ਖੇਤੀਬਾੜੀ ਮੰਤਰਾਲਾ
ਆਈ ਸੀ ਏ ਆਰ — ਭਾਰਤੀ ਖੇਤੀਬਾੜੀ ਖੋਜ ਸੰਸਥਾ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਨਮ ਵਰੇ੍ਗੰਢ ਦੀ ਯਾਦ ਵਿੱਚ ਇੱਕ ਹਫ਼ਤਾ ਲੰਬੇ ਪ੍ਰੋਗਰਾਮ ਕੀਤੇ ਆਯੋਜਿਤ
Posted On:
02 OCT 2020 5:14PM by PIB Chandigarh
ਆਈ ਸੀ ਏ ਆਰ — ਭਾਰਤੀ ਖੇਤੀਬਾੜੀ ਖੋਜ ਸੰਸਥਾ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਨਮ ਵਰੇ੍ਗੰਢ ਦੀ ਯਾਦ ਵਿੱਚ 26 ਸਤੰਬਰ ਤੋਂ 2 ਅਕਤੂਬਰ ਤੱਕ ਹਫ਼ਤਾਭਰ ਪ੍ਰੋਗਰਾਮ ਆਯੋਜਿਤ ਕੀਤਾ । ਇਹ ਸੱਤ ਦਿਨਾ ਲੰਮਾ ਪ੍ਰੋਗਰਾਮ ਸਵੱਛਤਾ ਅਭਿਆਨ ਨਾਲ 26 ਸਤੰਬਰ ਨੂੰ ਸਵੇਰੇ ਸਾਢੇ ਨੌਂ ਤੋਂ ਸਾਢੇ ਗਿਆਰਾਂ ਵਜੇ ਤੱਕ ਡਾਇਰੈਕਟੋਰੇਟ ਕੈਂਪਸ ਤੋਂ ਸ਼ੁਰੂ ਕੀਤਾ ਗਿਆ , ਜਿਸ ਦੀ ਅਗਵਾਈ ਆਈ ਸੀ ਏ ਆਰ — ਆਈ ਏ ਆਰ ਆਈ ਦੇ ਡਾਇਰੈਕਟਰ ਡਾਕਟਰ ਏ ਕੇ ਸਿੰਘ ਨੇ ਕੀਤੀ । ਸਾਰੇ ਡਵੀਜ਼ਨਾਂ ਦੇ ਮੁਖੀਆਂ ਦੇ ਨਾਲ ਸਾਇੰਸਦਾਨਾਂ , ਵਿਦਿਆਰਥੀਆਂ ਅਤੇ ਸਟਾਫ ਸਵੈ ਸੇਵੀ ਭਾਵਨਾ ਨਾਲ ਸ਼ਾਮਲ ਹੋਏ ਤਾਂ ਜੋ ਸੰਸਥਾ ਦੇ ਵਿਹੜੇ ਅੰਦਰ ਵੱਖ ਵੱਖ ਡਵੀਜ਼ਨਾਂ ਨੂੰ ਸਵੱਛਤਾ ਅਭਿਆਨ ਦੇ ਵਿਸ਼ੇਸ਼ ਮੌਕੇ ਤੇ ਸੋਸ਼ਲ ਡਿਸਟੈਂਸਿੰਗ ਅਤੇ ਸਾਫ ਸਫਾਈ ਤਰੀਕੇ ਅਪਣਾਉਂਦਿਆਂ ਹੋਇਆਂ ਪੂਰੀ ਤਰ੍ਹਾਂ ਸਾਫ ਕੀਤਾ ਜਾ ਸਕੇ । ਦੂਜੇ ਦਿਨ ਦੇ ਪ੍ਰੋਗਰਾਮ ਵਿੱਚ ਇੱਕ ਵਾਕਥੋਨ ਆਯੋਜਿਤ ਕੀਤੀ ਗਈ , ਇਸ ਵਿੱਚ 100 ਹਿੱਸਾ ਲੈਣ ਵਾਲੇ 3.5 ਕਿਲੋਮੀਟਰ ਦੀ ਦੂਰੀ ਤਹਿ ਕਰਕੇ ਉਸੇ ਜਗ੍ਹਾ ਤੇ ਪਹੁੰਚੇ । ਡਾਕਟਰ ਏ ਕੇ ਸਿੰਘ , ਡਾਇਰੈਕਟਰ ਆਈ ਸੀ ਏ ਆਰ — ਆਈ ਏ ਆਰ ਆਈ ਨੇ ਜੁਆਇੰਟ ਡਾਇਰੈਕਟਰਾਂ ਦੇ ਨਾਲ ਇਸ ਵਾਕਥੋਨ ਨੂੰ ਮੁਕੰਮਲ ਕੀਤਾ ਅਤੇ ਹਿੱਸਾ ਲੈਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ । 28 ਸਤੰਬਰ ਤੋਂ 30 ਸਤੰਬਰ ਤੱਕ ਅਗਲੇ 3 ਦਿਨ ਦੇ ਸਮਾਗਮਾਂ ਵਿੱਚ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਪੇਂਟਿੰਗ ਕੁਇਜ਼ ਤੇ ਸਪੀਚ ਮੁਕਾਬਲਿਆਂ ਵਿੱਚ ਆਪਣੀ ਪ੍ਰਤੀਭਾ ਦਿਖਾਉਣ ਦਾ ਮੌਕਾ ਮੁਹੱਈਆ ਕੀਤਾ ਗਿਆ । ਇਹ ਸਾਰਾ ਕੁਝ ਆਨਲਾਈਨ ਮੋਡ ਤੇ ਕੀਤਾ ਗਿਆ । 6 ਵੱਖ ਵੱਖ ਸਕੂਲਾਂ ਨੇ 5ਵੀਂ ਤੋਂ 10ਵੀਂ ਤੱਕ ਦੇ 100 ਸਕੂਲੀ ਬੱਚਿਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ । 28 ਸਤੰਬਰ ਨੂੰ ਆਨਲਾਈਨ ਮੋਡ ਤੇ ਮਹਾਤਮਾ ਗਾਂਧੀ ਜੀਵਨ ਦਰਸ਼ਨ ਤੇ ਜੂਨੀਅਰ ਤੇ ਸੀਨੀਅਰ ਪੱਧਰ ਦੇ ਵਿਦਿਆਰਥੀਆਂ ਦੇ ਦੋ ਗਰੁੱਪਾਂ ਵਿਚਾਲੇ ਅਲੱਗ ਅਲੱਗ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ , ਜਿਸ ਵਿੱਚ 61 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਹਰੇਕ ਗਰੁੱਪ ਵਿੱਚੋਂ 4 ਵਿਦਿਆਰਥੀਆਂ ਨੂੰ ਪੁਰਸਕਾਰਾਂ ਲਈ ਚੁਣਿਆ ਗਿਆ । ਆਨਲਾਈਨ ਕੁਇਜ਼ ਕੰਪੀਟੀਸ਼ਨ ਮਹਾਤਮਾ ਗਾਂਧੀ ਜੀਵਨ ਦਰਸ਼ਨ ਗਿਆਨ 29 ਸਤੰਬਰ ਨੂੰ ਅਤੇ ਆਨਲਾਈਨ ਸਪੀਚ ਮੁਕਾਬਲਾ ਗਾਂਧੀ ਦਰਸ਼ਨ : ਆਤਮਨਿਰਭਰ ਭਾਰਤ 30 ਸਤੰਬਰ ਨੂੰ ਆਯੋਜਿਤ ਕੀਤਾ ਗਿਆ ਅਤੇ ਵੱਖ ਵੱਖ ਇਨਾਮਾਂ ਲਈ 8 ਵਿਦਿਆਰਥੀਆਂ ਨੂੰ ਚੁਣਿਆ ਗਿਆ । ਆਈ ਏ ਆਰ ਆਈ ਸਟਾਫ ਵਿਦਿਆਰਥੀਆਂ , ਖੋਜਾਰਥੀਆਂ ਅਤੇ ਵਿਗਿਆਨੀਆਂ ਲਈ 2 ਅਕਤੂਬਰ ਨੂੰ 2 ਵਿਸਿ਼ਆਂ ਤੇ ਆਨਲਾਈਨ ਸਪੀਚ ਕੰਪੀਟੀਸ਼ਨ ਕਰਵਾਇਆ ਗਿਆ । ਕੰਪੀਟੀਸ਼ਨ ਦੇ ਵਿਸ਼ੇ ਸਨ ਗਾਂਧੀ ਦਰਸ਼ਨ l ਆਤਮਨਿਰਭਰ ਭਾਰਤ ਔਰ ਬਦਲਤੇ ਪ੍ਰਵੇਸ਼ ਮੇਂ ਗ੍ਰਾਮ ਸਵਰਾਜ ਕਾ ਸਵਰੂਪ । ਮਹਾਤਮਾ ਗਾਂਧੀ ਜੀ ਦੀ ਜਿ਼ੰਦਗੀ ਅਤੇ ਫਿਲਾਸਫੀ ਤੇ ਅਧਾਰਿਤ ਆਨਲਾਈਨ ਸਕਿੱਟ ਕੰਪੀਟੀਸ਼ਨ 26 ਸਤੰਬਰ ਤੋਂ 30 ਸਤੰਬਰ ਤੱਕ ਆਈ ਏ ਆਰ ਆਈ ਦੇ ਪੀ ਜੀ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਗਿਆ ਅਤੇ ਸਭ ਤੋਂ ਵਧੀਆ 3 ਐਂਟਰੀਆਂ ਨੂੰ ਇਨਾਮ ਲਈ ਚੁਣਿਆ ਗਿਆ । ਹਫ਼ਤਾ ਭਰ ਚੱਲਣ ਵਾਲੇ ਇਸ ਪ੍ਰੋਗਰਾਮ ਦਾ ਆਖ਼ਰੀ ਸਮਾਗਮ ਅੱਜ 2 ਅਕਤੂਬਰ ਨੂੰ ਦੁਪਹਿਰ ਢਾਈ ਵਜੇ ਡਾਕਟਰ ਤ੍ਰਿਲੋਚਨ ਮੋਹਪਾਤਰਾ ਸਕੱਤਰ ਡੀ ਏ ਆਰ ਡੀ ਤੇ ਡੀ ਜੀ ਆਈ ਸੀ ਏ ਆਰ ਅਤੇ ਪ੍ਰਸਿੱਧ ਗਾਂਧੀਅਨ ਫਿਲੋਸਫਰ ਪਦਮ ਸ਼੍ਰੀ ਡਾਕਟਰ ਰਵਿੰਦਰਾ ਕੁਮਾਰ ਦੀ ਹਾਜ਼ਰੀ ਵਿੱਚ ਕਰਵਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਮਾਂ ਸਰਸਵਤੀ ਵੰਦਨਾ ਨਾਲ ਕੀਤੀ ਗਈ ਅਤੇ ਸਾਰੀਆਂ ਸ਼ਖਸੀਅਤਾਂ ਨੇ ਮਹਾਤਮਾ ਗਾਂਧੀ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ । ਡਾਕਟਰ ਏ ਕੇ ਸਿੰਘ ਡਾਇਰੈਕਟਰ ਆਈ ਸੀ ਏ ਆਰ — ਆਈ ਏ ਆਰ ਆਈ ਨੇ ਮੁੱਖ ਮਹਿਮਾਨ ਅਤੇ ਮਾਣਯੋਗ ਮਹਿਮਾਨਾਂ ਤੇ ਹੋਰ ਹਿੱਸਾ ਲੈਣ ਵਾਲਿਆਂ ਨੂੰ ਜੀ ਆਇਆਂ ਆਖਿਆ । ਡਾਕਟਰ ਰਵਿੰਦਰਾ ਕੁਮਾਰ ਸਾਬਕਾ ਉੱਪ ਕੁਲਪਤੀ ਚੌਧਰੀ ਚਰਣ ਸਿੰਘ ਯੂਨੀਵਰਸਿਟੀ , ਮੇਰਠ ਅਤੇ ਮੰਨੇ ਪ੍ਰਮੰਨੇ ਗਾਂਧੀਅਨ ਫਿਲੋਸਫਰ ਨੇ ਇੱਕ ਬਹੁਤ ਹੀ ਵਿਚਾਰਸ਼ੀਲ ਲੈਕਚਰ ‘ਗਾਂਧੀਅਨ ਵੇਅ ਆਫ ਫਾਰਮਿੰਗ ਐਂਡ ਇਟਸ ਰੈਲੇਵੈਂਸ ਟੁਡੇ’ ਬਾਰੇ ਦਿੱਤਾ । ਉਹਨਾਂ ਨੇ ਗਾਂਧੀ ਫਿਲਾਸਫੀ ਦੇ ਵੱਖ ਵੱਖ ਸਿਧਾਂਤਾਂ ਅਤੇ ਭਾਰਤੀ ਖੇਤੀਬਾੜੀ ਤੇ ਵਾਤਾਵਰਣ ਤੇ ਇਸ ਨੂੰ ਟਿਕਾਊ ਬਣਾਉਣ ਲਈ ਢੰਗ ਤਰੀਕਿਆਂ ਦੇ ਮਹੱਤਵ ਨੂੰ ਉਜਾਗਰ ਕੀਤਾ । ਡਾਕਟਰ ਤ੍ਰਿਲੋਚਨ ਮੋਹਪਾਤਰਾ , ਡਾਇਰੈਕਟਰ ਜਨਰਲ , ਆਈ ਸੀ ਏ ਆਰ ਅਤੇ ਸਕੱਤਰ ਡੀ ਏ ਆਰ ਆਈ ਨੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਗਾਂਧੀ ਫਿਲਾਸਫੀ ਤੋਂ ਸਿੱਖਿਆ ਲੈਣ ਅਤੇ ਪੇਂਡੂ ਭਾਰਤ ਵਿੱਚ ਕਿਸਾਨਾਂ ਲਈ ਖੇਤੀ ਨੂੰ ਲਾਹੇਵੰਦ ਅਤੇ ਟਿਕਾਊ ਬਣਾਉਣ ਲਈ ਨਵੇਂ ਢੰਗ ਤਰੀਕੇ ਅਪੀਲ ਕੀਤੀ । ਵੱਖ ਵੱਖ ਸਕੂਲਾਂ ਦੇ ਸਾਰੇ ਬੱਚਿਆਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਸਰਟੀਫਿਕੇਟ ਦਿੱਤੇ ਗਏ ਅਤੇ ਮੁੱਖ ਮਹਿਮਾਨ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਕੁੱਲ 20 ਪੁਰਸਕਾਰ ਵੀ ਵੰਡੇ । ਇਹ ਹਫ਼ਤਾਭਰ ਗਾਂਧੀਅਨ ਫਿਲੋਸਫੀ ਤੇ ਪ੍ਰੋਗਰਾਮ ਨੇ ਵਿਦਿਆਰਥੀਆਂ ਸਟਾਫ ਅਧਿਆਪਕਾਂ ਅਤੇ ਖੋਜਾਰਥੀਆਂ ਅੰਦਰ ਇੱਕ ਊਰਜਾ ਭਰ ਦਿੱਤੀ । ਪ੍ਰੋਗਰਾਮ ਡਾਕਟਰ ਵੀ ਕੇ ਸਿੰਘ ਜੁਆਇੰਟ ਡਾਇਰੈਕਟਰ ਐਕਸਟੈਂਸ਼ਨ ਵੱਲੋਂ ਧੰਨਵਾਦੀ ਮਤੇ ਨਾਲ ਸਮਾਪਤ ਕੀਤਾ ਗਿਆ ।
ਏ ਪੀ ਐੱਸ / ਐੱਸ ਜੀ
(Release ID: 1661114)