ਕਾਨੂੰਨ ਤੇ ਨਿਆਂ ਮੰਤਰਾਲਾ

ਨੀਤੀ ਆਯੋਗ ਅਧੀਨ ਅਟਲ ਇਨੋਵੇਸ਼ਨ ਮਿਸ਼ਨ ਦੇ ਸਹਿਯੋਗ ਨਾਲ ਨਿਆਂ ਵਿਭਾਗ ਨੇ ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਤੇ "ਸਕੂਲ ਦੇ ਬੱਚਿਆਂ ਲਈ ਨਾਗਰਿਕਾਂ ਦੇ ਫਰਜ਼ਾਂ" ਤੇ ਇੱਕ ਵੈਬਿਨਾਰ ਦਾ ਆਯੋਜਨ ਕੀਤਾ

ਨਿਆਂ ਵਿਭਾਗ ਵੱਲੋਂ 2 ਅਕਤੂਬਰ ਨੂੰ ਨਾਗਰਿਕਾਂ ਦੇ ਫਰਜ਼ਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ 647 ਸੀਐਸਸੀ'ਜ ਵਿੱਚ ਕਰਵਾਏ ਗਏ ਪ੍ਰੋਗਰਾਮਾਂ ਵਿੱਚ 12000 ਨਾਗਰਿਕਾਂ ਨੇ ਹਿੱਸਾ ਲਿਆ

Posted On: 07 OCT 2020 12:43PM by PIB Chandigarh

ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਦੇ ਮੌਕੇ ਤੇ ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲਾ ਦੇ ਨਿਆ ਵਿਭਾਗ ਵੱਲੋਂ ਨੀਤੀ ਆਯੋਗ ਅਧੀਨ ਅਟਲ ਇਨੋਵੇਸ਼ਨ ਮਿਸ਼ਨ ਦੇ ਸਹਿਯੋਗ ਨਾਲ ਸਕੂਲ ਬੱਚਿਆਂ ਲਈ ਨਾਗਰਿਕਾਂ ਦੇ ਫਰਜ਼ਾਂ : ਸਰਬੋਤਮਤਾ ਲਈ ਸੰਘਰਸ਼, ਵਿਗਿਆਨਕ ਪ੍ਰਵ੍ਰਿਤੀ ਵਿਕਸਤ ਕਰਨ ਅਤੇ ਸਿੱਖਿਆ ਲਈ ਮੌਕਿਆਂ ਦੀ ਵਰਤੋਂ ਕਰੋ ਵਿਸ਼ੇ ਤੇ 2 ਅਕਤੂਬਰ 2020 ਨੂੰ ਸ਼ਾਮ 7 ਵਜੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਇਹ ਮਹਾਤਮਾ ਗਾਂਧੀ ਦੀ 150 ਵੀਂ ਜਯੰਤੀ ਦੇ ਦੋ ਸਾਲਾਂ ਦੇ ਲੰਬੇ ਸਮੇਂ ਦੇ ਯਾਦਗਾਰੀ ਸਮੇਂ ਦੀ ਸਮਾਪਤੀ ਮੌਕੇ ਇੱਕ ਰਾਸ਼ਟਰਪਿਤਾ ਨੂੰ ਇੱਕ ਸੱਚੀ ਤੇ ਨਿੱਘੀ ਸ਼ਰਧਾਂਜਲੀ ਸੀ । ਗਾਂਧੀ ਜੀ ਸਮੁੱਚੇ ਰਾਸ਼ਟਰੀ ਵਿਕਾਸ ਵਿੱਚ ਨਾਗਰਿਕਾਂ ਵਜੋਂ ਆਪਣੇ ਫਰਜ਼ ਕਰਤੱਵਾਂ ਨੂੰ ਨਿਭਾਉਣ ਦੀ ਮਹੱਤਤਾ ਦੀ ਵਕਾਲਤ ਕਰਨ ਵਾਲੇ ਇੱਕ ਚੈਂਪੀਅਨ ਸਨ । ਗਾਂਧੀ ਜੀ ਅਧਿਕਾਰਾਂ ਨੂੰ ਹੀ ਫਰਜ਼ਾਂ ਦੇ ਸੱਚੇ ਸਰੋਤ ਦੇ ਫਲਸਫੇ ਵਿੱਚ ਪੱਕੇ ਤੌਰ ਤੇ ਵਿਸ਼ਵਾਸ ਕਰਦੇ ਸਨ ਅਤੇ ਕਹਿੰਦੇ ਸਨ ਕਿ ਜੇਕਰ ਅਸੀਂ ਆਪਣੇ ਫਰਜ਼ ਨਿਭਾਉਂਦੇ ਹਾਂ ਤਾਂ ਅਧਿਕਾਰਾਂ ਦੀ ਮੰਗ ਕਰਨੀ ਜਿਆਦਾ ਦੂਰ ਨਹੀ ਹੋਵੇਗੀ ।

http://static.pib.gov.in/WriteReadData/userfiles/image/image00252SY.jpg

 

ਵੈਬਿਨਾਰ ਦੀ ਸ਼ੁਰੂਆਤ ਵਜੋਂ, ਮਾਈਗੋਵ ਨੇ 29.09.2020 ਤੋਂ 01.10.2020 ਤੱਕ '' ਭਾਰਤ ਦੇ ਸੰਵਿਧਾਨ ਅਤੇ ਮੌਲਿਕ ਫਰਜ਼ਾਂ '' ਤੇ ਆਨਲਾਈਨ ਕੁਇਜ਼ ਮੁਕਾਬਲਾ ਆਯੋਜਿਤ ਕੀਤਾ । ਕੁਇਜ਼ ਦਾ ਉਦੇਸ਼ ਭਾਰਤ ਦੇ ਸੰਵਿਧਾਨ ਅਤੇ ਉਸ ਵਿੱਚ ਦਰਜ਼ ਕੀਤੇ ਗਏ ਮੌਲਿਕ ਫਰਜ਼ਾਂ ਮੁਢਲੇ ਤੌਰ ਤੇ ਸਕੂਲ ਬੱਚਿਆਂ ਲਈ ਜਾਗਰੂਕਤਾ ਪੈਦਾ ਕਰਨਾ ਸੀ । ਕੁਇਜ਼ ਨੂੰ 49,000 ਤੋਂ ਵੱਧ ਆਨਲਾਈਨ ਭਾਗੀਦਾਰਾਂ ਨਾਲ ਭਰਵਾਂ ਹੁੰਗਾਰਾ ਮਿਲਿਆ । ਵੈਬਿਨਾਰ ਦੌਰਾਨ 15 ਜੇਤੂਆਂ ਦਾ ਐਲਾਨ ਕੀਤਾ ਗਿਆ।

ਵੈਬਿਨਾਰ ਵਿਚ ਬੁਲਾਰਿਆਂ ਦੀ ਇਕ ਪ੍ਰੇਰਣਾਦਾਇਕ ਕਤਾਰ ਸੀ, ਜਿਸ ਵਿਚ ਨਿਆ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਨੀਰਜ ਕੁਮਾਰ ਗਯਾਗੀ, ਅਟਲ ਇਨੋਵੇਸ਼ਨ ਮਿਸ਼ਨ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਆਰ. ਰਮੰਨਾਂ ਅਤੇ ਅਰਜੁਨ ਤੇ ਖੇਲ ਰਤਨ ਪੁਰਸਕਾਰ ਜੇਤੂ ਮਿਸ ਡੋਲਾ ਬੈਨਰਜੀ ਵੀ ਸ਼ਾਮਲ ਸਨ । ਸਕੂਲੀ ਬੱਚਿਆਂ ਅਤੇ ਵਿਦਿਆਰਥੀਆਂ ਦੇ ਇਕ ਵਰਚੁਅਲ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਿੱਖਿਆ ਪ੍ਰਾਪਤ ਕਰਨ ਦੀ ਮਹੱਤਤਾ, ਛੋਟੀ ਉਮਰ ਤੋਂ ਹੀ ਬੱਚਿਆਂ ਵਿਚ ਸਰਬੋਤਮਤਾ ਲਈ ਸੰਘਰਸ਼ ਦੀ ਭਾਵਨਾ ਵਿਕਸਿਤ ਕਰਨ, ਅਤੇ ਨਵੀਨਤਾ ਅਤੇ ਜਾਂਚ ਦੀ ਭਾਵਨਾ ਬਾਰੇ ਇਕ ਨਜ਼ਰੀਆ ਵਿਕਸਤ ਕਰਨ 'ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਹਰੇਕ ਨਾਗਰਿਕ ਨੂੰ ਉਹ ਕੰਮ ਕਰਨ ਦਾ ਆਪਣਾ ਮੁੱਢਲਾ ਫਰਜ਼ ਨਿਭਾਉਣ ਤੇ ਜੋਰ ਦਿੱਤਾ ਜੋ ਉਸਨੂੰ ਉੱਤਮਤਾ ਨਾਲ ਦਿੱਤਾ ਜਾਂਦਾ ਹੈ ।

ਵੈਬਿਨਾਰ ਜੋ ਯੂਟਿਉ ਚੈਨਲ ਏਆਈਐਮਟੀਓ ਇੰਨੋਵੇਟਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ ਸੀ, ਨੌਜਵਾਨਾਂ ਵਿੱਚ ਬਹੁਤ ਵਧੀਆ ਤਰ੍ਹਾਂ ਨਾਲ ਗੂੰਜ ਰਿਹਾ ਹੈ, 7000 ਤੋਂ ਵੱਧ ਲੋਕ ਇਸ ਨੂੰ ਲਾਈਵ ਵੇਖ ਰਹੇ ਹਨ । ਵੈਬੀਨਾਰ ਨੂੰ ਐਕਸੈਸ ਕਰਨ ਲਈ ਲਿੰਕ ਹੈ- https://www.youtube.com/watch?v=vSMK3_m7bok

ਨਿਆਂ ਵਿਭਾਗ ਸੀਐਸਸੀ ਈ-ਗੋਵ ਦੇ ਸਹਿਯੋਗ ਨਾਲ 16 ਰਾਜਾਂ ਦੇ 1000 ਡਿਜੀਟਲ ਪਿੰਡਾਂ ਵਿੱਚ ਨਾਗਰਿਕਾਂ ਦੇ ਫਰਜ਼ਾਂ ਬਾਰੇ ਜਾਗਰੂਕਤਾ ਪ੍ਰੋਗਰਾਮ ਵੀ ਸ਼ੁਰੂ ਕਰ ਰਿਹਾ ਹੈ । 2 ਅਕਤੂਬਰ 2020 ਨੂੰ, 647 ਕਾਮਨ ਸਰਵਿਸ ਸੈਂਟਰਾਂ (ਸੀਐਸਸੀ) ਵਿੱਚ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਜਿਨ੍ਹਾਂ ਵਿੱਚ ਤਕਰੀਬਨ 12000 ਨਾਗਰਿਕਾਂ ਨੇ ਹਿੱਸਾ ਲਿਆ । ਨਾਗਰਿਕਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ । ਮੌਲਿਕ ਫਰਜ਼ਾਂ ਬਾਰੇ ਜਾਗਰੂਕਤਾ ਪ੍ਰੋਗਰਾਮ ਗ੍ਰਾਮ ਪ੍ਰਧਾਨਾਂ, ਅਧਿਆਪਕਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਦੇ ਮੈਂਬਰਾਂ ਵੱਲੋਂ ਵੀ ਕੀਤੇ ਗਏ।

--------------------------------

ਆਰਸੀਜੇ / ਐਮ



(Release ID: 1662413) Visitor Counter : 104