ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ
3.65 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ, ਜਿਸ ਨਾਲ 28,715 ਕਿਸਾਨਾਂ ਨੂੰ ਲਾਭ ਹੋਇਆ
Posted On:
03 OCT 2020 6:29PM by PIB Chandigarh
ਝੋਨੇ ਦੀ 2020-21 ਲਈ ਖਰੀਦ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ 3 ਰਾਜਾਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਇਸਦੀ ਸ਼ੁਰੂਆਤ ਹੋ ਚੁੱਕੀ ਹੈ । ਕੇ ਐਮ ਐਸ 2020-21 ਤਹਿਤ 02.10.2020 ਨੂੰ ਝੋਨੇ ਦੀ ਕੁਲ ਖਰੀਦ 3,65,170 ਮੀਟਰਕ ਟਨ ਹੈ । ਲਾਭ ਪ੍ਰਾਪਤ ਕਿਸਾਨਾਂ ਦੀ ਕੁੱਲ ਗਿਣਤੀ 28,715 ਹੈ ਅਤੇ ਕੁੱਲ ਐਮਐਸਪੀ ਦਾ ਵਹਾਅ 689.44 ਕਰੋੜ ਰੁਪਏ ਹੈ ।
ਝੋਨੇ ਦੀ ਖਰੀਦ ਦੀ ਰਫਤਾਰ ਇਕ ਹਫਤੇ ਦੇ ਸਮੇਂ ਵਿਚ ਤੇਜ਼ੀ ਨਾਲ ਸ਼ੁਰੂ ਹੋਣ ਜਾ ਰਹੀ ਹੈ I
2 ਅਕਤੂਬਰ 2020 ਨੂੰ ਕਪਾਹ ਦੀ ਕੋਈ ਐਮਐਸਪੀ ਖਰੀਦ ਨਹੀਂ ਹੋਈ I
ਏ ਪੀ ਐਸ/ਐਮ ਐਸ
(Release ID: 1661400)