ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਪੀ ਐਲ ਆਈ ਸਕੀਮ ਮੋਬਾਈਲ ਫੋਨਾਂ ਅਤੇ ਇਲੈਕਟ੍ਰਾਨਿਕ ਉਪਕਰਣਾਂ ਦੇ ਨਿਰਮਾਣ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਤਿਆਰ
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੇ ਪੀ ਐਲ ਆਈ ਸਕੀਮ ਤਹਿਤ 16 ਯੋਗ ਬਿਨੈਕਾਰਾਂ ਨੂੰ ਅਪਣੀ ਪ੍ਰਵਾਨਗੀ ਦਿੱਤੀ
ਵਿਸ਼ਵ ਪੱਧਰ ਦੇ ਨਾਲ- ਨਾਲ
ਸਥਾਨਕ ਮੋਬਾਈਲ ਫੋਨ ਨਿਰਮਾਤਾ ਕੰਪਨੀਆਂ ਅਤੇ ਇਲੈਕਟ੍ਰਾਨਿਕ ਡਿਵਾਈਸਿਸ ਦੇ ਨਿਰਮਾਤਾਵਾਂ ਵੱਲੋਂ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਮਾਮਲੇ ਵਿੱਚ ਪੀ ਐਲ ਆਈ ਸਕੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ: ਸ਼੍ਰੀ ਰਵੀ ਸ਼ੰਕਰ ਪ੍ਰਸਾਦ
ਅਗਲੇ 5 ਸਾਲਾਂ ਵਿੱਚ 10.5 ਲੱਖ ਕਰੋੜ ਰੁਪਏ ਦਾ ਉਤਪਾਦਨ ਅਤੇ 6.5 ਲੱਖ ਕਰੋੜ ਰੁਪਏ ਦੀ ਬਰਾਮਦ ਦੀ ਉਮੀਦ ਹੈ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਨੂੰ ਵੱਡਾ ਹੁਲਾਰਾ ਮਿਲੇਗਾ

Posted On: 06 OCT 2020 6:56PM by PIB Chandigarh

ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ (ਐਮਈਆਈਟੀ- ਵਾਈ) ਮੰਤਰਾਲਾ ਨੇ ਪੀ ਐਲ ਆਈ ਸਕੀਮ ਤਹਿਤ 16 ਯੋਗ ਬਿਨੈਕਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਵਿਚ ਯੋਗ ਕੰਪਨੀਆਂ ਨੂੰ ਤਿਆਰ ਟੀਚੇ ਦਾ ਹਿੱਸਾ, ਉਤਪਾਦਨ ਸਬੰਧਤ ਪ੍ਰੋਤਸਾਹਨ ਸਕੀਮ (ਪੀ.ਐਲ.ਆਈ.) ਅਧੀਨ ਵੱਡੇ ਪੱਧਰ ਦੇ ਇਲੈਕਟ੍ਰਾਨਿਕਸ ਨਿਰਮਾਣ ਲਈ ਅਧਾਰ ਸਾਲ (ਪੰਜ ਕਰੋੜ ਰੁਪਏ) ਤੋਂ ਬਾਅਦ ਪੰਜ ਸਾਲਾਂ ਦੀ ਮਿਆਦ ਲਈ, 1 ਅਪ੍ਰੈਲ 2020 ਨੂੰ ਸੂਚਿਤ ਕੀਤਾ ਗਿਆ ਮਾਲ ਦੀ ਵਾਧੂ ਵਿਕਰੀ (ਅਧਾਰ ਸਾਲ ਤੋਂ ਵੱਧ) ਲਈ 4% ਤੋਂ 6% ਦੇ ਤਹਿਤ ਪ੍ਰੋਤਸਾਹਨ ਪ੍ਰਦਾਨ ਕੀਤੇ ਜਾਣਗੇ.  

ਪੀ ਐਲ ਆਈ ਸਕੀਮ ਅਧੀਨ ਯੋਗ ਬਿਨੈਕਾਰਾਂ ਨੂੰ ਪ੍ਰਵਾਨਗੀ ਦਿੰਦੇ ਹੋਏ ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ, ਸੰਚਾਰ, ਕਾਨੂੰਨ ਅਤੇ ਨਿਆਂ ਮੰਤਰੀ, ਸ੍ਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੋਬਾਈਲ ਫੋਨ ਨਿਰਮਾਤਾ ਅਤੇ ਇਲੈਕਟ੍ਰਾਨਿਕ ਡਿਵਾਈਸ ਨਿਰਮਾਤਾਵਾਂ ਵੱਲੋਂ ਵਿਸ਼ਵ ਪੱਧਰ ਦੇ ਨਾਲ ਨਾਲ ਸਥਾਨਕ ਪੱਧਰ ਤੋਂ ਪ੍ਰਾਪਤ ਹੋਈਆਂ ਅਰਜ਼ੀਆਂ ਪੀ ਐਲ ਆਈ ਸਕੀਮ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਹੈ। ਵਿਸ਼ਵ ਪੱਧਰੀ ਨਿਰਮਾਣ ਮੰਜ਼ਿਲ ਵਜੋਂ, ਇਸ ਉਦਯੋਗ ਨੇ ਭਾਰਤ ਦੀ ਸ਼ਾਨਦਾਰ ਤਰੱਕੀ ਵਿੱਚ ਇਕ ਵਾਰ ਮੁੜ ਤੋਂ ਭਰੋਸਾ ਦਿਖਾਇਆ ਹੈ ਅਤੇ ਇਹ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਯਤਨਾਂ ਨੂੰ ਜ਼ੋਰਦਾਰ ਢੰਗ ਨਾਲ ਬੁਲੰਦ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਮਾਨਯੋਗ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਆਸ਼ਾਵਾਦੀ ਹਾਂ ਅਤੇ ਵੈਲਯੂ ਚੇਨ ਵਿਚ ਇਕ ਮਜ਼ਬੂਤ ਈਕੋਸਿਸਟਮ ਬਣਾਉਣ ਅਤੇ ਗਲੋਬਲ ਵੈਲਯੂ ਚੇਨਜ਼ ਨਾਲ ਹੋਰ ਮਜਬੁਤੀ ਨਾਲ ਜੁੜਣ ਲਈ ਯਤਨਸ਼ੀਲ ਹਾਂ ਜਿਸ ਨਾਲ ਦੇਸ਼ ਵਿਚ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕੇਗਾ

ਮੋਬਾਈਲ ਫੋਨ (ਜਿਸਦੀ ਕੀਮਤ 15,000 ਰੁਪਏ ਅਤੇ ਇਸ ਤੋਂ ਉੱਪਰ ਹੈ ) ਦੇ ਅਧੀਨ ਪ੍ਰਵਾਨਗੀ ਦਿੱਤੀ ਗਈ ਹੈ ਅੰਤਰਰਾਸ਼ਟਰੀ ਮੋਬਾਈਲ ਫੋਨ ਨਿਰਮਾਤਾ ਕੰਪਨੀਆਂ ਸੈਮਸੰਗ, ਫਾਕਸਕੌਨ ਹਾੱਨ ਹਾਈ, ਰਾਈਜ਼ਿੰਗ ਸਟਾਰ, ਵਿਸਟ੍ਰੋਨ ਅਤੇ ਪੇਗਟਰੋਨ। ਇਨ੍ਹਾਂ ਵਿੱਚੋਂ, ਫਾਕਸਕੌਨ ਹਾੱਨ ਹਾਈ, ਵਿਸਟ੍ਰੋਨ ਅਤੇ ਪੇਗਟਰੌਨ ਨਾਮ ਦੀਆਂ 3 ਕੰਪਨੀਆਂ ਐਪਲ ਆਈਫੋਨ ਲਈ ਇਕਰਾਰਨਾਮਾ ਨਿਰਮਾਤਾ ਹਨ। ਐਪਲ (37%) ਅਤੇ ਸੈਮਸੰਗ (22%) ਦੋਵੇਂ ਮਿਲ ਕੇ ਮੋਬਾਈਲ ਫੋਨਾਂ ਦੀ ਵਿਸ਼ਵਵਿਆਪੀ ਵਿਕਰੀ ਮਾਲੀਆ ਦੇ ਲਗਭਗ 60% ਹਿੱਸੇ 'ਤੇ ਕਬਜ਼ਾ ਰੱਖਦੇ ਹਨ ਅਤੇ ਯੋਜਨਾ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਦੇਸ਼ ਵਿੱਚ ਉਨ੍ਹਾਂ ਦੇ ਨਿਰਮਾਣ ਅਧਾਰ ਵਿੱਚ ਬਹੁਤ ਵੱਡਾ ਵਾਧਾ ਦਰਜ਼ ਕੀਤਾ ਜਾਵੇਗਾ

ਮੋਬਾਈਲ ਫੋਨ (ਘਰੇਲੂ ਕੰਪਨੀਆਂ) ਹਿੱਸੇ ਦੇ ਤਹਿਤ, ਭਾਰਤੀ ਕੰਪਨੀਆਂ ਜਿਨ੍ਹਾਂ ਵਿੱਚ ਲਾਵਾ, ਭਗਵਤੀ (ਮਾਈਕ੍ਰੋਮੈਕਸ), ਪੈਡੇਟ ਇਲੈਕਟ੍ਰਾਨਿਕਸ, ਯੂਟੀਐਲ ਨੀਓਲਿੰਕਸ ਅਤੇ ਓਪਟੀਮਸ ਇਲੈਕਟ੍ਰਾਨਿਕਸ ਸ਼ਾਮਲ ਹਨ, ਨੂੰ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਕੰਪਨੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਨਿਰਮਾਣ ਕਾਰਜਾਂ ਦਾ ਮਹੱਤਵਪੂਰਣ ਵਿਸਤਾਰ ਕਰਨਗੀਆਂ ਅਤੇ ਮੋਬਾਈਲ ਫੋਨ ਉਤਪਾਦਨ ਦੇ ਖੇਤਰ ਵਿਚ ਰਾਸ਼ਟਰੀ ਪਧਰ 'ਤੇ ਦਿਗਜ ਕੰਪਨੀਆਂ ਵਜੋਂ ਵਿਕਸਿਤ ਹੋਣਗੀਆਂ

6 ਕੰਪਨੀਆਂ ਨੂੰ ਨਿਰਧਾਰਤ ਇਲੈਕਟ੍ਰਾਨਿਕ ਉਪਕਰਣ ਹਿੱਸੇ ਦੇ ਅਧੀਨ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਵਿੱਚ ਏਟੀ ਐਂਡ ਐਸ, ਐਸੇਂਟ ਸਰਕਟ, ਵਿਸਕੌਨ, ਵਾਲਸਿਨ, ਸਹਿਸਰਾ ਅਤੇ ਨੀਓਲਿੰਕ ਸ਼ਾਮਲ ਹਨ

ਅਗਲੇ 5 ਸਾਲਾਂ ਵਿੱਚ, ਪੀ.ਐਲ.ਆਈ ਸਕੀਮ ਤਹਿਤ ਪ੍ਰਵਾਨ ਕੰਪਨੀਆਂ ਵੱਲੋਂ ਕੁੱਲ 10,50,000 ਕਰੋੜ ਰੁਪਏ (10.5 ਲੱਖ ਕਰੋੜ ਰੁਪਏ) ਤੋਂ ਵਧ ਦੇ ਕੁੱਲ ਉਤਪਾਦਨ ਕੀਤੇ ਜਾਣ ਦਾ ਅਨੁਮਾਨ ਹੈ ਕੁੱਲ ਉਤਪਾਦਨ ਵਿਚੋਂ, ਮੋਬਾਈਲ ਫੋਨ (ਜਿਸਦੀ ਕੀਮਤ 15,000 ਰੁਪਏ ਅਤੇ ਇਸ ਤੋਂ ਵੱਧ ਹੈ) ਹਿੱਸੇ ਦੇ ਅਧੀਨ ਮਨਜ਼ੂਰਸ਼ੁਦਾ ਕੰਪਨੀਆਂ ਨੇ 9,00,000 ਕਰੋੜ ਰੁਪਏ ਤੋਂ ਵੱਧ ਦੇ ਉਤਪਾਦਨ ਦਾ ਪ੍ਰਸਤਾਵ ਰੱਖਿਆ ਹੈ। ਮੋਬਾਈਲ ਫੋਨ (ਘਰੇਲੂ ਕੰਪਨੀਆਂ) ਸ਼੍ਰੇਣੀ ਅਧੀਨ ਪ੍ਰਵਾਨਿਤ ਕੰਪਨੀਆਂ ਨੇ ਲਗਭਗ 1,25,000 ਕਰੋੜ ਰੁਪਏ ਦੇ ਉਤਪਾਦਨ ਦਾ ਪ੍ਰਸਤਾਵ ਰੱਖਿਆ ਹੈ ਅਤੇ ਨਿਰਧਾਰਤ ਇਲੈਕਟ੍ਰਾਨਿਕ ਉਪਕਰਣ ਹਿੱਸੇ ਤਹਿਤ ਰੱਖੀਆਂ ਗਈਆਂ ਕੰਪਨੀਆਂ ਨੇ 15,000 ਕਰੋੜ ਰੁਪਏ ਤੋਂ ਵੱਧ ਦੇ ਉਤਪਾਦਨ ਦਾ ਪ੍ਰਸਤਾਵ ਰੱਖਿਆ ਹੈ

ਇਸ ਯੋਜਨਾ ਦੇ ਤਹਿਤ ਪ੍ਰਵਾਨਤ ਕੰਪਨੀਆਂ ਦੇ ਨਿਰਯਾਤ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਅਗਲੇ 5 ਸਾਲਾਂ ਵਿੱਚ 10,50,000 ਕਰੋੜ ਰੁਪਏ ਦੇ ਕੁੱਲ ਉਤਪਾਦਨ ਵਿੱਚੋਂ, ਤਕਰੀਬਨ 60% ਹਿੱਸਾ 6,50,000 ਕਰੋੜ ਰੁਪਏ ਦੇ ਬਰਾਮਦ ਆਰਡਰਾਂ ਨਾਲ ਹੀ ਦਿੱਤਾ ਜਾਵੇਗਾ

ਇਸ ਯੋਜਨਾ ਤਹਿਤ ਮਨਜ਼ੂਰ ਕੀਤੀਆਂ ਕੰਪਨੀਆਂ ਦੇਸ਼ ਵਿਚ ਇਲੈਕਟ੍ਰਾਨਿਕਸ ਨਿਰਮਾਣ ਵਿਚ 11,000 ਕਰੋੜ ਰੁਪਏ ਦਾ ਵਾਧੂ ਨਿਵੇਸ਼ ਦੇਸ਼ ਵਿੱਚ ਲਿਆਉਣਗੀਆਂ

ਇਸ ਸਕੀਮ ਅਧੀਨ ਮਨਜ਼ੂਰਸ਼ੁਦਾ ਕੰਪਨੀਆਂ ਅਗਲੇ ਪੰਜ ਸਾਲਾਂ ਵਿਚ ਲਗਭਗ 2 ਲੱਖ ਸਿੱਧੀ ਨੌਕਰੀਆਂ ਪੈਦਾ ਕਰਨਗੀਆਂ, ਸਿੱਧੇ ਰੋਜ਼ਗਾਰ ਨਾਲੋਂ ਲਗਭਗ ਤਿੰਨ ਗੁਣਾ ਵਧੇਰੇ ਅਸਿੱਧੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ

ਘਰੇਲੂ ਮੁੱਲ ਵਧਾਉਣ ਦੀ ਉਮੀਦ ਮੋਬਾਈਲ ਫੋਨਾਂ ਦੇ ਮਾਮਲੇ ਵਿਚ ਮੌਜੂਦਾ 15 - 20% ਤੋਂ 35 - 40% ਅਤੇ ਇਲੈਕਟ੍ਰਾਨਿਕ ਉਪਕਰਣਾਂ ਦੇ ਲਈ 45–50% ਤੱਕ ਵਧਣ ਦੀ ਸੰਭਾਵਨਾ ਹੈ

2025 ਤਕ ਭਾਰਤ ਵਿਚ ਇਲੈਕਟ੍ਰਾਨਿਕਸ ਦੀ ਮੰਗ ਵਿੱਚ ਕਈ ਗੁਣਾ ਵਾਧਾ ਹੋਣ ਦੀ ਆਸ ਦੇ ਨਾਲ, ਮਾਨਯੋਗ ਮੰਤਰੀ ਨੇ ਭਰੋਸਾ ਜਤਾਇਆ ਹੈ ਕਿ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਨੂੰ ਉਤਸ਼ਾਹਤ ਕਰਨ ਲਈ ਪੀ ਐਲ ਆਈ ਸਕੀਮ ਅਤੇ ਹੋਰ ਪਹਿਲਕਦਮੀਆਂ ਨਾਲ ਭਾਰਤ ਨੂੰ ਇਲੈਕਟ੍ਰਾਨਿਕਸ ਨਿਰਮਾਣ ਲਈ ਇਕ ਮੁਕਾਬਲੇ ਵਾਲੀ ਮੰਜ਼ਿਲ ਬਣਾਉਣ ਵਿਚ ਸਹਾਇਤਾ ਮਿਲੇਗੀ ਅਤੇ ਇਹ ਆਤਮਨਿਰਭਰ ਭਾਰਤ ਦੀ ਸੋਚ ਨੂੰ ਵੀ ਵਿਕਸਿਤ ਕਰਨ ਵਿੱਚ ਸਹਾਇਤਾ ਕਰੇਗਾ

ਇਸ ਯੋਜਨਾ ਤਹਿਤ ਇਲੈਕਟ੍ਰਾਨਿਕਸ ਨਿਰਮਾਣ ਵਿਚ ਘਰੇਲੂ ਚੈਂਪੀਅਨ ਕੰਪਨੀਆਂ ਦੀ ਸਿਰਜਣਾ ਵਿਸ਼ਵਵਿਆਪੀ ਪੱਧਰ 'ਤੇ ਨਿਸ਼ਾਨਾ ਲਾਉਂਦੇ ਹੋਏ ਲੋਕਲ ਫੋਰ ਵੋਕਲ ਦੀ ਸੋਚ ਨੂੰ ਉਤਸ਼ਾਹਤ ਕਰੇਗੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਉਹਨਾਂ ਦੀਆਂ ਦੂਰਅੰਦੇਸ਼ੀ ਵਾਲੀਆਂ ਪਹਿਲਕਦਮੀਆਂ ਜਿਵੇਂ ਕਿਡਿਜੀਟਲ ਇੰਡੀਆਅਤੇਮੇਕ ਇਨ ਇੰਡੀਆਪ੍ਰੋਗਰਾਮਾਂ ਦੇ ਤਹਿਤ, ਭਾਰਤ ਨੇ ਪਿਛਲੇ ਪੰਜ ਸਾਲਾਂ ਵਿੱਚ ਇਲੈਕਟ੍ਰੋਨਿਕਸ ਨਿਰਮਾਣ ਵਿੱਚ ਬੇਮਿਸਾਲ ਵਾਧਾ ਦਰਜ ਕੀਤਾ ਹੈ ਇਲੈਕਟ੍ਰੋਨਿਕਸ 2019 ਤਹਿਤ ਲਿਆਂਦੀ ਗਈ ਰਾਸ਼ਟਰੀ ਨੀਤੀ ਭਾਰਤ ਨੂੰ ਅਕਾਰ ਅਤੇ ਪੈਮਾਨੇ 'ਤੇ ਕੇਂਦ੍ਰਤ ਕਰਦਿਆਂ, ਨਿਰਯਾਤ ਨੂੰ ਉਤਸ਼ਾਹਤ ਕਰਨ ਅਤੇ ਘਰੇਲੂ ਮਿਆਰ ਨੂੰ ਵਧਾਉਣ ਦੇ ਨਾਲ- ਨਾਲ ਉਦਯੋਗ ਨੂੰ ਵਿਸ਼ਵ ਪੱਧਰ ਦੇ ਮੁਕਾਬਲੇ ਯੋਗ ਬਣਾਉਣ ਲਈ ਸਮਰੱਥ ਵਾਤਾਵਰਣ ਬਣਾ ਕੇ ਵਿਸ਼ਵਵਿਆਪੀ ਹੱਬ ਵਜੋਂ ਸਥਾਪਤ ਕਰਨ ਦੀ ਕਲਪਨਾ ਕੀਤੀ ਜਾ ਰਹੀ ਹੈ

 

ਆਰਸੀਜੇ / ਐਮ(Release ID: 1662312) Visitor Counter : 8