ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਦਿਵਯਾਂਗਾਂ ਨੂੰ ਖਾਦੀ ਉਤਪਾਦਾਂ ਦੀ ਮੋਬਾਈਲ ਵਿਕਰੀ ਇਕਾਈਆਂ ਵੰਡੀਆਂ

ਹਰ ਜ਼ਿਲ੍ਹੇ ਵਿੱਚ ਦਿਵਯਾਂਗ ਲੋਕਾਂ ਨੂੰ ਘੱਟੋ ਘੱਟ 500 ਅਜਿਹੀਆਂ ਮੋਬਾਈਲ ਵਿਕਰੀ ਇਕਾਈਆਂ ਯੂਨਿਟ ਵੰਡਣ ਦਾ ਯਤਨ: ਸ਼੍ਰੀ ਗਡਕਰੀ

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ ਸ਼੍ਰੀ ਪ੍ਰਤਾਪ ਚੰਦ੍ਰ ਸਾਰੰਗੀ ਨੇ ਓਡਿਸ਼ਾ ਦੇ ਚੌਧਵਰ ਵਿਖੇ ਰੇਸ਼ਮ ਉਤਪਾਦਨ ਕਮ ਸਿਖਲਾਈ ਕੇਂਦਰ ਦਾ ਨੀਂਹ ਪੱਥਰ ਰੱਖਿਆ

Posted On: 02 OCT 2020 5:42PM by PIB Chandigarh

ਸੂਖਮ, ਲਘੂ ਅਤੇ ਦਰਮਿਆਨੇ ਉੱਦਮ - ਐਮਐਸਐਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਗਾਂਧੀ ਜਯੰਤੀ ਮੌਕੇ ਆਪਣੇ ਸੰਸਦੀ ਖੇਤਰ ਨਾਗਪੁਰ ਵਿੱਚ ਦਿਵਯਾਂਗ ਲੋਕਾਂ ਨੂੰ ਆਤਮਨਿਰਭਰ ਭਾਰਤ ਅਭਿਆਨ ਦੇ ਨਾਲ ਜੋੜਨ ਦੀ ਇੱਕ ਸ਼ਾਨਦਾਰ ਪਹਿਲ ਖਾਦੀ ਦੀ ਮੋਬਾਈਲ ਵਿਕਰੀ ਇਕਾਈਆਂ ਦੀ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ ਸ੍ਰੀ ਗਡਕਰੀ ਨੇ ਵੀਡੀਓ ਕਾਨਫਰੰਸ ਰਾਹੀਂ 5 ਵੱਖ-ਵੱਖ ਦਿਵਯਾਂਗ ਲੋਕਾਂ ਨੂੰ ਈ-ਰਿਕਸ਼ਾ ਤਕਸੀਮ ਕੀਤੇ ਇਹ ਲਾਭਪਾਤਰੀ ਕਈ ਖਾਦੀ ਉਤਪਾਦਾਂ ਜਿਵੇਂ ਖਾਦੀ ਦੇ ਕੱਪੜੇ, ਰੈਡੀਮੇਡ ਕੱਪੜੇ, ਖਾਣ ਪੀਣ ਦੀਆਂ ਵਸਤਾਂ, ਖਾਣ ਵਾਲੇ ਮਸਾਲੇ ਅਤੇ ਹੋਰ ਸਥਾਨਕ ਤੌਰ 'ਤੇ ਬਣੇ ਉਤਪਾਦ ਆਸ-ਪਾਸ ਦੇ ਪਿੰਡਾਂ ਨੂੰ ਵੇਚ ਸਕਣਗੇ ਅਗਲੇ ਦਿਨਾਂ ਵਿੱਚ 5 ਹੋਰ ਖਾਦੀ ਵੇਚਣ ਵਾਲੇ ਮੋਬਾਈਲ ਯੂਨਿਟ ਵੰਡੇ ਜਾਣਗੇ

ਖਾਦੀ ਵਿਕਾਸ ਗ੍ਰਾਮ ਉਦਯੋਗ ਕਮਿਸ਼ਨ-ਕੇਵੀਆਈਸੀ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਇਸ ਨਾਲ ਦਿਵਯਾਂਗ ਲੋਕਾਂ ਨੂੰ ਪੱਕੇ ਤੌਰ ਤੇ ਰੋਜ਼ੀ ਰੋਟੀ ਦੇ ਮੌਕੇ ਪ੍ਰਾਪਤ ਹੋਣਗੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਖਾਦੀ ਦੀ ਵਿਕਰੀ ਵਧੇਗੀ ਅਤੇ ਇਸ ਨਾਲ ਖਾਦੀ ਕਾਰੀਗਰਾਂ ਨੂੰ ਵਧੇਰੇ ਖਾਦੀ ਉਤਪਾਦਾਂ ਦਾ ਉਤਪਾਦਨ ਕਰਨ ਦਾ ਮੌਕਾ ਮਿਲੇਗਾ ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਜ਼ਿਲ੍ਹੇ ਵਿੱਚ ਦਿਵਯਾਂਗ ਲੋਕਾਂ ਨੂੰ ਘੱਟੋ ਘੱਟ 500 ਅਜਿਹੇ ਮੋਬਾਈਲ ਸੇਲ ਯੂਨਿਟ ਵੰਡਣ ਦੀ ਕੋਸ਼ਿਸ਼ ਕੀਤੀ ਜਾਏਗੀ

https://static.pib.gov.in/WriteReadData/userfiles/image/20201002_163401RAKM.jpg

ਸ੍ਰੀ ਗਡਕਰੀ ਨੇ ਕਿਹਾ, “ਕੇਵੀਆਈਸੀ ਵਲੋਂ ਇਹ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਅਜਿਹੀ ਪਹਿਲ ਹੈ ਇਨ੍ਹਾਂ ਮੋਬਾਈਲ ਵਿਕਰੀ ਇਕਾਈਆਂ ਨਾਲ ਸਾਡੇ ਦਿਵਯਾਂਗ ਭਰਾ ਇੱਕ ਸਨਮਾਨਯੋਗ ਅਤੇ ਸਥਾਈ ਰੋਜ਼ੀ ਰੋਟੀ ਕਮਾਉਣ ਦੇ ਯੋਗ ਹੋਣਗੇ ਜਦੋਂ ਇਹ ਲੋਕ ਖਾਦੀ ਪਦਾਰਥ ਵੇਚਣ ਲਈ ਵੱਖ-ਵੱਖ ਪਿੰਡਾਂ ਵਿਚ ਜਾਂਦੇ ਹਨ, ਤਾਂ ਇਸ ਨਾਲ ਖਾਦੀ ਦੀ ਪਹੁੰਚ ਇਕ ਵੱਡੀ ਅਬਾਦੀ ਤੱਕ ਵੀ ਵਧੇਗੀ

ਖਾਦੀ ਰੇਸ਼ਮ ਦੇ ਕਾਰੀਗਰਾਂ ਲਈ ਸਥਾਨਕ ਰੁਜ਼ਗਾਰ ਪੈਦਾ ਕਰਨ ਦੀ ਇਕ ਹੋਰ ਪਹਿਲ ਦੀ ਵੀ ਅੱਜ ਸ਼ੁਰੂ ਕੀਤੀ ਗਈ ਐਮਐਸਐਮਈ ਰਾਜ ਮੰਤਰੀ ਸ਼੍ਰੀ ਪ੍ਰਤਾਪ ਚੰਦ੍ਰ ਸਾਰੰਗੀ ਨੇ ਉੜੀਸਾ ਦੇ ਚੌਧਵਰ ਵਿਖੇ ਰੇਸ਼ਮ ਉਤਪਾਦਨ ਕਮ ਸਿਖਲਾਈ ਕੇਂਦਰ ਦੀ ਨੀਂਹ ਰੱਖੀ ਇਹ ਰਾਜ ਦੀ ਪਹਿਲੀ ਇਕਾਈ ਹੈ ਜੋ ਉੱਚ ਗੁਣਵੱਤਾ ਵਾਲੇ ਟਸਰ ਰੇਸ਼ਮ ਧਾਗੇ ਦਾ ਉਤਪਾਦਨ ਕਰੇਗੀ

ਇਸ ਮੌਕੇ ਸ਼੍ਰੀ ਸਾਰੰਗੀ ਨੇ ਕਿਹਾ ਕਿ ਇਹ ਸਥਾਨਕ ਕਾਰੀਗਰਾਂ ਦੇ ਸ਼ਕਤੀਕਰਨ ਅਤੇ ਉੜੀਸਾ ਵਿੱਚ ਰੇਸ਼ਮ ਉਤਪਾਦਨ ਨੂੰ ਵਧਾਉਣ ਵੱਲ ਇੱਕ ਵੱਡਾ ਕਦਮ ਹੈ ਉਨ੍ਹਾਂ ਕਿਹਾ ਕਿ ਉੜੀਸਾ ਉੱਚ ਗੁਣਵੱਤਾ ਵਾਲੇ ਰੇਸ਼ਮ ਨੂੰ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ; ਹਾਲਾਂਕਿ, ਸਥਾਨਕ ਰੇਸ਼ਮ ਉਤਪਾਦਨ ਅਤੇ ਸਿਖਲਾਈ ਕੇਂਦਰ ਲਈ ਬਾਹਰੋਂ ਕੱਚੇ ਮਾਲ ਦੀ ਸਪਲਾਈ ਕੀਤੀ ਜਾਂਦੀ ਸੀ ਸ੍ਰੀ ਸਾਰੰਗੀ ਨੇ ਕਿਹਾ, “ਇਹ ਨਾ ਸਿਰਫ ਸਾਡੇ ਕਾਰੀਗਰਾਂ ਨੂੰ ਸਿਖਲਾਈ ਦੇਣ ਵਿਚ ਸਹਾਇਤਾ ਕਰੇਗਾ, ਬਲਕਿ ਟਿਕਾਊ ਰੁਜ਼ਗਾਰ ਵੀ ਪੈਦਾ ਕਰੇਗਾ

ਕੇਆਈਵੀਸੀ ਦੇ ਪ੍ਰਧਾਨ ਸ੍ਰੀ ਵਿਨੈ ਕੁਮਾਰ ਸਕਸੈਨਾ ਨੇ ਵੀਡੀਓ-ਕਾਨਫਰੰਸ ਰਾਹੀਂ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ ਕਿਹਾ ਕਿ ਰੇਸ਼ਮ ਉਤਪਾਦਨ ਸਿਖਲਾਈ ਇਕਾਈ ਰਾਜ ਵਿਚ ਰੇਸ਼ਮ ਦੀਆਂ ਗਤੀਵਿਧੀਆਂ ਨੂੰ ਵਧੇਰੇ ਹੁਲਾਰਾ ਦੇਵੇਗੀ ਉਨ੍ਹਾਂ ਭਰੋਸਾ ਦਿੱਤਾ ਕਿ ਯੂਨਿਟ ਅਗਲੇ ਦੋ ਤੋਂ ਤਿੰਨ ਮਹੀਨਿਆਂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

                                                                                  ****

ਆਰਸੀਜੇ/ਆਰਐਨਐਮ/ਆਈਏ



(Release ID: 1661194) Visitor Counter : 89