ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਤਿੰਨ ਰਾਜਾਂ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਕੇਐਮਐਸ 2020-21 ਤਹਿਤ ਤਕਰੀਬਨ 1,97,136 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ
ਹਰਿਆਣਾ ਵਿਚ ਕਪਾਹ ਦੇ ਸੀਜ਼ਨ 2020-21 ਲਈ ਐਮਐਸਪੀ 'ਤੇ ਕਪਾਹ ਦੀ ਖਰੀਦ ਸ਼ੁਰੂ ਹੋਈ
Posted On:
02 OCT 2020 8:42PM by PIB Chandigarh
2020-21 ਲਈ ਝੋਨੇ ਦੀ ਖਰੀਦ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ 3 ਰਾਜਾਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ । 01.10.2020 ਨੂੰ, ਕੇਐਮਐਸ 2020-21 ਵਿੱਚ ਝੋਨੇ ਦੀ ਸੰਪੂਰਨ ਖਰੀਦ 1,97,136 ਮੀਟਰਕ ਟਨ ਹੋ ਚੁੱਕੀ ਹੈ । ਲਾਭਪਾਤਰੀਆਂ ਦੀ ਕੁੱਲ ਗਿਣਤੀ 15,705 ਰਹੀ ਹੈ ਅਤੇ ਕੁੱਲ ਐਮਐਸਪੀ ਦਾ ਵਹਾਅ 372.19 ਕਰੋੜ ਰੁਪਏ ਦਾ ਰਿਹਾ ਹੈ । ਝੋਨੇ ਦੀ ਖਰੀਦ ਦੀ ਰਫਤਾਰ ਇਕ ਹਫਤੇ ਦੇ ਸਮੇਂ ਵਿੱਚ ਹੋਰ ਤੇਜ ਹੋ ਜਾਵੇਗੀ ।
2020-21 ਲਈ ਕਪਾਹ ਦਾ ਸੀਜ਼ਨ 1 ਅਕਤੂਬਰ ਤੋਂ ਸ਼ੁਰੂ ਹੋ ਗਿਆ ਸੀ । ਕਪਾਹ ਕਾਰਪੋਰੇਸ਼ਨ ਆਫ ਇੰਡੀਆ ਨੇ ਐਮਐਸਪੀ ਖਰੀਦ ਲਈ ਆਪਣੇ ਬੁਨਿਆਦੀ ਢਾਂਚੇ ਨੂੰ ਤਿਆਰ ਕੀਤਾ ਹੈ । ਐਮਐਸਪੀ 'ਤੇ ਖਰੀਦ 01 ਅਕਤੂਬਰ 2020 ਨੂੰ ਹਰਿਆਣਾ ਵਿਚ ਸ਼ੁਰੂ ਹੋ ਗਈ ਹੈ ।
**
ਏਪੀਐਸ / ਐਸਜੀ / ਐਮਐਸ
(Release ID: 1661309)
Visitor Counter : 128