਸ ਵਿੱਚ ਮਹਿਲਾਵਾਂ ਤਹਿਤ 2020 ਸਟੀਵੀ ਅਵਾਰਡ ਵਿੱਚ ‘ਗੋਲਡ ਸਟੀਵੀ(ਆਰ) ਅਵਾਰਡ’ (GOLD STEVIE® AWARD) ਜਿੱਤਿਆ

Posted On: 14 OCT 2020 6:33PM by PIB Chandigarh

ਊਰਜਾ ਮੰਤਰਾਲੇ ਤਹਿਤ ਪਬਲਿਕ ਸੈਕਟਕ ਅਦਾਰੇ (ਪੀਐੱਸਯੂ) ਪਾਵਰਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਦੀ ਡਾਇਰੈਕਟਰ (ਸੰਚਾਲਨ) ਸ਼੍ਰੀਮਤੀ ਸੀਮਾ ਗੁਪਤਾ ਨੂੰ 17ਵੇਂ ਸਟੀਵੀ ਐਵਾਰਡਾਂ ਵਿੱਚ ਬਿਜ਼ਨਸ ਵਿੱਚ ਮਹਿਲਾਵਾਂ ਤਹਿਤ ਗੋਲਡਨ ਸਟੀਵੀ (ਆਰ) ਅਵਾਰਡ ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਲਈ ਜੇਤੂ ਨਾਮਜ਼ਦ ਕੀਤਾ ਗਿਆ ਹੈ।

 

 

ਬਿਜ਼ਨਸ ਵਿੱਚ ਮਹਿਲਾਵਾਂ ਲਈ ਸਟੀਵੀ ਅਵਾਰਡ ਮਹਿਲਾ ਅਧਿਕਾਰੀ, ਉੱਦਮੀ, ਕਰਮਚਾਰੀ ਅਤੇ ਉਹ ਕੰਪਨੀਆਂ ਜਿਨ੍ਹਾਂ ਨੂੰ ਉਹ ਚਲਾਉਂਦੀਆਂ ਹਨ, ਨੂੰ ਸਨਮਾਨਿਤ ਕਰਨ ਲਈ ਹੈ। ਸਟੀਵੀ ਅਵਾਰਡ ਨੂੰ ਦੁਨੀਆ ਦੇ ਪ੍ਰਮੁੱਖ ਬਿਜ਼ਨਸ ਪੁਰਸਕਾਰਾਂ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਹੈ। ਇਸ ਸਾਲ ਲਈ ਗੋਲਡ, ਸਿਲਵਰ ਅਤੇ ਕਾਂਸੀ ਸਟੀਵੀ ਅਵਾਰਡ ਜੇਤੂ ਦੁਨੀਆ ਭਰ ਦੇ 180 ਤੋਂ ਜ਼ਿਆਦਾ ਬਿਜ਼ਨਸ ਪੇਸ਼ੇਵਰਾਂ ਦੇ ਔਸਤ ਸਕੋਰ ਰਾਹੀਂ ਨਿਰਧਾਰਿਤ ਕੀਤੇ ਗਏ ਸਨ, ਜਿਸ ਲਈ ਸੱਤ ਜਿਊਰੀਆਂ ਕੰਮ ਕਰ ਰਹੀਆਂ ਸਨ।

 

ਸ਼੍ਰੀਮਤੀ ਦੀ ਸਿਫਾਰਸ਼ ਕਰਦੇ ਹੋਏ ਜਿਊਰੀ ਨੇ ਅਵਾਰਡ ਲਈ ਸੀਮਾ ਗੁਪਤਾ ਦੇ ਨਾਂ ਦੀ ਇੱਕ ਪ੍ਰਮੁੱਖ ਉਦਯੋਗ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਜੀਵਨ ਉਪਲੱਬਧੀਆਂ ਲਈ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੂੰ ਆਮਤੌਰ ਤੇ ਪੁਰਸ਼ਾਂ ਦੇ ਦਬਦਬੇ ਵਾਲਾ ਖੇਤਰ ਮੰਨਿਆ ਜਾਂਦਾ ਹੈ। ਆਪਣੇ ਕਾਰਜ ਖੇਤਰ ਵਿੱਚ ਸ਼ਾਨਦਾਰ ਕਾਰਜ ਅਤੇ ਕੰਪਨੀ ਦੀ ਸਫਲਤਾ ਵਿੱਚ ਉਨ੍ਹਾਂ ਦੀ ਭੂਮਿਕਾ ਰਾਹੀਂ ਉਨ੍ਹਾਂ ਦੀ ਅਗਵਾਈ ਸਮਰੱਥਾ ਦਾ ਪ੍ਰਦਰਸ਼ਨ ਕਰਨ ਲਈ ਮਾਨਤਾ ਦਿੱਤੀ।

 

ਜਿਊਰੀ ਨੇ ਕਿਹਾ ਕਿ ਉਨ੍ਹਾਂ ਦੇ ਕਰੀਅਰ ਅਤੇ ਉਪਲੱਬਧੀਆਂ ਨੇ ਸਮਰਪਣ ਅਤੇ ਦ੍ਰਿੜ ਸੰਕਲਪ ਦਿਖਾਇਆ ਅਤੇ ਉਨ੍ਹਾਂ ਨੂੰ ਇੰਜਨੀਅਰਿੰਗ ਖੇਤਰ ਵਿੱਚ ਭਾਰਤ ਦੀਆਂ ਮਹਿਲਾਵਾਂ ਲਈ ਇੱਕ ਪ੍ਰੇਰਣਾ ਅਤੇ ਇੱਕ ਰੋਲ ਮਾਡਲ ਬਣਦੇ ਹੋਏ ਦੇਖਿਆ। ਜਿਊਰੀ ਨੇ ਪਾਵਰਗ੍ਰਿੱਡ ਦੀ ਵੀ ਪ੍ਰਸੰਸਾ ਕੀਤੀ ਜੋ ਆਪਣੇ ਖੇਤਰ ਵਿੱਚ ਉੱਚ ਗੁਣÎਵੱਤਾ ਦੇ ਕੰਮ ਦੇ ਨਾਲ ਹੀ ਇੱਕ ਚੰਗੀ ਤਰ੍ਹਾਂ ਸੰਗਠਿਤ, ਵਿਸ਼ੇਸ਼ ਕੰਪਨੀ ਹੈ ਜੋ ਆਪਣੀਆਂ ਬਿਜ਼ਨਸ ਸੇਵਾਵਾਂ ਨੂੰ ਬਹੁਤ ਹੀ ਪੇਸ਼ੇਵਰ ਤਰੀਕੇ ਨਾਲ ਪੇਸ਼ ਕਰਦੀ ਹੈ।

 

ਇਹ ਅਵਾਰਡ ਸ਼੍ਰੀਮਤੀ ਸੀਮਾ ਗੁਪਤਾ ਨੂੰ 9 ਦਸੰਬਰ, 2020 ਨੂੰ ਹੋਣ ਵਾਲੇ ਵਰਚੁਅਲ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ।

 

ਸ੍ਰੀਮਤੀ ਸੀਮਾ ਗੁਪਤਾ ਦੇ ਸ਼ਾਨਦਰ ਕਰੀਅਰ ਵਿੱਚ ਇਹ ਆਲਮੀ ਮਾਨਤਾ ਦੀ ਇੱਕ ਹੋਰ ਉਪਲੱਬਧੀ ਹੈ। ਉਨ੍ਹਾਂ ਨੂੰ ਪਹਿਲਾਂ 2017 ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ ਜਨਤਕ ਖੇਤਰ ਦੇ ਉੱਦਮਾਂ ਵਿੱਚ ਸ਼ਾਨਦਾਰ ਮਹਿਲਾ ਪ੍ਰਬੰਧਕ ਲਈ ਵਿਸ਼ੇਸ਼ ਪ੍ਰਸੰਸਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਮਲੇਸ਼ੀਆ ਵਿੱਚ ਆਈਟੀਓਐੱਮਐੱਸ 2018 ਕਾਨਫਰੰਸ ਵਿੱਚ ਬਿਹਤਰੀਨ ਯੋਗਦਾਨਕਰਤਾ ਦੇ ਰੂਪ ਵਿੱਚ ਚੁਣਿਆ ਗਿਆ ਸੀ।

 

ਪਾਵਰਗ੍ਰਿੱਡ ਬਾਰੇ

 

ਪਾਵਰਗ੍ਰਿੱਡ ਆਲਮੀ ਪੱਧਰ ਤੇ ਸਭ ਤੋਂ ਵੱਡੀਆਂ ਬਿਜਲੀ ਟਰਾਂਸਮਿਸ਼ਨ ਕੰਪਨੀਆਂ ਵਿੱਚੋਂ ਇੱਕ ਹੈ, ਇਹ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਦੇ ਪ੍ਰਸ਼ਾਸਨ ਅਧੀਨ ਇੱਕ ਮਹਾਰਤਨ ਸੀਪੀਐੱਸਈ ਹੈ ਅਤੇ ਭਾਰਤ ਦੀ ਕੇਂਦਰੀ ਟਰਾਂਸਮਿਸ਼ਨ ਸੁਵਿਧਾ ਹੈ। 30 ਸਤੰਬਰ, 2020 ਤੱਕ ਕੰਪਨੀ ਦੇ ਦੇਸ਼ ਵਿਆਪੀ ਟਰਾਂਸਮਿਸ਼ਨ ਨੈੱਟਵਰਕ ਵਿੱਚ 168,140 ਸੀਕੇਐੱਮ ਟਰਾਂਸਮਿਸ਼ਨ ਲਾਈਨਾਂ, 419,815 ਐੱਮਵੀਏ ਟਰਾਂਸਮਿਸ਼ਨ ਸਮਰੱਥਾ ਨਾਲ 252 ਸਬ ਸਟੇਸ਼ਨ ਸ਼ਾਮਲ ਹਨ। ਪਿਛਲੇ ਕੁਝ ਸਾਲਾਂ ਵਿੱਚ ਵਿਸ਼ਾਲ ਨੈੱਟਵਰਕ ਦੀ ਨਿਰੰਤਰ >99.5% ਉਪਲੱਬਧਤਾ ਬਣੀ ਹੋਈ ਹੈ।

 

****

 

ਆਰਸੀਜੇ/ਐੱਮ



(Release ID: 1664615) Visitor Counter : 106


Read this release in: English , Urdu , Hindi , Tamil