ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ–ਸੀਐੱਮਈਆਰਆਈ ਨੇ ਮਨਾਈ ਗਾਂਧੀ ਜਯੰਤੀ
Posted On:
02 OCT 2020 6:02PM by PIB Chandigarh
ਸੀਐੱਸਆਈਆਰ–ਸੀਐੱਮਈਆਰਆਈ, ਦੁਰਗਾਪੁਰ ਦੇ ਡਾਇਰੈਕਟਰਪ੍ਰੋਫੈਸਰ (ਡਾ.) ਹਰੀਸ਼ ਹੀਰਾਨੀਨੇ ਕਿਹਾ, ਗਾਂਧੀ ਜੀ ਹਮੇਸ਼ਾ ਸਵੱਛਤਾ ਦੇ ਸਿਧਾਂਤ ਦੇ ਪੱਖੀ ਸਨ ਅਤੇ ਸੀਐੱਸਆਈਆਰ–ਸੀਐੱਮਈਆਰਆਈ ਹਮੇਸ਼ਾ ਕਾਰਜ ਸਥਾਨ ਦੇ ਨਾਲ-ਨਾਲ ਆਵਾਸੀ ਖੇਤਰਾਂ ਵਿੱਚ ਸਵੱਛਤਾ ਬਣਾਈ ਰੱਖਣ ਦੇ ਗਾਂਧੀ ਜੀ ਦੇ ਨਜ਼ਰੀਏ ਦਾ ਪਾਲਣ ਕਰਦਾ ਹੈ| ਉਨ੍ਹਾਂ ਨੇ ਕਿਹਾ ਕਿ ਸਵੱਛ ਹਵਾ, ਪਾਣੀ ਅਤੇ ਖੁਰਾਕ ਪਦਾਰਥਾਂ ਦੀ ਵਿਵਸਥਾ ਨੂੰ ਹਮੇਸ਼ਾਂ ਤਰਜੀਹ ਦਿੱਤੀ ਗਈ ਹੈ ਕਿਉਂਕਿ ਸੀਐੱਸਆਈਆਰ–ਸੀਐੱਮਈਆਰਆਈ ਨੇ ਆਪਣੀ ਮਿਉਂਸੀਪਲ ਠੋਸ ਅਤੇ ਤਰਲ ਕਚਰੇ ਦੇ ਪ੍ਰਬੰਧਨ ਤਕਨਾਲੋਜੀ ਦੇ ਮਾਧਿਅਮ ਨਾਲ ਘਰੇਲੂ ਕਚਰੇ ਦੀ ਵਿਆਪਕ ਪ੍ਰੋਸੈਸਿੰਗ ਕਰਕੇ ਅਤੇ ਇਸਦੀ ਊਰਜਾ ਦਾ ਨਿਰਮਾਣ ਕਰਕੇ ਗਾਂਧੀ ਜੀ ਦੀ ਭਾਵਨਾ ਨੂੰ ਅਪਣਾਇਆ ਗਿਆ ਹੈ। ਮਸ਼ੀਨੀ ਨਾਲਾ ਕਲੀਨਿੰਗ ਪ੍ਰਣਾਲੀ ਕਾਲੋਨੀ ਵਿੱਚ ਇੱਕ ਪ੍ਰਭਾਵਸ਼ਾਲੀ ਜਲ ਨਿਕਾਸੀ ਦੇ ਬੁਨਿਆਦੀ ਢਾਂਚੇ ਨੂੰ ਬਣਾਈ ਰੱਖਣ ਦੇ ਲਈ ਪ੍ਰਭਾਵਸ਼ਾਲੀ ਤਕਨੀਕ-ਸੁਵਿਧਾਜਨਕ ਨਾਲੇ ਦੀ ਸਫਾਈ ਵੀ ਪ੍ਰਦਾਨ ਕਰਦੀ ਹੈ| ਇਹ ਸੂਰਜੀ ਰੁੱਖਾਂ ਦੇ ਸੰਯੋਜਨ ਵਿੱਚ ਸਲਾਨਾ ਹਜ਼ਾਰਾਂ ਟਨ ਕਾਰਬਨਡਾਈ-ਅਕਸਾਈਡ ਉਤਸਰਜਨ ਨੂੰ ਬਚਾਉਣ ਵਿੱਚ ਸਹਾਇਤਾ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਸਮਾਜ ’ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ|ਸੰਸਥਾਨ ਵਿੱਚ ਵਿਕਸਤ ਖ਼ਾਸ ਤੌਰ ’ਤੇ ਤਿਆਰ ਕੀਤੇ ਗਏ 1ਕਿਲੋਵਾਟ ਸੌਰ ਟ੍ਰੀ ਮੋਡੀਊਲ ਨੂੰ ਕਿਸੇ ਵੀ ਮੌਜੂਦਾ ਬਿਜਲੀ ਦੇ ਖੰਭੇ ਦੇ ਉੱਪਰ ਰੱਖਿਆ ਜਾ ਸਕਦਾਹੈ| ਸੀਐੱਸਆਈਆਰ –ਸੀਐੱਮਈਆਰਆਈ ਵਿੱਚ ਗਾਂਧੀ ਜਯੰਤੀ ਦੇ ਮੌਕੇ ’ਤੇ ਬੋਲਦਿਆਂ ਪ੍ਰੋ: (ਡਾ.) ਹੀਰਾਨੀ ਨੇ ਕਿਹਾ,ਗੰਦੇ ਪਾਣੀ ਦੇ ਮੁੜ ਸੁਰਜੀਤ ਕਰਨ, ਹਵਾ ਸ਼ੁੱਧਤਾ ਅਤੇ ਇਨ-ਹਾਊਸ-ਐਗਰੀਕਲਚਰ ਸੰਦਾਂ ਦੇ ਲਈ ਤਕਨਾਲੋਜੀਆਂ ਵਿੱਚਗ੍ਰਾਮੀਣ ਅਬਾਦੀ ਦੀ ਕੁਸ਼ਲਤਾ ਅਤੇ ਉਤਪਾਦਨ ਨੂੰ ਵੱਡੇ ਪੈਮਾਨੇ ’ਤੇ ਪੂਰਾ ਕਰਨ ਦੀ ਸਮਰੱਥਾ ਹੈ।
ਪ੍ਰੋ. (ਡਾ.) ਹੀਰਾਨੀ ਨੇ ਅੱਜ ਗਾਂਧੀ ਜਯੰਤੀ ਦੇ ਮੌਕੇ ’ਤੇ ਸੀਐੱਮਈਆਰਆਈ ਰਿਹਾਇਸ਼ੀ ਕਲੋਨੀ ਦੇ ਲਈ ਸਵੈ-ਚਾਲਤ ਦਾਖਲਾ ਪ੍ਰਬੰਧਨ ਪ੍ਰਣਾਲੀ ਦਾ ਉਦਘਾਟਨ ਕੀਤਾ। ਇਸ ਪ੍ਰਣਾਲੀ ਦਾ ਉਦਘਾਟਨ ਕਰਨ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਇਹ ਰਿਹਾਇਸ਼ੀ ਕਲੋਨੀ ਦੇ ਫ਼ਰੰਟਲਾਈਨ ਸਿਕਿਓਰਟੀ ਗਾਰਡਾਂ ਦੇ ਲਈ ਇੱਕ ਵਾਧੂ ਸੁਰੱਖਿਆ ਕਵਚ ਪ੍ਰਦਾਨ ਕਰੇਗਾ ਅਤੇ ਇਸ ਨਾਲ ਸੁਰੱਖਿਆ ਅਤੇ ਸਫਾਈ ਪ੍ਰੋਟੋਕਾਲ ਦੇ ਰੱਖ-ਰਖਾਵ ਦੇ ਸੰਚਾਲਨ ਵਿੱਚ ਅਸਾਨੀਹੋਵੇਗੀ|ਸਵੈ-ਚਾਲਤ ਦਾਖਲਾ ਪ੍ਰਬੰਧਨ ਪ੍ਰਣਾਲੀਵਿੱਚ ਸਰਬੋਤਮ ਸਰੀਰਕ ਦੂਰੀ ਬਣਾਈ ਰੱਖਣ ਦੇ ਲਈ ਸੁਰੱਖਿਆ ਗਾਰਡਾਂ ਦੇ ਲਈ ਇਲੈਕਟ੍ਰਾਨਿਕ ਆਟੋਮੈਟਿਕ ਗੇਟ ਆਪ੍ਰੇਸ਼ਨ ਸ਼ਾਮਲ ਹੋਵੇਗਾ| ਇਹ ਗੇਟ ਵਾਹਨ ਚਾਲਨ ਸੈਂਸਰ ਦੀ ਵਰਤੋਂ ਕਰਕੇ ਪੂਰੀ ਤਰ੍ਹਾਂ ਨਾਲ ਸਵੈ-ਚਾਲਤ ਹੋਵੇਗਾ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਮੈਨੂਅਲ ਓਵਰਰਾਈਡ ਦਾ ਵਿਕਲਪ ਵੀ ਹੋਵੇਗਾ| ਸੁਰੱਖਿਆ ਗਾਰਡ ਸੰਪਰਕ ਰਹਿਤ ਤਰੀਕੇ ਨਾਲ ਵਾਹਨਾਂ ਦੀ ਆਵਾਜਾਈ ਦੀ ਨਿਗਰਾਨੀ ਕਰਨਗੇ। ਟਚਲੈੱਸ ਨਲ (ਟੂਐੱਫ਼), ਅਤੇ 3600 ਕਾਰ ਫਲੱਸ਼ਰ 31 ਅਕਤੂਬਰ 2020 ਤੱਕ ਲਗਾਏ ਜਾਣਗੇ| ਵਾਹਨਾਂ ਦੀ ਆਵਾਜਾਈ ਨੂੰ ਸੁਗਮ ਬਣਾਉਣ ਦੇ ਲਈ ਸਵੈ-ਚਾਲਤ ਦਾਖਲਾ ਪ੍ਰਬੰਧਨ ਪ੍ਰਣਾਲੀ ਦੇ ਨੇੜੇ ਮੁੜ-ਨਵੀਨੀਕਰਨ ਨਿਰਮਾਣ ਮਲਬੇ ਦੀ ਵਰਤੋਂ ਕਰਕੇ ਇੱਕ ਕਾਰ ਪਾਰਕਿੰਗ ਸਹੂਲਤ ਵੀ ਬਣਾਈ ਗਈ ਹੈ| ਸੀਐੱਸਆਈਆਰ-ਸੀਐੱਮਈਆਰਆਈ ਨੇ ਦਾਖਲਾ ਪ੍ਰਬੰਧਨ ਪ੍ਰਣਾਲੀਸਥਾਪਤ ਕੀਤੀ ਜੋ ਕਿ ਇੱਕ ਪ੍ਰਦਰਸ਼ਨ ਵੀ ਹੈ ਕਿ ਕਿਵੇਂ ਸੰਸਥਾਨ ਨੇ ਇੱਕ ਗੇਟਡ ਕਮਿਊਨਿਟੀ ਵਿੱਚ ਰਣਨੀਤਕ ਦਾਖਲਾ/ ਨਿਕਾਸ ਬਿੰਦੂਆਂ ’ਤੇ ਤੈਨਾਤ ਕੀਤੇ ਜਾਣ ’ਤੇ ਤਕਨਾਲੋਜੀਆਂ ਦਾ ਵਿਕਾਸ ਕਰਕੇ ਲੋੜੀਂਦਾਮਹਾਮਾਰੀ ਲਚਕੀਲਾਪਣ ਪੈਦਾ ਕਰ ਸਕਦਾ ਹੈ|
ਪੌਦੇ ਲਗਾਉਂਦੇ ਸਮੇਂ ਡਾ: ਹੀਰਾਨੀ ਨੇ ਸਾਲ ਭਰ ਸਾਰਿਆਂ ਨੂੰ ਪੌਦੇ ਲਗਾਉਣ ਦੇ ਅਭਿਆਸਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ,“ਅੱਜ ਦੇ ਨੌਜਵਾਨਾਂ ਦੁਆਰਾ ਇਹ ਛੋਟੇ-ਛੋਟੇ ਕਦਮ ਕਾਰਬਨ ਨਕਰਾਤਮਕਤਾ ਅਤੇ ਇੱਕ ਸਥਿਰ ਈਕੋਲਾਜੀ ਦਾ ਜ਼ਿਆਦਾਤਰ ਲਾਭ ਉਠਾਉਣ ਦੇ ਮਾਧਿਅਮ ਨਾਲ ਆਉਣ ਵਾਲੇ ਕੱਲ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰ ਸਕਦੇ ਹਨ।”
ਐੱਸਐੱਸਐੱਸ
(Release ID: 1661200)
Visitor Counter : 95