ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਪੋਰਟਸ ਅਥਾਰਿਟੀ ਆਵ੍ ਇੰਡੀਆ ਸਾਰੇ ਕੋਚਾਂ ਦੇ ਸਾਲ ਵਿੱਚ ਦੋ ਵਾਰ ਏਜ਼ – ਐਪ੍ਰੋਪ੍ਰੀਏਟ ਫਿਟਨਸ ਟੈਸਟ ਲਵੇਗੀ

प्रविष्टि तिथि: 05 OCT 2020 6:42PM by PIB Chandigarh

ਉਦਾਹਰਣ ਦੇ ਨਾਲ, ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਨੇ ਸੰਗਠਨ ਦੇ ਸਾਰੇ ਕੋਚਾਂ ਨੂੰ ਸਾਲ ਵਿੱਚ ਦੋ ਵਾਰ ਫਿਟਨਸ ਟੈਸਟ ਦੇਣ ਲਈ ਕਿਹਾ ਹੈ, ਜਿਸ ਦਾ ਰਿਕਾਰਡ ਉਨ੍ਹਾਂ ਦੀਆਂ ਨਿੱਜੀ ਫਾਈਲਾਂ ਵਿੱਚ ਬਰਕਰਾਰ ਰੱਖਿਆ ਜਾਵੇਗਾ।

 

 

ਏਜ਼ ਐਪ੍ਰੋਪ੍ਰੀਏਟ ਫਿਟਨਸ ਟੈਸਟ ਪ੍ਰੋਟੋਕੋਲ ਦੇ ਦਿਸ਼ਾ-ਨਿਰਦੇਸ਼ਾਂ ਤੇ ਫਿਟਨਸ ਟੈਸਟ ਤੈਅ ਕੀਤੇ ਜਾਣਗੇ ਜੋ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 24 ਸਤੰਬਰ 2020 ਨੂੰ ਫਿੱਟ ਇੰਡੀਆ ਸੰਵਾਦ ਦੌਰਾਨ ਸ਼ੁਰੂ ਕੀਤੇ ਗਏ ਸਨ, ਅਤੇ ਇਹ ਉਮਰ ਵਿੱਚ ਢੁੱਕਵੀਂ ਤੰਦਰੁਸਤੀ ਦੇ ਟੈਸਟਾਂ ਦਾ ਇਹ ਆਪਣੇ ਆਪ ਵਿੱਚ ਟੈਸਟ ਹੈ ਜੋ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ।

 

 

ਫਿਟਨਸ ਪ੍ਰੋਟੋਕੋਲ ਦੇ ਹਿੱਸੇ ਵਜੋਂ, ਸਾਰੇ ਕੋਚਾਂ ਨੂੰ ਹੇਠ ਲਿਖੇ ਟੈਸਟਾਂ ਨੂੰ ਪਾਸ ਕਰਨਾ ਪਵੇਗਾ –

 

 

1) ਸਰੀਰਿਕ ਬਣਤਰ ਟੈਸਟ - ਬੀਐੱਮਆਈ

 

 

2) ਸੰਤੁਲਨ ਟੈਸਟ - ਫਲੇਮਿੰਗੋ ਬੈਲੇਂਸ ਐਂਡ ਵਰਿਕਸ਼ਆਸਨ (ਟ੍ਰੀ ਪੋਜ਼)

 

 

3) ਮਾਸਪੇਸ਼ੀ ਤਾਕਤ ਟੈਸਟ - ਪੇਟ / ਕੋਰ ਤਾਕਤ (ਅੰਸ਼ਕ ਕਰਲ - ਅੱਪ) ਅਤੇ ਨੌਕਾਸਨਾ (ਕਿਸ਼ਤੀ ਪੋਜ਼)

 

 

4) ਮਸਕੂਲਰ ਐਂਡਰੈਂਸ ਟੈਸਟ - ਲੜਕਿਆਂ/ ਮਰਦਾਂ ਲਈ ਪੁਸ਼-ਅੱਪਸ, ਕੁੜੀਆਂ/ਔਰਤਾਂ ਲਈ ਮੋਡੀਫਾਈਡ ਪੁਸ਼-ਅੱਪਸ ਅਤੇ ਦੋਵਾਂ ਲਈ ਸਿਟ-ਅੱਪਸ

 

 

5) ਲਚਕਤਾ ਟੈਸਟ - ਵੀ ਸਿੱਟ ਰੀਚ ਟੈਸਟ

 

 

6) ਐਰੋਬਿਕ / ਕਾਰਡਿਓ - ਨਾੜੀ ਸਬੰਧੀ ਤੰਦਰੁਸਤੀ ਟੈਸਟ - 2.4 ਕਿਲੋਮੀਟਰ ਤੁਰਨਾ /ਦੌੜਨਾ

 

 

ਕੋਚਾਂ ਵਿੱਚ ਤੰਦਰੁਸਤੀ ਦੀ ਮਹੱਤਤਾ ਅਤੇ ਐੱਸਏਆਈ ਦੇ ਫਿਟਨਸ ਟੈਸਟਾਂ ਨੂੰ ਲਾਗੂ ਕਰਨ ਦੇ ਫੈਸਲੇ ਤੇ ਜ਼ੋਰ ਦਿੰਦਿਆਂ ਐੱਸਏਆਈ ਨੇ ਇੱਕ ਬਿਆਨ ਵਿੱਚ ਕਿਹਾ, “ਸਪੋਰਟਸ ਅਥਾਰਿਟੀ ਆਵ੍ ਇੰਡੀਆ ਮੁੱਖ ਤੌਰ ਤੇ ਮਾਹਿਰ ਕੋਚਾਂ ਦੁਆਰਾ ਅਥਲੀਟਾਂ ਦੀ ਸਿਖਲਾਈ ਲਈ ਜ਼ਿੰਮੇਵਾਰ ਹੈ ਕੋਚਾਂ ਦੀ ਤੰਦਰੁਸਤੀ ਉਨ੍ਹਾਂ ਦੁਆਰਾ ਫੀਲਡ ਵਿੱਚ ਬਿਹਤਰ ਸਿਖਲਾਈ ਦੇਣ ਲਈ ਬਹੁਤ ਜ਼ਰੂਰੀ ਤੱਤ ਹੈ ਕੋਚਾਂ ਨੂੰ ਤੰਦਰੁਸਤੀ ਦੇ ਇੱਕ ਖ਼ਾਸ ਪੱਧਰ ਨੂੰ ਬਣਾਈ ਰੱਖਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਅਥਲੀਟਾਂ ਨੂੰ ਪ੍ਰਗਤੀ ਦਾ ਰਸਤਾ ਦਿਖਾਇਆ ਜਾ ਸਕੇ ਇਸ ਲਈ ਪ੍ਰੋਟੋਕੋਲ ਅਨੁਸਾਰ ਕੋਚਾਂ ਨੂੰ ਸਾਲ ਵਿੱਚ ਦੋ ਵਾਰ ਸਰੀਰਕ ਤੰਦਰੁਸਤੀ ਮੁੱਲਾਂਕਣ ਕਰਨ ਦੀ ਸਲਾਹ ਦਿੱਤੀ ਗਈ ਹੈ।

 

 

ਇਹ ਤੰਦਰੁਸਤੀ ਟੈਸਟ ਮਾਹਿਰਾਂ ਦੀ ਕਮੇਟੀ ਦੁਆਰਾ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੇ ਇੱਕ ਵਿਸਤਾਰਪੂਰਵਕ ਵਿਚਾਰ-ਵਟਾਂਦਰੇ ਅਤੇ ਸਮੀਖਿਆ ਤੋਂ ਬਾਅਦ ਹਰੇਕ ਉਮਰ ਸਮੂਹ ਲਈ ਤੰਦਰੁਸਤੀ ਪ੍ਰੋਟੋਕੋਲ ਨੂੰ ਅੰਤਿਮ ਰੂਪ ਦਿੱਤਾ ਹੈ

 

 

           *******

 

 

ਐੱਨਬੀ / ਓਏ


(रिलीज़ आईडी: 1661901) आगंतुक पटल : 180
इस विज्ञप्ति को इन भाषाओं में पढ़ें: English , Urdu , हिन्दी , Bengali