ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਦੇ ਹਾਈਡ੍ਰੋਜਨ ਤੇ ਈਂਧਣ ਸੈੱਲਾਂ ਦੀ ਤਾਜ਼ਾ ਖੋਜ ਸਥਿਤੀ ਦੀ ਕੋਲੇਸ਼ਨ ਲਾਂਚ

ਅਗਲੇ ਕਈ ਦਹਾਕਿਆਂ ਤੱਕ ਹਾਈਡ੍ਰੋਜਨ ਇੱਕ ਊਰਜਾ ਸਰੋਤ ਵਜੋਂ ਜਲਵਾਯੂ–ਨਿਰਪੱਖ ਪ੍ਰਣਾਲੀਆਂ ਵਿੱਚ ਮੁੱਖ ਭੂਮਿਕਾ ਨਿਭਾਵੇਗੀ

Posted On: 14 OCT 2020 10:40AM by PIB Chandigarh

ਕਈ ਵਿਗਿਆਨੀਆਂ, ਉਦਯੋਗਾਂ, ਉਪਯੋਗਤਾਵਾਂ ਤੇ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾਵਾਂ ਤੇ ਅਕਾਦਮਿਕ ਖੇਤਰ ਨਾਲ ਜੁੜੀਆਂ ਹੋਰ ਸਬੰਧਿਤ ਧਿਰਾਂ ਦੁਆਰਾ ਦੇਸ਼ ਵਿੱਚ ਕੀਤੀਆਂ ਜਾ ਰਹੀਆਂ ਹਾਈਡ੍ਰੋਜਨ ਬਾਰੇ ਖੋਜ ਗਤੀਵਿਧੀਆਂ ਦਾ ਸੰਕਲਨ ਬੀਤੇ ਦਿਨੀਂ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਦੁਆਰਾ ਲਾਂਚ ਕੀਤਾ ਗਿਆ ਸੀ।

 

‘ਹਾਈਡ੍ਰੋਜਨ ਤੇ ਈਂਧਣ ਸੈੱਲਾਂ ਬਾਰੇ ਭਾਰਤ ਦੇਸ਼ ਦੀ ਤਾਜ਼ਾ–ਸਥਿਤੀ ਰਿਪੋਰਟ ’ ਸਿਰਲੇਖ ਹੇਠਲਾ ਇਹ ਸੰਕਲਨ ‘ਮਿਸ਼ਨ ਨਵਾਚਾਰ ਅਖੁੱਟ ਤੇ ਸਵੱਛ ਹਾਈਡ੍ਰੋਜਨ ਚੁਣੌਤੀ’ ਵਿੱਚ ਭਾਗ ਲੈ ਰਹੇ ਦੇਸ਼ ਵਜੋਂ ਭਾਰਤ ਦੀ ਪ੍ਰਤੀਬੱਧਤਾ ਦੇ ਹਿੱਸੇ ਵਜੋਂ ਹਾਈਡ੍ਰੋਜਨ ਅਰਥਵਿਵਸਥਾ ਦੀ ਸ਼ੁਰੂਆਤ ਦੀ ਰਫ਼ਤਾਰ ਤੇਜ਼ ਕਰਨ ਹਿਤ ਪ੍ਰੋਗਰਾਮ ਤੇ ਰਣਨੀਤੀਆਂ ਵਿਕਸਿਤ ਕਰਨ ਵਾਸਤੇ ਵਿਭਿੰਨ ਮੁੱਦਿਆਂ ਬਾਰੇ ਵਿਚਾਰ–ਵਟਾਂਦਰਿਆਂ ਤੇ ਪੇਸ਼ਕਾਰੀਆਂ ਦਾ ਨਤੀਜਾ ਹੈ।

ਕਾਰਬਨੀਕਰਣ ਦੇ ਖ਼ਾਤਮੇ ਲਈ ਸਾਡੇ ਊਰਜਾ ਮਿਸ਼ਰਣ ਵਿੱਚ ਨਵਿਆਉਣਯੋਗ ਦਾ ਵਧੇਰੇ ਉਪਯੋਗ ਕਰਨਾ ਸਾਡਾ ਨੀਤੀਗਤ ਉਦੇਸ਼ ਹੈ। ਵਿਭਿੰਨ ਸਮਾਂ–ਮਿਆਦ ਦੌਰਾਨ ਕਾਰਬਨੀਕਰਣ ਦੇ ਖ਼ਾਤਮੇ ਲਈ ਕਈ ਰਾਹ ਹਨ, ਅਖੁੱਟ ਊਰਜਾ ਸਰੋਤਾਂ ਤੋਂ ਪੈਦਾ ਹੋਣ ਵਾਲੀ ਹਾਈਡ੍ਰੋਜਨ ਨੂੰ ਸਭ ਤੋਂ ਸਾਫ਼ ਊਰਜਾ ਸਰੋਤ ਮੰਨਿਆ ਜਾਂਦਾ ਹੈ। ਇੱਕ ਊਰਜਾ ਸਰੋਤ ਵਜੋਂ ਹਾਈਡ੍ਰੋਜਨ ਅਗਲੇ ਕੁਝ ਦਹਾਕਿਆਂ ਦੌਰਾਨ ਜਲਵਾਯੂ–ਨਿਰਪੱਖ ਪ੍ਰਣਾਲੀਆਂ ਤਬਦੀਲ ਕਰਨ ਵਿੱਚ ਮੁੱਖ ਭੂਮਿਕਾ ਨਿਭਾਵੇਗੀ।

ਹਾਈਡ੍ਰੋਜਨ ਦੇ ਪ੍ਰਤੀ–ਇਕਾਈ ਪੁੰਜ ਵਿੱਚ ਬਹੁਤ ਜ਼ਿਆਦਾ ਊਰਜਾ ਹੁੰਦੀ ਹੈ, ਜੋ ਗੈਸੋਲੀਨ ਤੋਂ ਤਿੰਨ ਗੁਣਾ ਵੱਧ ਹੁੰਦੀ ਹੈ। ਹਾਈਡ੍ਰੋਜਨ ਦੀ ਵਰਤੋਂ ਢੁਕਵੇਂ ਈਂਧਣ ਸੈੱਲਾਂ ਨਾਲ ਊਰਜਾ ਪੈਦਾ ਕਰ ਕੇ ਉਨ੍ਹਾਂ ਦੀ ਉਪਯੋਗਤਾ ਲਈ ਕੀਤੀ ਜਾ ਰਹੀ ਹੈ। ਅਖੁੱਟ ਹਾਈਡ੍ਰੋਜਨ ਨੂੰ ਇੱਕ ਵਿਵਹਾਰਕ ਵਿਕਲਪ ਬਣਾਉਣ ਲਈ ਨਵੀਂ ਸਮੱਗਰੀ ਦੇ ਵਿਕਾਸ, ਇਲੈਕਟ੍ਰੋਲਾਈਟਸ, ਭੰਡਾਰਣ, ਸੁਰੱਖਿਅਤ ਤੇ ਮਾਪਦੰਡਾਂ ਸਮੇਤ ਸਮੱਗਰੀਆਂ, ਨਾਲ ਸਬੰਧਿਤ ਕਈ ਚੁਣੌਤੀਆਂ ਦਾ ਸਮਾਧਾਨ ਲੱਭਣ ਦੀ ਲੋੜ ਹੈ। ਹਾਈਡ੍ਰੋਜਨ ਟੈਕਨੋਲੋਜੀਆਂ ਕਿਉਂਕਿ ਸੰਸਾਰਕ ਤਪਸ਼ ਨੂੰ ਘਟਾਉਣ ਵਿੱਚ ਮਦਦ ਕਰ ਸਕਦੀਆਂ ਹਨ, ਇਸ ਲਈ ਆਉਂਦਿਆਂ ਦਹਾਕਿਆਂ ਦੌਰਾਨ ਊਰਜਾ ਪ੍ਰਣਾਲੀ ਵਿੱਚ ਹਾਈਡ੍ਰੋਜਨ ਦਾ ਵੱਡਾ ਹਿੱਸਾ ਸੁਨਿਸ਼ਚਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੋਰ ਵਾਧਾ ਕਰਨਾ ਮਹੱਤਵਪੂਰਨ ਹੈ।

ਪਿਛਲੇ ਕੁਝ ਸਾਲਾਂ ਦੌਰਾਨ ਹਾਈਡ੍ਰੋਜਨ ਵਾਧੇ ਵਿੱਚ ਦੋ ਪ੍ਰਮੁੱਖ ਵਿਕਾਸ–ਕ੍ਰਮਾਂ ਨੇ ਯੋਗਦਾਨ ਪਾਇਆ ਹੈ – ਅਖੁੱਟ ਊਰਜਾ ਸਰੋਤਾਂ ਤੋਂ ਹਾਈਡ੍ਰੋਜਨ ਸਪਲਾਈ ਦੀ ਲਾਗਤ ਘਟ ਗਈ ਹੈ ਤੇ ਹੋਰ ਘਟ ਰਹੀ ਹੈ, ਜਦੋਂ ਕਿ ਗ੍ਰੀਨਹਾਊਸ ਗੈਸ ਨਿਕਾਸੀ ਦੀ ਜ਼ਰੂਰਤ ਵਧ ਗਈ ਹੈ ਤੇ ਬਹੁਤ ਸਾਰੇ ਦੇਸ਼ਾਂ ਨੇ ਆਪਣੀਆਂ ਅਰਥਵਿਵਸਥਾਵਾਂ ਵਿੱਚੋਂ ਕਾਰਬਨ ਦਾ ਖ਼ਾਤਮਾ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਊਰਜਾ ਨਾਲ ਸਬੰਧਿਤ ਵਿਭਿੰਨ ਹਾਈਡ੍ਰੋਜਨ ਚੁਣੌਤੀਆਂ ਦਾ ਸਾਹਮਣਾ ਕਰਨ, ਤੀਖਣ ਕਿਸਮ ਦੇ ਅਤੇ ਲੰਮੀ ਦੂਰੀ ਤੱਕ ਮਾਲ ਲਿਜਾਣ ਵਾਲੀ ਟ੍ਰਾਂਸਪੋਰਟ, ਰਸਾਇਣਾਂ ਅਤੇ ਲੋਹਾ ਤੇ ਇਸਪਾਤ ਜਿਹੇ ਅਨੇਕ ਖੇਤਰਾਂ ਵਿੱਚੋਂ ਕਾਰਬਨ ਦਾ ਖ਼ਾਤਮਾ ਕਰਨ ਵਿੱਚ ਹਾਈਡ੍ਰੋਜਨ ਮਦਦ ਕਰ ਸਕਦੀ ਹੈ; ਜਿੱਥੇ ਨਿਕਾਸੀਆਂ ਨੂੰ ਅਰਥਪੂਰਨ ਤਰੀਕੇ ਨਾਲ ਘਟਾਉਣਾ ਔਖਾ ਸਿੱਧ ਹੋ ਰਿਹਾ ਹੈ ਅਤੇ ਇਸ ਨਾਲ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਤੇ ਊਰਜਾ ਸੁਰੱਖਿਆ ਮਜ਼ਬੂਤ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਤੋਂ ਇਲਾਵਾ, ਇਹ ਬਿਜਲੀ ਪ੍ਰਣਾਲੀਆਂ ਦੀ ਲਚਕਤਾ ਵਿੱਚ ਵਾਧਾ ਕਰਦੀ ਹੈ। ਅਖੁੱਟ ਊਰਜਾ ਸਰੋਤਾਂ ਤੋਂ ਊਰਜਾ ਦੇ ਭੰਡਾਰਣ ਲਈ ਇਹ ਸਰਬੋਤਮ ਵਿਕਲਪਾਂ ਵਿੱਚੋਂ ਇੱਕ ਹੈ ਅਤੇ ਬਿਜਲੀ ਨੂੰ ਵੱਡੀ ਮਾਤਰਾ ਵਿੱਚ ਕਈ ਦਿਨਾਂ, ਹਫ਼ਤਿਆਂ ਤੇ ਮਹੀਨਿਆਂ ਤੱਕ ਭੰਡਾਰ ਕਰ ਕੇ ਰੱਖਣ ਦੇ ਸਭ ਤੋਂ ਸਸਤਾ ਵਿਕਲਪ ਜਾਪਦਾ ਹੈ। 

https://lh5.googleusercontent.com/ljDduOHq92Fo1n4ph0qC_cNJtJvuB6L0N3O7Ze1N-72mDetw_LkkzTwcKHGqwtgHRgUIoHc_udYgoBb1nm57BVMdfELWO84Q961z49J2gAy99mJ03WzKiE8erJwIvVn1T2_fdkm19i0ETpx5Kg

 

ਵਿਸਤ੍ਰਿਤ ਰਿਪੋਰਟ ਲਈ ਇੱਥੇ ਕਲਿੱਕ ਕਰੋ  

https://static.pib.gov.in/WriteReadData/userfiles/India%20Country%20Status%20Report%20on%20Hydrogen%20and%20Fuel%20Cell.pdf 

https://lh4.googleusercontent.com/EF1FtvIbwkIos0tXUfoZgX3XslC3JDmMay3kNbiIiDB-qSV1vEyvJ-iww0nTHR16Bd06pZA3-Y9PTWHBQ9uNCCeUXMOk-NzvEMjnvGSbX8pkUVJjqeBy_3skTnWsLzTjgfIIQ6lZlAmeLKAB8w

 

*****

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)



(Release ID: 1664396) Visitor Counter : 190