ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਦੇਸ਼ ’ਚ ਮਹੱਤਵਪੂਰਨ ਪੁਰਜ਼ਿਆਂ ਦੇ ਨਿਰਮਾਣ ਨਾਲ ਭਾਰਤ ਸੁਪਰ–ਕੰਪਿਊਟਿੰਗ ’ਚ ਆਤਮਨਿਰਭਰਤਾ ਹਾਸਲ ਕਰਨ ਲਈ ਤਿਆਰ
ਸਮੁੱਚੇ ਭਾਰਤ ਦੇ ਵਿਭਿੰਨ ਪ੍ਰਮੁੱਖ ਸੰਸਥਾਨਾਂ ਵਿੱਚ ਸੁਪਰਕੰਪਿਊਟਿੰਗ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ C-DAC ਅਤੇ NSM ਦੀ ਮੇਜ਼ਬਾਨੀ ਹੇਠਲੇ ਸੰਸਥਾਨਾਂ ਵਿਚਾਲੇ ਸਹਿਮਤੀ–ਪੱਤਰਾਂ ਉੱਤੇ ਹਸਤਾਖਰ
ਭਾਰਤ ਵਿੱਚ ਅਹਿਮ ਸੁਪਰਕੰਪਿਊਟਿੰਗ ਪੁਰਜ਼ਿਆਂ ਦੇ ਨਿਰਮਾਣ ਨਾਲ C-DAC ਕੰਪਿਊਟੇਸ਼ਨਲ ਵਿਗਿਆਨ ਤਕਨੀਕਾਂ ਦੀ ਵਰਤੋਂ ਕਰਦਿਆਂ ਖੋਜ ਤੇ ਨਵਾਚਾਰ ਦੀ ਰਫ਼ਤਾਰ ਵਧਾ ਰਿਹਾ ਹੈ: ਸ੍ਰੀ ਸੰਜੈ ਧੋਤ੍ਰੇ
Posted On:
12 OCT 2020 2:23PM by PIB Chandigarh
ਆਈਆਈਐੱਸਸੀ (IISC) ਬੰਗਲੌਰ, ਆਈਆਈਟੀ (ਆਈਆਈਟੀ (IIT) ) ਕਾਨਪੁਰ, ਆਈਆਈਟੀ (ਆਈਆਈਟੀ (IIT) ) ਰੁੜਕੀ, ਆਈਆਈਟੀ (ਆਈਆਈਟੀ (IIT) ) ਹੈਦਰਾਬਾਦ, ਆਈਆਈਟੀ (ਆਈਆਈਟੀ (IIT) ) ਗੁਹਾਟੀ, ਆਈਆਈਟੀ (ਆਈਆਈਟੀ (IIT) ) ਮੰਡੀ, ਆਈਆਈਟੀ (ਆਈਆਈਟੀ (IIT) ) ਗਾਂਧੀਨਗਰ, ਐੱਨਆਈਟੀ (NIT) ਤ੍ਰਿਚੀ, ਐੱਨਏਬੀਆਈ (ਨਾਬੀ-NABI) ਮੋਹਾਲੀ ਅਤੇ ਆਈਆਈਟੀ (IIT) ਮਦਰਾਸ, ਆਈਆਈਟੀ (IIT) ਖੜਗਪੁਰ, ਆਈਆਈਟੀ (IIT) ਗੋਆ ਤੇ ਆਈਆਈਟੀ (IIT) ਪਲੱਕੜ ਸਥਿਤ ਐੱਚਪੀਸੀ ਐਂਡ ਏਆਈ (HPC & AI) ਦੇ ਐੱਨਐੱਸਐੱਮ (NSM) ਨੋਡਲ ਸੈਂਟਰਾਂ ਵਿੱਚ ਅਹਿਮ ਪੁਰਜ਼ਿਆਂ ਦੀ ਅਸੈਂਬਲੀ ਅਤੇ ਨਿਰਮਾਣ ਨਾਲ ਭਾਰਤ ’ਚ ਸੁਪਰਕੰਪਿਊਟਿੰਗ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਕੇਂਦਰੀ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ, ਸਿੱਖਿਆ ਤੇ ਸੰਚਾਰ ਰਾਜ ਮੰਤਰੀ ਸ੍ਰੀ ਸੰਜੇ ਧੋਤ੍ਰੇ ਦੀ ਮੌਜੂਦਗੀ ਵਿੱਚ ਅੱਜ ਸੀ-ਡੈਕ (C-DAC) ਦੇ ਡਾਇਰੈਕਟਰ ਜਨਰਲ ਡਾ. ਹੇਮੰਤ ਦਰਬਾਰੀ ਅਤੇ ‘ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ’ (ਐੱਨਐੱਸਐੱਮ-NSM) ਦੀ ਮੇਜ਼ਬਾਨੀ ਹੇਠਲੇ ਸੰਸਥਾਨਾਂ ਵਿਚਾਲੇ ਇੱਕ ਸਹਿਮਤੀ–ਪੱਤਰ (MoU) ਉੱਤੇ ਹਸਤਾਖਰ ਕੀਤੇ ਗਏ।
ਸ੍ਰੀ ਅਜੈ ਪ੍ਰਕਾਸ਼ ਸਾਹਨੀ, ਸਕੱਤਰ, MeitY, ਪ੍ਰੋ. ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ (DST), ਸ੍ਰੀਮਤੀ ਜਿਓਤੀ ਅਰੋੜਾ, ਵਿਸ਼ੇਸ਼ ਸਕੱਤਰ ਅਤੇ FA, MeitY, ਡਾ. ਰਾਜੇਂਦਰ ਕੁਮਾਰ, ਐਡੀਸ਼ਨਲ ਸਕੱਤਰ, MeitY, ਡੀਐੱਸਟੀ (DST), MeitY, ਸੀ-ਡੈਕ (C-DAC) ਅਤੇ ਮੇਜ਼ਬਾਨ ਸੰਸਥਾਨਾਂ ਦੇ ਸੀਨੀਅਰ ਅਧਿਕਾਰੀ ਇਸ ਮੌਕੇ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਰਾਜ ਮੰਤਰੀ ਸ੍ਰੀ ਸੰਜੈ ਧੋਤ੍ਰੇ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰ–ਦ੍ਰਿਸ਼ਟੀ ਨਾਲ ਭਰਪੂਰ ਅਗਵਾਈ ਹੇਠ ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ’ (NSM) ਦੀ ਸਥਾਪਨਾ ਅਕਾਦਮਿਕ ਖੇਤਰ, ਉਦਯੋਗ, ਵਿਗਿਆਨਕ ਤੇ ਖੋਜ ਭਾਈਚਾਰੇ, MSMEs ਤੇ ਸਟਾਰਟ–ਅੱਪਸ ਨੂੰ ਲੋੜੀਂਦੀ ਕੰਪਿਊਟੇਸ਼ਨਲ ਸ਼ਕਤੀ ਮੁਹੱਈਆ ਕਰਵਾਉਣ ਲਈ ਕੀਤੀ ਗਈ ਸੀ, ਤਾਂ ਜੋ ਵਿਗਿਆਨ ਤੇ ਇੰਜੀਨੀਅਰਿੰਗ ਵਿੱਚ, ਖ਼ਾਸ ਤੌਰ ’ਤੇ ਭਾਰਤ ਦੀਆਂ ਵੱਡੀਆਂ ਚੁਣੌਤੀਆਂ ਤੇ ਅਸਲ ਜੀਵਨ ਦੀਆਂ ਗੁੰਝਲਦਾਰ ਸਮੱਸਿਆਵਾਂ ਹੱਲ ਹੋ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ‘ਸੈਂਟਰ ਫ਼ਾਰ ਡਿਵੈਲਪਮੈਂਟ ਆਵ੍ ਐਡਵਾਂਸ ਕੰਪਿਊਟਿੰਗ’ (C-DAC) ਨੇ ਪਹਿਲਾਂ ਹੀ ਬਨਾਰਸ ਹਿੰਦੂ ਯੂਨੀਵਰਸਿਟੀ ’ਚ ਆਈਆਈਟੀ (IIT) , ਖੜਗਪੁਰ ’ਚ ਆਈਆਈਟੀ (IIT) , ਪੁਣੇ ’ਚ IISER ਅਤੇ ਬੰਗਲੌਰ ’ਚ JNCASR ਵਿਖੇ ਸੁਪਰਕੰਪਿਊਟਿੰਗ ਈਕੋਸਿਸਟਮਜ਼ ਸਥਾਪਿਤ ਕੀਤੇ ਹੋਏ ਹਨ ਤੇ ਹੁਣ ਭਾਰਤ ਵਿੱਚ ਸਰਵਰ ਬੋਰਡ, ਇੰਟਰਕੁਨੈਕਟ, ਰੈਕ ਪਾਵਰ ਕੰਟਰੋਲਰਜ਼ ਤੇ ਹਾਈਡ੍ਰੌਲਿਕ ਕੰਟਰੋਲਰਜ਼, ਡਾਇਰੈਕਟ ਲਿਕੁਇਡ ਕੂਲਡ ਡਾਟਾ–ਸੈਂਟਰ, HPC ਸਾਫ਼ਟਵੇਅਰ ਸਟੈਕ ਜਿਹੇ ਅਹਿਮ ਸੁਪਰਕੰਪਿਊਟਿੰਗ ਪੁਰਜ਼ਿਆਂ ਦੇ ਨਿਰਮਾਣ ਨਾਲ ਕੰਪਿਊਟੇਸ਼ਨਲ ਵਿਗਿਆਨਕ ਤਕਨੀਕਾਂ ਦੀ ਵਰਤੋਂ ਕਰਦਿਆਂ ਖੋਜ ਤੇ ਨਵਾਚਾਰ ਦੀ ਰਫ਼ਤਾਰ ਵਧਾਈ ਜਾ ਰਹੀ ਹੈ ਅਤੇ ਇਹ ‘ਆਤਮਨਿਰਭਰ ਭਾਰਤ’ ਵੱਲ ਇੱਕ ਕਦਮ ਹੈ।
ਇਸ ਮੌਕੇ C-DAC ਦੇ ਡਾਇਰੈਕਟਰ ਜਨਰਲ ਡਾ. ਹੇਮੰਤ ਦਰਬਾਰੀ ਨੇ ਕਿਹਾ ਕਿ IISc, ਆਈਆਈਟੀ (IIT) s, NIT, NABI ਜਿਹੇ ਪ੍ਰਮੁੱਖ ਰਾਸ਼ਟਰੀ ਅਕਾਦਮਿਕ ਤੇ ਖੋਜ ਸੰਸਥਾਨ ਦੀ ਕਾਰਗੁਜ਼ਾਰੀ ਬੇਹੱਦ ਸ਼ਾਨਦਾਰ ਹੈ ਤੇ ਇਹ ਸਮੁੱਚੇ ਵਿਸ਼ਵ ਵਿੱਚ ਆਪਣੀ ਤਕਨੀਕੀ ਮੁਹਾਰਤ ਲਈ ਪ੍ਰਸਿੱਧ ਹਨ। ਸਾਨੂੰ ਅਤਿ–ਆਧੁਨਿਕ ਸੁਪਰਕੰਪਿਊਟਿੰਗ ਸਹੂਲਤਾਂ ਨਾਲ ਭਾਰਤ ਦੀ ਸਮਰੱਥਾ ਵਧਾਉਣ, ਵਿਗਿਆਨੀਆਂ ਤੇ ਖੋਜਕਾਰਾਂ ਨੂੰ ਸਸ਼ੱਕਤ ਬਣਾਉਣ ਦੇ ਆਪਣੇ ਜਤਨਾਂ ਵਿੱਚ ਉਨ੍ਹਾਂ ਨਾਲ ਭਾਈਵਾਲੀ ਪਾਉਣ ’ਤੇ ਮਾਣ ਹੈ, ਇਸ ਨਾਲ ਕੌਮਾਂਤਰੀ ਮੁਕਾਬਲੇਯੋਗਤਾ ਵਧੇਗੀ ਤੇ ਸੁਪਰਕੰਪਿਊਟਿੰਗ ਟੈਕਨੋਲੋਜੀ ਦੇ ਰਣਨੀਤਕ ਖੇਤਰ ਵਿੱਚ ਆਤਮਨਿਰਭਰਤਾ ਯਕੀਨੀ ਹੋਵੇਗੀ; ਜਿਸ ਨਾਲ ਐਕਸਾਸਕੇਲ ਕੰਪਿਊਟਿੰਗ ਵੱਲ ਅੱਗੇ ਵਧਿਆ ਜਾ ਸਕੇਗਾ। ਸਾਡਾ ਮਿਸ਼ਨ ਨਵਾਚਾਰਕ ਡਿਜ਼ਾਇਨਾਂ, ਨਵੀਆਂ ਟੈਕਨੋਲੋਜੀਆਂ ਤੇ ਮਾਹਿਰ ਮਾਨਵ ਸੰਸਾਧਨਾਂ ‘ਤੇ ਨਿਰਭਰ ਸੁਰੱਖਿਅਤ ਐਕਸਾਸਕੇਲ ਈਕੋਸਿਸਟਮ ਸਥਾਪਿਤ ਕਰਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਨਿਸ਼ਾਨਾ ਸੰਪੂਰਨ ਆਤਮਨਿਰਭਰਤਾ ਹਾਸਲ ਕਰਨ ਲਈ ਸਾਡਾ ਆਪਣਾ ਦੇਸੀ ਹਾਰਡਵੇਅਰ ਵਿਕਸਤ ਕਰਨਾ ਹੈ, ਜਿਸ ਵਿੱਚ ਐਕਸਾਸਕੇਲ ਚਿਪ ਡਿਜ਼ਾਇਨ, ਡਿਜ਼ਾਇਨ ਅਤੇ ਤੇ ਸਿਲੀਕੌਨ–ਫ਼ੋਟੋਨਿਕਸ ਸਮੇਤ ਸਟੋਰੇਜ ਸਮੇਤ ਐਕਸਾਸਕੇਲ ਸਰਵਰ ਬੋਰਡਾਂ, ਐਕਸਾਸਕੇਲ ਇੰਟਰਕਨੈਕਟਸ ਦਾ ਨਿਰਮਾਣ ਕਰਨਾ ਹੈ।
***
ਆਰਸੀਜੇ/ਐੱਮ
(Release ID: 1663810)
Visitor Counter : 247