ਪ੍ਰਧਾਨ ਮੰਤਰੀ ਦਫਤਰ

ਲਾਹੌਲ ਸਪੀਤੀ ਵਿੱਚ ਸੀਸੂ ਵਿਖੇ ‘ਆਭਾਰਸਮਾਰੋਹ’ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ

Posted On: 03 OCT 2020 3:27PM by PIB Chandigarh

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਸ਼੍ਰੀਮਾਨ ਰਾਜਨਾਥ ਸਿੰਘ ਜੀ, ਹਿਮਾਚਲ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀਭਾਈ ਜੈਰਾਮ ਠਾਕੁਰ ਜੀ, ਕੇਂਦਰ ਵਿੱਚ ਮੇਰੇ ਵਿੱਚ ਮੇਰੇ ਸਾਥੀ ਮੰਤਰੀਹਿਮਾਚਲ ਦਾ ਛੋਕਰਾ ਭਾਈ ਅਨੁਰਾਗ ਠਾਕੁਰ, ਹਿਮਾਚਲ ਸਰਕਾਰ ਦੇ ਮੰਤਰੀਗਣ, ਸਥਾਨਕ ਜਨਪ੍ਰਤਿਨਿਧੀ ਅਤੇ ਲਾਹੌਲ-ਸਪਿਤੀ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋ।

ਅੱਜ ਇੱਕ ਲੰਬੇ ਸਮੇਂ ਦੇ ਬਾਅਦ ਤੁਹਾਡੇ ਸਾਰਿਆਂ ਦੇ ਵਿੱਚ ਆਉਣਾ ਮੇਰੇ ਲਈ ਬਹੁਤ ਸੁਖਦਅਨੁਭਵ ਹੈ ਅਟਲ ਟਨਲ ਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ

ਜੁਲੇ, ਦਿਕੇਨ੍ਹਿੰਗਅਟਲ ਜੀਊ ਤਰਫੇ ਤੋਹਫਾ ਸ਼ੂ

 

ਸਾਥੀਓ,

ਸਾਲਾਂ ਪਹਿਲੇਜਦੋਂ ਮੈਂ ਇੱਥੇ ਇੱਕ ਕਾਰਜਕਰਤਾ ਦੇ ਰੂਪ ਵਿੱਚ ਤੁਹਾਡੇ ਵਿੱਚ ਆਉਂਦਾ ਸੀ, ਤਾਂ ਰੋਹਤਾਂਗ ਦਾ ਲੰਬਾਸਫਰ, ਲੰਬੀ ਯਾਤਰਾ ਕਰਕੇ ਇੱਥੇ ਪਹੁੰਚਦਾ ਸੀ ਅਤੇ ਸਰਦੀਆਂ ਦੇ ਵਿੱਚ ਜਦੋਂ ਰੋਹਤਾਂਗ ਪਾਸ ਬੰਦ ਹੋ ਜਾਂਦਾ ਸੀਤਾਂ ਦਵਾਈ, ਪੜ੍ਹਾਈ ਅਤੇ ਕਮਾਈ ਦੇ ਵੀ ਸਾਰੇ ਰਸਤੇ ਕਿਵੇਂ ਬੰਦ ਹੋ ਜਾਂਦੇ ਸਨ,ਇਹ ਮੈਂ ਮਹਿਸੂਸ ਕੀਤਾ ਹੈ ਖੁਦ ਦੇਖਿਆ ਹੈ। ਉਸ ਸਮੇਂ ਦੇ ਮੇਰੇ ਬਹੁਤ ਸਾਰੇ ਸਾਥੀ ਅਜੇ ਵੀ ਸਰਗਰਮ ਹਨ ਕੁਝ ਸਾਥੀ ਹੁਣ ਸਾਡੇ ਵਿਚਕਾਰ ਨਹੀਂ ਰਹੇ।

ਮੈਨੂੰ ਬਰਾਬਰ ਯਾਦ ਹੈ ਸਾਡੇ ਕਿੰਨੌਰ ਦੇ ਠਾਕੁਰ ਸੇਨ ਨੇਗੀ ਜੀ, ਉਨ੍ਹਾਂ ਨਾਲ ਮੈਨੂੰ ਬਹੁਤ ਗੱਲਾਂ ਕਰਨ ਦਾ ਮੌਕਾ ਮਿਲਦਾ ਸੀ, ਬਹੁਤ ਕੁਝ ਜਾਣਨ- ਸਿੱਖਣ ਦਾ ਮੌਕਾ ਮਿਲਦਾ ਸੀ। ਨੇਗੀ ਜੀ ਨੇ ਇੱਕ ਅਧਿਕਾਰੀ ਅਤੇ ਇੱਕ ਜਨਪ੍ਰਤੀਨਿਧੀ ਦੇ ਰੂਪ ਵਿੱਚ ਹਿਮਾਚਲ ਦੀ ਬਹੁਤ ਸੇਵਾ ਕੀਤੀ। ਸ਼ਾਇਦ ਉਨ੍ਹਾਂ ਨੇ 100 ਸਾਲ ਪੂਰੇ ਕੀਤੇ ਸਨ, ਕਿ ਕੁਝ ਬਚ ਗਿਆ ਸੀ? ਲੇਕਿਨ ਜੀਵਨ ਦੇ ਆਖਰੀ ਸਮੇਂ ਤਕ ਇੰਨੇ ਸਰਗਰਮ ਸਨਬੁਹਤ ਊਰਜਾਵਾਨਉਨ੍ਹਾਂ ਦਾ ਵਿਅਕਤੀਤਵ ਹੁੰਦਾ ਸੀ, ਬਹੁਤ ਪ੍ਰੇਰਕ ਸੀ। ਬਹੁਤ ਕੁਝ ਮੈਂ ਉਨ੍ਹਾਂ ਤੋਂ ਪੁੱਛਦਾ ਰਹਿੰਦਾ ਸੀ, ਬਹੁਤ ਕੁਝ ਦੱਸਦੇ ਸੀ ਉਹ, ਇੱਕ ਲੰਬੇ ਇਤਿਹਾਸ ਦੇ ਗਵਾਹ ਸੀ ਅਤੇ ਉਨ੍ਹਾਂ ਨੇ ਇਸ ਪੂਰੇ ਖੇਤਰ ਦੇ ਬਾਰੇ ਵਿੱਚ ਜਾਣਨ-ਸਮਝਣ ਦੇ ਬਾਰੇ ਵਿੱਚ ਮੇਰੀ ਬਹੁਤ ਮਦਦ ਕੀਤੀ

 

ਸਾਥੀਓ,

ਇਸ ਖੇਤਰ ਦੀਆਂ ਸਾਰੀਆਂ ਦਿੱਕਤਾਂ ਤੋਂ ਅਟਲ ਜੀਭਲੀਭਾਂਤੀ ਜਾਣੂ ਸਨ ਇਹ ਪਹਾੜ ਤਾਂ ਹਮੇਸ਼ਾ ਤੋਂ ਅਟਲ ਜੀ ਨੂੰ ਬਹੁਤ ਪਿਆਰੇ ਸਨ ਤੁਹਾਡੇ ਲੋਕਾਂ ਦੀਆਂ ਤਕਲੀਫਾਂ ਘੱਟ ਹੋਣ, ਇਸ ਦੇ ਲਈ ਹੀ ਸਾਲ2000 ਵਿੱਚ ਜਦੋਂ ਅਟਲ ਜੀ ਕੇਲੌਂਗ ਆਏ ਤਾਂ ਉਨ੍ਹਾਂ ਨੇ ਇਸ ਟਨਲ ਦੀ ਘੋਸ਼ਣਾ ਕੀਤੀ ਸੀ। ਉਸ ਸਮੇਂਉਤਸਵ ਦਾ ਜੋ ਮਾਹੌਲ ਇਸ ਪੂਰੇ ਖੇਤਰ ਵਿੱਚ ਸੀ, ਉਹ ਮੈਨੂੰ ਅੱਜ ਵੀ ਯਾਦ ਹੈ ਇੱਥੇ ਦੇ ਸਪੂਤ ਸਨ ਮਹਾਨਜਨਸੇਵਕ ਟਸ਼ੀ ਦਾਵਾ ਜੀਜਿਨ੍ਹਾਂ ਦੇਸੰਕਲਪ ਨੂੰ ਅੱਜ ਸਿੱਧੀ ਮਿਲੀ ਹੈਉਨ੍ਹਾਂ ਦੇ ਅਤੇ ਹੋਰ ਕਈ ਦੂਸਰੇ ਸਾਥੀਆਂ ਦੇਅਸ਼ੀਰਵਾਦ ਨਾਲ ਇਹ ਸੰਭਵ ਹੋਇਆ ਹੈ

ਸਾਥੀਓ,

ਅਟਲ ਟਨਲ ਦੇ ਬਣਨ ਨਾਲ ਲਾਹੌਲ ਦੇ ਲੋਕਾਂ ਲਈ ਤਾਂ ਨਵੀਂ ਸਵੇਰ ਹੀਹੋਈ ਹੈ, ਪਾਂਗੀ ਦੇ ਲੋਕਾਂ ਦਾਜੀਵਨ ਵੀ ਬਦਲਣ ਵਾਲਾ ਹੈ। 9 ਕਿਲੋਮੀਟਰ ਦੀ ਇਸ ਸੁਰੰਗ ਨਾਲ 45-46 ਕਿਲੋਮੀਟਰ ਦੀ ਦੂਰੀ ਸਿੱਧਾ ਘੱਟਹੋ ਗਈ। ਇਸ ਖੇਤਰ ਦੇ ਕਈ ਸਾਥੀਆਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਉਨ੍ਹਾਂ ਦੇ ਜੀਵਨ ਕਾਲ ਵਿੱਚ ਇਹ ਅਵਸਰ ਵੀ ਉਨ੍ਹਾਂ ਨੂੰ ਮਿਲੇਗਾ ਇਹ ਉਹ ਲੋਕ ਹਨ ਜਿਨ੍ਹਾਂ ਨੇ ਨਾ ਜਾਣੇ ਕਿੰਨੇ ਮਰੀਜਾਂ ਨੂੰ ਸਰਦੀਆਂ ਵਿੱਚ ਕਿਸੀ ਸਾਧਨ ਦੇ ਇੰਤਜ਼ਾਰ ਵਿੱਚ ਦਰਦ ਵਿੱਚ, ਪੀੜਾ ਵਿੱਚ ਦੇਖਿਆ ਹੈ ਅਤੇ ਖੁਦ ਵੀ ਉਸ ਪੀੜਾ ਨੂੰ ਅਨੁਭਵ ਕੀਤਾ ਹੈ ਅੱਜਉਨ੍ਹਾਂਨੂੰ ਸੰਤੋਸ਼ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ, ਬੇਟੇ-ਬੇਟੀਆਂ ਨੂੰ ਉਹ ਮੁਸ਼ਕਲ ਭਰੇ ਦਿਨ ਹੁਣ ਨਹੀਂ ਦੇਖਣੇ ਪੈਣਗੇ

ਸਾਥੀਓ,

ਅਟਲ ਟਨਲ ਦੇ ਬਣਨ ਨਾਲਲਾਹੌਲ-ਸਪਿਤੀ ਅਤੇ ਪਾਂਗੀ ਦੇ ਕਿਸਾਨ ਹੋਣ, ਬਾਗਬਾਨੀ ਨਾਲ ਜੁੜੇ ਲੋਕ ਹੋਣ, ਪਸ਼ੂਪਾਲਣ ਹੋਣ, ਸਟੂਡੈਂਟਸ ਹੋਣ, ਨੌਕਰੀਪੇਸ਼ਾ ਹੋਵੇ, ਵਪਾਰੀ-ਕਾਰੋਬਾਰੀ ਹੋਣ, ਸਭ ਨੂੰ ਲਾਭ ਹੋਣ ਵਾਲਾ ਹੈਹੁਣ ਲਾਹੌਲ ਦੇ ਕਿਸਾਨਾਂ ਦੀ ਗੋਭੀ, ਆਲੂ ਅਤੇ ਮਟਰ ਦੀ ਫਸਲ ਬਰਬਾਦ ਨਹੀਂ ਹੋਵੇਗੀ ਬਲਕਿ ਤੇਜ਼ੀ ਨਾਲ ਮਾਰਕਿਟ ਵਿੱਚ ਪਹੁੰਚੇਗੀ

ਲਾਹੌਲ ਦੀ ਪਹਿਚਾਣ ਬਣ ਚੁੱਕੇ ਚੰਦ੍ਰਮੁਖੀ ਆਲੂ, ਉਨ੍ਹਾਂ ਦਾ ਸਵਾਦ ਤਾਂ ਮੈਂ ਵੀ ਲਿਆ ਹੈ ਚੰਦ੍ਰਮੁਖੀ ਆਲੂ ਨੂੰ ਵੀ ਹੁਣ ਨਵੇਂਬਜ਼ਾਰ ਮਿਲਣਗੇ, ਨਵੇਂ ਖਰੀਦਦਾਰ ਮਿਲਣਗੇ, ਨਵਾਂਪੂਰਾ ਮਾਰਕਿਟ ਮਿਲ ਜਾਵੇਗਾ। ਹੁਣ, ਨਵੀਂਆਂ ਸਬਜ਼ੀਆਂ, ਨਵੀਂਆਂ ਫਸਲਾਂ ਦੀ ਤਰ੍ਹਾਂ ਵੀਇਸ ਖੇਤਰ ਵਿੱਚ ਰੁਝਾਨ ਤੇਜ਼ੀ ਨਾਲ ਵਧੇਗਾ।

ਲਾਹੌਲ-ਸਪੀਤੀ ਤਾਂ ਇੱਕ ਪ੍ਰਕਾਰ ਨਾਲ ਔਸ਼ਧੀਪੌਦਿਆਂ ਅਤੇ ਕਈ ਮਸਾਲਿਆਂ ਜਿਵੇਂ ਹੀਂਗ, ਕੁਠ, ਮਨੂ, ਕਾਲਾ ਜੀਰਾ, ਕੜੂ, ਕੇਸਰ, ਪਤੀਸ਼, ਅਜਿਹੀਆਂਸੈਂਕੜੇਜੜ੍ਹੀਬੂਟੀਆਂ ਦਾ ਵੀ ਬਹੁਤ ਵੱਡਾ ਉਤਪਾਦਕ ਹੈ। ਇਹ ਉਤਪਾਦ ਦੇਸ਼ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚਲਾਹੌਲ-ਸਪੀਤੀ ਦੀ, ਹਿਮਾਚਲ ਦੀ, ਭਾਰਤ ਦੀ ਪਹਿਚਾਣ ਬਣ ਸਕਦੇ ਹਨ

ਅਟਲ ਟਨਲ ਦਾ ਇੱਕ ਹੋਰ ਲਾਭ ਹੋਵੇਗਾ ਕਿ ਹੁਣ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਲਈ ਤੁਹਾਨੂੰ ਪਲੈਨ ਕਰਨ ਦੀ ਜ਼ਰੂਰਤ ਨਹੀਂ ਰਹੇਗੀ ਇਸ ਟਨਲ ਨੇ ਜਾਣ ਦਾ ਹੀ ਨਹੀਂ ਵਾਪਸ ਆਉਣ ਦਾ ਵੀ ਰਸਤਾ ਅਸਾਨ ਕਰ ਦਿੱਤਾ ਹੈ।

 

ਸਾਥੀਓ,

ਇਸ ਪੂਰੇ ਖੇਤਰ ਵਿੱਚਟੂਰਿਜ਼ਮ ਨੂੰ ਲੈ ਕੇਅਪਾਰ ਸੰਭਾਵਨਾਵਾਂ ਹਨ। ਇੱਥੇ ਕੁਦਰਤ ਦੀ ਵੀ ਬੇਅੰਤ ਕ੍ਰਿਪਾ ਹੈ ਅਤੇ ਅਧਿਯਾਤਮ ਨਾਲ, ਆਸਥਾ ਨਾਲ ਜੁੜੇ ਟੂਰਿਜ਼ਮ ਦੇ ਲਈ ਅਦਭੁਤ ਸੰਭਾਵਨਾਵਾਂ ਹਨਟੂਰਿਜ਼ਮ ਦੇ ਲਈਹੁਣ ਨਾ ਚੰਦਰਤਾਲ ਦੂਰ ਹੈ ਅਤੇ ਨਾ ਹੀ ਸਪੀਤੀ ਘਾਟੀ ਤੱਕ ਪਹੁੰਚਣਾ ਮੁਸ਼ਕਲ ਹੈਤੁਪਚੀਲਿੰਗ ਗੋਂਪਾ ਹੋਵੇ ਜਾਂ ਤ੍ਰਿਲੋਕੀਨਾਥਹੋਵੇ, ਦੇਵਦਰਸ਼ਨ ਅਤੇ ਬੌਧ ਦਰਸ਼ਨ ਦੇ ਸੰਗਮ ਦੇ ਰੂਪ ਵਿੱਚ ਲਹੌਲ-ਸਪੀਤੀਨੂੰ ਹੁਣ ਨਵਾਂ ਆਯਾਤ ਮਿਲਣ ਵਾਲਾ ਹੈਬਲਕਿ ਇਹ ਤਾਂ ਉਹ ਰੂਟ ਹੈ ਜਿੱਥੇ ਬੌਧ ਮਠ ਅਤੇ ਤਿੱਬਤ ਤੱਕ ਹੋਰ ਦੂਸਰੇ ਦੇਸ਼ਾਂ ਤੱਕ ਪ੍ਰਚਾਰ-ਪ੍ਰਸਾਰ ਵਧਿਆ ਅਤੇ ਵਿਸਤਾਰ ਹੋਇਆ।

ਸਪੀਤੀ ਘਾਟੀ ਵਿੱਚ ਸਥਿਤ ਦੇਸ਼ ਵਿੱਚ ਬੌਧ ਸਿੱਖਿਆ ਦੇ ਇੱਕ ਮਹੱਤਵਪੂਰਨ ਕੇਂਦਰ ਤਾਬੋ ਮਠ ਤੱਕ ਦੁਨੀਆ ਦੀ ਪਹੁੰਚ ਹੋਰ ਸੁਗਮ ਹੋਣ ਵਾਲੀ ਹੈ। ਯਾਨੀ ਇੱਕ ਪ੍ਰਕਾਰ ਨਾਲਇਹ ਪੂਰਾ ਇਲਾਕਾ ਪੂਰਬੀ ਏਸ਼ੀਆ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਦੇ ਬੌਧ ਪੈਰੋਕਾਰਾਂ ਦੇ ਲਈ ਵੀ ਇੱਕ ਵੱਡਾ ਸੈਂਟਰ ਬਣਨ ਵਾਲਾ ਹੈ।

ਜ਼ਾਹਰਹੈ ਇਹ ਟਨਲ ਇਸ ਪੂਰੇ ਖੇਤਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਈ ਅਵਸਰਾਂ ਨਾਲ ਜੋੜਨਵਾਲੀ ਹੈ ਕੋਈ ਹੋਮ ਸਟੇ ਚਲਾਵੇਗਾ,ਕੋ ਗੈਸਟ ਹਾਉਸ ਚਲਾਵੇਗਾ, ਕਿਸੇ ਦਾ ਢਾਬਾ ਹੋਵੇਗਾ, ਕੋਈ ਦੁਕਾਨ ਹੋਵੇਗੀ, ਤਾਂ ਉੱਥੇ ਅਨੇਕ ਸਾਥੀਆਂ ਨੂੰ ਗਾਈਡ ਦੇ ਰੂਪ ਵਿੱਚ ਵੀ ਰੋਜ਼ਗਾਰ ਉਪਲਬਧ ਹੋਵੇਗਾ। ਇੱਥੇ ਦਾ handicraft, ਇੱਥੇ ਦੇ ਫਲ, ਦਵਾਈਆਂ ਸਭ ਕੁਝ।

ਸਾਥੀਓ,

ਅਟਲ ਟਨਲ ਕੇਂਦਰ ਸਰਕਾਰ ਦੇ ਉਸ ਸੰਕਲਪ ਦਾ ਵੀ ਹਿੱਸਾ ਹੈ ਕਿ ਦੇਸ਼ ਦੇ ਹਰ ਹਿੱਸੇ ਵਿੱਚ, ਦੇਸ਼ ਦੇ ਹਰ ਵਿਅਕਤੀ ਤੱਕ ਵਿਕਾਸ ਦਾ ਲਾਭ ਪਹੁੰਚਣਾ ਚਾਹੀਦਾਹੈਵਰਨਾ, ਤੁਸੀਂ ਯਾਦ ਕਰੋ ਕਿ ਪਹਿਲਾਂ ਦੀ ਸਥਿਤੀ ਕੀ ਸੀ

ਲਾਹੌਲ-ਸਪੀਤੀ ਜਿਹੇ ਦੇਸ਼ ਦੇ ਕਈ ਹਿੱਸੇ ਅਜਿਹੇ ਸਨ, ਜਿਨ੍ਹਾਂ ਨੂੰ ਕਈਸਮਸਿਆਵਾਂ ਦੇ ਨਾਲ ਸੰਘਰਸ਼ ਕਰਨ ਦੇ ਲਈ ਉਨ੍ਹਾਂ ਦੇ ਨਸੀਬ ‘ਤੇ ਛੱਡ ਦਿੱਤਾ ਗਿਆ ਸੀ। ਇਸਦਾ ਸਿੱਧਾ ਜਿਹਾ ਕਾਰਨ ਇਹ ਸੀ ਕਿ ਇਹ ਖੇਤਰ ਕੁਝ ਲੋਕਾਂ ਦੇ ਰਾਜਨੀਤਿਕ ਸਵਾਰਥ ਨੂੰਸਿੱਧ ਨਹੀਂ ਕਰਦੇ ਸਨ

ਸਾਥੀਓ,

ਪਿਛਲੇ ਸਾਲਾਂ ਵਿੱਚ ਹੁਣਦੇਸ਼ ਵਿੱਚ ਨਵੀਂ ਸੋਚ ਨਾਲ ਕੰਮ ਹੋ ਰਿਹਾ ਹੈ ਸਾਰਿਆਂ ਦੇ ਸਾਥ ਨਾਲ, ਸਭ ਦੇ ਵਿਸ਼ਵਾਸ ਨਾਲ, ਸਭ ਦਾ ਵਿਕਾਸ ਹੋ ਰਿਹਾ ਹੈ ਸਰਕਾਰ ਦੇ ਕੰਮਕਾਜ ਦੇ ਤਰੀਕਿਆਂ ਵਿੱਚ ਵੱਡਾ ਬਦਲਾਵ ਲਿਆਂਦਾ ਗਿਆ ਹੈ। ਹੁਣ ਯੋਜਨਾ ਇਸ ਅਧਾਰ ‘ਤੇ ਨਹੀਂ ਬਣਦੀ ਕਿ ਕਿੱਥੇ ਕਿੰਨੇ ਵੋਟ ਹਨ ਹੁਣ ਯਤਨ ਇਸ ਗੱਲ ਦਾ ਹੈ ਕਿ ਕੋਈ ਭਾਰਤੀ ਛੁਟ ਨਾ ਜਾਵੇ, ਪਿੱਛੇ ਨਾ ਰਹਿ ਜਾਵੇ

ਇਸ ਬਦਲਾਵ ਦਾ ਇੱਕ ਬਹੁਤ ਵੱਡਾ ਉਦਾਹਰਣ ਲਾਹੌਲ-ਸਪੀਤੀ ਹੈ ਇਹ ਦੇਸ਼ ਦੇ ਉਨ੍ਹਾਂ ਪਹਿਲੇ ਜ਼ਿਲ੍ਹਿਆਂ ਵਿੱਚੋਂ ਇੱਕ ਹਨ ਜਿੱਥੇ ਹਰ ਘਰ ਪਾਈਪ ਨਾਲ ਜਲ ਦੀ ਵਿਵਸਥਾ ਹੋ ਚੁੱਕੀ ਹੈ। ਜਲ ਜੀਵਨ ਮਿਸ਼ਨ ਕਿਵੇਂ ਲੋਕਾਂ ਦੇ ਜੀਵਨ ਨੂੰ ਅਸਾਨ ਬਣਾ ਰਿਹਾ ਹੈ, ਇਹ ਜਿਲ੍ਹਾ ਉਸ ਦਾ ਪ੍ਰਤੀਕ ਹੈ

ਸਾਥੀਓ,

ਸਾਡੀ ਸਰਕਾਰ ਦਲਿਤ-ਪੀੜਤ-ਸ਼ੋਸ਼ਤ-ਵੰਚਿਤ, ਕਬਾਇਲੀਆਂ, ਸਾਰਿਆਂ ਨੂੰ ਮੂਲ ਸੁਵਿਧਾਵਾਂ ਦੇਣ ਦੇ ਸੰਕਲਪ ਨਾਲ ਕੰਮ ਕਰ ਰਹੀ ਹੈ। ਅੱਜ ਦੇਸ਼ ਦੇ 15 ਕਰੋੜ ਤੋਂ ਜ਼ਿਆਦਾ ਘਰਾਂ ਵਿੱਚ ਪੀਣ ਦਾ ਸ਼ੁੱਧ ਪੀਣ, ਪਾਈਪ ਨਲਾ ਪਹੁੰਚਾਉਣ ਦਾ ਬਹੁਤ ਵੱਡਾ ਅਭਿਯਾਨ ਚਲ ਰਿਹਾ ਹੈ

ਆਜ਼ਾਦੀ ਦੇ ਇੰਨੇ ਸਾਲਾਂ ਦੇ ਬਾਅਦ ਵੀ ਦੇਸ਼ ਦੇ 18 ਹਜ਼ਾਰ ਤੋਂ ਜ਼ਿਆਦਾ ਪਿੰਡ ਹਨੇਰੇ ਵਿੱਚਜਿਉਣ ਦੇ ਲਈ ਮਜਬੂਰ ਸਨ। ਅੱਜ ਇਨ੍ਹਾਂ ਪਿੰਡਾਂ ਵਿੱਚ ਰੋਸ਼ਨੀ ਪਹੁੰਚ ਚੁੱਕੀ ਹੈ

 

ਆਜ਼ਾਦੀ ਦੇ ਦਹਾਕਿਆਂ ਬਾਅਦ ਇਨ੍ਹਾਂ ਖੇਤਰਾਂ ਵਿੱਚ ਟਾਇਲਟ ਦੀ ਸੁਵਿਧਾਮਿਲਪਾਈ ਹੈ, ਇੰਨਾ ਹੀ ਨਹੀਂ ਖਾਣਾ ਬਣਾਉਣ ਦੇ ਲਈ LPG ਗੈਸ ਕਨੈਕਸ਼ਨ ਉਪਲਬਧ ਹੋ ਪਾਏ ਹਨ।

ਹੁਣ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਹਰ ਦੂਰ-ਦੁਰਾਡੇ ਵਿੱਚ ਵਸੇ ਹਰ ਖੇਤਰ ਨੂੰ ਚੰਗੇ ਤੋਂ ਚੰਗੇ ਇਲਾਜ ਮਿਲ ਪਾਉਣਅਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਗਰੀਬਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸੁਵਿਧਾ ਵੀ ਦਿੱਤੀ ਗਈ ਹੈ।

ਇੱਥੇਹਿਮਾਚਲ ਦੇ ਵੀ22 ਲੱਖ ਤੋਂ ਜ਼ਿਆਦਾ ਗਰੀਬ ਭਾਈ-ਭੈਣਾਂ ਨੂੰ ਇਸ ਦਾ ਲਾਭ ਮਿਲਨਾ ਸੁਨਿਸ਼ਚਿਤ ਹੋਇਆ ਹੈ। ਇਨ੍ਹਾਂ ਸਾਰੇਅਭਿਆਨਾਂ ਨਾਲ ਦੇਸ਼ ਦੇ ਦੂਰ-ਦੁਰਾਡੇ ਵਾਲੇ ਖੇਤਰਾਂ ਵਿੱਚ ਰੋਜ਼ਗਾਰ ਦੇ ਵੀਕਈ ਨਵੇਂ ਅਵਸਲ ਬਣੇ ਹਨ, ਨੌਜਵਾਨਾਂ ਨੂੰ ਲਾਭ ਹੋਇਆ ਹੈ

 

ਸਾਥੀਓ,

ਇਕ ਵਾਰ ਫਿਰ ਅਟਲ ਟਨਲ ਦੇ ਰੂਪ ਵਿੱਚ ਵਿਕਾਸ ਦੇ ਨਵੇਂ ਦਵਾਰ ਦੇ ਲਈ ਲਾਹੌਲ-ਸਪੀਤੀ ਅਤੇ ਪਾਂਗੀਘਾਟੀ ਦੇ ਤੁਸੀ ਸਾਰੇ ਭਾਈ-ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਮੈਂ ਤਾਕੀਦ ਕਰਾਂਗਾ, ਇਹ ਗੱਲ ਮੈਂ ਦੇਸ਼ ਦੇ ਹਰ ਨਾਗਰਿਕ ਦੇ ਲਈ ਕਹਿ ਰਿਹਾ ਹਾਂਕੋਰੋਨਾ ਦੇ ਇਸ ਮੁਸ਼ਕਲ ਸਮੇਂ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾਧਿਆਨਰੱਖੇ। ਮਾਸਕ ਦਾਉਪਯੋਗ ਕਰੋ, ਹੱਥਾਂ ਦੀ ਸਫਾਈ ‘ਤੇ ਵਿਸ਼ੇਸ਼ ਧਿਆਨ ਦਿਓ

 

ਮੈਨੂੰ ਇਸ ਇਤਿਹਾਸਕ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ, ਮੈਂ ਫਿਰ ਤੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ!

ਧੰਨਵਾਦ !

 

***

 

ਵੀਆਰਆਰਕੇ/ਐੱਸਐੱਚ/ਐੱਨਐੱਸ


(Release ID: 1661470) ਵਿਜ਼ੀਟਰ ਕਾਊਂਟਰ : 179