ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਨਵੇਂ ਖੇਤੀ ਸੁਧਾਰ ਨੌਜਵਾਨ ਖੇਤੀਬਾੜੀ ਉੱਦਮੀਆਂ ਨੂੰ ਪ੍ਰੋਤਸਾਹਨ ਦੇਣਗੇ ਅਤੇ ਉਨ੍ਹਾਂ ਨੂੰ ਖੇਤੀ ਦੇ ਖੇਤਰ ਵਿੱਚ ਕਰੀਅਰ ਬਣਾਉਣ ਦੇ ਲਈ ਉਤਸ਼ਾਹਿਤ ਕਰਨਗੇ : ਡਾ. ਜਿਤੇਂਦਰ ਸਿੰਘ

Posted On: 09 OCT 2020 5:40PM by PIB Chandigarh

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਲਿਆਂਦੇ ਗਏ ਨਵੇਂ ਸੁਧਾਰ ਨੌਜਵਾਨ ਖੇਤੀਬਾੜੀ ਉੱਦਮੀਆਂ ਨੂੰ ਪ੍ਰੋਤਸਾਹਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਖੇਤੀ ਦੇ ਖੇਤਰ ਵਿੱਚ ਕਰੀਅਰ ਬਣਾਉਣ ਦੇ ਲਈ ਉਤਸ਼ਾਹਿਤ ਕਰਨਗੇ।

 

ਡੋਡਾ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਦੇ ਕਿਸਾਨਾਂ,ਸਰਪੰਚਾਂ ਅਤੇ ਸਥਾਨਕ ਕਾਰਕੁਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਵੇਂ ਖੇਤੀ ਸੁਧਾਰਾਂ ਦਾ ਵਿਆਪਕ ਭਵਿੱਖਵਾਦੀ ਦ੍ਰਿਸ਼ਟੀਕੋਣ ਹੈ ਅਤੇ ਇਨ੍ਹਾਂ ਦਾ ਟੀਚਾ ਅੱਜ ਦੇ ਪੜ੍ਹੇ-ਲਿਖੇ ਨੌਜਵਾਨ ਕਿਸਾਨਾਂ ਨੂੰ ਆਪਣੀ ਉੱਦਮਿਤਾ ਨੂੰ ਪੋਤਸਾਹਨ ਦੇਣ ਦੇ ਉਦੇਸ਼ ਨਾਲ ਆਪਣੇ ਵਿਕਲਪਾਂ ਅਤੇ ਤਕਨੀਕੀ ਗਿਆਨ ਸਰਬਸ੍ਰੇਸ਼ਠ ਦਾ ਇਸਤੇਮਾਲ ਕਰਨ ਵਿੱਚ ਸਮਰੱਥ ਬਣਾਉਣਾ ਹੈ।

 

 

ਉਨ੍ਹਾ ਨੇ ਕਿਹਾ ਕਿ ਹਰ ਗੁਜ਼ਰਦੇ ਦਿਨ ਦੇ ਨਾਲ ਜਿਸ ਤਰ੍ਹਾ ਨਵੇਂ ਖੇਤੀ ਸੁਧਾਰਾਂ ਦਾ ਲਾਭ ਲੋਕਾਂ ਨੂੰ ਮਹਿਸੂਸ ਹੋਣ ਲਗੇਗਾ, ਗ਼ੈਰ ਖੇਤੀਬਾੜੀ ਪਰਿਵਾਰਾਂ ਦੇ ਕਈ ਨੌਜਵਾਨ ਵੀ ਖੇਤੀਬਾੜੀ ਦੇ ਖੇਤਰ ਵਿੱਚ ਸਟਾਰਟ-ਅੱਪ ਦੇ ਰੂਪ ਵਿੱਚ ਆਪਣਾ ਕਰੀਅਰ ਲੱਭਣਾ ਸ਼ੁਰੂ ਕਰ ਦੇਣਗੇ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਏਪੀਐੱਮਸੀ ਕੇਂਦਰਾਂ ਦੇ ਮਾਧਿਅਮ ਨਾਲ ਫਸਲਾਂ ਨੂੰ ਵੇਚਣ ਦੀ ਪੁਰਾਣੀ ਵਿਵਸਥਾ ਦੀ ਪ੍ਰਾਸੰਗਿਕਤਾ ਭਲੇ ਹੀ ਲਗਭਗ 50 ਸਾਲ ਪਹਿਲੇ ਤੱਕ ਸੀ, ਲੇਕਿਨ ਹੁਣ ਸਮਾਂ ਬਦਲ ਗਿਆ ਹੈ, ਬਜ਼ਾਰ ਖੁੱਲ੍ਹ ਗਏ ਹਨ ਅਤੇ ਉੱਥੇ ਤੱਕ ਪਹੁੰਚ ਤੁਲਨਾਤਮਕ ਅਸਾਨ ਹੋ ਗਈ ਹੈ। ਅੱਜ ਦੇ ਨੌਜਵਾਨ ਚੰਗੀ ਤਰ੍ਹਾ ਨਾਲ ਜੁੜੇ ਹੋਏ ਹਨ, ਸੂਚਨਾਵਾਂ ਨਾਲ ਚੰਗੀ ਤਰ੍ਹਾ ਲੈਸ ਹਨ ਅਤੇ ਉਨ੍ਹਾਂ ਵਿੱਚ ਪਹੁੰਚਣ ਦੀ ਸਮਰੱਥਾ ਹੈ। ਇਸ ਲਿਹਾਜ਼ ਨਾਲ, ਇਹ ਨਵੇਂ ਸੁਧਾਰ ਵਰਤਮਾਨ ਸਮੇਂ ਦੀ ਜ਼ਰੂਰਤਾਂ ਦੇ ਅਨੁਰੂਪ ਹਨ।

 

ਇਸ ਗੱਲਬਾਤ ਵਿੱਚ ਭਾਗ ਲੈਣ ਵਾਲੇ ਸਾਰੇ ਨੌਜਵਾਨ ਕਿਸਾਨਾਂ ਅਤੇ ਸਥਾਨਕ ਪੰਚਾਇਤ ਪ੍ਰਤੀਨਿਧੀਆਂ ਨੇ ਇੱਕ ਆਵਾਜ਼ ਵਿੱਚ ਅਤੇ ਇੱਕਮੱਤ ਨਾਲ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਨਵੇਂ ਵਿਧਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇਹ ਵੀ ਆਰੋਪ ਲਗਾਇਆ ਕਿ ਇਨ੍ਹਾਂ ਵਿਧਾਨਾਂ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਨੂੰ ਉਨ੍ਹਾਂ ਵਿਚੋਲਿਆਂ ਦੁਆਰਾ ਪ੍ਰਬੰਧਿਤ ਅਤੇ ਸਪਾਂਸਰ ਕੀਤਾ ਜਾ ਰਿਹਾ ਹੈ, ਜਿਨ੍ਹਾ ਨੂੰ ਇਹ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਨਿਹਿਤ ਸਵਾਰਥਾਂ ਦੀ ਪੂਰਤੀ ਨਹੀਂ ਹੋ ਸਕੇਗੀ।

 

 

ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਤਾਨਕ ਕਾਰਕੁਨਾਂ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੇ ਨਿਹਿਤ ਸੁਆਰਥੀ ਤੱਤਾਂ ਦੀਆਂ ਕੁਟੀਲ ਚਾਲਾਂ ਨੂੰ ਹਰਾਉਣ ਦੇ ਲਈ ਹਰੇਕ ਕਿਸਾਨ ਤੱਕ ਪਹੁੰਚਣਗੇ। 

 

                                                       <><><><><>

 

ਐੱਨਐੱਸਸੀ 



(Release ID: 1663314) Visitor Counter : 78