ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਅਤੇ ਜਾਪਾਨ ਨੇ ਬਜ਼ੁਰਗਾਂ ਦੀ ਸਿਹਤ ਸੰਭਾਲ ਨੂੰ ਮਜ਼ਬੂਤ ​​ਕਰਨ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ

Posted On: 03 OCT 2020 6:11PM by PIB Chandigarh

ਭਾਰਤ ਅਤੇ ਜਾਪਾਨ ਦੇ ਮਾਹਰਾਂ ਨੇ ਬਜ਼ੁਰਗ ਵਿਅਕਤੀਆਂ ਦੇ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਸਬੰਧੀ ਆਯੋਜਿਤ ਕੀਤੇ ਗਏ ਇੱਕ ਵੈਬਿਨਾਰ ਵਿੱਚ ਉਨ੍ਹਾਂ ਢੰਗ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਿਨ੍ਹਾਂ ਨਾਲ ਦੋਵੇਂ ਦੇਸ਼ ਬਜ਼ੁਰਗਾਂ ਦੀ ਸਿਹਤ ਸੰਭਾਲ ਨੂੰ ਮਜ਼ਬੂਤ ​​ਕਰ ਸਕਦੇ ਹਨ ਅਤੇ ਬੁਢਾਪੇ ਬਾਰੇ ਨਵੇਂ ਢੰਗ ਨਾਲ ਦੁਬਾਰਾ ਵਿਚਾਰਨ ਅਤੇ ਖੋਜ, ਪ੍ਰਦਰਸ਼ਨ ਅਤੇ ਲਾਗੂ ਕਰਨ ਲਈ ਸਹਿਯੋਗ ਕਰ ਸਕਦੇ ਹਨ। 


 

ਪ੍ਰੋਫੈਸਰ ਏਬੀ ਡੇਅ, ਜੇਰੀਐਟ੍ਰਿਕ ਮੈਡੀਸਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ, ਸਾਬਕਾ ਡੀਨ (ਖੋਜ) ਨੋਡਲ ਅਫਸਰ, ਨੈਸ਼ਨਲ ਸੈਂਟਰ ਫਾਰ ਏਜਿੰਗ, ਏਮਜ਼, ਨਵੀਂ ਦਿੱਲੀ, ਨੇ ਸੁਝਾਅ ਦਿੱਤਾ ਕਿ ਬਜ਼ੁਰਗਾਂ ਦੀ ਸਿਹਤ ਦੇਖਭਾਲ ਬਾਰੇ ਰਾਸ਼ਟਰੀ ਪ੍ਰੋਗਰਾਮ ਵਰਗੀਆਂ ਪਹਿਲਾਂ ਦਾ ਵਿਸਤਾਰ,  ਆਯੁਸ਼ਮਾਨ ਭਾਰਤ ਅਤੇ ਡਬਲਯੂਐੱਚਓ ਦੇ ਲੰਬੇ ਸਮੇਂ ਦੀ ਦੇਖਭਾਲ ਪ੍ਰੋਟੋਕੋਲ (ਆਈਸੀਓਈਪੀ) ਨੂੰ ਲਾਗੂ ਕਰਨਾ ਬਜ਼ੁਰਗ ਲੋਕਾਂ ਦੀ ਸਿਹਤ ਦੇਖਭਾਲ ਨੂੰ ਮਜ਼ਬੂਤ ​​ਕਰਨ ਵਿਚ ਸਹਾਇਤਾ ਕਰ ਸਕਦਾ ਹੈ।


 

 ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੁਆਰਾ ਟੋਕਿਓ ਸਥਿਤ ਭਾਰਤੀ ਦੂਤਘਰ ਅਤੇ ਜਾਪਾਨ ਸਰਕਾਰ ਦੇ ਅਰਥਵਿਵਸਥਾ, ਵਪਾਰ ਅਤੇ ਉਦਯੋਗ ਮੰਤਰਾਲੇ (ਐੱਮ.ਈ.ਟੀ.ਆਈ.) ਵਲੋਂ, ਸਾਂਝੇ ਤੌਰ ‘ਤੇ 'ਭਾਰਤ - ਜਾਪਾਨ ਦੇ ਬਜ਼ੁਰਗਾਂ ਦੇ ਅੰਤਰਰਾਸ਼ਟਰੀ ਦਿਵਸ ਦਾ ਜਸ਼ਨ ਸਮਾਰੋਹ' ਦੇ ਵਿਸ਼ੇ ‘ਤੇ ਇੱਕ ਵੈਬਿਨਾਰ ਦਾ ਆਯੋਜਨ 1 ਅਕਤੂਬਰ 2020 ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਉਂਦਿਆਂ ਕੀਤਾ ਗਿਆ। ਇਸ ਦਾ ਉਦਘਾਟਨ ਜਾਪਾਨ ਵਿੱਚ ਭਾਰਤ ਦੇ ਰਾਜਦੂਤ ਸ੍ਰੀ ਐਸ.ਕੇ. ਵਰਮਾ ਨੇ ਕੀਤਾ।


 

 ਜਾਪਾਨ ਸਰਕਾਰ ਦੇ ਕੈਬਨਿਟ ਸਕੱਤਰੇਤ ਲਈ ਸਿਹਤ ਅਤੇ ਮੈਡੀਕਲ ਰਣਨੀਤੀ ਦੇ ਸਲਾਹਕਾਰ, ਮੈਡੀਕਲ ਐਕਸੀਲੈਂਸ ਜਾਪਾਨ (ਐੱਮਈਜੇ) ਦੇ ਮੁੱਖ ਕਾਰਜਕਾਰੀ ਅਧਿਕਾਰੀ, ਡਾ. ਤਤਸੁਆ ਕੋਂਡੋ ਨੇ ਕਿਹਾ, “ਲੋਕਾਂ ਦੀ ਸਿਹਤ ਨੂੰ ਸੁਨਿਸ਼ਚਿਤ ਕਰਨਾ ਵੀ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ।”  ਉਨ੍ਹਾਂ ਨੇ ਬਜ਼ੁਰਗਾਂ ਨੂੰ ਸਿੱਖਿਆ ਅਤੇ ਮੁੜ ਸਿਖਲਾਈ ਦੇ ਜ਼ਰੀਏ ਬੁਢਾਪੇ ਬਾਰੇ ਦੁਬਾਰਾ ਸੋਚਣ ਦੀ ਗੁੰਜਾਇਸ਼ 'ਤੇ ਚਾਨਣਾ ਪਾਇਆ ਅਤੇ ਇਕੱਠੇ ਹੋ ਕੇ ਸਰਵ ਵਿਆਪਕ ਸਿਹਤ ਦੇਖਭਾਲ ਦੀ ਪ੍ਰਾਪਤੀ ਲਈ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।


 

 ਡੀਐੱਸਟੀ ਦੇ ਅੰਤਰਰਾਸ਼ਟਰੀ ਸਹਿਯੋਗ ਦੇ ਮੁਖੀ ਸ੍ਰੀ ਸੰਜੀਵ ਕੇ ਵਰਸ਼ਨੇ ਨੇ ਕਿਹਾ ਕਿ ਮੈਡੀਕਲ ਐਕਸੀਲੈਂਸ ਇੰਡੀਆ (ਐੱਮਈ-ਇੰਡੀਆ) ਨੂੰ ਸਾਕਾਰ ਕਰਨ ਲਈ ਪੂਰੇ ਕੰਮ ਨੂੰ ‘ਖੋਜ’ ਪਹਿਲੂ ਅਤੇ ‘ਪ੍ਰਦਰਸ਼ਨ ਅਤੇ ਕਾਰਜ’ ਪਹਿਲੂ, ਦੋ ਪੱਖਾਂ ਵਿੱਚ ਵੰਡਣਾ, ਭਾਰਤ ਅਤੇ ਜਾਪਾਨ ਲਈ ਆਪਣੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਅੱਗੇ ਵਧਣ ਦਾ ਰਸਤਾ ਹੋਣਾ ਚਾਹੀਦਾ ਹੈ।

 

 

 ਡਾ. ਊਸ਼ਾ ਦੀਕਸ਼ਤ, ਕੌਂਸਲਰ (ਵਿਗਿਆਨ ਅਤੇ ਟੈਕਨੋਲੋਜੀ), ਭਾਰਤੀ ਦੂਤਘਰ, ਟੋਕਿਓ, ਭਾਰਤ ਸਰਕਾਰ ਨੇ ਕਿਹਾ ਕਿ ਬਜ਼ੁਰਗਾਂ ਨੂੰ ਹਰ ਪੱਧਰ 'ਤੇ ਵਿਆਪਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਸਹਿਯੋਗੀ ਮਾਡਲ, ਆਬਾਦੀ ਦੀ ਵਧਦੀ ਉਮਰ ਬਾਰੇ ਖੋਜ ਵਿੱਚ ਨਵੀਂਆਂ ਦਿਸ਼ਾਵਾਂ ਦੀ ਪੜਚੋਲ ਕਰਨ ਦੇ ਨਾਲ ਨਾਲ ਐੱਸਐਂਡਟੀ ਦਖਲ ਨੂੰ ਡਿਜ਼ਾਇਨ ਕਰਨ ਅਤੇ ਵਿਕਸਤ ਕਰਨ ਦੀ ਜ਼ਰੂਰਤ ਪ੍ਰਦਾਨ ਕਰੇਗਾ। 

 

 ਸੀਡ (SEED) ਡਵੀਜ਼ਨ ਦੇ ਮੁਖੀ ਡਾ. ਦੇਬਪ੍ਰਿਯਾ ਦੱਤਾ ਨੇ ਬਜ਼ੁਰਗ ਲੋਕਾਂ ਦੀ ਸਿਹਤ ਅਤੇ ਸਮਾਜਿਕ-ਆਰਥਿਕ ਸੁਰੱਖਿਆ ਲਈ ਭਾਰਤ ਸਰਕਾਰ ਦੇ ਵੱਖ ਵੱਖ ਉਪਰਾਲਿਆਂ ਬਾਰੇ ਚਾਨਣਾ ਪਾਇਆ ਅਤੇ ਕਿਰਿਆਸ਼ੀਲ ਉਮਰ ਵਧਾਉਣ ਲਈ ਜੇਰੀਐਟ੍ਰਿਕ ਖੋਜ ਅਤੇ ਵਿਕਾਸ, ਸਿਹਤ ਸੰਭਾਲ, ਅਤੇ ਸਹਾਇਕ ਤਕਨਾਲੋਜੀਆਂ ਬਾਰੇ ਭਾਰਤ-ਜਾਪਾਨ ਦੇ ਸਹਿਯੋਗ ਲਈ ਇੱਕ ਢਾਂਚਾ ਪ੍ਰਦਾਨ ਕੀਤਾ। 


 

 ਵੈਬਿਨਾਰ ਵਿੱਚ ਸ਼੍ਰੀ ਸੰਜੇ ਕੁਮਾਰ ਵਰਮਾ, ਰਾਜਦੂਤ, ਭਾਰਤੀ ਦੂਤਘਰ, ਟੋਕਿਓ, ਭਾਰਤ ਸਰਕਾਰ, ਸ੍ਰੀ ਟਾਕੂਮਾ ਇਨਾਮੂਰਾ, ਡਾਇਰੈਕਟਰ, ਸਿਹਤ ਸੰਭਾਲ ਉਦਯੋਗ ਵਿਭਾਗ, ਅਰਥਵਿਵਸਥਾ, ਵਪਾਰ ਅਤੇ ਉਦਯੋਗ ਮੰਤਰਾਲੇ (ਐੱਮਈਟੀਆਈ), ਜਪਾਨ ਸਰਕਾਰ, ਡਾ ਨੀਨਾ ਰੈਨਾ, ਸੀਨੀਅਰ ਸਲਾਹਕਾਰ, ਜਣੇਪਾ, ਨਵਜੰਮੇ ਬਾਲ ਅਤੇ ਅੱਲੜ੍ਹਾਂ ਦੀ ਸਿਹਤ ਅਤੇ ਸਿਹਤ ਅਤੇ ਬੁਢਾਪਾ (ਐੱਮਸੀਏ), ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ), ਦੱਖਣੀ-ਪੂਰਬੀ ਏਸ਼ੀਆ ਲਈ ਖੇਤਰੀ ਦਫਤਰ, ਡਾ. ਹੀਰੋਮਾਸਾ ਓਕਾਯਸੂ, ਕੋਆਰਡੀਨੇਟਰ, ਹੈਲਥੀ ਏਜਿੰਗ, ਪੱਛਮੀ ਪ੍ਰਸ਼ਾਂਤ ਦੇ ਖੇਤਰੀ ਦਫਤਰ (ਡਬਲਯੂਪੀਆਰਓ), ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਅਤੇ ਪ੍ਰੋਫੈਸਰ ਵਾਈ ਐੱਸ ਰਾਜਨ, ਪਦਮ ਸ਼੍ਰੀ ਐਵਾਰਡੀ ਅਤੇ ਆਨਰੇਰੀ ਸਾਬਕਾ ਡਿਸਟਿੰਗੂਇਸ਼ਟ ਪ੍ਰੋਫੈਸਰ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ), ਸ਼ਾਮਲ ਸਨ।  

ਵੈਬਿਨਾਰ ਵਿੱਚ ਭਾਰਤ ਅਤੇ ਜਾਪਾਨ ਦੋਵਾਂ ਤੋਂ ਕਈ ਵਿਗਿਆਨੀਆਂ, ਖੋਜਕਰਤਾ, ਨੀਤੀ ਨਿਰਮਾਤਾ, ਵਿਦਿਆਰਥੀਆਂ ਅਤੇ ਉਦਯੋਗ ਦੇ ਭਾਈਵਾਲਾਂ ਨੇ ਜਾਪਾਨ ਅਤੇ ਭਾਰਤ ਵਿੱਚ ਸਮੂਹਾਂ ਦਰਮਿਆਨ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ।


 


 

********


 

 ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈਲ)(Release ID: 1661473) Visitor Counter : 200